Ad-Time-For-Vacation.png

ਜਾਰਜ ਮੈਕੀ ਲਾਇਬ੍ਰੇਰੀ ਦੀ ਪੰਜਾਬੀਅਤ ਨੂੰ ਸਮਰਪਤ ਨਵੇਂ ਸਾਲ ਦੀ ਪਹਿਲੀ ਸ਼ਾਮ ਸਫਲ ਹੋ ਨਿਬੜੀ

ਸਰੀ: (ਪੱਤ੍ਰਕਾ ਬਿਉਰੋ) ਜਨਵਰੀ, ਫਰਵਰੀ ਦੇ ਮਹੀਨਿਆਂ ਨੂੰ ਛੱਡ ਕੇ ਬਾਕੀ ਸਾਲ ਦੇ ਹਰ ਮਹੀਨੇ ਦੇ ਤੀਸਰੇ ਮੰਗਲਵਾਰ ਦੀ ਸ਼ਾਮ, ਜਾਰਜ ਮੈਕੀ ਲਾਇਬ੍ਰੇਰੀ ਵਲੋਂ ਪੰਜਾਬੀ ਬੋਲੀ, ਪੰਜਾਬੀ ਸਾਹਿਤ ਤੇ ਸਭਿਆਚਾਰ ਨੂੰ ਸਮਰਪਤ ਕੀਤੀ ਗਈ ਹੈ ਜਿਸ ਵਿਚ ਪੰਜਾਬੀਅਤ ਲਈ ਕੰਮ ਕਰਨ ਵਾਲੀਆਂ ਦੋ ਸ਼ਖਸੀਅਤਾਂ ਨੂੰ ਸਰੋਤਿਆਂ ਦੇ ਰੂ ਬ ਰੂ ਕੀਤਾ ਜਾਂਦਾ ਹੈ। ਸੰਨ 2018 ਦੀ ਪਹਿਲੀ ਸ਼ਾਮ, 20 ਮਾਰਚ ਦਿਨ ਮੰਗਲਵਾਰ ਨੂੰ ਨਾਮਵਰ ਪੱਤਰਕਾਰ, ਚੜ੍ਹਦੀ ਕਲਾ ਤੇ ਅਕਾਲ ਗਾਰਡੀਅਨ ਦੇ ਸੰਪਾਦਕ, ਗੁਰਪ੍ਰੀਤ ਸਿੰਘ ਉਰਫ ਲੱਕੀ ਸਹੋਤਾ ਅਤੇ ਗਲੋਬਲ ਵਿੱਲੇਜ ਸੰਸਥਾ ਦੀ ਸੰਚਾਲਕ ਤੇ ਬਹੁ-ਵਿਧਾਈ ਕਲਾਕਾਰ ਮੀਰਾ ਗਿੱਲ ਦੇ ਨਾਮ ਕੀਤੀ ਗਈ।
ਇਸ ਪ੍ਰੋਗਰਾਮ ਦੇ ਸੰਚਾਲਕ, ਮੋਹਨ ਗਿੱਲ ਨੇ ਸਿਹਤ ਦੇ ਨਾਸਾਜ਼ ਹੁੰਦਿਆਂ ਵੀ ਇਸ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ। ਸਟੇਜ ‘ਤੇ ਆ ਕੇ ਉਹਨਾਂ ਇਸ ਪ੍ਰੋਗਰਾਮ ਦੀ ਮਹੱਤਤਾ ਨੂੰ ਬਿਆਨ ਕਰਦਿਆਂ ਹਾਜ਼ਰ ਸਰੋਤਿਆਂ ਨੂੰ ਜੀ ਆਇਆਂ ਕਿਹਾ ਅਤੇ ਇਸ ਸਮਾਗਮ ਵਿਚ ਸ਼ਾਮਲ ਹੋਏੇ ਇੰਗਲੈਂਡ ਨਿਵਾਸੀ ਅੰਤਰਰਾਸ਼ਟਰੀ ਪ੍ਰਸਿੱਧੀ ਦੇ ਪੱਤਰਕਾਰ, ਸ. ਨਿਰਪਾਲ ਸਿੰਘ ਸ਼ੇਰਗਿੱਲ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਫਿਰ ਅੱਜ ਦੇ ਬੁਲਾਰੇ, ਗੁਰਪ੍ਰੀਤ ਸਿੰਘ ਸਹੋਤਾ ਤੇ ਮੀਰਾ ਗਿੱਲ ਦੀਆਂ ਪ੍ਰਾਪਤੀਆਂ ਦਾ ਸੰਖੇਪ ਜ਼ਿਕਰ ਕਰਨ ਉਪਰੰਤ ਗੁਰਪ੍ਰੀਤ ਸਿੰਘ ਸਹੋਤਾ ਨੂੰ ਸਟੇਜ ਉਪਰ ਆਉਣ ਦਾ ਸੱਦਾ ਦਿੱਤਾ।
ਗੁਰਪ੍ਰੀਤ ਸਿੰਘ ਨੇ ਆਪਣੇ ਪਿਛੋਕੜ ਬਾਰੇ ਗੱਲ ਕਰਦਿਆਂ ਦੱਸਿਆ ਕਿ ਉਹ ਸੀ ਤਾਂ ਸਾਇੰਸ ਦਾ ਵਿਦਿਆਰਥੀ ਅਤੇ ਮਕੈਨੀਕਲ ਇੰਜਨੀਅਰਿੰਗ ਦਾ ਡਿਪਲੋਮਾ ਹੋਲਡਰ ਪਰ ਪਰਸਥਿਤੀਆਂ ਨੇ ਪੱਤਰਕਾਰੀ ਵਾਲੇ ਪਾਸੇ ਤੋਰ ਲਿਆ। ਸਾਹਿਤ ਪੜ੍ਹਨ ਦੀ ਚੇਟਕ ਪੰਜਾਬੀ ਦੀ ਅਧਿਆਪਕਾ ਨੇ ਲਾਈ। ਕਾਲਜ ਦੀ ਪੜ੍ਹਾਈ ਸਮੇਂ ਕਾਲਜ ਦੇ ਮੈਗਜ਼ੀਨ ਦਾ ਵਿਦਿਆਰਥੀ ਸੰਪਾਦਕ ਵੀ ਰਿਹਾ। ਉਥੋਂ ਹੀ ਕੁਝ ਲਿਖਣ ਵਲ ਰੁਚਿਤ ਹੋਇਆ।
ਸੰਨ 1993 ਵਿਚ ਕੈਨੇਡਾ ਆਉਣ ਦਾ ਸਬੱਬ ਬਣਿਆ। ਏਥੇ ਆ ਕੇ ਰੋਜ਼ੀ ਰੋਟੀ ਲਈ ਕਈ ਪਾਪੜ ਵੇਲੇ। ‘ਚੜ੍ਹਦੀ ਕਲਾ’ ਅਖਬਾਰ ਮੱੁਲ ਲੈ ਕੇ ਪੜ੍ਹਦਾ ਸੀ। ਚਲੰਤ ਮਸਲਿਆਂ ‘ਤੇ ਕੁਝ ਲੇਖ ਲਿਖ ਕੇ ਅਖਬਾਰ ਨੂੰ ਭੇਜੇ। ਫਿਰ ਕੁਝ ਦੋਸਤਾਂ ਦੀ ਹਲਾਸ਼ੇਰੀ ਨਾਲ ਐਡਾਂ ਲੈ ਕੇ ਅਖਬਾਰ ਨੂੰ ਦਿੰਦਾ ਹੋਇਆ ਪੱਤਰਕਾਰੀ ਵਾਲੇ ਪਾਸੇ ਤੁਰ ਪਿਆ। ‘ਚੜ੍ਹਦੀ ਕਲਾ’ ਅਖਬਾਰ ਸਮੂਹ ਵਿਚ ‘ਪੰਜਾਬ ਗਾਰਡੀਅਨ’ ਵੀ ਸੀ। ਜਦੋਂ ‘ਪੰਜਾਬ ਗਾਰਡੀਅਨ’ ਵੱਖ ਹੋਇਆ ਤਾਂ ਚੜ੍ਹਦੀ ਕਲਾ ਅਖਬਾਰ ਸਮੂਹ ਵਲੋਂ ‘ਅਕਾਲ ਗਾਰਡੀਅਨ’ ਸ਼ੁਰੂ ਕੀਤਾ ਗਿਆ। ਇਸ ਨਾਲ ਜ਼ਿੰਮੇਦਾਰੀ ਹੋਰ ਵਧ ਗਈਆਂ। ਲੋਕਲ ਰੇਡੀਉ ਉਪਰ ਚਲੰਤ ਮਾਮਲਿਆਂ ਉਪਰ ਵਿਸ਼ੇਸ਼ ਚਰਚਾ ਹੁੰਦੀ ਤਾਂ ਉਥੇ ਵੀ ਬੁਲਾਇਆ ਜਾਂਦਾ। ਇਥੋਂ ਪ੍ਰਸਾਰਤ ਹੁੰਦੇ ਟੀਵੀ ਪ੍ਰਗਰਾਮਾਂ ਵਿਚ ਵੀ ਸੱਦਾ ਪੱਤਰ ਆਉਂਦੇ। ਜਲੰਧਰ ਤੋਂ ਪ੍ਰਕਾਸ਼ਤ ਹੁੰਦੇ ਅਖਬਾਰ ਦੈਨਿਕ ਅਜੀਤ ਦੇ ਵੀ ਬਦੇਸ਼ੀ ਪ੍ਰਤੀਨਿਧ ਜ਼ਿੰਮੇਵਾਰੀ ਸੰਭਾਲ ਲਈ। ਸਾਰੇ ਪੱਤਰਕਾਰਾਂ ਨੂੰ ਇਕੱਠਾ ਰੱਖਣ ਲਈ ਪੰਜਾਬੀ ਪ੍ਰੈਸ ਕਲਬ ਬਣਾਈ।
ਇਕ ਸਵਾਲ ਦੇ ਜਵਾਬ ਵਿਚ ਉਹਨਾਂ ਦੱਸਿਆ ਕਿ ਬੇਬਾਕੀ ਤੇ ਸੱਚ ‘ਤੇ ਪਹਿਰਾ ਦੇਣ ਦੀ ਸਿਖਿਆ ਉਹਨਾਂ ਨੂੰ ਘਰ ਵਿਚੋਂ ਹੀ ਮਿਲੀ। ਬੇਬਾਕ ਪੱਤਰਕਾਰੀ ਕਰਨ ਕਾਰਨ ਉਹਨਾਂ ਨੂੰ ਧਮਕੀਆਂ ਵੀ ਮਿਲੀਆਂ ਪਰ ਉਹਨਾਂ ਆਪਣੇ ਅਸੂਲਾਂ ਦਾ ਤਿਆਗ ਨਹੀਂ ਕੀਤਾ। ਵੈਸੇ ਮੀਡੀਏ ਵਿਚ ਬਲੈਕਮੇਲਿੰਗ ਦੇ ਬੋਲ ਬਾਲੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪਰ ਉਹਨਾਂ ਨੇ ਨਾ ਕਿਸੇ ਨੂੰ ਬਲੈਕਮੇਲ ਕੀਤਾ ਤੇ ਨਾ ਆਪ ਹੀ ਬਲੈਕਮੇਲ ਹੋਏ। ਉਂਜ ਪੱਤਰਕਾਰੀ ਦਾ ਮਿਆਰ ਇੰਨਾ ਗਿਰ ਗਿਆ ਹੈ ਕਿ ਪੱਤਰਕਾਰੀ ਨੂੰ ਤਿਲਾਂਜਲੀ ਦੇਣ ਨੂੰ ਜੀਅ ਕਰਦੈ।
