Ad-Time-For-Vacation.png

ਨਸ਼ੇ ਕਾਰਨ ਮਰੇ ਪੁੱਤਰ ਦੀ ਤਸਵੀਰ ਤੇ ‘ਕਫ਼ਨ’ ਲੈ ਕੇ ਘੁੰਮਦੇ ਮਾਂ-ਪਿਓ

ਆਪਣੇ ਪੁੱਤਰ ਦੀ ਮੌਤ ਤੋਂ ਬਾਅਦ ਉਨ੍ਹਾਂ ਨੇ ਤੈਅ ਕਰ ਲਿਆ ਕਿ ਨਸ਼ੇ ਖ਼ਿਲਾਫ਼ ਲੋਕਾਂ ਦੀ ਜਾਗਰੂਕਤਾ ਵਧਾਉਣਗੇ ਅਤੇ ਕਿਸੇ ਦਾ ਪੁੱਤ ਉਨ੍ਹਾਂ ਤੋਂ ਵੱਖ ਨਹੀਂ ਹੋਣ ਦੇਣਗੇ
‘ਕਫ਼ਨ ਬੋਲ ਪਿਆ’ ਕਿਸੇ ਕਿਤਾਬ ਜਾਂ ਲੇਖ ਦਾ ਸਿਰਲੇਖ ਨਹੀਂ, ਬਲਕਿ ਉਸ ਸ਼ਖ਼ਸ ਦਾ ਦਰਦ ਹੈ ਜਿਸ ਨੇ ਕਰੀਬ ਦੋ ਸਾਲ ਪਹਿਲਾਂ ਆਪਣਾ 27 ਸਾਲਾ ਜਵਾਨ ਪੁੱਤਰ ਗੁਆ ਦਿੱਤਾ ਜਿਸ ਦੀ ਮੌਤ ਦਾ ਕਾਰਨ ਸੀ ਨਸ਼ਾ।ਤਰਨ ਤਾਰਨ ਜ਼ਿਲ੍ਹੇ ਦੇ ਪੱਟੀ ਤਹਿਸੀਲ ਦੇ 50 ਸਾਲਾ ਮੁਖਤਿਆਰ ਸਿੰਘ ਬਿਜਲੀ ਮਹਿਕਮੇ ਵਿੱਚ ਲਾਈਨਮੈਨ ਹਨ, ਉਨ੍ਹਾਂ ਨੂੰ ਆਪਣੇ ਪੁੱਤਰ ਦੀ ਮੌਤ ਦਾ ਅਜਿਹਾ ਸਦਮਾ ਲੱਗਿਆ ਕਿ ਉਨ੍ਹਾਂ ਨੇ ਇੱਕ ਮੁਹਿੰਮ ਸ਼ੁਰੂ ਕਰ ਦਿੱਤੀ ਜਿਸ ਦਾ ਨਾਂ ਰੱਖਿਆ ‘ਕਫਨ ਬੋਲ ਪਿਆ’।ਆਪਣੇ ਪੁੱਤਰ ਦੀ ਮੌਤ ਤੋਂ ਬਾਅਦ ਉਨ੍ਹਾਂ ਨੇ ਤੈਅ ਕਰ ਲਿਆ ਕਿ ਨਸ਼ੇ ਖ਼ਿਲਾਫ਼ ਲੋਕਾਂ ਦੀ ਜਾਗਰੂਕਤਾ ਵਧਾਉਣਗੇ ਅਤੇ ਕਿਸੇ ਦਾ ਪੁੱਤ ਉਨ੍ਹਾਂ ਤੋਂ ਵੱਖ ਨਹੀਂ ਹੋਣ ਦੇਣਗੇ।
ਮੁਖਤਿਆਰ ਸਿੰਘ ਹਰ ਘਰ ਦੇ ਦਰਵਾਜ਼ੇ ‘ਤੇ ਜਾਂਦੇ ਹਨ ਅਤੇ ਲੋਕਾਂ ਨੂੰ ਨਸ਼ੇ ਪ੍ਰਤੀ ਜਾਗਰੂਕ ਕਰਦੇ ਹਨ। ਉਨ੍ਹਾਂ ਨੇ ਕਾਲੇ ਰੰਗ ਦਾ ਚੋਲਾ ਤਿਆਰ ਕੀਤਾ ਹੈ ਜਿਸ ਉੱਤੇ ਲਿਖਿਆ ਹੈ ‘ਕਫ਼ਨ ਬੋਲ ਪਿਆ’। ਇਹ ਚੋਲਾ ਪਾ ਕੇ ਘਰ-ਘਰ ਜਾਂਦੇ ਹਨ।ਇਸ ਮੁਹਿੰਮ ਵਿੱਚ ਉਨ੍ਹਾਂ ਦੀ ਪਤਨੀ ਅਤੇ ਪਰਿਵਾਰ ਦੇ ਕਈ ਹੋਰ ਵੀ ਜੀਅ ਹੁੰਦੇ ਹਨ। ਆਪਣੇ ਉਦਾਸੀ ਭਰੇ ਚਿਹਰੇ ਅਤੇ ਹੱਥ ਵਿੱਚ ਆਪਣੇ ਮੁੰਡੇ ਦੀ ਤਸਵੀਰ ਲੈ ਕੇ ਮੁਖਤਿਆਰ ਸਿੰਘ ਦੀ ਪਤਨੀ ਵੀ ਉਨ੍ਹਾਂ ਨਾਲ ਘਰ-ਘਰ ਜਾਂਦੀ ਹੈ।ਪਤਨੀ ਵੀ ਮੁਹਿੰਮ ਵਿੱਚ ਸ਼ਾਮਲ ਹੈ ਅਤੇ ਆਪਣੇ ਮੁੰਡੇ ਦੀ ਤਸਵੀਰ ਚੁੱਕ ਕੇ ਰੱਖਦੀ ਹੈ ਉਹ ਘਰ-ਘਰ ਜਾਂਦੇ ਹਨ ਅਤੇ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਉਹ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਬਚਾਉਣ।
