‘ਵੋਟ ਕਿਸ ਨੂੰ ਪਾਈ?’ ਪੁੱਛਿਆ ਤਾਂ ਜਾਣਾ ਪਏਗਾ ਜੇਲ੍ਹ

ਇਸਲਾਮਾਬਾਦ: ਤੁਸੀਂ ਆਪਣੀ ਵੋਟ ਕਿਸ ਨੂੰ ਦਿੱਤੀ, ਪਾਕਿਸਤਾਨ ਵਿੱਚ ਇਹ ਆਸਾਨ ਜਿਹਾ ਸਵਾਲ ਤੁਹਾਨੂੰ ਜੇਲ੍ਹ ਵੀ ਪਹੁੰਚਾ ਸਕਦਾ ਹੈ ਤੇ ਇਸ ਲਈ ਇੱਕ ਲੱਖ ਤਕ ਦਾ ਜ਼ੁਰਮਾਨਾ ਵੀ ਹੋ ਸਕਦਾ ਹੈ। ਇਸ ਦੇ ਨਾਲ ਹੀ ਜੇ ਕਿਸਮਤ ਖ਼ਰਾਬ ਰਹੀ ਤਾਂ ਤੁਹਾਨੂੰ ਜੇਲ੍ਹ ਤੇ ਜ਼ੁਰਮਾਨਾ, ਦੋਵੇਂ ਵੀ ਭੁਗਤਣੇ ਪੈ ਸਕਦੇ ਹਨ।ਪੀਕਿਸਤਾਨੀ ਅੰਗਰੇਜ਼ੀ ਅਖ਼ਬਾਰ ਡਾਅਨ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਕਿ ਪਾਕਿਸਤਾਨ ਦੇ ਚੋਣ ਕਮਿਸ਼ਨ ਵੱਲੋਂ ਜਾਰੀ ਨਿਰਦੇਸ਼ਾਂ ਵਿੱਚ ਕਈ ਕੰਮਾਂ ‘ਤੇ ਪਾਬੰਧੀਆਂ ਲਾਈਆਂ ਗਈਆਂ ਹਨ। ਜੇ ਕੋਈ ਉਹ ਕੋਮ ਕਰੇਗਾ ਤਾਂ ਉਸ ਨੂੰ ਚੋਣ ਜਾਬਤੇ ਦਾ ਉਲੰਘਣ ਮੰਨਿਆ ਜਾਏਗਾ ਤੇ ਉਸ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਵੀ ਕੀਤੀ ਜਾਏਗੀ। ਅਖ਼ਬਾਰ ਮੁਤਾਬਕ ਪਾਬੰਧੀਸ਼ੁਦਾ ਕੰਮਾਂ ਵਿੱਚ ਇਹ ਵੀ ਸਵਾਲ ਪੁੱਛਣਾ ਵੀ ਸ਼ਾਮਲ ਹੈ ਕਿ ਤੁਸੀਂ ਆਪਣੀ ਵੋਟ ਕਿਸ ਨੂੰ ਪਾਈ? ਬੈਲੇਟ ਪੇਪਰ ਜੀ ਤਸਵੀਰ ਲੈਣਾ ਵੀ ਅਰਰਾਧ ਮੰਨਿਆ ਜਾਏਗਾ।ਜਾਣਕਾਰੀ ਮੁਤਾਬਕ ਚੋਣ ਕਮਿਸ਼ਨ ਦੇ ਨੋਟਿਸ ਵਿੱਚ ਕਿਸੀ ਵੋਟਰ ਨੂੰ ਵੋਟਿੰਗ ਕੇਂਦਰ ਤੋਂ ਭਜਾਉਣ, ਕਿਸੀ ਨੂੰ ਵੋਟ ਪਾਉਣ ਜਾਂ ਨਾ ਪਾਉਣ ਲਈ ਮਜਬੂਰ ਕਰਨ, ਕਿਸੀ ਵੋਟਰ ਨੂੰ ਨੁਕਸਾਨ ਪਹੁੰਚਾਉਣ, ਉਸ ਨੂੰ ਧਮਕੀ ਦੇਣ, ਕਿਸੀ ਵੋਟਰ ਨੂੰ ਅਗਵਾ ਕਰਨ, ਗੈਰ ਕਾਨੂੰਨੀ ਤਰੀਕੇ ਨਾਲ ਪ੍ਰਭਾਵਿਤ ਕਰਨ, ਫੁਸਲਾਉਣ, ਸਰਕਾਰੀ ਮੋਹਰ ਬਰਾਮਦ ਕਰਨ, ਪੋਲਿੰਗ ਬੂਥ ਤੋਂ ਬੈਲੇਟ ਪੇਪਰ ਬਾਹਰ ਲੈ ਕੇ ਜਾਣ ਜਾਂ ਵੋਟਾਂ ਵਾਲੀ ਪੇਟੀ ਵਿੱਚ ਜਾਅਲੀ ਵੋਟ ਪਾਉਣ ਵਰਗੇ ਕੰਮਾਂ ਨੂੰ ਅਪਰਾਧ ਦੱਸਿਆ ਗਿਆ ਹੈ।ਇਸ ਦੇ ਇਲਾਵਾ ਵੋਟਰ ਦੇ ਫੈਸਲੇ ‘ਤੇ ਤੋਹਫਾ ਦੇਣ ਦੀ ਪੇਸ਼ਕਸ਼ ਜਾਂ ਵਾਅਦਾ ਕਰ ਕੇ ਉਸ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਨ ਨੂੰ ਵੀ ਰਿਸ਼ਵਤਖੋਰੀ ਮੰਨਿਆ ਜਾਏਗਾ। ਇਸ ਤਰ੍ਹਾਂ ਦੇ ਅਪਰਾਧ ਲਈ ਤਿੰਨ ਸਾਲ ਦੀ ਕੈਦ ਤੇ ਇੱਕ ਲੱਖ ਤਕ ਦਾ ਜ਼ੁਰਮਾਨਾ ਹੋ ਸਕਦਾ ਹੈ ਜਾਂ ਦੋਵੇਂ ਸਜ਼ਾ ਹੋ ਸਕਦੀਆਂ ਹਨ।