ਇਕ ਹੋਰ ਸਵਾਲ ਦੇ ਜਵਾਬ ਦਿੰਦਿਆਂ ਕਿਹਾ ਕਿ ਪੱਤਰਕਾਰੀ ਵਿਚ ਬਹੁਤ ਮੁਸ਼ਕਲ ਨਾਲ ਗੁਜ਼ਾਰਾ ਹੁੰਦਾ ਹੈ। ਉਹਨਾਂ ਪੱਤਰਕਾਰੀ ਦਾ ਕੰਮ ਇਕ ਮਿਸ਼ਨ ਵਜੋਂ ਚਾਲੂ ਰੱਖਿਆ ਹੈ ਪਰ ਰੁਜ਼ਗਾਰ ਦਾ ਸਾਧਨ ਸਹੋਤਾ ਕਨਸਟਰਕਸ਼ਨ ਕੰਪਨੀ ਹੈ। ਸਹੋਤਾ ਨੇ ਕੋਈ ਸਨਮਾਨ ਸਵੀਕਾਰ ਨਹੀਂ ਕੀਤਾ। ਉਹਨਾਂ ਦੇ ਵਿਚਾਰ ਵਿਚ ਸਨਮਾਨ ਪ੍ਰਾਪਤ ਕਰਨ ਨਾਲ ਪੱਤਰਕਾਰ ਸਨਮਾਨ ਦੇਣ ਵਾਲਿਆਂ ਦਾ ਰਿਣੀ ਹੋ ਜਾਂਦਾ ਹੈ ਅਤੇ ਉਹਨਾਂ ਬਾਰੇ ਬੇਬਾਕ ਹੋ ਕੇ ਲਿਖ ਨਹੀਂ ਸਕਦਾ। ਸਰੋਤਿਆਂ ਨੇ ਬਹੁਤ ਹੀ ਧਿਆਨ ਨਾਲ ਸਹੋਤਾ ਦੀਆਂ ਗੱਲਾਂ ਸੁਣੀਆਂ ਅਤੇ ਤਾੜੀਆਂ ਦੀ ਗੂੰਜ ਨਾਲ ਉਹਨਾਂ ਨੂੰ ਸਨਮਾਨਤ ਕੀਤਾ।
ਇਸ ਪ੍ਰੋਗਰਾਮ ਦੇ ਦੂਸਰੇ ਸੰਚਾਲਕ ਸ. ਜਰਨੈਲ ਸਿੰਘ ਆਰਟਿਸਟ ਨੇ ਇੰਗਲੈਂਡ ਨਿਵਾਸੀ, ਵਿਸ਼ਵ ਪ੍ਰਸਿੱਧ ਪੱਤਰਕਾਰ, ਸ. ਨਿਰਪਾਲ ਸਿੰਘ ਸ਼ੇਰਗਿੱਲ ਬਾਰੇ ਸੰਖੇਪ ਜਾਣਕਾਰੀ ਦੇ ਕੇ ਉਹਨਾਂ ਨੂੰ ਪੰਜ ਮਿੰਟ ਲਈ ਸਰੋਤਿਆਂ ਦੇ ਰੂ ਬ ਰੂ ਹੋਣ ਦਾ ਸੱਦਾ ਦਿੱਤਾ।
ਸ਼ੇਰਗਿੱਲ ਜੀ ਨੇ ਦੱਸਿਆ ਕਿ ਜਿੱਥੇ ਉਹਨਾਂ ਦੇ ਚਲੰਤ ਮਾਮਲਿਆਂ ਬਾਰੇ ਨਾਮਵਰ ਅਖਬਾਰਾਂ ਵਿਚ ਲੇਖ ਛਪਦੇ ਰਹਿੰਦੇ ਹਨ ਉ੍ਨਥੇ ਉਹ ਬਦੇਸ਼ਾਂ ਵਿਚ ਵਸਦੇ ਪੰਜਾਬੀਆਂ ਨੇ ਜੋ ਮੱਲਾਂ ਮਾਰੀਆਂ, ਉਹਨਾਂ ਦੀਆਂ ਪ੍ਰਾਪਤੀਆਂ ਨੂੰ ਹਰ ਸਾਲ ‘ਇੰਡੀਅਨ ਐਬਰੋਡ ਐਂਡ ਪੰਜਾਬ ਇੰਪੈਕਟ’ ਨਾਮੀ ਡਾਇਰੈਕਟਰੀ ਵਿਚ ਕਲਮਬੰਦ ਕਰਦੇ ਰਹਿੰਦੇ ਹਨ।