ਲੰਡਨ, 27 ਮਾਰਚ (ਸਰਬਜੀਤ ਸਿੰਘ ਬਨੂੜ) : ਯੂ. ਕੇ. ਦੀ ਪਾਰਲੀਮੈਂਟ ‘ਚ ਟਰਬਨ ਅਵੇਅਰਨੈੱਸ ਡੇਅ ਇਵੈਂਟ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਦਰਜਨਾਂ ਐੱਮ.ਪੀਜ਼ ਨੇ ਪੱਗਾਂ ਬੰਨੀਆਂ, ਜੋ ਸਿੱਖਾਂ ਲਈ ਮਾਣ ਵਾਲੀ ਗੱਲ ਹੈ। ਅਸਲ ਵਿਚ ‘ਦਸਤਾਰ ਦਿਹਾੜੇ’ ਮੌਕੇ ਬਰਤਾਨੀਆ ਦੀ ਸੰਸਦ ਦੇ ਵਧ ਤੋਂ ਵਧ ਮੈਂਬਰਾਂ ਨੂੰ ਪੱਗਾਂ ਬੰਨਣ ਲਈ ਪ੍ਰੇਰਿਆ ਗਿਆ। ਅੱਜ ਦੇ ਇਸ ਇਵੈਂਟ ਰਾਹੀਂ ਨਾ-ਪੱਖੀ ਸੋਚ ਨੂੰ ਹਾਂ-ਪੱਖੀ ਸੋਚ ‘ਚ ਬਦਲਣ ਦੀ ਕੋਸ਼ਿਸ਼ ਕੀਤੀ ਗਈ।
ਕੁਝ ਦਿਨ ਪਹਿਲਾਂ ਸੰਸਦ ਭਵਨ ਦੇ ਬਾਹਰ ਪੰਜਾਬ ਤੋਂ ਆਏ ਇਕ ਸਿੱਖ ਨੌਜਵਾਨ ਰਵਨੀਤ ਸਿੰਘ ‘ਤੇ ਹੋਏ ਨਸਲੀ ਹਮਲੇ ਤੋਂ ਬਾਅਦ ਇਹ ਇਤਿਹਾਸਕ ਫ਼ੈਸਲਾ ਲਿਆ ਗਿਆ ਸੀ। ਸਿੱਖ ਹਲਕਿਆਂ ਵਿਚ ਇਸ ਉਪਰਾਲੇ ਦੀ ਕਾਫ਼ੀ ਸ਼ਲਾਘਾ ਕੀਤੀ ਗਈ। ਦਰਅਸਲ ਰਵਨੀਤ ਸਿੰਘ ‘ਤੇ ਸੰਸਦ ਦੇ ਬਾਹਰ ਹੋਏ ਨਸਲੀ ਹਮਲੇ ਤੋਂ ਬਾਅਦ ਇਹ ਮਾਮਲਾ ਉਠਾਇਆ ਗਿਆ ਸੀ, ਜਿਸ ਤੋਂ ਬਾਅਦ ਸੰਸਦ ਦੇ ਸਪੀਕਰ ਨੇ ਅਫ਼ਸੋਸ ਪ੍ਰਗਟ ਕੀਤਾ, ਉੱਥੇ ਹੀ ਇਸ ਤਰੀਕੇ ਨਾਲ ਦਸਤਾਰ ਦਿਹਾੜਾ ਮਨਾਉਣ ਦਾ ਵੀ ਫ਼ੈਸਲਾ ਲਿਆ ਸੀ।
ਅਧਿਕਾਰੀਆਂ ਨੇ ਕਿਹਾ ਕਿ ਇਸ ਤਰਾਂ ਵਿਦੇਸ਼ ‘ਚ ਰਹਿੰਦੇ ਲੋਕਾਂ ਨੂੰ ਸਿੱਖ ਧਰਮ ਸੰਬੰਧੀ ਜਾਣਕਾਰੀ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ। ਇਸ ਦੇ ਨਾਲ ਹੀ ਉਹ ਇਹ ਸਮਝ ਸਕਣਗੇ ਕਿ ਸਿੱਖ ਧਰਮ ‘ਚ ਦਸਤਾਰ ਦਾ ਕੀ ਮਹੱਤਵ ਹੈ। ਆਸ ਹੈ ਕਿ ਇਹ ਕਦਮ ਜਾਗਰੂਕਤਾ ਵਧਾਉਣ ਵਾਲਾ ਸਿੱਧ ਹੋਵੇਗਾ।
ਤ੍ਰਿਣਮੂਲ ਦੇ ਚੋਣ ਮੈਨੀਫੈਸਟੋ ’ਚ ਸੀ. ਏ. ਏ. ਰੱਦ ਕਰਨ ਦਾ ਵਾਅਦਾ
ਕੋਲਕਾਤਾ,– ਤ੍ਰਿਣਮੂਲ ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਬੁੱਧਵਾਰ ਨੂੰ ਆਪਣਾ ਮੈਨੀਫੈਸਟੋ ਜਾਰੀ ਕੀਤਾ, ਜਿਸ ’ਚ ਕੇਂਦਰ ਦੀ ਸੱਤਾ ’ਚ ਆਉਣ ’ਤੇ ਕਈ ਸਮਾਜਿਕ ਕਲਿਆਣਕਾਰੀ