ਆਨਲਾਈਨ ਡੈਸਕ, ਨਵੀਂ ਦਿੱਲੀ : ਭਾਰਤ ‘ਚ ਬਲਾਕਬਸਟਰ ਬਾਕਸ ਆਫਿਸ ਕਲੈਕਸ਼ਨ ਕਰਨ ਵਾਲੀ ਰਣਬੀਰ ਕਪੂਰ ਦੀ ਫਿਲਮ ਪੂਰੀ ਦੁਨੀਆ ‘ਚ ਮਸ਼ਹੂਰ ਹੋ ਰਹੀ ਹੈ। ਵਰਲਡਵਾਈਡ ਕਲੈਕਸ਼ਨ ਦੇ ਮਾਮਲੇ ਵਿੱਚ ‘ਐਨੀਮਲ’ ਹਰ ਦਿਨ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਅੱਗੇ ਵਧ ਰਿਹਾ ਹੈ। ਫਿਲਮ ਦੀ ਕਹਾਣੀ ਤੇ ਐਕਸ਼ਨ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਹੈ।

ਇਸ ਦੌਰਾਨ ‘ਐਨੀਮਲ’ ਦੇ ਵਿਸ਼ਵਵਿਆਪੀ ਬਾਕਸ ਆਫਿਸ ਕਲੈਕਸ਼ਨ ਦੇ ਤਾਜ਼ਾ ਅੰਕੜੇ ਸਾਹਮਣੇ ਆਏ ਹਨ ਤਾਂ ਆਓ ਜਾਣਦੇ ਹਾਂ ਇਸ ਫਿਲਮ ਨੇ ਹੁਣ ਤੱਕ ਕਿੰਨਾ ਕਾਰੋਬਾਰ ਕੀਤਾ ਹੈ।

800 ਕਰੋੜ ਦੇ ਕਰੀਬ ‘ਐਨੀਮਲ’

ਰਣਬੀਰ ਕਪੂਰ ਤੇ ਬੌਬੀ ਦਿਓਲ ਦੀ ਫਿਲਮ ‘ਐਨੀਮਲ’ ਨੂੰ ਦੁਨੀਆ ਭਰ ਦੇ ਦਰਸ਼ਕਾਂ ਵੱਲੋਂ ਜ਼ਬਰਦਸਤ ਹੁੰਗਾਰਾ ਮਿਲਿਆ ਹੈ। ਜੋ ਇਸ ਫਿਲਮ ਦੀ ਕਾਮਯਾਬੀ ਦਾ ਮੁੱਖ ਕਾਰਨ ਬਣਦਾ ਹੈ। ਇਸ ਫਿਲਮ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ ਹੈ ਤੇ ਇਸ ਕਾਰਨ ‘ਐਨੀਮਲ’ ਦੀ ਕਮਾਈ ‘ਚ ਵੱਡਾ ਉਛਾਲ ਆਇਆ ਹੈ। ਇਸ ਦੌਰਾਨ ‘ਐਨੀਮਲ’ ਦੀ ਦੁਨੀਆ ਭਰ ‘ਚ ਬਾਕਸ ਆਫਿਸ ਕਲੈਕਸ਼ਨ ਦੇ ਤਾਜ਼ਾ ਅੰਕੜੇ ਸਾਹਮਣੇ ਆਏ ਹਨ।

ਨਿਰਮਾਤਾਵਾਂ ਦੁਆਰਾ ਸਾਂਝੇ ਕੀਤੇ ਗਏ ਤਾਜ਼ਾ ਅੰਕੜਿਆਂ ਦੇ ਅਧਾਰ ‘ਤੇ ਇਸ ਫਿਲਮ ਨੇ ਆਪਣੀ ਰਿਲੀਜ਼ ਦੇ 15 ਦਿਨਾਂ ਦੇ ਅੰਦਰ ਪੂਰੀ ਦੁਨੀਆ ਵਿੱਚ 797.6 ਕਰੋੜ ਰੁਪਏ ਦਾ ਵੱਡਾ ਕਾਰੋਬਾਰ ਕੀਤਾ ਹੈ। ਅਜਿਹੇ ‘ਚ ਹੁਣ ਨਿਰਦੇਸ਼ਕ ਸੰਦੀਪ ਰੈੱਡੀ ਵਾਂਗਾ ਦੀ ਇਹ ਫਿਲਮ 800 ਕਰੋੜ ਦੇ ਕਲੱਬ ‘ਚ ਸ਼ਾਮਲ ਹੋਣ ਤੋਂ ਮਹਿਜ਼ 3 ਕਰੋੜ ਰੁਪਏ ਘੱਟ ਹੈ।

