Skip to content
Tuesday, October 27, 2026 10°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਭਾਰਤ India

‘ਜਦੋਂ ਨਰਿੰਦਰ ਮੋਦੀ ਸਵਾਲਾਂ ਤੋਂ ਸੰਜਮ ਗੁਆ ਬੈਠੇ ਤੇ ਉਨ੍ਹਾਂ 3 ਮਿੰਟ ‘ਚ ਹੀ ਇੰਟਰਵਿਊ ਛੱਡੀ ਦਿੱਤੀ’

By Admin Published 5 min read

ਕਰਨ ਥਾਪਰ ਨੇ 2007 ਵਿੱਚ ਨਰਿੰਦਰ ਮੋਦੀ ਦਾ ਇੰਟਰਵਿਊ ਲਿਆ ਸੀ ਜਾਣੇ-ਪਛਾਣੇ ਪੱਤਰਕਾਰ ਕਰਨ ਥਾਪਰ ਨੂੰ 2007 ਵਿੱਚ ਦਿੱਤਾ ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਦਾ ਇੰਟਰਵਿਊ ਖ਼ਾਸਾ ਮਸ਼ਹੂਰ ਹੈ। ਮੋਦੀ ਉਸ ਇੰਟਰਵਿਊ ਨੂੰ ਵਿਚਾਲੇ ਹੀ ਛੱਡ ਕੇ ਚਲੇ ਗਏ ਸਨ।

