ਹਾਈਕੋਰਟ ਦਾ ਸਵਾਲ: ਰਾਮ ਰਹੀਮ ਦਾ ਚੇਲਾ ਅਦਿੱਤਿਆ ਵਿੱਕੀ ਗੌਂਡਰ ਤੋਂ ਵੀ ਵੱਡ ਮੁਲਜ਼ਮ?

ਅਮਨ ਦੀਕਸ਼ਿਤ ਦੀ ਰਿਪੋਰਟ

ਚੰਡੀਗੜ੍ਹ: ਬਲਾਤਕਾਰੀ ਬਾਬਾ ਰਾਮ ਰਹੀਮ ਨੂੰ ਦੋਸ਼ੀ ਕਰਾਰ ਦੇਣ ਮਗਰੋਂ ਪੰਚਕੂਲਾ ‘ਚ ਹੋਏ ਦੰਗਿਆਂ ‘ਚ ਹਰਿਆਣਾ ਪੁਲਿਸ ਵੱਲੋਂ ਕੀਤੀ ਜਾ ਰਹੀ ਕਾਰਵਾਈ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਨਾਕਾਫੀ ਦੱਸਿਆ ਹੈ। ਸਿਰਫ ਇਹੀ ਨਹੀਂ, ਹਾਈਕੋਰਟ ‘ਚ ਚੱਲ ਰਹੀ ਸੁਣਵਾਈ ਦੌਰਾਨ ਅੱਜ ਜੱਜਾਂ ਨੇ ਪੰਜਾਬ ਪੁਲਿਸ ਨਾਲ ਤੁਲਨਾ ਕਰਦੇ ਹੋਏ ਕਿਹਾ ਕਿ ਜੇਕਰ ਪੰਜਾਬ ਪੁਲਿਸ ਇੱਕ ਨਾਮੀ ਗੈਂਗਸਟਰ ਵਿੱਕੀ ਗੌਂਡਰ ਦਾ ਐਨਕਾਊਂਟਰ ਕਰ ਸਕਦੀ ਹੈ ਤਾਂ ਹਰਿਆਣਾ ਪੁਲਿਸ ਅਦਿੱਤਿਆ ਇੰਸਾ ਵਰਗੇ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕਰ ਪਾ ਰਹੀ।

ਹਾਲਾਂਕਿ ਹਰਿਆਣਾ ਪੁਲਿਸ ਵੱਲੋਂ ਪੇਸ਼ ਕੀਤੀ ਸਟੇਟਸ ਰਿਪੋਰਟ ਤੋਂ ਹਾਈਕੋਰਟ ਨਾਖੁਸ਼ ਸੀ। ਅਦਾਲਤ ਨੇ ਕਿਹਾ ਕਿ ਰਿਪੋਰਟ ‘ਚ ਕੁਝ ਵੀ ਇਹੋ ਜਿਹਾ ਨਹੀਂ ਜੋ ਹਰਿਆਣਾ ਪੁਲਿਸ ਦੀ ਪ੍ਰਾਪਤੀ ਦੱਸ ਸਕੇ। ਹਾਈਕੋਰਟ ਨੇ ਵਿੱਕੀ ਗੌਂਡਰ ਦੇ ਐਨਕਾਊਂਟਰ ਨੂੰ ਮਿਸਾਲ ਦੱਸਦੇ ਹੋਏ ਹਰਿਆਣਾ ਦੀ ਪੁਲਿਸ ‘ਤੇ ਸਵਾਲ ਖੜ੍ਹੇ ਕਰ ਦਿੱਤੇ। ਪਿਛਲੀ ਪੇਸ਼ੀ ‘ਤੇ ਹਾਈਕੋਰਟ ਨੇ ਹਰਿਆਣਾ ਪੁਲਿਸ ਨੂੰ ਕਿਹਾ ਸੀ ਕਿ ਪੰਚਕੂਲਾ ‘ਚ ਹੋਏ ਦੰਗਿਆਂ ਦੇ ਮਾਮਲੇ ‘ਚ ਹੁਣ ਤੱਕ ਕਿਉਂ ਨਹੀਂ ਨਾਮਜ਼ਦ ਕੀਤਾ। ਹਾਈਕੋਰਟ ਦੇ ਇਸ ਸਵਾਲ ‘ਤੇ ਹਰਿਆਣਾ ਪੁਲਿਸ ਫਿਰ ਚੁੱਪ ਸੀ।

ਪੰਚਕੂਲਾ ਤੇ ਸਿਰਸਾ ‘ਚ ਬਣਾਈਆਂ ਗਈਆਂ ਟੀਮਾਂ ‘ਚ ਤਾਲਮੇਲ ਨਾ ਹੋਣ ਦੀ ਮਿਸਾਲ ਵਿਪਸਨਾ ਇੰਸਾ ਤੋਂ ਉਜਾਗਰ ਹੋਈ। ਸਿਰਸਾ ਪੁਲਿਸ ਕੋਲ ਵਿਪਸਨਾ ਨੇ ਜਾਂਚ ਜੁਆਇਨ ਕਰ ਲਈ ਸੀ। ਪੁੱਛਗਿੱਛ ਕਰਕੇ ਉਸ ਨੂੰ ਛੱਡ ਦਿੱਤਾ ਜਦਕਿ ਉਹ ਪੰਚਕੂਲਾ ਪੁਲਿਸ ਦੀ ਵਾਂਟੇਡ ਲਿਸਟ ‘ਚ ਹੈ। ਪੰਚਕੂਲਾ ‘ਚ ਹੋਏ ਦੰਗਿਆਂ ਦੇ ਮਾਮਲੇ ‘ਚ ਵਿਪਸਨਾ ਮੁਲਜ਼ਮ ਹੈ। ਇਹ ਸਭ ਜਾਣਨ ਦੇ ਬਾਵਜੂਦ ਸਿਰਸਾ ਪੁਲਿਸ ਢਿੱਲੀ ਰਹੀ।