Share:

Facebook
Twitter
Pinterest
LinkedIn
matrimonail-ads
On Key

Related Posts

ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ)ਦੀ ਮਾਸਿਕ ਮੀਟਿੰਗ ਦੌਰਾਨ ਡਾ: ਦਵਿੰਦਰ ਪਾਲ ਕੌਰ ਦੀ ਪੁਸਤਕ ‘ਸ਼ਾਇਰੀ ਇੱਕ ਇਬਾਦਤ’ ਰਲੀਜ਼

ਸਰੀ (ਜਸਵੀਰ ਸਿੰਘ ਭਲੂਰੀਆ) ਹਰ ਮਹੀਨੇ ਦੀ ਤਰਾਂ ਕੇਂਦਰੀ ਪੰਜਾਬੀ ਲੇਖਕ ਸਭਾ(ਉੱਤਰੀ ਅਮਰੀਕਾ) ਦੀ ਮਾਸਿਕ ਮੀਟਿੰਗ ਸੀਨੀਅਰ ਸਿਟੀਜਨ ਸੈਂਟਰ ਸਰੀ/ਡੈਲਟਾ ਦੇ,ਲੇਖਕਾਂ/ਸਰੋਤਿਆਂ ਨਾਲ ਖਚਾਖਚ ਭਰੇ ਉੱਪਰਲੇ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ

ਡਾ. ਗੁਰਨਾਮ ਸਿੰਘ ‘ਸ਼੍ਰੋਮਣੀ ਕੀਰਤਨੀਆ ਐਵਾਰਡ’ ਨਾਲ ਸਨਮਾਨਿਤ

ਡਾ. ਗੁਰਦੇਵ ਸਿੰਘ ਜਨਰਲ ਸਕੱਤਰ, ਗੁਰਮਤਿ ਸੰਗੀਤ ਫਾਊਂਡੇਸ਼ਨ ਪਟਿਆਲਾ। ਗੁਰਮਤਿ ਸੰਗੀਤ ਦੀ ਰਾਗ-ਆਧਾਰਿਤ ਪਰੰਪਰਾ ਨੂੰ ਸੰਭਾਲਣ, ਇਸ ਦੀ ਖੋਜ ਅਤੇ ਸਿੱਖਿਆ ਨੂੰ ਅਕਾਦਮਿਕ ਪੱਧਰ ’ਤੇ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.