ਮਨਸੁਖ ਵੀ ਸਰਕਾਰ ਵਿੱਚੋਂ ਨਿਕਲਦੇ ਸਾਰ ਭਾਜਪਾ ਉੱਤੇ ਵਰ੍ਹ ਪਿਆ:ਭਾਜਪਾ ਵਿੱਚ ਸੱਚ ਬੋਲਣਾ ਗੁਨਾਹ ਹੈ

ਅਹਿਮਦਾਬਾਦ,- ਕੇਂਦਰੀ ਮੰਤਰੀ ਮੰਡਲ ਤੋਂ ਹਟਦੇ ਸਾਰ ਆਦੀ ਵਾਸੀ ਨੇਤਾ ਮਨਸੁਖ ਵਸਾਵਾ ਨੇ ਭਾਜਪਾ ਉੱਤੇ ਹਮਲਾ ਬੋਲ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਆਪਣੇ ਚੋਣ ਵਾਅਦੇ ਪੂਰੇ ਨਹੀਂ ਕਰ ਸਕੀ। ਨਾਰਾਜ਼ ਹੋਇਆ ਵਸਾਵਾ ਹੁਣ ਵੀ ਭੀਲੀਸਤਾਨ ਟਾਈਗਰ ਸੈਨਾ ਨਾਲ ਜੁੜ ਦੀ ਤਿਆਰੀ ਵਿੱਚ ਹੈ।

ਮੋਦੀ ਸਰਕਾਰ ਵਿੱਚ ਰਾਜ ਮੰਤਰੀ ਰਹੇ ਮਨਸੁਖ ਵਸਾਵਾ ਨੇ ਕਿਹਾ ਕਿ ਮੰਤਰਾਲੇ ਵਿੱਚ ਉਨ੍ਹਾਂ ਦੀ ਕੋਈ ਨਹੀਂ ਸੁਣਦਾ ਸੀ। ਉਥੇ ਉਨ੍ਹਾਂ ਦੇ ਵਿਰੋਧ ਦਾ ਮਾਹੌਲ ਸੀ। ਵਸਾਵਾ ਨੇ ਕਿਹਾ ਹੈ ਕਿ ਭਾਜਪਾ ਵਿੱਚ ਸੱਚ ਬੋਲਣਾ ਗੁਨਾਹ ਹੈ। ਆਦੀ ਵਾਸੀਆਂ ਦੀਆਂ ਸਮੱਸਿਆਵਾਂ ਬਾਰੇ ਉਨ੍ਹਾਂ ਮੁੱਖ ਮੰਤਰੀ ਆਨੰਦੀਬੇਨ ਪਟੇਲ ਨੂੰ ਪੱਤਰ ਲਿਖਿਆ ਅਤੇ ਆਹਮੋ-ਸਾਹਮਣੇ ਜਾਣਕਾਰੀ ਦਿੱਤੀ, ਜਿਸ ਦੇ ਚਲਦੇ ਉਨ੍ਹਾਂ ਨੂੰ ਮੰਤਰੀ ਮੰਡਲ ਤੋਂ ਕੱਢਿਆ ਗਿਆ। ਗੁਜਰਾਤ ਦੇ ਆਦੀ ਵਾਸੀ ਇਲਾਕਿਆਂ ਦੇ ਸਕੂਲਾਂ ਵਿੱਚ ਅਧਿਆਪਕ ਅਤੇ ਡਾਕਟਰ ਨਹੀਂ ਹਨ। ਕਿਸਾਨਾਂ ਨੂੰ ਨਰਮਦਾ ਦਾ ਲੋੜੀਂਦਾ ਪਾਣੀ ਅਤੇ ਬਿਜਲੀ ਨਹੀਂ ਮਿਲ ਰਹੀ। ਮਨਸੁਖ ਨੇ ਦਾਹੋਦ, ਪੰਚ ਮਹਿਲ, ਖਗੜੀਆ ਇਲਾਕੇ ਵਿੱਚ ਦਬਦਬਾ ਰੱਖਦੀ ਭੀਲੀਸਤਾਨ ਟਾਈਗਰ ਸੈਨਾ ਨਾਲ ਜੁੜਨ ਦਾ ਸੰਕੇਤ ਦਿੱਤਾ ਹੈ। ਟਾਈਗਰ ਸੈਨਾ ਦਾ ਸੰਚਾਲਨ ਝਖਗੜੀਆ ਤੋਂ ਜਨਤਾ ਦਲ ਯੂ ਦੇ ਵਿਧਾਇਕ ਛੋਟੂ ਭਾਈ ਵਸਾਵਾ ਕਰ ਰਹੇ ਹਨ। ਜਨਤਾ ਦਲ ਯੂ ਦੇ ਵਿਧਾਇਕ ਛੋਟੂ ਭਾਈ ਵਸਾਵਾ ਦੇ ਤਿੰਨ ਪੁੱਤਰਾਂ ਨੂੰ ਅਦਾਲਤ ਨੇ ਤਿੰਨ-ਤਿੰਨ ਸਾਲ ਸਜ਼ਾ ਸੁਣਾਈ ਹੈ। ਖਗੜੀਆ ਤਸੀਲ ਦੇ ਕਾਂਗਰਸ ਦੇ ਉਸ ਵੇਲੇ ਦੇ ਪ੍ਰਮੁੱਖ ਬਾਲੂਭਾਈ ਵਸਾਵਾ ਉੱਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ੀ ਕਿਸ਼ੋਰ ਵਸਾਵਾ, ਮਹੇਸ਼ ਦਿਲੀਪ ਵਸਾਵਾ ਸਮੇਤ ਅੱਠ ਜਣਿਆਂ ਨੂੰ ਅੰਕਲੇਸ਼ਵਰ ਸੈਸ਼ਨ ਅਦਾਲਤ ਨੇ ਇਹ ਸਜ਼ਾ ਸੁਣਾਈ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਵਿੱਚ ਖੁੱਲਿਆ ਪਹਿਲਾ ਮੇਟਿਸ ਚਾਈਲਡ ਕੇਅਰ ਸੈਂਟਰ 48 ਥਾਵਾਂ ਪ੍ਰਦਾਨ ਕਰੇਗਾ

ਸਰੀ, ਬੀ.ਸੀ. – ਬ੍ਰਿਜਵਿਊ ਕਮਿਊਨਿਟੀ ਸੈਂਟਰ ਵਿਖੇ ਰਿਵਰ ਐਂਡ ਵਿਲੋਜ਼ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ ਦੇ ਉਦਘਾਟਨ ਨਾਲ ਸਰੀ ਦੇ ਪਰਿਵਾਰਾਂ ਨੂੰ ਜਲਦੀ ਹੀ 48 ਨਵੀਆਂ ਬਾਲ-ਦੇਖਭਾਲ ਥਾਵਾਂ

ਦਸ਼ਮੇਸ਼-ਪਿਤਾ ਬਖ਼ਸ਼ਿਸ਼ : ਪਵਿੱਤਰ ਗੰਗਾ ਸਾਗਰ ਸੁੱਚੀ ਸੇਵਾ-ਸੰਭਾਲ’  ਸਰੀ ਵਿੱਚ ਕਿਤਾਬ ਲੋਕ ਅਰਪਣ ਸਮਾਗਮ

ਸਰੀ (ਰਸ਼ਪਾਲ ਸਿੰਘ ਗਿੱਲ) ਸਿੱਖ ਜਗਤ ਵਿੱਚ ਸਤਿਕਾਰਯੋਗ ਸ਼ਖਸੀਅਤ ਰਾਏ ਕਲ੍ਹਾ ਸਾਹਿਬ ਦੀ ਨੌਵੀਂ ਪੀੜ੍ਹੀ ਅਤੇ ਪਾਕਿਸਤਾਨ ਦੇ ਸਾਬਕਾ ਪਾਰਲੀਮੈਂਟਰੀ ਸਕੱਤਰ ਰਾਏ ਅਜ਼ੀਜ਼ੁੱਲਾ ਖ਼ਾਨ ਸਾਹਿਬ

ਸਰੀ ਵਿਚ ‘ਹੁਣ’ ਮੈਗਜ਼ੀਨ ਦੇ ਮੁੱਖ ਸੰਪਾਦਕ ਸੁਸ਼ੀਲ ਦੁਸਾਂਝ ਦਾ ਗਜ਼ਲ ਮੰਚ ਸਰੀ ਦੇ ਮੈਂਬਰਾਂ ਵੱਲੋਂ ਨਿੱਘਾ ਸਵਾਗਤ

ਸਰੀ, 13 ਜੂਨ (ਹਰਦਮ ਮਾਨ)-ਬੀਤੇ ਦਿਨ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੇ ਜਨਰਲ ਸਕੱਤਰ ਅਤੇ ਪੰਜਾਬੀ ਸਾਹਿਤ ਜਗਤ ਦੇ ਵੱਕਾਰੀ ਮੈਗਜ਼ੀਨ ‘ਹੁਣ’ ਦੇ ਮੁੱਖ ਸੰਪਾਦਕ ਸੁਸ਼ੀਲ ਦੁਸਾਂਝ ਦੇ ਸਰੀ ਪਹੁੰਚਣ ‘ਤੇ ‘ਗਜ਼ਲ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.