Ad-Time-For-Vacation.png

ਪੰਜਾਬੀ ਦੀ ਮੌਤ ਮਗਰੋਂ ਵੈਨਕੂਵਰ ਦੇ ਨਾਈਟ ਕਲੱਬਾਂ ਲਈ ਲਾਗੂ ਕੀਤੇ ਗਏ ਇਹ ਨਿਯਮ

ਵੈਨਕੂਵਰ— ਕੈਨੇਡਾ ਦੇ ਸ਼ਹਿਰ ਵੈਨਕੂਵਰ ‘ਚ ‘ਗਰੇਨਵਿਲੇ ਇੰਟਰਟੇਨਮੈਂਟ ਡਿਸਟ੍ਰਿਕਟ’ ‘ਚ ਜਨਵਰੀ, 2018 ਨੂੰ ਕੁੱਝ ਨੌਜਵਾਨਾਂ ਨੇ ਝਗੜੇ ਦੌਰਾਨ 23 ਸਾਲਾ ਪੰਜਾਬੀ ਨੌਜਵਾਨ ਕਲਵਿੰਦਰ ਥਿੰਦ ਦਾ ਕਤਲ ਕਰ ਦਿੱਤਾ ਸੀ, ਉਹ ਉਨ੍ਹਾਂ ਨੂੰ ਲੜਨ ਤੋਂ ਹਟਾਉਣ ਲਈ ਗਿਆ ਸੀ ਪਰ ਇਸ ਦੌਰਾਨ ਉਸ ਨੂੰ ਹੀ ਛੁਰਾ ਮਾਰ ਦਿੱਤਾ ਗਿਆ। ਇਸ ਮਾਮਲੇ ‘ਚ ਵੈਨਕੂਵਰ ਪੁਲਸ ਵਿਭਾਗ ਅਤੇ ਬਾਰ ਵਾਲਿਆਂ ਨੇ ਮਿਲ ਕੇ ਕੁੱਝ ਖਾਸ ਨਿਯਮ ਬਣਾਏ ਹਨ, ਜਿਸ ਮੁਤਾਬਕ ਹੁਣ ਕੋਈ ਵੀ ਵਿਅਕਤੀ ਜੇਕਰ ਬਾਰ ‘ਚ ਝਗੜਾ ਕਰੇਗਾ ਤਾਂ ਉਸ ਨੂੰ ਸਜ਼ਾ ਦਿੱਤੀ ਜਾਵੇਗੀ। ਇਸ ਸਭ ਦਾ ਟੀਚਾ ਨਾਈਟ ਕਲੱਬਾਂ ਅਤੇ ਬਾਰਜ਼ ਆਦਿ ‘ਚ ਹੋਣ ਵਾਲੀਆਂ ਹਿੰਸਕ ਘਟਨਾਵਾਂ ਨੂੰ ਰੋਕਣਾ ਹੈ। ਬਾਰ ਵਾਚ ਦੇ ਚੇਅਰਮੈਨ ਕੁਰਟੀਸ ਰੋਬਿਨਸਨ ਨੇ ਦੱਸਿਆ ਕਿ ਬਾਰ ‘ਚ ਆਉਣ ਵਾਲਿਆਂ ਨੂੰ ਹੁਣ ਇਨ੍ਹਾਂ ਨਵੇਂ ਨਿਯਮਾਂ ਨੂੰ ਮੰਨਣਾ ਪਵੇਗਾ। ਇਸ ਮੁਤਾਬਕ ਜੇਕਰ ਕੋਈ ਵੀ ਵਿਅਕਤੀ ਇਨ੍ਹਾਂ ਕੋਡ ਆਫ ਕੰਡਕਟਜ਼ ਨੂੰ ਨਹੀਂ ਮੰਨਦਾ ਤਾਂ ਉਹ ਇਕ ਸਾਲ ਤਕ ਬਾਰ ‘ਚ ਦਾਖਲ ਨਹੀਂ ਹੋ ਸਕਦਾ ਅਤੇ ਜੇਕਰ ਕੋਈ ਵੀ ਹਥਿਆਰ ਲੈ ਕੇ ਬਾਰ ‘ਚ ਜਾਂਦਾ ਦੇਖਿਆ ਗਿਆ ਤਾਂ ਉਸ ਨੂੰ ਪੂਰੀ ਜ਼ਿੰਦਗੀ ਬਾਰ ‘ਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਲੜਾਈ-ਝਗੜਾ, ਗਾਲ੍ਹਾਂ ਕੱਢਣ, ਕਿਸੇ ਤਰ੍ਹਾਂ ਦੀ ਗਲਤ ਹਰਕਤ, ਕੁੱਟ-ਮਾਰ, ਚੋਰੀ ਅਤੇ ਹਥਿਆਰ ਲੈ ਕੇ ਆਉਣ ਵਾਲਿਆਂ ਨੂੰ ਹੁਣ ਪੁਲਸ ਸ਼ਿਕੰਜੇ ‘ਚ ਲਵੇਗੀ।
ਤੁਹਾਨੂੰ ਦੱਸ ਦਈਏ ਕਿ ਪੰਜਾਬੀ ਮੂਲ ਦੇ ਕਲਵਿੰਦਰ ਦਾ ਜਨਮ 5 ਸਤੰਬਰ, 1994 ‘ਚ ਵੈਨਕੂਵਰ ‘ਚ ਹੋਇਆ ਸੀ। ਉਹ ਕਬਾਨਾ ਲਾਊਂਜ ਨਾਈਟ ਕਲੱਬ ‘ਚ ਕੰਮ ਕਰਦਾ ਸੀ ਅਤੇ ਇਸ ਤੋਂ ਪਹਿਲਾਂ ਉਹ ਗੱਡੀਆਂ ਦੀ ਡੀਲਰਸ਼ਿਪ ਦੇ ਨਾਲ-ਨਾਲ ਸੇਲਜ਼ਮੈਨ ਵਜੋਂ ਕੰਮ ਕਰਦਾ ਸੀ । ਉਸ ਨੇ ਇਕ ਮਹੀਨਾ ਪਹਿਲਾਂ ਹੀ ‘ਕਬਾਨਾ ਲਾਊਂਜ ਨਾਈਟ ਕਲੱਬ’ ‘ਚ ਕੰਮ ਕਰਨਾ ਸ਼ੁਰੂ ਕੀਤਾ ਸੀ। ਪਰਿਵਾਰ ਮੁਤਾਬਕ ਉਹ ਹਮੇਸ਼ਾ ਹੀ ਹੋਰਾਂ ਦੇ ਝਗੜੇ ਸੁਲਝਾਉਣ ਲਈ ਅੱਗੇ ਰਹਿੰਦਾ ਸੀ।

Share:

Facebook
Twitter
Pinterest
LinkedIn
matrimonail-ads
On Key

Related Posts

ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ

ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ

ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿਸਟਰਡ) ਦੀ ਪੁਸਤਕ “ਕਲਮੀ ਰਮਜ਼ਾਂ-4” ਲੋਕ ਅਰਪਣ

ਸਰੀ (ਕੈਨੇਡਾ):-ਬੀਤੇ ਐਤਵਾਰ, ਪੰਜਾਬ ਭਵਨ ਸਰੀ (ਕੈਨੇਡਾ) ਵਿਖੇ ਸਾਹਿਤ ਸਭਾ ਸਰੀ ਦੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਵਿੱਚ, ਪੰਜਾਬੀ ਲਿਖਾਰੀ ਸਭਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.