ਦੁਬਈ— ਸ਼ਾਰਜਾਹ ‘ਚ ਵੱਸੇ ਇਕ ਭਾਰਤੀ ਮਿਸਤਰੀ ਨੇ ਦੁਬਈ ਡਿਊਟੀ ਮੁਕਤ ਮਿਲੇਨੀਅਮ ਮਿਲੀਨੀਅਰ ਡ੍ਰਾਅ ‘ਚ ਮੰਗਲਵਾਰ ਨੂੰ 10 ਲੱਖ ਡਾਲਰ ਦੀ ਇਨਾਮ ਜਿੱਤਿਆ ਹੈ। 36 ਸਾਲ ਦੇ ਪਿੰਟੋ ਪਾਲ ਥੋਮੰਨਾ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਕੋਨਕਰਸ-ਏ ‘ਚ ਹੋਏ ਤਾਜ਼ਾ ਦੁਬਈ ਡਿਊਟੀ ਮੁਕਤ ਡ੍ਰਾਅ ‘ਚ ਆਪਣੇ ਦੋਸਤ ਦੇ ਨਾਲ ਇਹ ਜੈੱਕਪਾਟ ਜਿੱਤਿਆ ਹੈ।
ਖਲੀਜ਼ ਟਾਈਮਸ ਦੀ ਖਬਰ ਦੇ ਮੁਤਾਬਕ ਸ਼ਾਰਜਾਹ ‘ਚ ਇਕ ਆਟੋ ਵਰਕਸ਼ਾਪ ‘ਚ ਕੰਮ ਕਰ ਰਹੇ ਪਿੰਟੋ ਨੇ ਆਨਲਾਈਨ ਖਰੀਦੀ ਗਈ ਇਕ ਟਿਕਟ ‘ਤੇ 10 ਲੱਖ ਡਾਲਰ ਦੀ ਰਾਸ਼ੀ ਜਿੱਤੀ। ਕੇਰਲ ਮੂਲ ਦੇ ਪਿੰਟੋ ਆਪਣੇ ਸਾਥੀ ਤੇ ਕੇਰਲ ਦੇ ਹੀ ਰਹਿਣ ਵਾਲੇ ਫ੍ਰਾਂਸਿਸ ਸੇਬੇਸਟੀਅਨ ਦੇ ਨਾਲ ਇਨਾਮ ਦੀ ਰਾਸ਼ੀ ਸ਼ਾਂਝੀ ਕਰਨਗੇ। ਸੇਬੇਸਟੀਅਨ ਨੇ ਇਕ ਹਜ਼ਾਰ ਦਿਰਹਮ (278 ਡਾਲਰ) ਦੀ ਟਿਕਟ ਦਾ ਅੱਧਾ ਖਰਚ ਚੁੱਕਿਆ ਸੀ।
ਦੱਸਣਯੋਗ ਹੈ ਕਿ ਦੁਬਈ ‘ਚ ਭਾਰਤੀਆਂ ਦਾ ਲਾਟਰੀ ਜਿੱਤਣਾ ਜਿਵੇਂ ਆਮ ਹੋ ਗਿਆ ਹੈ। ਇਸ ਤੋਂ ਪਹਿਲਾਂ ਕੇਰਲ ਦੇ ਹੀ ਨੌਜਵਾਨ ਜਾਨ ਵਰਗਿਸ ਨੇ ਦੁਬਈ ‘ਚ 12 ਮਿਲੀਅਨ ਦਿਰਹਮ ਦਾ ਲਾਟਰੀ ਜਿੱਤੀ ਸੀ। ਪਿਛਲੇ ਸਾਲ 10 ਲੋਕਾਂ ਦੀ ਲਾਟਰੀ ਲੱਗੀ ਸੀ, ਜਿਨ੍ਹਾਂ ‘ਚੋਂ 8 ਭਾਰਤੀ ਸਨ। ਪਿਛਲੇ ਸਾਲ ਦੇ ਲਾਟਰੀ ਡ੍ਰਾਅ ‘ਚ ਹਰੇਕ ਨੂੰ 1.78 ਕਰੋੜ ਰੁਪਏ ਮਿਲੇ ਸਨ। ਇਸ ਤੋਂ ਪਹਿਲਾਂ ਕਰਜ਼ੇ ਹੇਠ ਦੱਬੇ ਇਕ ਭਾਰਤੀ ਨੂੰ 8.5 ਕਰੋੜ ਰੁਪਏ ਦੀ ਲਾਟਰੀ ਲੱਗੀ ਸੀ।