Ad-Time-For-Vacation.png

ਕਸ਼ਮੀਰੀ ਲੋਕੋ ਵਿਦਰੋਹ ਲਈ ਤਿਆਰ ਰਹੋ :ਕਸ਼ਮੀਰੀ ਆਗੂ

ਸ੍ਰੀਨਗਰ:-ਮੰਗਲਵਾਰ ਰਾਤ ਨੂੰ ਜਦੋਂ ਕਸ਼ਮੀਰੀ ਖਾੜਕੂਆ ਦਾ ਫੌਜ ਨਾਲ ਮੁਕਾਬਲਾ ਹੋਇਆ ਤਾ ਕਸ਼ਮੀਰੀ ਨੌਜਵਾਨਾਂ ਨੇ ਇਟਾਂ ਰੋੜਿਆ ਨਾਲ ਫੌਜ ਤੇ ਹਮਲਾ ਕਰ ਦਿੱਤਾ।ਇਸ ਲੜਾਈ ਵਿੱਚ ਚਾਰ ਕਸ਼ਮੀਰੀ ਅਤੇ ਇੱਕ ਫੌਜੀ ਜਵਾਨ ਮਾਰੇ ਗਏ ਤਿੰਨ ਫੌਜੀ ਗੰਭੀਰ ਜਖਮੀ ਹੋ ਗਏ। ਖਬਰ ਮੁਤਾਬਿਕ ਖਾੜਕੂ ਇਸ ਸੰਘਰਸ਼ ਵਿੱਚੋਂ ਬੱਚ ਨਿਕਲੇ।
ਕਸ਼ਮੀਰੀ ਲੀਡਰਸ਼ਿਪ ਨੇ ਜਨਤਾ ਨੂੰ ਆਪਣੇ ਆਪ ਨੂੰ ਵਿਦਰੋਹ ਲਈ ਤਿਆਰ ਕਰਨ ਲਈ ਕਿਹਾ ਹੈ।ਇਕ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ, ਂ ਮੀਰਵਾਇਜ਼ ਉਮਰ ਫਾਰੂਕ ਅਤੇ ਸਈਦ ਅਲੀ ਗਿਲਾਨੀ ਨੇ ਜੇ ਕੇ ਐਲਐਫ ਦੇ ਮੁਖੀ ਯਾਸੀਨ ਮਲਿਕ ਦੀ ਮੌਜੂਦਗੀ ਕਿ ਅਸੀਂ ਸਿਵਲ ਹਤਿਆਵਾ ਦਾ ਅਸੀਂ ਵਿਰੋਧ ਕਰਦੇ ਹਾ।
ਇਕ ਫੋਨ ਲਾਈਨ ‘ਤੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਸਈਅਦ ਅਲੀ ਗਿਲਾਨੀ ਨੇ ਕਿਹਾ ਕਿ ਨਵੀਂ ਦਿੱਲੀ ਨੇ ਕਸ਼ਮੀਰੀ ਲੋਕਾਂ ਨੂੰ ਮਾਰਨ ਲਈ ਫੌਜ ਨੂੰ ਬੇਰੋਕ ਸਮਰੱਥਾ ਦੀਆਂ ਤਾਕਤਾਂ ਦਿੱਤੀਆਂ ਹਨ ਉਨਾ ਕਿਹਾ ਕਿ *ਅਸਲ ਵਿਚ ਇਹ ਨਾਗਰਿਕਾਂ ਨੂੰ ਮਾਰਨ ਦਾ ਲਾਇਸੈਂਸ ਹੈ। ਗਿਲਾਨੀ ਨੇ ਕਿਹਾ ਕਿ ਫ਼ੌਜਾਂ ਨਾਗਰਿਕਾਂ ਨੂੰ ਸਿਰਫ ਮਾਰ ਹੀ ਨਹੀਂ ਰਹੀਆ ਸਗੋਂ ਉਹੰ ਘਾਤਕ ਹਥਿਆਂਰਾਂ ਰਾਹੀਂ ਅੰਨ੍ਹਾ ਕਰ ਦਿੰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਦੇ ਕਤਲੇਆਮ ‘ਤੇ ਚੁੱਪ ਰਹਿਣਾ ਸੰਭਵ ਨਹੀਂ ਹੈ।