ਮੁਖਤਿਆਰ ਸਿੰਘ ਕਹਿੰਦੇ ਹਨ, ”ਮੈਂ ਨਹੀਂ ਚਾਹੁੰਦਾ ਕਿ ਕਿਸੇ ਹੋਰ ਨੌਜਵਾਨ ਨੂੰ ਨਸ਼ੇ ਦੀ ਲਤ ਲੱਗੇ। ਇਸ ਕਰਕੇ ਮੈਂ ਘਰ-ਘਰ ਜਾ ਕੇ ਲੋਕਾਂ ਨੂੰ ਇਹ ਅਪੀਲ ਕਰਦਾ ਹਾਂ ਕਿ ਉਹ ਨਸ਼ੇ ਤੋਂ ਆਪਣੇ ਪੁੱਤਾਂ ਨੂੰ ਬਚਾਉਣ। ਮੇਰੀ ਪਤਨੀ ਨੂੰ ਮੇਰੇ ਪੁੱਤ ਦੀ ਮੌਤ ਦਾ ਬਹੁਤ ਵੱਡਾ ਸਦਮਾ ਲੱਗਾ ਹੈ ਪਰ ਫੇਰ ਵੀ ਉਹ ਇਸ ਮੁਹਿੰਮ ਵਿੱਚ ਮੇਰੇ ਨਾਲ ਜਾਂਦੀ ਹੈ।”
ਸ਼ਨਿੱਚਰਵਾਰ ਅਤੇ ਐਤਵਾਰ ਜਦੋਂ ਉਹ ਛੁੱਟੀ ‘ਤੇ ਹੁੰਦੇ ਹਨ ਤਾਂ ਆਪਣਾ ਮਿਸ਼ਨ ਚਲਾਉਂਦੇ ਹਨ। ਉਹ ਪੂਰੇ ਸ਼ਹਿਰ ਵਿੱਚ ਇਹ ਮੁਹਿੰਮ ਚਲਾਉਂਦੇ ਹਨ ਅਤੇ ਹਰ ਵਾਰਡ ਵਿੱਚ ਜਾਂਦੇ ਹਨ।
ਇੱਥੇ ਸਾਰੇ ਉਨ੍ਹਾਂ ਨੂੰ ‘ਕਫ਼ਨ ਵਾਲਾ ਬਾਬਾ’ ਕਹਿੰਦੇ ਹਨ।
2016 ਵਿੱਚ ਜਦੋਂ ਉਸ ਦੇ ਪੁੱਤਰ ਮਨਜੀਤ ਦੀ ਮੌਤ ਹੋਈ ਸੀ ਉਹ ਉਸ ਦੀ ਲਾਸ਼ ਨੂੰ ਕਫਨ ਪੁਆ ਕੇ ਐਸਡੀਐਮ ਦੇ ਦਫ਼ਤਰ ਲੈ ਗਏ। ਅਤੇ ਨਸ਼ਿਆ ਖ਼ਿਲਾਫ਼ ਮੰਗ ਪੱਤਰ ਸੌਂਪਿਆ ਸੀ।ਇਹ ਇਲਾਕਾ ਬੁਰੀ ਤਰ੍ਹਾਂ ਨਸ਼ੇ ਦੀ ਗ੍ਰਿਫ਼ਤ ‘ਚ ਹੈ। ਇੱਕ ਅੰਦਾਜ਼ੇ ਮੁਤਾਬਕ ਇੱਥੇ ਹਰ ਤੀਜੇ ਘਰ ਦਾ ਨੌਜਵਾਨ ਨਸ਼ੇ ਨਾਲ ਪੀੜਤ ਹੈ। ਉਸ ਨੇ ਚੋਗੇ ‘ਤੇ ਲਿਖਿਆ ਹੈ ”ਕਫ਼ਨ ਬੋਲ ਪਿਆ, ਨਸ਼ਾ ਭਜਾਓ, ਪੁੱਤ ਬਚਾਓ”।ਉਨ੍ਹਾਂ ਦੀ ਪਤਨੀ ਭੁਪਿੰਦਰ ਕੌਰ ਉਨ੍ਹਾਂ ਦੀ ਇਸ ਮੁਹਿੰਮ ਵਿੱਚ ਮਦਦ ਕਰਦੀ ਹੈ। ਉਹ ਆਪਣੇ ਪੁੱਤਰ ਦੀ ਫੋਟੋ ਨੂੰ ਚੁੱਕ ਕੇ ਰੱਖਦੀ ਹੈ। ਜਿਸਦੀ 26 ਮਾਰਚ, 2016 ਨੂੰ ਨਸ਼ੇ ਦੇ ਓਵਰਡੋਜ਼ ਕਾਰਨ ਮੌਤ ਹੋ ਗਈ ਸੀ।ਮੁਖਤਿਆਰ ਸਿੰਘ ਨੇ ਆਪਣੇ ਮੁੰਡੇ ਦੀ ਲਾਸ਼ ਨਾਲ ਪੱਟੀ ਦੀਆਂ ਸੜਕਾਂ ‘ਤੇ ਮਾਰਚ ਵੀ ਕੱਢਿਆ ਸੀ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.