ਹਾਲਾਂਕਿ 16ਵੇਂ ਦਿਨ ਯਾਨੀ ਸ਼ਨੀਵਾਰ ਨੂੰ ਰਣਬੀਰ ਕਪੂਰ ਦੀ ‘ਐਨੀਮਲ’ ਦੁਨੀਆ ਭਰ ‘ਚ 800 ਕਰੋੜ ਰੁਪਏ ਦਾ ਜਾਦੂਈ ਅੰਕੜਾ ਪਾਰ ਕਰੇਗੀ। ਅਜਿਹੀ ਉਪਲਬਧੀ ਹਾਸਲ ਕਰਨ ਨਾਲ ‘ਐਨੀਮਲ’ ਰਣਬੀਰ ਦੇ ਕਰੀਅਰ ਦੀ ਪਹਿਲੀ ਫਿਲਮ ਬਣ ਜਾਵੇਗੀ ਜੋ ਪਹਿਲੀ ਵਾਰ ਕਲੈਕਸ਼ਨ ਦੇ ਇਸ ਅੰਕੜੇ ਨੂੰ ਛੂਹਦੀ ਹੈ।

‘ਐਨੀਮਲ’ ਦੇ ਨਿਸ਼ਾਨੇ ‘ਤੇ ਹੈ ਸਲਮਾਨ ਖਾਨ ਦੀ ਇਹ ਫਿਲਮ

ਦੁਨੀਆ ਭਰ ‘ਚ ਸ਼ਾਨਦਾਰ ਕਾਰੋਬਾਰ ਕਰਨ ਵਾਲੀ ‘ਐਨੀਮਲ’ ਨੇ ਕਮਾਈ ਦੇ ਮਾਮਲੇ ‘ਚ ਕਈ ਵੱਡੀਆਂ ਫਿਲਮਾਂ ਨੂੰ ਪਿੱਛੇ ਛੱਡ ਦਿੱਤਾ ਹੈ। ਇੰਨਾ ਹੀ ਨਹੀਂ ਆਉਣ ਵਾਲੇ ਦਿਨਾਂ ‘ਚ ਇਹ ਫਿਲਮ ਹੋਰ ਵੀ ਕਈ ਫਿਲਮਾਂ ਦੀ ਕਮਾਈ ਦੇ ਰਿਕਾਰਡ ਤੋੜਦੀ ਨਜ਼ਰ ਆਵੇਗੀ।

ਦਰਅਸਲ, ਸਲਮਾਨ ਖਾਨ ਦੀ ‘ਬਜਰੰਗੀ ਭਾਈਜਾਨ’ ਤੇ ਆਮਿਰ ਖਾਨ ਦੀ ‘ਸੀਕ੍ਰੇਟ ਸੁਪਰਸਟਾਰ’ ਰਣਬੀਰ ਕਪੂਰ ਦੀ ‘ਐਨੀਮਲ’ ਦੇ ਨਿਸ਼ਾਨੇ ‘ਤੇ ਹਨ। ਸਲਮਾਨ ਅਤੇ ਆਮਿਰ ਦੀਆਂ ਇਨ੍ਹਾਂ ਦੋਵਾਂ ਫਿਲਮਾਂ ਨੇ ਕ੍ਰਮਵਾਰ 858 ਕਰੋੜ ਰੁਪਏ ਅਤੇ 830 ਕਰੋੜ ਰੁਪਏ ਦਾ ਵਰਲਵਾਈਡ ਕਲੈਕਸ਼ਨ ਕੀਤਾ ਹੈ।