*ਅਸੀਂ ਦਿੱਲੀ ਨੂੰ ਦੱਸਣਾ ਚਾਹੁੰਦੇ ਹਾਂ ਕਿ ਉਹ ਦਮਨਕਾਰੀ ਨੀਤੀਆਂ ਨੂੰ ਲਾਗੂ ਕਰਨ ਵਿਚ ਭਾਵੇਂ ਕਿੰਨੀ ਵੀ ਕਠੋਰ ਹੋ ਜਾਵੇ ਪਰ ਅਸੀਂ ਸਰੈਂਡਰ ਨਹੀਂ ਕਰਾਂਗੇ।ਮੀਰਵਾਈਜ਼ ਨੇ ਕਿਹਾ ਕਿ ਨਵੀਂ ਦਿੱਲੀ ਦੇ ਦਮਨ ਨੇ ਕਸ਼ਮੀਰੀ ਨੌਜਵਾਨਾਂ ਨੂੰ ਕੰਧ ਵੱਲ ਧਕੇਲ ਦਿੱਤਾ ਹੈ ਅਤੇ ਸਾਡੇ ਨੌ ਜਵਾਨ ਕਸ਼ਮੀਰ ਲਈ ਰੋਜ਼ਾਨਾ ਖੂਨ ਡੋਲ ਰਹੇ ਹਨ। ਫੌਜ ਨੇ ਅੱਠਵੀਂ ਜਮਾਤ ਦੇ ਬੱਚੇ ਨੂੰ ਮਾਰ ਦਿੱਤਾ ਹੈ “ਨੇਤਾਵਾ ਨੇ ਕਿਹਾ, *ਸੜਕਾਂ ‘ਤੇ ਆਉਣ ਤੋਂ ਇਲਾਵਾ ਸਾਡੇ ਕੋਲ ਹੋਰ ਕਿਹੜਾ ਵਿਕਲਪ ਹੈ।* ਮੀਰਵਾਇਜ਼ ਨੇ ਕਿਹਾ, ਕਸ਼ਮੀਰ ਦੇ ਅੰਤਿਮ ਹੱਲ ਲਈ ਦਬਾਅ ਪਾਉਣ ਲਈ ਜਨਤਕ ਮਤਭੇਦ ਭੁਲਾ ਕੇ ਮਾਨਸਿਕ ਤੌਰ ਤੇ ਤਿਆਰ ਹੋਈਏ ਜ਼ਿੰਦਗੀ ਦੇ ਹਰ ਖੇਤਰ ਜਿਵੇਂ ਵਪਾਰੀ, ਵਕੀਲ ਅਤੇ ਡਾਕਟਰਾਂ ਸਭ ਕਸ਼ਮੀਰ ਨੂੰ ਬਚਾਉਂਣ ਲਈ ਲਾਮਬੰਦ ਹੋਣਾਂ ਪਵੇਗਾ।ਉਨਾ ਕਿਹਾ ਕਿ ਨਵੀਂ ਦਿੱਲੀ ਨੇ ਆਪਣਾਂ ਕੰਮ ਸ਼ੁਰੂ ਕੀਤਾ ਹੋਇਆ ਹੈ ਉਨਾ ਨੇ ਅਸਲ ਵਿਚ ਹਰ ਕਸ਼ਮੀਰੀ ਨੂੰ ਮਾਰਨ ਦਾ ਨਿਸ਼ਾਨਾ ਮਿਥਿਆ ਹੈ।ਪ੍ਰੈਸ ਕਾਨਫਰੰਸ ਤੋਂ ਬਾਅਦ ਜੇਕੇਐਲਐਫ ਦੇ ਮੁਖੀ ਨੇ ਅਬੀ-ਗੂਜ਼ਰ ਤੋਂ ਰੈਜੀਡੈਂਸੀ ਰੋਡ ਦੇ ਮੁੱਖ ਸੜਕ ਤੱਕ ਰੋਸ ਮਾਰਚ ਕੱਢਿਆ ਜਿੱਥੇ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲਿਆ ਬਾਅਦ ਵਿਚ ਸ਼੍ਰੀਨਗਰ ਦੀ ਕੇਂਦਰੀ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ ਸੀ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.