ਡਾਇਰੈਕਟਰੀ ਦਾ ਸੰਨ 2018 ਦਾ ਵੀਹਵਾਂ ਐਡੀਸ਼ਨ ਸਫਲ ਕੈਨੇਡੀਅਨ ਪੰਜਾਬੀਆਂ ਦੇ ਨਾਂ ਹੈ। ਉਹਨਾਂ ਦੱਸਿਆ ਕਿ ਡਾਇਰੈਕਟਰੀ ਦਾ ਸਾਲ 2019 ਦਾ ਐਡੀਸ਼ਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਨਮ ਦਿਵਸ ਨੂੰ ਸਮਰਪਤ ਹੋਵੇਗਾ। ਇਸ ਦੇ 550 ਰੰਗਦਾਰ ਪੰਨੇ ਹੋਣਗੇ ਅਤੇ ਇਸ ਵਿਚ ਬਹੁਤੇ ਨਿਬੰਧ ਸ੍ਰੀ ਗੁਰੂ ਨਾਨਕ ਦੇ ਜੀ ਦੀ ਫਲਾਸਫੀ ਨੂੰ ਪ੍ਰਗਟਾਉਂਦੇ ਸਿੱਖ ਸਕਾਲਰਾਂ ਤੋਂ ਲਿਖਵਾਏ ਜਾਣਗੇ। ਇਸ ਡਾਇਰੈਕਟਰੀ ਨੂੰ ਬੇਜੋੜ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਸ ਤੋੰ ਮਗਰੋਂ ਡਾਇਰੈਕਟਰੀ ਦਾ 2018 ਵਾਲਾ ਕੈਨੇਡਾ ਐਡੀਸ਼ਨ ਸਰੋਤਿਆਂ ਦੀ ਭਰਵੀਂ ਹਾਜ਼ਰੀ ਵਿਚ ਰੀਲੀਜ਼ ਕੀਤਾ ਗਿਆ। ਰੀਲੀਜ਼ ਕਰਨ ਵਾਲਿਆਂ ਵਿਚ ਨਿਰਪਾਲ ਸਿੰਘ ਸ਼ੇਰ ਗਿੱਲ, ਹਰਕੀਰਤ ਸਿੰਘ ਕੁਲਾਰ, ਰਸ਼ਪਾਲ ਸਿੰਘ ਗਿੱਲ, ਜਰਨੈਲ ਸਿੰਘ ਸੇਖਾ, ਜਰਨੈਲ ਸਿੰਘ ਆਰਟਿਸਟ ਅਤੇ ਮੋਹਨ ਗਿੱਲ , ਮੀਰਾ ਗਿੱਲ ਸ਼ਾਮਲ ਸਨ।
ਡਾਇਰੈਕਟਰੀ ਰੀਲੀਜ਼ ਕਰਨ ਉਪਰੰਤ ਸ. ਜਰਨੈਲ ਸਿੰਘ ਆਰਟਿਸਟ ਨੇ ਮੀਰਾ ਗਿੱਲ ਦੀ ਥੀਏਟਰ ਨੂੰ ਦੇਣ, ਉਹਦੀ ਸੰਸਥਾ ‘ਗਲੋਬਲ ਵਿੱਲੇਜ’ ਵਲੋਂ ਥੁੜਾਂ ਮਾਰੇ ਲੋਕਾਂ ਦੀ ਸਹਾਇਤਾ ਕਰਨ ਅਤੇ ਉਹਦੇ ਵਲੋਂ ਚਲਾਈਆਂ ਜਾ ਰਹੀਆਂ ਹੋਰ ਸਮਾਜਿਕ ਗਤੀਵਿਧੀਆਂ ਦੀ ਗੱਲ ਕਰਦਿਆਂ ਸਰੋਤਿਆਂ ਦੇ ਰੂ ਬ ਰੂ ਕੀਤਾ।
ਮੀਰਾ ਗਿੱਲ ਨੇ ਆਪਣੇ ਪਿਤਾ ਸ. ਸੂਰਤ ਸਿੰਘ ਗਿੱਲ ਦੀਆਂ ਦੋ ਕਵਿਤਾਵਾਂ, ‘ਆ, ਮੇਰੇ ਸ਼ਾਹਾਂ ਦੇ ਸ਼ਾਹ’ ਤੇ ‘ਬੰਦਾ ਬਹਾਦਰ’ ਨੂੰ ਬੀਰ-ਰਸ ਵਿਚ ਪੜ੍ਹਨ ਉਪਰੰਤ ਆਪਣੇ ਪਿਛੋਕੜ ਬਾਰੇ ਗੱਲ ਕਰਦਿਆਂ ਕਿਹਾ ਕਿ ਉਹ ਅੱਜ ਜੇ ਕੁਝ ਚੰਗਾ ਕਰਨ ਦੇ ਸਮਰੱਥ ਹੋਈ ਹੈ ਤਾਂ ਉਹ ਆਪਣੇ ਪਿਤਾ, ਜੋ ਕਾਲਜ ਦੇ ਪਾ੍ਰ-ਅਧਿਆਪਕ ਸਨ ਤੇ ਮਾਂ ਪ੍ਰਾਇਮਰੀ ਟੀਚਰ ਸੀ, ਦੀ ਯੋਗ ਅਗਵਾਈ ਕਾਰਨ ਹੀ ਹੋਈ ਹੈ। ਪਿਤਾ ਨੇ ਸਟੇਜਾਂ ‘ਤੇ ਜਾਣ ਦੀ ਪ੍ਰੇਰਣਾ ਅਤੇ ਉਥੇ ਬੋਲਣ ਦੀ ਸਿਖਲਾਈ ਦਿੱਤੀ ਜਿਸ ਕਾਰਨ ਸਕੂਲਾਂ ਤੇ ਕਾਲਜਾਂ ਦੇ ਭਾਸ਼ਨ ਮੁਕਾਬਲਿਆਂ ਵਿਚ ਸਫਲਤਾ ਹਾਸਲ ਕੀਤੀ। ਮਾਪਿਆਂ ਦੀ ਹੱਲਾਸ਼ੇਰੀ ਸਦਕਾ ਹੀ ਖੇਡਾਂ ਵਿਚ ਨਿਡਰ ਹੋ ਕੇ ਭਾਗ ਲਿਆ ਤੇ ਸਾਈਕਲਿੰਗ ਦੀ ਨੈਸ਼ਨਲ ਚੈਂਪੀਅਨ ਬਣੀ।
ਕੈਨੇਡਾ ਆ ਕੇ ਸਵੈ-ਅਭਿਮਾਨ ਦੀ ਲੜਾਈ ਲੜਨੀ ਪਈ। ਰੋਜ਼ੀ ਰੋਟੀ ਲਈ ਰੈਵਨਿਊ ਕੈਨੇਡਾ ਦੀ ਨੌਕਰੀ ਹੈ ਜਿਸ ਨਾਲ ਚੰਗਾ ਗੁਜ਼ਾਰਾ ਹੋ ਜਾਂਦਾ ਹੈ। ਕਮਿਉਨਟੀ ਲਈ ਕੰਮ ਕਰਨ ਦਾ ਉਤਸ਼ਾਹ ਵੀ ਮਾਪਿਆਂ ਤੋਂ ਮਿਲਿਆ। ਗਲੋਬਲ ਸੰਸਥਾ, ਜਿਸ ਵਿਚ ਸਮਰਪਨ ਭਾਵਨਾ ਵਾਲੇ ਮੈਂਬਰ ਹਨ, ਰਾਹੀਂ ਨਿਆਸਰਿਆਂ ਲਈ ਕਪੜੇ, ਭੋਜਨ ਤੇ ਹੋਰ ਸਮਾਨ ਲੋਕਾਂ ਕੋਲੋਂ ਇਕੱਠਾ ਕਰ ਕੇ ਵੰਡਿਆ ਜਾਂਦਾ ਹੈ। ਇਹਦੇ ਵਿਚ ਕਮਿਉਨਟੀ ਦਾ ਵੀ ਪੂਰਾ ਸਹਿਯੋਗ ਮਿਲ ਰਿਹਾ ਹੈ। ਇਸ ਸੰਸਥਾ ਵਲੋਂ ਨਸ਼ਿਆਂ ਦੇ ਕੋੜ੍ਹ ਨੂੰ ਖਤਮ ਕਰਨ ਲਈ ਵੀ ਹੀਲੇ ਵਸੀਲੇ ਕੀਤੇ ਜਾ ਰਹੇ ਹਨ।
ਇਕ ਸਵਾਲ ਦੇ ਜਾਬ ਵਿਚ ਮੀਰਾ ਨੇ ਕਿਹਾ ਕਿ ਉਸ ਨੇ ਸਕੂਲ, ਕਾਲਜ ਦੀ ਪੜ੍ਹਾਈ ਸਮੇਂ ਨਾਟਕਾਂ ਵਿਚ ਭਾਗ ਨਹੀਂ ਸੀ ਲਿਆ ਪਰ ਉਦੋਂ ਗਿੱਧੇ ਵਿਚ ਭਾਗ ਲੈਂਦੀ ਰਹੀ ਸੀ। ਨਾਟਕਾਂ ਵਿਚ ਰੋਲ ਤਾਂ ਕੈਨੇਡਾ ਆ ਕੇ ਗੁਰਦੀਪ ਭੁੱਲਰ ਦੀ ਪ੍ਰੇਰਣਾ ਨਾਲ ਕੀਤੇ ਹਨ ਪਰ ਸਟੇਜ ‘ਤੇ ਬੋਲਣ ਦੇ ਅਭਿਆਸ ਕਾਰਨ ਸਟੇਜ ਦੀ ਕਰਵਾਈ ਚਲਾਉਣ ਤੇ ਡਰਾਮਿਆਂ ਵਿਚ ਰੋਲ ਕਰਨ ਵਿਚ ਝਿਜਕ ਨਹੀਂ ਹੋਈ।
ਸਰੋਤਿਆਂ ਦੀ ਫਰਮਾਇਸ਼ ‘ਤੇ ਮੀਰਾ ਨੇ ਆਪਣੀ ਵਾਰਤਕ ਦਾ ਇਕ ਰੰਗ ਪੇਸ਼ ਕਰਨ ਉਪਰੰਤ ਕੁਝ ਬੋਲੀਆਂ ਤੇ ਪਾਤਰ ਸਾਹਿਬ ਦਾ ਲਿਖਿਆ ਗੀਤ ‘ਅੱਜ ਮੇਰੇ ਕੋਲੋਂ ਕੱਚ ਦਾ ਗਲਾਸ ਟੁੱਟਿਆ’ ਸੁਣਾਇਆ। ਤਾੜੀਆਂ ਦੀ ਗੂੰਜ ਵਿਚ ਮੀਰਾ ਨੇ ਆਪਣਾ ਭਾਸ਼ਨ ਸਮਾਪਤ ਕੀਤਾ।
ਹਾਲ ਦੀਆਂ ਸਭ ਕੁਰਸੀਆਂ ਭਰੀਆਂ ਹੋਈਆਂ ਸਨ ਤੇ ਕੁਝ ਸਰੋਤਿਆਂ ਖੜ੍ਹ ਕੇ ਸਾਰੇ ਪ੍ਰਗਰਾਮ ਦਾ ਅਨੰਦ ਮਾਣਿਆ। ਸਰੋਤਿਆਂ ਵਿਚ ਨਾਮਵਰ ਸ਼ਖਸੀਅਤਾਂ ਅਜਮੇਰ ਰੋਡੇ, ਡਾ, ਪ੍ਰਿਥੀਪਾਲ ਸਿੰਘ ਸੋਹੀ, ਪ੍ਰੋ. ਹਰਿੰਦਰ ਕੌਰ ਸੋਹੀ, ਅਮਰੀਕ ਪਲਾਹੀ, ਪੰਜਾਬ ਗਾਰਡੀਅਨ ਦੇ ਐਡੀਟਰ ਹਰਕੀਰਤ ਸਿੰਘ, ਪੰਜਾਬੀ ਟਰਿਬਿਊਨ ਦੇ ਐਡੀਟਰ ਰਸ਼ਪਾਲ ਗਿੱਲ, ਕਵਿੰਦਰ ਚਾਂਦ, ਅੰਗਰੇਜ ਬਰਾੜ, ਗੁਰਚਰਨ ਟੱਲੇਵਾਲੀਆ, ਗੁਰਦੀਪ ਭੁੱਲਰ, ਪਰਮਜੀਤ ਸੇਖੋਂ ਤੇ ਵਡੀ ਗਿਣਤੀ ਵਿਚ ਬੁੱਧੀਜੀਵੀ ਸ਼ਾਮਲ ਸਨ। ….