ਇਹੀ ਢਿੱਲੀ ਮੱਠੀ ਕਾਰਵਾਈ ਨੂੰ ਦੇਖਦੇ ਹੋਏ ਜਸਟਿਸ ਸੂਰੀਆ ਕਾਂਤ ਨੇ ਪੰਜਾਬ ਪੁਲਿਸ ਵੱਲੋਂ ਕੀਤੇ ਵਿੱਕੀ ਗੌਂਡਰ ਦੇ ਐਨਕਾਊਂਟਰ ਦੀ ਮਿਸਾਲ ਦਿੱਤੀ। ਉਨ੍ਹਾਂ ਕਿਹਾ, “ਪੰਜਾਬ ਪੁਲਿਸ ਕੋਲ ਵੀ ਕੋਈ ਸੁਰਾਖ ਨਹੀਂ ਸੀ। ਇਸ ਦੇ ਬਾਵਜੂਦ ਉਨ੍ਹਾਂ ਨੇ ਨਾਮੀ ਗੈਂਗਸਟਰ ਨੂੰ ਲੱਭਿਆ ਤੇ ਐਨਕਾਊਂਟਰ ਕੀਤਾ। ਤੁਹਾਡੇ ਕੋਲ ਕੀ ਕਮੀ ਹੈ?”

ਹਾਈਕੋਰਟ ਨੇ ਕਿਹਾ ਕਿ ਆਦਿੱਤਿਆ ਇੰਸਾ ਜੋ ਹੁਣ ਤੱਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਕੀ ਉਹ ਵਿੱਕੀ ਗੌਂਡਰ ਤੋਂ ਵੀ ਵੱਡਾ ਮੁਲਜ਼ਮ ਹੈ? ਵੱਡਾ ਸਵਾਲ ਇਹ ਹੈ ਕਿ ਹੁਣ ਹਰਿਆਣਾ ਸਰਕਾਰ ਜਾਂ ਹਰਿਆਣਾ ਪੁਲਿਸ ਹਾਈਕੋਰਟ ਵੱਲੋਂ ਪਈ ਇਸ ਫਟਕਾਰ ਤੋਂ ਬਾਅਦ ਕੁਝ ਬਦਲਾਅ ਕਰੇਗੀ ਜਾਂ ਫਿਰ ਇਹ ਪੁਲਿਸ ਦੀ ਢਿੱਲੀ ਮੱਠੀ ਕਾਰਵਾਈ ਚਲਦੀ ਰਹੇਗੀ?

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਵਿੱਚ ਬਣੇਗਾ 10,000 ਸੀਟਾਂ ਵਾਲਾ ਸਿਟੀ ਸੈਂਟਰ ਐਰੀਨਾ ਅਤੇ ਵੈਨਕੂਵਰ ਜਾਇੰਟਸ ਇਸਦੇ ਮੁੱਖ ਕਿਰਾਏਦਾਰ ਹੋਣਗੇ

ਸਰੀ, ਬੀ.ਸੀ. –  ਸਿਟੀ ਆਫ਼ ਸਰੀ ਅਤੇ ਸਰੀ ਸਿਟੀ ਡਿਵੈਲਪਮੈਂਟ ਕਾਰਪੋਰੇਸ਼ਨ ਨੇ 10,000 ਸੀਟਾਂ ਵਾਲੇ ਸਿਟੀ ਸੈਂਟਰ ਐਰੀਨਾ ਅਤੇ ਕਲਚਰਲ ਈਵੈਂਟ ਸੈਂਟਰ ਲਈ ਇੱਕ ਸਿਧਾਂਤਕ ਤੌਰ ‘ਤੇ ਸਮਝੌਤੇ ਦਾ ਐਲਾਨ

ਗੋਤਾਖੋਰ ਕਮਲਪ੍ਰੀਤ ਸੈਣੀ ‘ਤੇ ਹੋਏ ਕਥਿਤ ਹਮਲੇ ਦੀ ਮੈਂ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ”:ਗੁਰਪ੍ਰ੍ਰਤਾਪ (ਗੁਰੀ) ਗਿੱਲ

ਰੂਪ ਨਗਰ ( ਰੋਪੜ)ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਭੱਲੜੀ ਵਿੱਚ ਕਥਿਤ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਗੋਤਾਖੋਰ ਕਮਲਪ੍ਰੀਤ ਸੈਣੀ ‘ਤੇ ਹੋਏ ਕਥਿਤ

ਸਰੀ ਦੇ ਮੁਫ਼ਤ ਆਊਟਡੋਰ ‘ਸਾਊਂਡਜ਼ ਆਫ਼ ਸਮਰ’ ਸੰਗੀਤ ਸੀਰੀਜ਼ ‘ਚ ਪ੍ਰੋਗਰਾਮਾਂ ਦੀ ਹੋਵੇਗੀ ਭਰਮਾਰ

ਸਰੀ, ਬੀ.ਸੀ. – ਸਰੀ ਦੀ ਪ੍ਰਸਿੱਧ ਸਾਊਂਡਜ਼ ਆਫ਼ ਸਮਰ (Sounds of Summer) ਆਊਟਡੋਰ ਲਾਈਵ ਕਨਸਰਟ ਸੀਰੀਜ਼ ਇਸ ਜੁਲਾਈ ਮੁੜ ਵਾਪਸੀ ਕਰ ਰਹੀ ਹੈ। ਇਸ ਤਹਿਤ ਸ਼ਹਿਰ ਭਰ ਦੇ ਪਾਰਕਾਂ ਅਤੇ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.