ਬੀਬੀਸੀ ਪੱਤਰਕਾਰ ਰੇਹਾਨ ਫ਼ਜ਼ਲ ਨੇ ਕਰਨ ਥਾਪਰ ਨਾਲ ਖ਼ਾਸ ਗੱਲਬਾਤ ਕੀਤੀ ਅਤੇ ਉਸ ਦਿਨ ਦੀ ਪੂਰੀ ਕਹਾਣੀ ਜਾਣੀ।
ਕਰਨ ਥਾਪਰ ਨੇ ਦੱਸਿਆ ਕਿ ਕਿਵੇਂ ਉਸ ਸਮੇਂ ਨਰਿੰਦਰ ਮੋਦੀ ਉਨ੍ਹਾਂ ਦੇ ਇੱਕ ਸਵਾਲ ਤੋਂ ਤੰਗ ਹੋ ਕੇ ਇੰਟਰਵਿਊ ਵਿਚਾਲੇ ਹੀ ਛੱਡ ਕੇ ਚਲੇ ਗਏ ਸਨ ਅਤੇ ਹੁਣ ਉਹ ਆਪਣੇ ਮੰਤਰੀਆਂ ਅਤੇ ਪਾਰਟੀ ਆਗੂਆਂ ਨੂੰ ਵੀ ਉਨ੍ਹਾਂ ਨੂੰ ਇੰਟਰਵਿਊ ਨਾ ਦੇਣ ਲਈ ਕਹਿੰਦੇ ਹਨ।
ਹਾਲਾਂਕਿ ਕਰਨ ਥਾਪਰ ਕਹਿੰਦੇ ਹਨ ਕਿ ਨਰਿੰਦਰ ਮੋਦੀ ਉਨ੍ਹਾਂ ਦੇ ਸਵਾਲਾਂ ਤੋਂ ਕਦੇ ਨਾਰਾਜ਼ ਨਹੀਂ ਹੋਏ, ਸਗੋਂ ਉਨ੍ਹਾਂ ਨੇ ਸੰਜਮ ਗੁਆ ਦਿੱਤਾ ਸੀ।ਉਨ੍ਹਾਂ ਨੇ ਦੱਸਿਆ ਕਿ ਉਹ ਤਿੰਨ ਮਿੰਟ ਦਾ ਇੰਟਰਵਿਊ ਹੋਇਆ ਸੀ, ਜਿਸ ਤੋਂ ਬਾਅਦ ਉਹ ਵਿਚਾਲੇ ਹੀ ਛੱਡ ਕੇ ਚਲੇ ਗਏ ਸਨ।
ਕਰਨ ਥਾਪਰ ਨੇ ਕਿਹਾ, ”ਜੇ ਮੈਨੂੰ ਠੀਕ ਤਰ੍ਹਾਂ ਯਾਦ ਹੈ ਤਾਂ ਮੇਰਾ ਪਹਿਲਾ ਸਵਾਲ ਸੀ ਕਿ ਤੁਸੀਂ ਮੁੱਖ ਮੰਤਰੀ ਦੇ ਰੂਪ ‘ਚ ਦੂਜੀਆਂ ਚੋਣਾਂ ਤੋਂ ਛੇ ਹਫ਼ਤੇ ਦੂਰ ਖੜ੍ਹੇ ਹੋ। ਇੰਡੀਆ ਟੂਡੇ ਅਤੇ ਰਾਜੀਵ ਗਾਂਧੀ ਫਾਊਂਡੇਸ਼ਨ ਨੇ ਤੁਹਾਨੂੰ ਸਰਬੋਤਮ ਮੁੱਖ ਮੰਤਰੀ ਦੱਸਿਆ ਹੈ ਅਤੇ ਦੂਜੇ ਪਾਸੇ ਹਜ਼ਾਰਾਂ ਮੁਸਲਮਾਨ ਤੁਹਾਨੂੰ ਕਾਤਲ ਦੀ ਤਰ੍ਹਾਂ ਦੇਖਦੇ ਹਨ। ਕੀ ਤੁਹਾਡੇ ਸਾਹਮਣੇ ਇਮੇਜ ਪ੍ਰੋਬਲਮ ਹੈ?”
ਇਸਦੇ ਜਵਾਬ ‘ਚ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਉਸਦੇ ਬਾਰੇ ਅਜਿਹੀ ਸੋਚ ਘੱਟ ਹੀ ਲੋਕਾਂ ਦੀ ਹੈ ਅਤੇ ਬਹੁਤੇ ਲੋਕ ਅਜਿਹਾ ਨਹੀਂ ਸੋਚਦੇ।ਪਰ ਇਸ ‘ਤੇ ਕਰਨ ਥਾਪਰ ਨੇ ਕਿਹਾ ਸੀ ਕਿ ਅਜਿਹਾ ਮੰਨਣ ਵਾਲੇ ਘੱਟ ਤਾਂ ਨਹੀਂ ਹਨ।ਉਨ੍ਹਾਂ ਕਿਹਾ, ”ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨੇ ਤੁਹਾਨੂੰ ਆਧੁਨਿਕ ਦੌਰ ਦਾ ਅਜਿਹਾ ਨੀਰੋ ਦੱਸਿਆ ਹੈ, ਜਿਸ ਨੇ ਮਾਸੂਮ ਬੱਚਿਆਂ ਅਤੇ ਬੇਗੁਨਾਹ ਔਰਤਾਂ ਦੇ ਕਤਲ ਦੇ ਸਮੇਂ ਮੂੰਹ ਦੂਜੇ ਪਾਸੇ ਮੋੜ ਲਿਆ ਸੀ।”
ਕਰਨ ਥਾਪਰ ਨੇ ਇਸ ਗੱਲ ਵੱਲ ਵੀ ਨਰਿੰਦਰ ਮੋਦੀ ਦਾ ਧਿਆਨ ਦਿਵਾਇਆ ਸੀ ਕਿ ਕੁੱਲ 4500 ਮਾਮਲਿਆਂ ਵਿੱਚੋਂ ਕਰੀਬ 2600 ਗੁਜਰਾਤ ਤੋਂ ਬਾਹਰ ਭੇਜ ਦਿੱਤੇ ਗਏ।
”ਸੁਪਰੀਮ ਕੋਰਟ ਨੇ ਇਸ ਤਰ੍ਹਾਂ ਦੀਆਂ ਹੋਰ ਵੀ ਕਈ ਟਿੱਪਣੀਆਂ ਕੀਤੀਆਂ ਸਨ, ਇਹ ਸਾਰੀਆਂ ਗੱਲਾਂ ਇਸ ਵੱਲ ਇਸ਼ਾਰਾ ਕਰਦੀਆਂ ਹਨ ਕਿ ਅਜਿਹੇ ਘੱਟ ਲੋਕ ਨਹੀਂ ਸਗੋਂ ਵੱਡੀ ਗਿਣਤੀ ਵਿਚ ਹਨ।”