17 ਅਪਰੈਲ ਨੂੰ ਆ ਰਹੀ ਲਾਇਬ੍ਰੇਰੀ ਦੀ ਅਗਲੀ ਸ਼ਾਮ ਨੂੰ ਕਿਸੇ ਦੋ ਹੋਰ ਸ਼ਖਸੀਅਤਾਂ ਨੂੰ ਸਰੋਤਿਆਂ ਦੇ ਰੂ ਬ ਰੂ ਕਰਨ ਦਾ ਅਹਿਦ ਕਰਦਿਆਂ ਸਮਾਗਮ ਦੀ ਸਮਾਪਤੀ ਦਾ ਐਲਾਨ ਕੀਤਾ ਗਿਆ।
888
ਗੁਰੂ ਗੋਬਿੰਦ ਸਿੰਘ ਜੀ ਨੂੰ ਹੋਵੇਗਾ ਸਮਰਪਿਤ 350 ਰੁਪਏ ਦਾ ਸਿੱਕਾ
ਨਵੀਂ ਦਿੱਲੀ,: ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਜਲਦ ਹੀ ਪਹਿਲੀ ਵਾਰ 350 ਰੁਪਏ ਦਾ ਸਿੱਕਾ ਜਾਰੀ ਕਰਨ ਜਾ ਰਿਹਾ ਹੈ। ਇਹ ਸਿੱਕਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 350ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਹੋਵੇਗਾ, ਜਿਸ ‘ਤੇ ਸਾਲ 1666 ਅਤੇ ਸਾਲ 2016 ਲਿਖਿਆ ਹੋਵੇਗਾ। ਖਬਰਾਂ ਮੁਤਾਬਕ ਕੇਂਦਰੀ ਬੈਂਕ ਇਹ ਸਿੱਕਾ ਜਲਦ ਜਾਰੀ ਕਰ ਸਕਦਾ ਹੈ। ਇਹ ਸਿੱਕਾ 44 ਮਿਲੀਮੀਟਰ ਦਾ ਹੋਵੇਗਾ, ਜੋ ਕਿ ਚਾਂਦੀ, ਤਾਂਬਾ, ਨਿਕੇਲ ਅਤੇ ਜਿੰਕ ਦਾ ਬਣਿਆ ਹੋਵੇਗਾ।
ਸਿੱਕੇ ਦੇ ਸਾਹਮਣੇ ਵਾਲੇ ਹਿੱਸੇ ‘ਚ ਅਸ਼ੋਕ ਪਿਲਰ ਹੋਵੇਗਾ ਅਤੇ ਇਸ ਦੇ ਹੇਠਾਂ ‘ਸਤਿਆਮੇਵ ਜਯਤੇ’ ਲਿਖਿਆ ਹੋਵੇਗਾ। ਉੱਥੇ ਹੀ ਸਿੱਕੇ ਦੇ ਦੋਵੇਂ ਪਾਸੇ ਅੰਗਰੇਜ਼ੀ ‘ਚ ਇੰਡੀਆ ਅਤੇ ਦੇਵਨਾਗਰੀ ਲਿਪੀ ‘ਚ ਭਾਰਤ ਲਿਖਿਆ ਹੋਵੇਗਾ। ਇਸੇ ਹਿੱਸੇ ‘ਤੇ ਰੁਪਏ ਦਾ ਨਿਸ਼ਾਨ ਅਤੇ ਵਿਚਕਾਰ 350 ਲਿਖਿਆ ਹੋਵੇਗਾ। ਸਿੱਕੇ ਦੇ ਪਿਛਲੇ ਹਿੱਸੇ ਤਖਤ ਸ੍ਰੀ ਹਰਿਮੰਦਰ ਸਾਹਿਬ ਜੀ, ਪਟਨਾ ਸਾਹਿਬ ਦੀ ਤਸਵੀਰ ਹੋਵੇਗੀ। ਇਸ ਤਸਵੀਰ ਦੇ ਉਪਰ ਅਤੇ ਹੇਠਾਂ ਦੇ ਹਿੱਸੇ ‘ਚ ਅੰਗਰੇਜ਼ੀ ਅਤੇ ਦੇਵਨਾਗਰੀ ‘ਚ ‘ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਉਤਸਵ’ ਲਿਖਿਆ ਹੋਵੇਗਾ।ਸਿੱਕੇ ਦੇ ਖੱਬੇ ਅਤੇ ਸੱਜੇ ਪਾਸੇ ਸਾਲ 1666 ਅਤੇ 2016 ਲਿਖਿਆ ਹੋਵੇਗਾ। ਆਰ. ਬੀ. ਆਈ. ਦੇ ਨੋਟੀਫਿਕੇਸ਼ਨ ਮੁਤਾਬਕ ਸਿੱਕੇ ਦਾ ਵਜ਼ਨ 34.65 ਤੋਂ ਲੈ ਕੇ 35.35 ਗ੍ਰਾਮ ਵਿਚਕਾਰ ਹੋਵੇਗਾ। ਹਾਲਾਂਕਿ ਆਰ. ਬੀ. ਆਈ. ਨੇ ਇਹ ਨਹੀਂ ਦੱਸਿਆ ਕਿ ਬਾਜ਼ਾਰ ‘ਚ ਕਿੰਨੇ ਸਿੱਕੇ ਜਾਰੀ ਹੋਣਗੇ।

Share:

Facebook
Twitter
Pinterest
LinkedIn
matrimonail-ads
On Key

Related Posts

Elevate-Visual-Studios
gurnaaz-new flyer feb 23
Ektuhi Gurbani App
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.