Ad-Time-For-Vacation.png

ਮੰਗਲ ਗ੍ਰਹਿ ‘ਤੇ ਮਿਲੀ ਪਾਣੀ ਦੀ ਵੱਡੀ ਝੀਲ, ਮਨੁੱਖ ਦੇ ਵਾਸ ਦੀਆਂ ਸੰਭਾਵਨਾਵਾਂ ਵਧੀਆਂ

ਅਮਰੀਕਾ:-ਮੰਗਲ ਗ੍ਰਹਿ ਉਤੇ ਪਹਿਲੀ ਵਾਰ ਵਿਸ਼ਾਲ ਝੀਲ ਦਾ ਪਤਾ ਲੱਗਾ ਹੈ। ਇਸ ਨਾਲ ਇਥੇ ਪਾਣੀ, ਇਥੋਂ ਤੱਕ ਕਿ ਮਨੁੱਖ ਦੇ ਰਹਿਣ ਦੀ ਸੰਭਾਵਨਾ ਬਣ ਗਈ ਹੈ। ਅਮਰੀਕੀ ਜਰਨਲ ਸਾਇੰਸ ਵਿਚ ਪ੍ਰਕਾਸ਼ਿਤ ਅਧਿਐਨ ਮੁਤਾਬਕ ਖੋਜ ਵਿਚ ਪਤਾ ਲੱਗਾ ਹੈ ਕਿ ਮਾਰਸਿਅਨ ਹਿਮਖੰਡ ਦੇ ਥੱਲੇ ਸਥਿਤ ਝੀਲ 20 ਕਿਲੋਮੀਟਰ ਚੌੜੀ ਹੈ। ਇਹ ਮੰਗਲ ਗ੍ਰਹਿ ਉਤੇ ਪਾਇਆ ਗਿਆ ਹੁਣ ਤੱਕ ਦਾ ਸਭ ਤੋਂ ਵੱਡਾ ਜਲ ਸਰੋਤ ਹੈ।
ਆਸਟ੍ਰੇਲੀਆ ਦੀ ਯੂਨੀਵਰਸਿਟੀ ਵਿਚ ਸਹਾਇਕ ਪ੍ਰੋਫੈਸਰ ਐਲਨ ਡਫੀ ਨੇ ਇਸ ਨੂੰ ਸ਼ਾਨਦਾਰ ਉਪਲਬਧੀ ਕਰਾਰ ਦਿੰਦੇ ਹੋਏ ਆਖਿਆ ਹੈ ਕਿ ਇਸ ਤੋਂ ਜੀਵਨ ਦੇ ਅਨੁਕੂਲ ਪ੍ਰਸਥਿਤੀਆਂ ਦੀ ਸੰਭਾਵਨਾ ਖੁੱਲ ਜਾਂਦੀਆਂ ਹਨ। ਇਸ ਝੀਲ ਦੇ ਮਿਲਣ ਪਿੱਛੋਂ ਇਹ ਤੈਅ ਹੋ ਗਿਆ ਹੈ ਕਿ ਕਦੇ ਮੰਗਲ ਗ੍ਰਹਿ ਉਤੇ ਜਲ ਦੇ ਸਰੋਤ ਸਥਾਈ ਰੂਪ ਵਿਚ ਸਨ। ਇਸ ਸਮੇਂ ਮੰਗਲ ਭਾਵੇਂ ਵਿਰਾਨ ਹੈ। ਪਰ ਤਕਰੀਬਨ ਸਾਢੇ ਤਿੰਨ ਅਰਬ ਸਾਲ ਪਹਿਲਾਂ ਪਾਣੀ ਮੌਜੂਦ ਸੀ। ਹੁਣ ਵਿਗਿਆਨੀ ਇਸ ਗੱਲ ਦਾ ਪਤਾ ਲਾਉਣ ਵਿਚ ਜੁਟੇ ਹੋਏ ਹਨ ਕਿ ਕਦੇ ਇਥੇ ਜੀਵਨ ਸੀ ਜਾਂ ਅੱਜ ਦੇ ਸਮੇਂ ਇਥੇ ਜੀਵਨ ਦੀਆਂ ਸੰਭਾਵਨਾਵਾਂ ਹਨ।ਪਾਣੀ ਬਾਰੇ ਸਬੂਤ ਮਿਲਣ ਤੋਂ ਇਸ ਗੱਲ ਦੀਆਂ ਸੰਭਾਵਨਾਵਾਂ ਵਧਦੀਆਂ ਗਈਆਂ ਹਨ ਕਿ ਨੇੜ ਭਵਿੱਖ ਵਿਚ ਮਨੁੱਖ ਇਥੇ ਆ ਕੇ ਵੱਸ ਸਕਦਾ ਹੈ। ਹਾਲਾਂਕਿ ਝੀਲ ਦੇ ਜੋ ਪ੍ਰਮਾਣ ਮਿਲੇ ਹਨ, ਉਸ ਦਾ ਪਾਣੀ ਪੀਣ ਯੋਗ ਨਹੀਂ ਤੇ ਇਹ ਜ਼ਮੀਨ ਦੇ ਤਕਰੀਬਨ ਡੇਢ ਕਿਲੋਮੀਟਰ ਥੱਲੇ ਮਿਲੀ ਹੈ। ਕਿਉਂਕਿ ਇਸ ਝੀਲ ਵਿਚ ਨਮਕ ਤੇ ਖਣਿਜਾਂ ਦੀ ਕਾਫੀ ਮਾਤਰਾ ਹੈ, ਇਸ ਲਈ ਵਿਗਿਆਨੀਆਂ ਨੂੰ ਇਥੇ ਜੀਵਨ ਦੀਆਂ ਸੰਭਾਵਨਾਵਾਂ ਹੋਣ ਉਤੇ ਥੋੜ੍ਹਾ ਸ਼ੱਕ ਹੈ। ਇਸ ਦਾ ਤਾਪਮਾਨ ਫਰਿੱਜਿੰਗ ਪੁਆਇੰਟ ਤੋਂ ਵੀ ਥੱਲੇ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ

ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ

ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿਸਟਰਡ) ਦੀ ਪੁਸਤਕ “ਕਲਮੀ ਰਮਜ਼ਾਂ-4” ਲੋਕ ਅਰਪਣ

ਸਰੀ (ਕੈਨੇਡਾ):-ਬੀਤੇ ਐਤਵਾਰ, ਪੰਜਾਬ ਭਵਨ ਸਰੀ (ਕੈਨੇਡਾ) ਵਿਖੇ ਸਾਹਿਤ ਸਭਾ ਸਰੀ ਦੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਵਿੱਚ, ਪੰਜਾਬੀ ਲਿਖਾਰੀ ਸਭਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.