ਕੈਨੇਡਾ ‘ਚ ‘ਮਿਸ ਵਰਲਡ ਪੰਜਾਬਣ ਸੁੰਦਰਤਾ’ ਮੁਕਾਬਲਾ

ਟੋਰਾਂਟੋਂ, (ਹਰਜੀਤ ਸਿੰਘ ਬਾਜਵਾ)- ਵਤਨੋ ਦੂਰ ਟੀ. ਵੀ./ਰੇਡੀਓ ਦੇ ਸੰਚਾਲਕ ਸੁੱਖੀ ਨਿੱਝਰ, ਤਲਵਿੰਦਰ ਕੌਰ ਨਿੱਝਰ ਵਲੋਂ ਸੱਭਿਆਚਾਰਕ ਸੱਥ ਪੰਜਾਬ ਦੇ ਨਿਰਦੇਸ਼ਕ ਜਸਮੇਰ ਸਿੰਘ ਢੱਟ ਦੀ ਨਿਰਦੇਸ਼ਨਾਂ ਹੇਠ ਸਲਾਨਾ ‘ਮਿਸ ਵਰਲਡ ਪੰਜਾਬਣ’ ਸੁੰਦਰਤਾ ਮੁਕਾਬਲਾ ਬੀਤੇ ਦਿਨੀਂ ਮਿਸੀਸਾਗਾ ਦੇ ਲੀਵਿੰਗ ਆਰਟ ਸੈਂਟਰ ਵਿਖੇ ਕਰਵਾਇਆ ਗਿਆ ḩ ਸਮਾਗਮ ‘ਚ ਜਿੱਥੇ ਮਹਿਮਾਨਾਂ ਵਿਚ ਸਿਆਸੀ ਤੇ ਗ਼ੈਰ-ਸਿਆਸੀ ਲੋਕ ਪਹੁੰਚੇ ਉੱਥੇ ਹੀ ਪੰਜਾਬ ਦੀ ਪ੍ਰਸਿੱਧ ਗਾਇਕਾ ਅਮਰ ਨੂਰੀ ਵਿਸ਼ੇਸ਼ ਤੌਰ ‘ਤੇ ਪੁੱਜੇ ਜਿਨ੍ਹਾਂ ਨੇ ਪੰਜਾਬੀ ਫ਼ਿਲਮਾਂ ਦੇ ਨਿਰਦੇਸ਼ਕ ਗੁਰਬੀਰ ਗਰੇਵਾਲ ਤੇ ਪਾਕਿਸਤਾਨੀ ਗਾਇਕਾ ਫ਼ਰਵਾ ਖ਼ਾਨ ਨਾਲ ਮਿਲ ਕੇ ਜੱਜਾਂ ਦੀ ਜ਼ਿੰਮੇਵਾਰੀ ਵੀ ਨਿਭਾਈ ḩ ਸਮਾਗਮ ਦੌਰਾਨ ਮੰਡੇਰ ਭਰਾਵਾਂ ਤੇ ਗਾਇਕ ਦਿਲਜਾਨ ਨੇ ਆਪੋ-ਆਪਣੇ ਗੀਤਾਂ ਨਾਲ ਹਾਜ਼ਰੀ ਲਵਾਈ ḩ ਸਟੇਜ ਸੰਚਾਲਕ ਦੀ ਭੂਮਿਕਾ ‘ਚ ਪ੍ਰਸਿੱਧ ਰੰਗਕਰਮੀ ਤੇ ਸ਼ਬਦਾਂ ਦਾ ਜਾਦੂਗਰ ਨਿਰਮਲ ਜੌੜਾ ਛਾਏ ਰਹੇ ḩ ਸਮਾਗਮ ਦੌਰਾਨ ਹੋਏ ਵੱਖ-ਵੱਖ ਪੜਾਵਾਂ ਦੇ ਸੁੰਦਰਤਾ ਮੁਕਾਬਲਿਆਂ ਵਿਚ ਹਰਿਆਣਾ ਸੂਬੇ ਦੀ ਉੱਚੀ-ਲੰਮੀ ਮੁਟਿਆਰ ਗੁਰਪ੍ਰੀਤ ਕੌਰ ਨੇ ਆਪਣੀ ਦਿਲਕਸ਼ ਅਦਾਕਾਰੀ ਨਾਲ ਚੌਦਵਾਂ ‘ਮਿਸ ਵਰਲਡ ਪੰਜਾਬਣ 2017’ ਦਾ ਿਖ਼ਤਾਬ ਜਿੱਤਿਆ ḩ ਇਸ ਮੌਕੇ ਵੱਖ-ਵੱਖ ਦੇਸ਼ਾਂ ਤੋਂ ਇਲਾਵਾ ਕੈਨੇਡਾ ਦੇ ਵੱਖ-ਵੱਖ ਸੂਬਿਆਂ ਤੋਂ ਆ ਕੇ ਮੁਕਾਬਲੇ ਵਿਚ ਹਿੱਸਾ ਲੈਣ ਵਾਲੀਆਂ ਮੁਟਿਆਰਾਂ ‘ਚੋਂ ਪ੍ਰਭਦੀਪ ਵਿੰਨੀਪੈਗ ਨੂੰ ਖੂਬਸੂਰਤ ਚਿਹਰਾ, ਟੋਰਾਂਟੋਂ ਦੀ ਹਰਪ੍ਰੀਤ ਕੌਰ ਨੂੰ ਖੂਬਸੂਰਤ ਮੁਸਕਾਨ, ਮਿਸੀਸਾਗਾ ਦੀ ਰਾਬੀਆ ਰੰਧਾਵਾ ਨੂੰ ਮਿ੍ਗ ਨੈਣੀ, ਅਮਰੀਕਾ ਦੀ ਗੁਰਲੀਨ ਨੂੰ ‘ਲੰਮ-ਸਲੰਮੀ ਗੁੱਤ, ਬਰੈਂਪਟਨ ਦੀ ਜਸਪ੍ਰੀਤ ਮਾਂਗਟ ਨੂੰ ਸੁੰਦਰ ਤਵੱਚਾ, ਓਟਵਾ ਦੀ ਰਜਿੰਦਰ ਖੁਹਰਾ ਨੂੰ ਗੁਣਵੰਤੀ ਪੰਜਾਬਣ, ਜਰਮਨ ਦੀ ਏਕਲਪ੍ਰੀਤ ਨੂੰ ਸੁੰਦਰ ਲਾੜੀ, ਆਸਟ੍ਰੇਲੀਆ ਦੀ ਖਾਹਸ਼ ਕਾਹਲੋਂ ਨੂੰ ਨਿਪੁੰਨ ਪੰਜਾਬਣ, ਵੈਨਕੂਵਰ ਦੀ ਸੁਖਪਿੰਦਰ ਮਾਨ ਨੂੰ ਗਿੱਧਿਆਂ ਦੀ ਰਾਣੀ ਤੇ ਬੰਗਲੌਰ ਦੀ ਹਰਨੀਤ ਕੌਰ ਨੂੰ ਖੂਬਸੂਰਤ ਡਾਂਸ ਦਾ ਖਿਤਾਬ ਦਿੱਤਾ ਗਿਆ ḩ ਇਸ ਮੌਕੇ ਅਮਰ ਨੂਰੀ ਨੇ ਆਖਿਆ ਕਿ ਇਹ ਸੁੰਦਰਤਾ ਮੁਕਾਬਲੇ ਇਕੱਲੇ ਚਿਹਰਿਆਂ ਦੀ ਸੁੰਦਰਤਾ ਨੂੰ ਹੀ ਨਹੀਂ, ਸਗੋਂ ਲਿਆਕਤ, ਸੁਚੱਜਤਾ, ਬੋਲ-ਚਾਲ, ਮਿਲਣਸਾਰਤਾ, ਮਿੱਠ-ਬੋਲੜਾ ਹੋਣਾ ਤੇ ਸਾਉੂ-ਨਿਮਰ ਸੁਭਾਅ ਦੀ ਵੀ ਪਰਖ ਕਰਦੇ ਹਨ ḩ ਇਸ ਮੌਕੇ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਵਲੋਂ ਪ੍ਰਬੰਧਕਾਂ ਨੂੰ ਪ੍ਰਸੰਸਾ-ਪੱਤਰ ਵੀ ਭੇਟ ਕੀਤਾ ਗਿਆ।