ਉਦੋਂ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਜੋ ਲੋਕ ਅਜਿਹਾ ਕਹਿੰਦੇ ਹਨ, ਉਹ ਖ਼ੁਸ਼ ਰਹਿਣ। ਇਸ ਤੋਂ ਬਾਅਦ ਉਨ੍ਹਾਂ ਨੇ ਕਰਨ ਥਾਪਰ ਤੋਂ ਪਾਣੀ ਮੰਗਿਆ ਸੀ।
”ਪਰ ਪਾਣੀ ਤਾਂ ਉਨ੍ਹਾਂ ਦੇ ਕੋਲ ਹੀ ਰੱਖਿਆ ਸੀ, ਉਦੋਂ ਮੈਨੂੰ ਅਹਿਸਾਸ ਹੋਇਆ ਕਿ ਪਾਣੀ ਤਾਂ ਬਹਾਨਾ ਹੈ ਅਤੇ ਉਹ ਇੰਟਰਵਿਊ ਖ਼ਤਮ ਕਰਨਾ ਚਾਹੁੰਦੇ ਹਨ. ਉਨ੍ਹਾਂ ਮਾਈਕ ਬਾਹਰ ਕੱਢ ਦਿੱਤਾ ਅਤੇ ਇੰਟਰਵਿਊ ਖ਼ਤਮ ਹੋ ਗਿਆ।”
ਕਰਨ ਥਾਪਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇੰਟਰਵਿਊ ਦੁਬਾਰਾ ਸ਼ੁਰੂ ਕਰਵਾਉਣ ਲਈ ਨਰਿੰਦਰ ਮੋਦੀ ਨੂੰ ਕਾਫ਼ੀ ਮਨਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਰਾਜ਼ੀ ਨਹੀਂ ਹੋਏ।
ਉਹ ਕਹਿੰਦੇ ਹਨ, ”ਨਰਿੰਦਰ ਮੋਦੀ ਦੀ ਮੇਜ਼ਬਾਨੀ ਕਾਫ਼ੀ ਚੰਗੀ ਸੀ, ਉਹ ਮੈਨੂੰ ਚਾਹ, ਮਿਠਾਈ ਅਤੇ ਢੋਕਲੇ ਦੀ ਪੇਸ਼ਕਸ਼ ਕਰਦੇ ਰਹੇ, ਪਰ ਇੰਟਰਵਿਊ ਲਈ ਨਹੀਂ ਮੰਨੇ।”
ਇੱਕ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਕਰਨ ਥਾਪਰ ਉੱਥੋਂ ਰਵਾਨਾ ਹੋ ਗਏ।
ਕਰਨ ਥਾਪਰ ਨੇ ਕੂਟਨੀਤਕ, ਲੇਖਕ ਅਤੇ ਹੁਣ ਸਿਆਸੀ ਆਗੂ ਪਵਨ ਵਰਮਾ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਉਨ੍ਹਾਂ ਨੂੰ ਦੱਸਿਆ ਕਿ 2014 ਚੋਣਾਂ ਦੇ ਲਈ ਤਿਆਰ ਕਰਨ ਲਈ ਉਨ੍ਹਾਂ ਨੇ ਨਰਿੰਦਰ ਮੋਦੀ ਨੂੰ ਉਹ ਸੀਨ ਘੱਟੋ-ਘੱਟ 30 ਵਾਰ ਦਿਖਾਇਆ ਸੀ।
ਉਨ੍ਹਾਂ ਨੇ ਕਿਹਾ, ”ਮੈਂ ਹੁਣੇ ਯਾਦ ਕਰਕੇ ਕਹਿ ਰਿਹਾ ਹਾਂ, ਉਨ੍ਹਾਂ ਦੀ ਨਿਗਾਹ ਉਸ ਤਸਵੀਰ ਉੱਤੇ ਪਈ ਜਿਸ ‘ਚ ਉਦੋਂ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਮਾਈਕ ਕੱਢ ਕੇ ਇੰਟਰਵਿਊ ਵਿਚਾਲੇ ਹੀ ਛੱਡ ਕੇ ਜਾ ਰਹੇ ਹਨ, ਪਵਨ ਨੇ ਪੁੱਛਿਆ ਕਿ ਇਹ ਉਹੀ ਪਲ ਹੈ, ਜਦੋਂ ਉਹ ਉੱਠ ਕੇ ਚਲੇ ਗਏ ਸਨ, ਮੈਂ ਕਿਹਾ, ਹਾਂ।”

”ਇਸ ਤੋਂ ਬਾਅਦ ਪਵਨ ਨੇ ਮੈਨੂੰ ਕਿਹਾ ਕਿ ਪ੍ਰਸ਼ਾਂਤ ਕਿਸ਼ੋਰ ਨੇ ਮੈਨੂੰ ਦੱਸਿਆ ਹੈ ਕਿ ਉਨ੍ਹਾਂ ਨੇ ਤਿੰਨ ਮਿੰਟ ਦੀ ਇਹ ਕਲਿੱਪ ਨਰਿੰਦਰ ਮੋਦੀ ਨੂੰ 20-30 ਵਾਰ ਦਿਖਾਈ ਹੈ ਤਾਂ ਜੋ ਉਨ੍ਹਾਂ ਨੂੰ ਇਹ ਸਿਖਾਇਆ ਜਾ ਸਕੇ ਕਿ ਅਜੀਬ-ਮੁਸ਼ਕਿਲ ਸਵਾਲਾਂ ਅਤੇ ਹਾਲਾਤ ਦਾ ਸਾਹਮਣਾ ਕਿਵੇਂ ਕੀਤਾ ਜਾਵੇ। ਉਨ੍ਹਾਂ ਨੇ ਇਸ ਨੂੰ ਸਬਕ ਦੀ ਤਰ੍ਹਾਂ ਇਸਤੇਮਾਲ ਕੀਤਾ, ਪਰ ਨਰਿੰਦਰ ਮੋਦੀ ਨੇ ਪ੍ਰਸ਼ਾਂਤ ਨੂੰ ਕਿਹਾ ਕਿ ਉਹ ਇਸਨੂੰ ਕਦੇ ਨਹੀਂ ਭੁੱਲ ਸਕਦੇ ਅਤੇ ਉਹ ਬਦਲਾ ਜ਼ਰੂਰ ਲੈਣਗੇ।”

