Ad-Time-For-Vacation.png

ਭਾਰਤ ਬੰਦ : ਪੰਜਾਬ ‘ਚ ਕਈ ਥਾਈਂ ਦੁਕਾਨਾਂ ਬੰਦ ਕਰਵਾਉਣ ਨੂੰ ਲੈ ਕੇ ਹੋਏ ਆਪਸੀ ਝਗੜੇ

ਚੰਡੀਗੜ੍ਹ (ਭੁੱਲਰ)— ਜਨਰਲ ਕੈਟਾਗਰੀ ਨਾਲ ਸਬੰਧਤ ਕੁੱਝ ਸੰਗਠਨਾਂ ਵਲੋਂ ਅੱਜ ਜਾਤੀ ਆਧਾਰਿਤ ਰਾਖਵੇਂਕਰਨ ਦੇ ਵਿਰੋਧ ‘ਚ ਦਿੱਤੇ ਗਏ ਦੇਸ਼ ਵਿਆਪੀ ਬੰਦ ਦਾ ਪੰਜਾਬ ਵਿਚ ਵੀ ਅਸਰ ਦਿਖਿਆ। ਕੁੱਝ ਕੁ ਥਾਵਾਂ ‘ਤੇ ਜਬਰੀ ਦੁਕਾਨਾਂ ਬੰਦ ਕਰਵਾਉਣ ਕਾਰਨ ਕੁੱਝ ਗਰੁੱਪਾਂ ਵਿਚ ਆਪਸੀ ਝੜਪਾਂ ਵੀ ਹੋਈਆਂ ਪਰ ਸਮੁੱਚੇ ਤੌਰ ‘ਤੇ ਇਹ ਬੰਦ ਸ਼ਾਂਤੀਪੂਰਵਕ ਰਿਹਾ। ਜ਼ਿਕਰਯੋਗ ਹੈ ਕਿ ਇਸ ਬੰਦ ਦਾ ਸੱਦਾ ਜਨਰਲ ਕੈਟਾਗਰੀ ਨਾਲ ਸਬੰਧਤ ਕਿਸੇ ਖਾਸ ਪ੍ਰਮੁੱਖ ਸੰਗਠਨ ਵਲੋਂ ਭਾਵੇਂ ਨਹੀਂ ਦਿੱਤਾ ਗਿਆ ਸੀ ਪਰ ਸੋਸ਼ਲ ਮੀਡੀਆ ‘ਤੇ ਕੁੱਝ ਗਰੁੱਪਾਂ ਦੇ ਸੱਦੇ ‘ਤੇ ਹੀ ਇਹ ਬੰਦ ਹੋਇਆ।
ਇਸ ਬੰਦ ਦਾ ਵਧੇਰੇ ਅਸਰ ਵਪਾਰਕ ਕਾਰੋਬਾਰ ‘ਤੇ ਹੋਇਆ, ਜਦਕਿ ਟਰਾਂਸਪੋਰਟ ਸੇਵਾਵਾਂ ਤੋਂ ਇਲਾਵਾ ਸਕੂਲ ਤੇ ਸਰਕਾਰੀ ਦਫ਼ਤਰ ਆਦਿ ਆਮ ਵਾਂਗ ਖੁੱਲ੍ਹੇ ਰਹੇ। ਉਚ ਸਿੱਖਿਆ ਵਿਭਾਗ ਵਲੋਂ ਯੂਨੀਵਰਸਿਟੀਆਂ ਤੇ ਸਬੰਧਤ ਕਾਲਜ ਅਹਿਤਿਆਤੀ ਕਦਮ ਵਜੋਂ ਪਹਿਲਾਂ ਹੀ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਸੀ।
ਪ੍ਰਾਪਤ ਰਿਪੋਰਟਾਂ ਅਨੁਸਾਰ ਇਸ ਬੰਦ ਦਾ ਜ਼ਿਆਦਾ ਅਸਰ ਮਾਲਵਾ ਖੇਤਰ ਦੇ ਜ਼ਿਲਿਆਂ ‘ਚ ਹੋਇਆ। ਭਾਵੇਂ ਕਿ ਮਾਝੇ ਤੇ ਦੁਆਬੇ ਦੇ ਪ੍ਰਮੁੱਖ ਕਸਬਿਆਂ ਤੇ ਸ਼ਹਿਰਾਂ ਵਿਚ ਵੀ ਇਸ ਬੰਦ ਦਾ ਰਲਿਆ-ਮਿਲਿਆ ਅਸਰ ਰਿਹਾ। ਮਾਲਵਾ ‘ਚ ਬਠਿੰਡਾ, ਪਟਿਆਲਾ, ਫਿਰੋਜ਼ਪੁਰ, ਅਬੋਹਰ, ਸੰਗਰੂਰ ਤੇ ਮਾਨਸਾ ਆਦਿ ਸ਼ਹਿਰਾਂ ਤੇ ਕਸਬਿਆਂ ਵਿਚ ਜ਼ਿਆਦਾਤਰ ਵਪਾਰਕ ਅਦਾਰੇ ਤੇ ਬਾਜ਼ਾਰ ਆਦਿ ਬੰਦ ਰਹੇ। ਫਿਰੋਜ਼ਪੁਰ ਵਿਚ ਜਿਥੇ ਇਕ ਗਰੁੱਪ ਵਲੋਂ ਦੁਕਾਨਾਂ ਜਬਰੀ ਬੰਦ ਕਰਵਾਉਣ ਕਾਰਨ ਭੰਨ-ਤੋੜ ਤੇ ਹਿੰਸਾ ਹੋਈ, ਉਥੇ ਹੀ ਅੰਮ੍ਰਿਤਸਰ, ਫਗਵਾੜਾ ਅਤੇ ਨਕੋਦਰ ਤੋਂ ਇਲਾਵਾ ਕੁੱਝ ਹੋਰ ਥਾਵਾਂ ‘ਤੇ ਵੀ ਦੁਕਾਨਾਂ ਬੰਦ ਕਰਵਾਉਣ ਦੇ ਮੁੱਦੇ ‘ਤੇ ਕੁਝ ਗਰੁੱਪਾਂ ‘ਚ ਆਪਸੀ ਵਿਵਾਦ ਹੋਇਆ ਪਰ ਪੁਲਸ ਵਲੋਂ ਸਥਿਤੀ ‘ਤੇ ਕਾਬੂ ਪਾ ਲਿਆ ਗਿਆ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.