Share:

Facebook
Twitter
Pinterest
LinkedIn
matrimonail-ads
On Key

Related Posts

ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ)ਦੀ ਮਾਸਿਕ ਮੀਟਿੰਗ ਦੌਰਾਨ ਡਾ: ਦਵਿੰਦਰ ਪਾਲ ਕੌਰ ਦੀ ਪੁਸਤਕ ‘ਸ਼ਾਇਰੀ ਇੱਕ ਇਬਾਦਤ’ ਰਲੀਜ਼

ਸਰੀ (ਜਸਵੀਰ ਸਿੰਘ ਭਲੂਰੀਆ) ਹਰ ਮਹੀਨੇ ਦੀ ਤਰਾਂ ਕੇਂਦਰੀ ਪੰਜਾਬੀ ਲੇਖਕ ਸਭਾ(ਉੱਤਰੀ ਅਮਰੀਕਾ) ਦੀ ਮਾਸਿਕ ਮੀਟਿੰਗ ਸੀਨੀਅਰ ਸਿਟੀਜਨ ਸੈਂਟਰ ਸਰੀ/ਡੈਲਟਾ ਦੇ,ਲੇਖਕਾਂ/ਸਰੋਤਿਆਂ ਨਾਲ ਖਚਾਖਚ ਭਰੇ ਉੱਪਰਲੇ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ

ਡਾ. ਗੁਰਨਾਮ ਸਿੰਘ ‘ਸ਼੍ਰੋਮਣੀ ਕੀਰਤਨੀਆ ਐਵਾਰਡ’ ਨਾਲ ਸਨਮਾਨਿਤ

ਡਾ. ਗੁਰਦੇਵ ਸਿੰਘ ਜਨਰਲ ਸਕੱਤਰ, ਗੁਰਮਤਿ ਸੰਗੀਤ ਫਾਊਂਡੇਸ਼ਨ ਪਟਿਆਲਾ। ਗੁਰਮਤਿ ਸੰਗੀਤ ਦੀ ਰਾਗ-ਆਧਾਰਿਤ ਪਰੰਪਰਾ ਨੂੰ ਸੰਭਾਲਣ, ਇਸ ਦੀ ਖੋਜ ਅਤੇ ਸਿੱਖਿਆ ਨੂੰ ਅਕਾਦਮਿਕ ਪੱਧਰ ’ਤੇ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.