ਤਾਂ ਕੀ ਉਹ ਬਦਲਾ ਇਹ ਸੀ ਕਿ ਸਾਲ 2016 ਤੋਂ ਬਾਅਦ ਭਾਜਪਾ ਦੇ ਕਿਸੇ ਆਗੂ ਨੇ ਕਰਨ ਥਾਪਰ ਨਾਲ ਗੱਲਬਾਤ ਨਹੀਂ ਕੀਤੀ?ਇਸ ‘ਤੇ ਕਰਨ ਥਾਪਰ ਨੇ ਕਿਹਾ ਕਿ ਉਨ੍ਹਾਂ ਦੇ ਬਾਈਕਾਟ ਦੀ ਸ਼ੁਰੂਆਤ 2016 ਦੇ ਅੱਠਵੇਂ-ਨੌਵੇਂ ਮਹੀਨੇ ਵਿੱਚ ਸ਼ੁਰੂ ਹੋਈ।
ਉਨ੍ਹਾਂ ਨੇ ਕਿਹਾ, ”ਮੈਂ ਆਖ਼ਰੀ ਵਾਰ ਜਨਵਰੀ 2017 ‘ਚ ਭਾਜਪਾ ਨੇਤਾ ਰਾਮ ਮਾਧਵ ਦਾ ਇੰਟਰਵਿਊ ਲਿਆ ਸੀ। ਭਾਜਪਾ ਦੇ ਕਈ ਮੰਤਰੀਆਂ ਅਤੇ ਬੁਲਾਰਿਆਂ ਨੇ ਮੈਨੂੰ ਦੱਸਿਆ, ਇਸ ਗੱਲ ਦਾ ਜ਼ਿਕਰ ਮੇਰੀ ਕਿਤਾਬ ਵਿੱਚ ਵੀ ਹੈ ਕਿ ਉਨ੍ਹਾਂ ਨੂੰ ਇਹ ਵੀ ਕਿਹਾ ਗਿਆ ਸੀ ਕਿ ਮੈਨੂੰ ਕੋਈ ਇੰਟਰਵਿਊ ਨਹੀਂ ਦੇਣਾ ਹੈ।”
”ਅਮਿਤ ਸ਼ਾਹ, ਨ੍ਰਿਪੇਂਦਰ ਮਿਸ਼ਰ, ਅਜੀਤ ਡੋਭਾਲ ਸਣੇ ਮੇਰੀ ਭਾਜਪੀ ਦੇ ਕਈ ਦਿੱਗਜਾਂ ਨਾਲ ਮੁਲਾਕਾਤ ਹੋਈ, ਪਰ ਉਨ੍ਹਾਂ ਸਾਰਿਆਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਮੈਂ ਆਪਣੀ ਧਾਰਨਾਵਾਂ ਨਾਲ ਗ੍ਰਸਤ ਹਾਂ ਅਤੇ ਮੈਨੂੰ ਮਿਲਣ ਦਾ ਕੋਈ ਫ਼ਾਇਦਾ ਨਹੀਂ ਹੈ।”
ਉਨ੍ਹਾਂ ਨੇ ਕਿਹਾ ਕਿ ਇੱਕ ਪ੍ਰਧਾਨ ਮੰਤਰੀ ਦੇ ਲਈ ਕਿਸੇ ਪੱਤਰਕਾਰ ਦਾ ਬਾਈਕਾਟ ਕਰਨਾ ਸਹੀ ਨਹੀਂ ਹੈ।ਕਰਨ ਥਾਪਰ ਦੀ ਕਿਤਾਬ ‘ਡੇਵਿਲਸ ਐਡਵੋਕੇਟ: ਦਿ ਅਨਟੋਲਡ ਸਟੋਰੀ’ ਹਾਲ ਹੀ ‘ਚ ਪ੍ਰਕਾਸ਼ਿਤ ਹੋਈ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp