Ad-Time-For-Vacation.png

ਸਰਦਾਰ ਜੀ ਤੁਸੀਂ ਗ੍ਰੇਟ ਹੋ!’ ਮੁਸਲਿਮ ਲੜਕੇ ਨੂੰ ਬਚਾਉਣ ਲਈ ਭੀੜ ਨਾਲ ਭਿੜ ਗਿਆ ਸਿੱਖ ਪੁਲਸ ਕਰਮਚਾਰੀ ਗਗਨਦੀਪ ਸਿੰਘ ਦੀ ਦੁਨੀਆਂ ਭਰ ਵਿੱਚ ਚਰਚਾ

ਨੈਨੀਤਾਲ:-(ਸ਼ਿਵਪ੍ਰਸਾਦ ਜੋਸ਼ੀ ,ਸੀਨੀਅਰ ਪੱਤਰਕਾਰ, ਬੀਬੀਸੀ ਲਈ)
ਗਗਨਦੀਪ ਸਿੰਘ ਨਾ ਕੋਈ ਦੀਵਾਰ ਹੈ ਅਤੇ ਨਾ ਹੀ ਲੋਹਾ। ਉਹ ਇੱਕ ਆਮ ਇਨਸਾਨ ਹਨ।ਮਨੁੱਖਤਾ ਹੀ ਉਨ੍ਹਾਂ ਦੀ ਪਛਾਣ ਹੈ। ਉਂਜ ਉਹ ਉਤਰਾਖੰਡ ਪੁਲਿਸ ਵਿੱਚ ਸਬ ਇੰਸਪੈਕਟਰ ਹਨ। ਜਾਂਬਾਜ਼ੀ ਅਤੇ ਹਿੰਮਤ ਦੀ ਮਿਸਾਲ ਹਨ।
ਇੱਕ ਮੁਸਲਮਾਨ ਮੁੰਡੇ ਨੂੰ ਭੀੜ ਤੋਂ ਬਚਾਉਂਦੇ ਹੋਏ ਉਨ੍ਹਾਂ ਦੀ ਤਸਵੀਰ ਭਾਰਤ ਅੰੰਦਰ ਇੱਕ ਝੁਲਸੇ ਹੋਏ ਸਮੇਂ ਵਿੱਚ ਰਾਹਤ ਦੇ ਬੁੱਲੇ ਵਾਂਗ ਆਈ ਹੈ।
ਹਾਲਾਂਕਿ ਤ੍ਰਾਸਦੀ ਇਹ ਹੈ ਕਿ ਇਹ ਹਾਲਾਤ ਹੀ ਨਹੀਂ ਬਣਨੇ ਚਾਹੀਦੇ ਸਨ ਪਰ ਅੱਜ ਦੇ ਹਾਲਾਤ ਵਿੱਚ ਇਸ ਦੇਸ ਨੂੰ ਅਜਿਹੀਆਂ ਹੋਰ ਤਸਵੀਰਾਂ ਦੀ ਲੋੜ ਹੈ।
ਇਹ ਵੀ ਸੱਚ ਹੈ ਕਿ ਅਜਿਹੀਆਂ ਤਸਵੀਰਾਂ ਐਵੇਂ ਹੀ ਨਹੀਂ ਬਣਦੀਆਂ। ਮਾੜੇ ਵੇਲੇ ਦੀ ਇਹ ਉਹ ਤਸਵੀਰ ਹੈ ਜੋ ਘੱਟ ਹੀ ਦੇਖਣ ਨੂੰ ਮਿਲਦੀ ਹੈ। ਜਿਸ ਨੂੰ ਇੱਕ ਠੋਸ ਮਨੁੱਖੀ ਹਿੰਮਤ ਨੇ ਸਿਰਜਿਆ ਹੈ। ਇਸ ਤੇ ਮਿੱਟੀ ਨਹੀਂ ਪਾਈ ਜਾ ਸਕਦੀ। ਇਸ ਨੂੰ ਧੁੰਦਲਾ ਨਹੀਂ ਕੀਤਾ ਜਾ ਸਕਦਾ।
ਨੈਨੀਤਾਲ ਜ਼ਿਲ੍ਹੇ ਦੇ ਰਾਮਨਗਰ ਵਿੱਚ ਜਿਮ ਕਾਰਬੇਟ ਨੈਸ਼ਨਲ ਪਾਰਕ ਨੇੜੇ ਇੱਕ ਮੰਦਿਰ ਹੈ। ਜਿਸ ਕੋਲ ਇੱਕ ਨਦੀ ਹੈ। ਇਸ ਦੇ ਕੰਢੇ ‘ਤੇ ਅਕਸਰ ਪ੍ਰੇਮੀ ਜੋੜੇ ਬੈਠਦੇ ਹਨ। ਮੁੰਡਾ ਆਪਣੀ ਹਿੰਦੂ ਦੋਸਤ ਨਾਲ ਬੈਠਾ ਸੀ ਕਿ ‘ਲਵ ਜਿਹਾਦ’ ਦਾ ਨਾਅਰਾ ਦੇਣ ਵਾਲੇ ਉੱਥੇ ਪਹੁੰਚ ਗਏ।
ਉਹ ਉਸ ਨੂੰ ਮਾਰ ਹੀ ਦਿੰਦੇ ਪਰ ਗਗਨਦੀਪ ਆਪਣੇ ਦੋਸਤਾਂ ਨਾਲ ਸਮੇਂ ਸਿਰ ਪਹੁੰਚ ਗਏ। ਧੌਂਸ, ਗਾਲ੍ਹਾਂ, ਮੁੱਕੇ ਅਤੇ ਧਮਕੀਆਂ ਆਪਣੀ ਪਿੱਠ ‘ਤੇ ਸਹਿ ਲਈਆਂ ਅਤੇ ਮੁੰਡੇ ਨੂੰ ਆਪਣੀ ਛਾਤੀ ਨਾਲ ਚਿਪਕਾ ਲਿਆ।
ਇਹ ਤਸਵੀਰ ਭਾਵੁਕ ਕਰਦੀ ਹੈ ਪਰ ਉਸ ਤੋਂ ਵੱਧ ਲੁਕੇ ਹੋਏ ਵਿਵੇਕ ਨੂੰ ਝੰਝੋੜਦੀ ਹੈ। ਸਾਨੂੰ ਧਰਮ ਦੇ ਨਾਂ ‘ਤੇ ਲੜਨ ਵਾਲੇ ਅਤੇ ਦੰਗਾਈਆਂ ਤੋਂ ਨਾ ਡਰਨ ਦੀ ਪ੍ਰੇਰਣਾ ਦਿੰਦੀ ਹੈ।ਗਗਨਦੀਪ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੈ। ਗਗਨਦੀਪ ਘਟਨਾ ਵਾਲੀ ਥਾਂ ਨੇੜੇ ਹੀ ਡਿਊਟੀ ‘ਤੇ ਤੈਨਾਤ ਸਨ।ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣਾ ਫਰਜ਼ ਅਦਾ ਕਰ ਰਹੇ ਸਨ। ਉਨ੍ਹਾਂ ਦਾ ਪਹਿਲਾ ਮਕਸਦ ਸੀ ਮੁੰਡੇ ਨੂੰ ਭੀੜ ਤੋਂ ਬਚਾਉਣਾ ਅਤੇ ਉਨ੍ਹਾਂ ਨੇ ਉਹੀ ਕੀਤਾ।ਉਹ ਮੁੰਡਾ ਖੁਸ਼ਨਸੀਬ ਹੈ ਕਿ ਉਸ ਨੂੰ ਗਗਨਦੀਪ ਸਿੰਘ ਮਿਲ ਗਏ। ਨਹੀਂ ਤਾਂ ਉਸ ਦੀ ਕੀ ਹਾਲਤ ਹੁੰਦੀ ਸੋਚ ਕੇ ਦਿਲ ਡਰ ਜਾਂਦਾ ਹੈ ਅਤੇ ਰੂਹ ਕੰਬ ਜਾਂਦੀ ਹੈ।ਅਰੂਨਧਤੀ ਰਾਏ ਨੇ ਆਪਣੇ ਨਾਵਲ ‘ਦਿ ਮਿਨਿਸਟ੍ਰੀ ਆਫ਼ ਅਟਮੋਸਟ ਹੈਪੀਨੈਸ’ ਵਿੱਚ ਜ਼ਿਕਰ ਕੀਤਾ ਹੈ: ਭਗਵਾ ਪੈਰਾਕੀਟ। ਅਸਮਾਨ ਨੂੰ ਆਪਣੀਆਂ ਚੀਕਾਂ ਨਾਲ ਫਾੜਦੇ ਇਹ ਪੈਰਾਕੀਟ ਖੌਫ਼ ਵਿੱਚ ਪਾਉਣਾ ਚਾਹੁੰਦੇ ਹਨ ਕਿ ਨਾਗਰਿਕ ਡਰਨ ਅਤੇ ਝੁਕਣ।ਭਾਰਤ ਵਿੱਚ ਗਗਨਦੀਪ ਸਿੰਘ ਵਰਗੇ ਪੁਲਿਸ ਅਧਿਕਾਰੀਆਂ ਦੀ ਸ਼ਿੱਦਤ ਨਾਲ ਲੋੜ ਮਹਿਸੂਸ ਹੁੰਦੀ ਹੈ ਪਰ ਇਹ ਵੀ ਦੇਖੋ ਕਿ ਕਾਨੂੰਨ ਦੀ ਰਖਵਾਲੀ ਕਰਨਾ ਅਤੇ ਮੁਸ਼ਤੈਦ ਡਿਊਟੀ ਕਰਨਾ ਸੌਖਾ ਨਹੀਂ ਹੈ।
ਬਦਲਾਅ ਦੀਆਂ ਆਵਾਜ਼ਾਂ ਅਤੇ ਹਲਚਲਾਂ ਵੀ ਅਜਿਹੇ ਮਾੜੇ ਵੇਲੇ ਵਿੱਚ ਨਵੀਂ ਅੰਗੜਾਈ ਲੈਂਦੀਆਂ ਹਨ।ਕਾਰੋਬਾਰੀ ਲਿਬਰਲਾਂ ਜਾਂ ਇਨਆਰਗੇਨਿਕ ਬੁੱਧੀਜੀਵੀਆਂ ਜਾਂ ਸਿਆਸੀ ਸਾਜਿਸ਼ਕਰਤਾ ਦੀਆਂ ਪਲਟਨਾਂ, ਇਨਸਾਫ਼ ਦੀ ਪੁਕਾਰ ਨੂੰ ਘਾਹ ਦੀ ਤਰ੍ਹਾਂ ਦਰੜਦੇ ਹੋਏ ਤਾਂ ਲੰਘ ਸਕਦੀ ਹੈ ਪਰ ਉਸ ਨੂੰ ਮਿਟਾ ਨਹੀਂ ਸਕਦੀ।ਪਿੱਛੋਂ ਆਉਂਦੀਆਂ ਹਵਾਵਾਂ ਅਤੇ ਧੁੱਪ ਦੀ ਤਹਿ ਅਤੇ ਮਿੱਟੀ ਦੀ ਨਮੀ ਉਨ੍ਹਾਂ ਨੂੰ ਫਿਰ ਬੁਲੰਦ ਕਰ ਦਿੰਦੀ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ

ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ

ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿਸਟਰਡ) ਦੀ ਪੁਸਤਕ “ਕਲਮੀ ਰਮਜ਼ਾਂ-4” ਲੋਕ ਅਰਪਣ

ਸਰੀ (ਕੈਨੇਡਾ):-ਬੀਤੇ ਐਤਵਾਰ, ਪੰਜਾਬ ਭਵਨ ਸਰੀ (ਕੈਨੇਡਾ) ਵਿਖੇ ਸਾਹਿਤ ਸਭਾ ਸਰੀ ਦੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਵਿੱਚ, ਪੰਜਾਬੀ ਲਿਖਾਰੀ ਸਭਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.