Ad-Time-For-Vacation.png

ਕਲਮੀਂ ਪਰਵਾਜ਼ ਮੰਚ ਵੱਲੋਂ ਸਾਹਿਤਕ ਕਵੀ ਦਰਬਾਰ ‘ਚ ਕਵੀਆਂ ਨੇ ਚੰਗਾ ਰੰਗ ਬੰਨ੍ਹਿਆਂ

ਸਰੀ :-(ਬਰਾੜ-ਭਗਤਾ ਭਾਈ ਕਾ) ਬਿਨਾਂ ਅਹੁਦੇਦਾਰਾਂ ਤੋਂ ਨਿਰਬਿਘਨ ਚੱਲ ਰਹੀ ਕਲਮੀਂ ਪਰਵਾਜ਼ ਮੰਚ ਨਾਂ ਦੀ ਸਾਹਿਤਕ ਸੰਸਥਾ ਵੱਲੋਂ ਸਰੀ ‘ਚ ਆਪਣਾ ਕਵੀ ਦਰਬਾਰ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ‘ਚ ਸਹਿਤਕਾਰਾਂ ਨੇ ਉਚੇਚੇ ਤੌਰ ‘ਤੇ ਸ਼ਮੂਲੀਅਤ ਕੀਤੀ। ਪ੍ਰੀਤ ਮਨਪ੍ਰੀਤ ਸਿੰਘ ਵੱਲੋਂ ਕਵੀ ਦਰਬਾਰ ਦੀ ਸ਼ੁਰੂਆਤ ਕਰਦਿਆਂ ਲਾਟਰੀ ਸਿਸਟਮ ਨਾਲ ਕਵੀਆਂ ਨੂੰ ਮੰਚ ਉੱਪਰ ਆਉਣ ਦੀ ਪ੍ਰਕ੍ਰਿਆ ਨਾਲ ਇਸ ਨੂੰ ਅੱਗੇ ਤੋਰਿਆ। ਇਸ ਮੰਚ ਦੀ ਵੱਡੀ ਖਾਸੀਅਤ ਇਹ ਹੈ ਕਿ ਹਰ ਮਹੀਨੇ ਹੋਣ ਵਾਲੇ ਕਵੀ ਦਰਬਾਰ ਦੀ ਸ਼ੁਰੂਆਤ ਕਰਨ ਲਈ ਮੰਚ ਦੇ ਹਰ ਮੈਂਬਰ ਨੂੰ ਮੌਕਾ ਦਿੱਤਾ ਜਾਂਦਾ ਹੈ ਅਤੇ ਲਾਟਰੀ ਸਿਸਟਮ ਨਾਲ ਕਵੀਆਂ ਦੇ ਨਾਂ ਕੱਢੇ ਜਾਂਦੇ ਹਨ। ਇਸ ਤੋਂ ਇਲਾਵਾ ਹਰ ਨਵੇਂ ਪੁਰਾਣੇ ਕਵੀਆਂ ਅਤੇ ਲੇਖਕਾਂ ਨੂੰ ਇਸ ਕਵੀ ਦਰਬਾਰ ਵਿੱਚ ਬੋਲਣ ਦਾ ਮੌਕਾ ਦਿੱਤਾ ਜਾਂਦਾ ਹੈ ਜਿਹੜੇ ਕਿ ਆਪੋ ਆਪਣੀ ਵਾਰੀ ਮੁਤਾਬਕ ਆਪਣੇ ਵਿਚਾਰ ਸਰੋਤਿਆਂ ਦੇ ਸਾਹਮਣੇ ਰੱਖਦੇ ਹਨ। ਜੁਲਾਈ ਮਹੀਨੇ ਦੇ ਕਵੀ ਦਰਬਾਰ ਵਿੱਚ ਮੰਚ ਦੇ ਸਾਰੇ ਮੈਂਬਰਾਂ ਨੇ ਆਪੋ ਆਪਣੀਆਂ ਰਚਨਾਵਾਂ ਸੁਣਾ ਕੇ ਚੰਗਾ ਰੰਗ ਬੰਨ੍ਹਿਆਂ। ਕਵੀਆਂ ਵੱਲੋਂ ਆਪੋ ਆਪਣੇ ਖਿਆਲਾਂ ਮੁਤਾਬਕ ਹਰ ਵਿਸ਼ੇ ‘ਤੇ ਰਚਨਾਵਾਂ ਸੁਣਾਈਆਂ ਗਈਆਂ ਜਿੰਨ੍ਹਾਂ ਵਿੱਚ ਕਵਿਤਾਵਾਂ, ਬੋਲੀਆਂ, ਮਿੰਨੀ ਕਹਾਣੀਆਂ, ਕਾਵਿ ਵਿਅੰਗ, ਚੁੱਟਕਲੇ ਅਤੇ ਸਮਾਜਿਕ ਵਿਸ਼ਿਆਂ ਨਾਲ ਸੰਬੰਧਤ ਰਚਨਾਵਾਂ ਤੋਂ ਇਲਾਵਾ ਕਈਆਂ ਹਾਸਰਸ ਵਿਸ਼ੇ ਵੀ ਪੇਸ਼ ਕੀਤੇ ਗਏ। ਇਸ ਕਵੀ ਦਰਬਾਰ ‘ਚ ਪੰਜਾਬ ਤੋਂ ਯਾਤਰੀ ਵੀਜ਼ੇ ‘ਤੇ ਆਏ ਪੁਲਿਸ ਅਫਸਰ ਚਮਕੌਰ ਸਿੰਘ ਸੰਘਾ ਅਤੇ ਬਠਿੰਡਾ ਤੋਂ ਐਡਵੋਕੇਟ ਭਰਪੂਰ ਸਿੰਘ ਖਟੜਾ ਨੇ ਵੀ ਆਪਣੀ ਹਾਜ਼ਰੀ ਲਵਾਈ ਅਤੇ ਕਵੀ ਦਰਬਾਰ ਦਾ ਅਨੰਦ ਮਾਣਿਆਂ। ਆਖਰ ਵਿੱਚ ਰੇਡੀਓ ਪ੍ਰੋਗਰਾਮ ਸੰਚਾਲਕ ਮਨਜੀਤ ਕੌਰ ਕੰਗ ਨੇ ਕਵੀ ਦਰਬਾਰ ‘ਚ ਸ਼ਾਮਲ ਹੋਏ ਸਭਨਾਂ ਦਾ ਧੰਨਵਾਦ ਕੀਤਾ ਅਤੇ ਅਗਸਤ ਮਹੀਨੇ ਦੇ ਕਵੀ ਦਰਬਾਰ ‘ਚ ਆਉਣ ਦਾ ਮੰਚ ਵੱਲੋਂ ਸੱਦਾ ਦਿੱਤਾ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.