Ad-Time-For-Vacation.png

ਜੇਸਨ ਕੇਨੀ ਨੇ ਪ੍ਰੋਵਿੰਸ਼ੀਅਲ ਸਿਆਸਤ ਵੱਲ ਮੋੜੀ ਮੁਹਾਰ

ਕੈਲਗਰੀ,: ਕੰਜ਼ਰਵੇਟਿਵ ਐਮਪੀ ਤੇ ਸਾਬਕਾ ਫੈਡਰਲ ਕੈਬਨਿਟ ਮੰਤਰੀ ਜੇਸਨ ਕੇਨੀ ਨੇ ਐਲਾਨ ਕੀਤਾ ਕਿ ਉਹ ਅਲਬਰਟਾ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਦੀ ਦੌੜ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਇਹ ਖੁਲਾਸਾ ਵੀ ਕੀਤਾ ਕਿ ਪ੍ਰੋਵਿੰਸ ਦੀ ਕੰਜ਼ਰਵੇਟਿਵ ਤੇ ਵਾਈਲਡਰੋਜ਼ ਪਾਰਟੀਆਂ ਨੂੰ ਇੱਕਜੁੱਟ ਕਰਨ ਦੀ ਵੀ ਉਨ੍ਹਾਂ ਦੀ ਯੋਜਨਾ ਹੈ।

ਕੇਨੀ ਨੇ ਇਹ ਐਲਾਨ ਬੁੱਧਵਾਰ ਦੁਪਹਿਰ ਨੂੰ ਕੈਲਗਰੀ ਦੇ ਇੱਕ ਹੋਟਲ ਵਿੱਚ ਕੀਤਾ। ਇਸ ਮੌਕੇ ਦੋਵਾਂ ਸੱਜੇ ਪੱਖੀ ਪਾਰਟੀਆਂ ਦੇ ਸਮਰਥਕ ਵੀ ਉੱਥੇ ਮੌਜੂਦ ਸਨ। ਕੇਨੀ ਅਜਿਹੇ ਬੈਨਰ ਦੇ ਸਾਹਮਣੇ ਖੜ੍ਹੇ ਸੀ ਜਿਸ ਉੱਤੇ ਲਿਖਿਆ ਸੀ ਯੂਨਾਈਟ ਅਲਬਰਟਾ। ਉਨ੍ਹਾਂ ਆਖਿਆ ਕਿ ਸਾਨੂੰ ਇੱਕ ਪਾਰਟੀ ਬਣਾਉਣ ਲਈ ਇੱਕਠਿਆਂ ਹੋਣਾ ਹੋਵੇਗਾ ਤੇ ਅਜਿਹਾ ਸਾਨੂੰ ਅਗਲੀਆਂ ਚੋਣਾਂ ਤੋਂ ਪਹਿਲਾਂ ਕਰਨਾ ਹੋਵੇਗਾ।

ਉਨ੍ਹਾਂ ਸਪਸ਼ਟ ਕੀਤਾ ਕਿ ਇਸੇ ਲਈ ਉਨ੍ਹਾਂ ਅਲਬਰਟਾ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਹਾਸਲ ਕਰਨ ਦਾ ਫੈਸਲਾ ਕੀਤਾ ਹੈ। ਹਾਊਸ ਆਫ ਕਾਮਨਜ਼ ਵਿੱਚ ਇਸ ਸਮੇਂ ਕੇਨੀ ਕੈਲਗਰੀ ਦੇ ਮਿਦਨਾਪੋਰ ਹਲਕੇ ਦੀ ਨੁਮਾਇੰਦਗੀ ਕਰਦੇ ਹਨ। ਉਹ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੇ ਮੰਤਰੀ ਮੰਡਲ ਵਿੱਚ ਵੀ ਸੇਵਾ ਨਿਭਾਅ ਚੁੱਕੇ ਹਨ।

ਇਸ ਐਲਾਨ ਤੋਂ ਬਾਅਦ ਉਨ੍ਹਾਂ ਕਿਆਸਅਰਾਈਆਂ ਉੱਤੇ ਵੀ ਰੋਕ ਲੱਗ ਗਈ ਹੈ ਕਿ ਕੇਨੀ ਫੈਡਰਲ ਕੰਜ਼ਰਵੇਟਿਵ ਲੀਡਰਸ਼ਿਪ ਦੌੜ ਵਿੱਚ ਸ਼ਾਮਲ ਹੋ ਸਕਦੇ ਹਨ। ਇਹ ਭੂਮਿਕਾ ਹਾਲ ਦੀ ਘੜੀ ਅੰਤਰਿਮ ਆਗੂ ਰੋਨਾ ਐਂਬਰੋਜ਼ ਵੱਲੋਂ ਨਿਭਾਈ ਜਾ ਰਹੀ ਹੈ। ਕੇਨੀ ਨੇ ਸਵੀਕਾਰ ਕੀਤਾ ਕਿ ਇੱਕ ਵਾਰੀ ਉਨ੍ਹਾਂ ਨੇ ਵੀ ਫੈਡਰਲ ਪੱਧਰ ਦੀ ਲੀਡਰਸ਼ਿਪ ਦੌੜ ਵਿੱਚ ਹਿੱਸਾ ਲੈਣ ਦਾ ਮਨ ਬਣਾਇਆ ਸੀ ਪਰ ਫਿਰ ਉਨ੍ਹਾਂ ਪ੍ਰੋਵਿੰਸ਼ੀਅਲ ਪੱਧਰ ਉੱਤੇ ਹੱਥ ਅਜ਼ਮਾਉਣ ਦਾ ਮਨ ਬਣਾਇਆ।

ਇਸ ਮੌਕੇ ਕੇਨੀ ਨੇ ਅਲਬਰਟਾ ਦੀ ਐਨਡੀਪੀ ਸਰਕਾਰ ਨੂੰ ਲੰਮੇਂ ਹੱਥੀਂ ਲੈਂਦਿਆਂ ਆਖਿਆ ਕਿ ਇਹ ਸਰਕਾਰ ਆਪਣੀ ਵਿਚਾਰਧਾਰਾ ਦੇ ਦਮ ਉੱਤੇ ਨਹੀਂ ਸਗੋਂ ਦੁਰਘਟਨਾਵੱਸ ਬਣੀ ਹੈ। ਉਨ੍ਹਾਂ ਕੋਇਲਾ ਸਨਅਤ ਬੰਦ ਕਰਨ ਤੇ ਟੈਕਸਾਂ, ਖਾਸਤੌਰ ਉੱਤੇ ਕਾਰਬਨ ਟੈਕਸ, ਵਿੱਚ ਵਾਧਾ ਕਰਨ ਵਾਲੀ ਐਨਡੀਪੀ ਸਰਕਾਰ ਦੀ ਨੁਕਤਾਚੀਨੀ ਵੀ ਕੀਤੀ। ਕੇਨੀ ਨੇ ਆਖਿਆ ਕਿ ਉਨ੍ਹਾਂ ਨੂੰ ਯਕੀਨ ਨਹੀਂ ਹੋ ਰਿਹਾ ਕਿ ਅਲਬਰਟਾ ਵਿੱਚ ਇਹੋ ਜਿਹੀ ਸਰਕਾਰ ਹੈ ਜਿਹੜੀ ਹੌਲੀ ਹੌਲੀ ਕਰਕੇ ਅਲਬਰਟਾ ਨੂੰ ਤਬਾਹ ਕਰਨ ਉੱਤੇ ਤੁਲੀ ਹੋਈ ਹੈ। ਕੇਨੀ ਨੇ ਇਹ ਵੀ ਆਖਿਆ ਕਿ ਉਨ੍ਹਾਂ ਨੂੰ ਇਸ ਗੱਲ ਦੀ ਵੀ ਭਝਿੱਤਰੀ ਲੱਗੀ ਹੋਈ ਹੈ ਕਿ ਫੈਡਰਲ ਤੇ ਪ੍ਰੋਵਿੰਸ਼ੀਅਲ ਪੱਧਰ ਉੱਤੇ ਇਹੋ ਜਿਹੀਆਂ ਸਰਕਾਰਾਂ ਹਨ ਜਿਨ੍ਹਾਂ ਨੂੰ ਸਰਮਾਇਆ ਅਤੇ ਮੌਕੇ ਪੈਦਾ ਕਰਨ ਵਾਲੇ ਸਾਡੇ ਪ੍ਰੋਵਿੰਸ ਦੀ ਤੇਲ ਤੇ ਗੈਸ ਇੰਡਸਟਰੀ ਦੀ ਪੈਰਵੀ ਕਰਦਿਆਂ ਸੰਗ ਆ ਰਹੀ ਹੈ।

ਕੇਨੀ ਨੇ ਆਖਿਆ ਕਿ ਫੈਡਰਲ ਪੱਧਰ ਉੱਤੇ ਵੀ ਕੰਜ਼ਰਵੇਟਿਵ ਪਾਰਟੀ ਤੇ ਕੈਨੇਡੀਅਨ ਅਲਾਇੰਸ ਨੂੰ 2003 ਵਿੱਚ ਰਲਾਇਆ ਜਾ ਚੁੱਕਿਆ ਹੈ। ਇਹ ਕੋਈ ਬਹੁਤ ਔਖਾ ਕੰਮ ਨਹੀਂ ਹੈ। ਅਸੀਂ ਪਹਿਲਾਂ ਵੀ ਅਜਿਹਾ ਕਰ ਚੁੱਕੇ ਹਾਂ ਤੇ ਉਸ ਨੂੰ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦਾ ਨਾਂ ਦਿੱਤਾ ਗਿਆ ਸੀ। ਇਹ ਦੋ ਪਾਰਟੀਆਂ ਦੇ ਰਲੇਵੇਂ ਦੀ ਹੀ ਗੱਲ ਨਹੀਂ ਹੈ ਸਗੋਂ ਇਹ ਹਰ ਤਰ੍ਹਾਂ ਦੇ ਪਿਛੋਕੜ ਵਾਲੇ ਤੇ ਹਰ ਖੇਤਰ ਨਾਲ ਸਬੰਧਤ ਅਲਬਰਟਾ ਵਾਸੀਆਂ ਨੂੰ ਇੱਕਜੁੱਟ ਕਰਨ ਦੀ ਗੱਲ ਹੈ। ਜ਼ਿਕਰਯੋਗ ਹੈ ਕਿ ਪੀਸੀ ਮੈਂਬਰ 18 ਮਾਰਚ, 2017 ਨੂੰ ਆਪਣਾ ਨਵਾਂ ਲੀਡਰ ਚੁਣਨਗੇ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.