ਸਿਆਟਲ ‘ਚ ਬੀਤੇ ਦਿਨੀਂ ਗੁੰਮ ਹੋਈ ਪੰਜਾਬਣ ਦੀ ਲਾਸ਼ ਬਰਾਮਦ

ਸਿਆਟਲ, 3 ਅਪ੍ਰੈਲ, (ਹਰਮਨਪ੍ਰੀਤ ਸਿੰਘ)-ਸਿਆਟਲ ਦੇ ਫੈੱਡਰਲਵੇਅ ਸਿਟੀ ਦੀ ਵਸਨੀਕ ਇੰਦਰਜੀਤ ਕੌਰ (57) ਪਤਨੀ ਗਿਆਨ ਸਿੰਘ ਜੋ ਪਿਛਲੀ 26 ਮਾਰਚ ਤੋਂ ਲਾਪਤਾ ਸੀ ਦੀ ਲਾਸ਼ ਘਰ ਤੋਂ ਤਕਰੀਬਨ 2 ਮੀਲ ਦੀ ਦੂਰੀ ‘ਤੇ ਇਕ ਲੇਹ ‘ਚੋਂ ਪੁਲਿਸ ਨੇ ਬਰਾਮਦ ਕਰ ਲਈ ਹੈ | ਜਾਣਕਾਰੀ ਅਨੁਸਾਰ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਿਤ ਇੰਦਰਜੀਤ ਕੌਰ ਜੋ ਤਕਰੀਬਨ 32 ਸਾਲ ਤੋਂ ਇੱਥੇ ਆਪਣੇ ਪਰਿਵਾਰ ਨਾਲ ਰਹਿ ਰਹੀ ਸੀ | ਇਹ ਪਰਿਵਾਰ ਕਾਫ਼ੀ ਅਸਰ-ਰਸੂਖ ਵਾਲਾ ਹੈ | ਉਹ ਬੀਤੇ ਦਿਨੀਂ ਘਰੋਂ ਸਵੇਰੇ ਗੁੰਮ ਹੋ ਗਈ ਸੀ | ਘਰ ਵਾਲਿਆਂ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਪੁਲਿਸ ਸਰਗਰਮੀ ਨਾਲ ਉਸ ਦੀ ਭਾਲ ਕਰ ਰਹੀ ਸੀ | ਪੁਲਿਸ ਨੇ ਡਾਗ ਸਕਾਡ ਦੀ ਮਦਦ ਵੀ ਲਈ ਅਤੇ ਆਖ਼ਰ ਇੰਦਰਜੀਤ ਕੌਰ ਦੀ ਲਾਸ਼ ਬੀਤੀ 30 ਮਾਰਚ ਸ਼ਾਮ ਨੂੰ ਪੁਲਿਸ ਨੇ ਬਰਾਮਦ ਕਰ ਲਈ ਹਾਲਾਂਕਿ ਉਸ ਦੀ ਮੌਤ ਕਿਸ ਤਰ੍ਹਾਂ ਹੋਈ ਇਹ ਅਜੇ ਭੇਦ ਬਣਿਆ ਹੋਇਆ ਹੈ | ਪੁਲਿਸ ਨੇ ਘਰ ਵਾਲਿਆਂ ਨੂੰ ਪੋਸਟਮਾਰਟਮ ਤੋਂ ਬਾਅਦ ਲਾਸ਼ ਸੌਾਪ ਦਿੱਤੀ ਹੈ ਅਤੇ ਮੌਤ ਦੇ ਕਾਰਨਾਂ ਦੀ ਰਿਪੋਰਟ ਇਕ ਹਫ਼ਤੇ ਬਾਅਦ ਮਿਲੇਗੀ | ਅੱਜ ਜਿਉਂ ਹੀ ਮਿ੍ਤਕ ਦੇਹ ਮਿਲਣ ਦੀ ਖ਼ਬਰ ਆਈ ਤਾਂ ਸਿਆਟਲ ਦੇ ਪੰਜਾਬੀ ਭਾਈਚਾਰੇ ‘ਚ ਸੋਗ ਦੀ ਲਹਿਰ ਦੌੜ ਗਈ | ਇੰਦਰਜੀਤ ਕੌਰ ਦੇ ਭਰਾ ਜਸਵਿੰਦਰ ਸਿੰਘ ਨੇ ਦੱਸਿਆ ਕਿ ਇੰਦਰਜੀਤ ਕੌਰ ਦਾ ਅੰਤਿਮ ਸੰਸਕਾਰ ਸੈਂਟਰਲ ਐਵੇਨਿਊ ਕੈਂਟ ਦੇ ਫਿਊਨਰਲ ਹੋਮ ‘ਚ 8 ਅਪ੍ਰੈਲ 11 ਵਜੇ ਕੀਤਾ ਜਾਵੇਗਾ ਅਤੇ ਅੰਤਿਮ ਅਰਦਾਸ ਗੁਰਦੁਆਰਾ ਸਿੰਘ ਸਭਾ ਰੈਂਟਨ ‘ਚ ਦੁਪਹਿਰ 2 ਵਜੇ ਹੋਵੇਗੀ |

Share:

Facebook
Twitter
Pinterest
LinkedIn
matrimonail-ads
On Key

Related Posts

ਵਿਪਸਾਅ ਦੀ ਮਾਸਿਕ ਮਿਲਣੀ ਵਿਚ ਕਵਿਤਾ ਦੇ ਅਰਥ ਅਤੇ ਮੰਤਵ ’ਤੇ ਗੰਭੀਰ ਸੰਵਾਦ

ਸੰਤੋਖ ਸਿੰਘ ਮਿਨਹਾਸ ਦਾ ਕਾਵਿ ਸੰਗ੍ਰਹਿ ‘ਸ਼ਬਦ ਹੀ ਜੀਉ ਹੈ’ ਲੋਕ-ਅਰਪਣ ਹੇਵਰਡ, 8 ਜੂਨ (ਹਰਦਮ ਮਾਨ)-ਬੀਤੇ ਦਿਨੀਂ ਵਿਸ਼ਵ ਪੰਜਾਬੀ ਸਾਹਿਤ ਅਕਾਦਮੀ (ਵਿਪਸਾਅ) ਕੈਲੀਫੋਰਨੀਆ ਵੱਲੋਂ ਸੰਸਥਾ ਦੇ ਜਨਰਲ

ਪੱਛਮੀ ਕੈਨੇਡਾ ਦਾ ਪਹਿਲਾ ਜੰਪਸਟਾਰਟ ਕਮਿਊਨਿਟੀ ਸੌਕਰ ਪਿੱਚ ਸਰੀ ਵਿੱਚ ਖੁੱਲ੍ਹਿਆ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੂੰ ਗਿਲਡਫੋਰਡ ਹਾਈਟਸ ਪਾਰਕ ਵਿੱਚ ਪੱਛਮੀ ਕੈਨੇਡਾ ਦੇ ਪਹਿਲੇ ਜੰਪਸਟਾਰਟ ਕਮਿਊਨਿਟੀ ਸੌਕਰ ਪਿੱਚ ਦੀ ਸ਼ੁਰੂਆਤ ਕਰਨ ‘ਤੇ ਮਾਣ ਹੈ। ਕੈਨੇਡੀਅਨ

ਸਰੀ ਫਿਊਜ਼ਨ ਫ਼ੈਸਟੀਵਲ 18-19 ਜੁਲਾਈ ਨੂੰ ਫੁੱਟਬਾਲ ਥੀਮ ਨਾਲ ਵਾਪਸ ਆ ਰਿਹਾ

50 ਤੋਂ ਵੱਧ ਪਵੇਲੀਅਨ, ਗਾਇਕ ਕੁਲਵਿੰਦਰ ਬਿੱਲਾ ਸਮੇਤ ਕਈ ਚੋਟੀ ਦੇ ਕਲਾਕਾਰ ਇਸ ਮੁਫ਼ਤ ਮੇਲੇ ਨੂੰ ਚਾਰ ਚੰਦ ਲਾਉਣਗੇ ਸਰੀ, ਬੀ.ਸੀ. – ਸਰੀ ਫਿਊਜ਼ਨ ਫ਼ੈਸਟੀਵਲ 18 ਅਤੇ 19 ਜੁਲਾਈ ਨੂੰ ਹਾਲੈਂਡ ਪਾਰਕ ਵਿੱਚ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.