ਕੁਲਵਿੰਦਰ ਸਿੰਘ ਰਾਏ, ਖੰਨਾ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਜੇਵਾਲ ਵਿਖੇ ‘ਸਵੱਛਤਾ ਤੇ ਸਫ਼ਾਈ ਮੁਹਿੰਮ –ਸਕੂਲ ਚੰਗਾ, ਪੰਜਾਬ ਰੰਗਲਾ’ ਤਹਿਤ ਵੱਖ-ਵੱਖ ਸਰਗਰਮੀਆਂ ਕਰਵਾਈਆਂ ਗਈਆਂ। ਜਾਣਕਾਰੀ ਦਿੰਦਿਆਂ ਸਕੂਲ ਦੇ ਪਿੰ੍ਸੀਪਲ ਨਵਤੇਜ ਸ਼ਰਮਾ ਨੇ ਦੱਸਿਆ ਇਸ ਪਖਵਾੜੇ ਦੌਰਾਨ ਪੋਸਟਰ ਮੇਕਿੰਗ, ਲੇਖ ਮੁਕਾਬਲਾ, ਭਾਸ਼ਣ ਮੁਕਾਬਲਾ ਤੇ ਸਲੋਗਨ ਮੁਕਾਬਲਾ ਕਰਵਾਇਆ ਗਿਆ।

ਉਨ੍ਹਾਂ ਦੱਸਿਆ ਇਨ੍ਹਾਂ ਮੁਕਾਬਲਿਆਂ ‘ਚ ਛੇਵੀਂ ਤੋਂ ਬਾਰ੍ਹਵੀਂ ਜਮਾਤ ਤਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ਸਕੂਲ ਦੇ ਸਾਇੰਸ ਅਧਿਆਪਕਾਵਾਂ ਸੁਮਨ ਨੌਹਰੀਆ ਤੇ ਗਗਨ ਭਾਟੀਆ ਵੱਲੋਂ ਵਿਦਿਆਰਥੀਆਂ ਨੂੰ ਆਪਣੀ ਤੇ ਆਲੇ-ਦੁਆਲੇ ਦੀ ਸਫ਼ਾਈ ਰੱਖਣ ਬਾਰੇ ਜਾਣਕਾਰੀ ਦਿੱਤੀ ਗਈ। ਸਕੂਲ ‘ਚ ਇਸ ਮੁਹਿੰਮ ਦੇ ਇੰਚਾਰਜ ਸੁਮਨ ਨੇ ਦੱਸਿਆ ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਪੱਧਰ ਤੇ ‘ਗ੍ਰੀਨ ਸਕੂਲ ਪੋ੍ਗਰਾਮ’ ਦੇ ਕੋਆਰਡੀਨੇਟਰ ਪਿੰ੍ਸੀਪਲ ਨਰਿੰਦਰ ਕੁਮਾਰ ਦੀ ਅਗਵਾਈ ‘ਚ ਲਗਾਈ ਵਰਕਸ਼ਾਪ ਦੇ ਏਜੰਡੇ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਗਿਆ।

ਪਿੰ੍ਸੀਪਲ ਨਵਤੇਜ ਸ਼ਰਮਾ ਨੇ ਕਿਹਾ ਇਕ ਇਕੱਲਾ ਨਾਗਰਿਕ ਕੁਝ ਨਹੀਂ ਕਰ ਸਕਦਾ, ਸਗੋਂ ਸਾਰਿਆਂ ਨੂੰ ਹੀ ਆਪਣੇ ਆਲੇ-ਦੁਆਲੇ ਦੀ ਸਫਾਈ ਤੇ ਭਾਰਤ ਦੀ ਸਵੱਛਤਾ ਦੇ ਲਈ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।