ਪੰਜਾਬ ਪੁਲਿਸ ਦਾ ਦਾਅਵਾ:ਲੁਧਿਆਣਾ ਦੇ ਸ਼ਾਰਪ ਸ਼ੂਟਰ ਰਮਨ ਕਨੈਡੀਅਨ ਨੇ ਮਾਰੇ ਹਿੰਦੂ ਆਗੂ, ਜ਼ੁਰਮ ਕਬੂਲ ਕਰ ਖੋਲ੍ਹਿਆ ਕਾਤਲਾਂ ਦਾ ਰਾਜ਼

ਚੰਡੀਗੜ੍ਹ —ਪੰਜਾਬ ਪੁਲਿਸ ਨੇ ਦਾਅਵਾ ਕੀਤਾ ਕਿ ਆਰ. ਐੱਸ. ਐੱਸ. ਆਗੂ ਬ੍ਰਿਗੇਡੀਅਰ ਜਗਦੀਸ਼ ਗਗਨੇਜਾ ਤੇ ਰਵਿੰਦਰ ਗੋਸਾਈ ਦਾ ਕਤਲ ਲੁਧਿਆਣਾ ਦੇ ਸ਼ਾਰਪ ਸ਼ੂਟਰ ਰਮਨਦੀਪ ਸਿੰਘ ਉਰਫ ਰਮਨ ਕੈਨੇਡੀਅਨ ਨੇ ਕੀਤੀ ਸੀ। ਪੁਲਸ ਦੀ ਪੁੱਛਗਿੱਛ ‘ਚ ਰਮਨ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ। ਦੂਜੇ ਪਾਸੇ, ਗਗਨੇਜਾ ਦੇ ਕਤਲ ਲਈ ਹਥਿਆਰ ਉਲਪਬੱਧ ਕਰਾਉਣ ਦੇ ਦੋਸ਼ ‘ਚ ਗ੍ਰਿਫਤਾਰ ਜਗਤਾਰ ਸਿੰਘ ਜੱਗੀ ਪੰਜ ਲੋਕਾਂ ਨੂੰ ਹਿਰਾਸਤ ‘ਚ ਲਿਆ ਹੈ।

ਪੰਜਾਬ ਪੁਲਸ ਨੇ ਦੱਸਿਆ ਕਿ ਬੁੱਧਵਾਰ ਨੂੰ ਉਸ ਨੂੰ ਮੋਗਾ ਦੀ ਬਾਘਾਪੁਰਾਣਾ ਅਦਾਲਤ ‘ਚ ਪੇਸ਼ ਕੀਤਾ, ਜਿਥੋਂ ਉਸ ਨੂੰ ਸੱਤ ਦਿਨ ਦੀ ਪੁਲਸ ਹਿਰਾਸਤ ‘ਚ ਭੇਜ ਦਿੱਤਾ। 28 ਸਾਲਾ ਰਮਨਦੀਪ ਲੁਧਿਆਣਾ ਦੇ ਚੂਹੜ੍ਹੀਵਾਲ (ਥਾਣਾ ਮੇਹਰਬਾਂ) ਦਾ ਰਹਿਣਾ ਵਾਲਾ ਹੈ। ਪੁਲੀਸ ਅਨੁਸਾਰ ਉਸ ਨੇ ਪੁੱਛਗਿੱਛ ‘ਚ ਸਵੀਕਾਰ ਕੀਤਾ ਕਿ ਉਸ ਨੇ ਹੀ ਜਨਵਰੀ 2016 ਤੋਂ ਟਾਰਗੇਟ ਕਰਕੇ ਸੱਤ ਕਤਲ ਕੀਤੇ ਹਨ। ਗਗਨੇਜਾ ਤੇ ਗੋਸਾਈ ਦਾ ਕਤਲ ਅਗਸਤ 2016 ਤੇ ਅਕਤੂਬਰ 2017 ‘ਚ ਕੀਤਾ ਗਿਆ ਸੀ। ਰਮਨ ਨੇ ਸਵੀਕਾਰ ਕੀਤਾ ਕਿ ਫਰਵਰੀ 2016 ‘ਚ ਅਮਿਤ ਸ਼ਰਮਾ ਦੇ ਕਤਲ ਵੀ ਉਸ ਦਾ ਹੱਥ ਸੀ। ਫਰਵਰੀ 2017 ‘ਚ ਖੰਨਾ ਦੇ ਸਤਪਾਲ ਕੁਮਾਰ ਤੇ ਉਸ ਦੇ ਪੁੱਤਰ ਰਮੇਸ਼ ਤੋਂ ਇਲਾਵਾ ਜੁਲਾਈ 2017 ‘ਚ ਪਾਦਰੀ ਸੁਲਤਾਨ ਮਸੀਹ ਦਾ ਕਤਲ ਵੀ ਉਸ ਨੇ ਕੀਤਾ ਸੀ।ਰਮਨ ਨੇ ਖੁਲਾਸਾ ਕੀਤਾ ਕਿ ਉਹ ਆਪਣੇ ਟੀਚੇ ਨੂੰ ਮਿੱਥਦਾ ਸੀ ਤੇ ਆਈ. ਐੱਸ. ਆਈ. ਤੇ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇ. ਐੱਲ. ਐੱਫ) ਦੇ ਕੁਝ ਆਗੂਆਂ ਦੇ ਇਸ਼ਾਰਿਆਂ ‘ਤੇ ਕਤਲ ਨੂੰ ਅੰਜਾਮ ਦਿੰਦਾ ਸੀ। ਕੇ. ਐੱਲ. ਐੱਫ. ਦੇ ਇਨ੍ਹਾਂ ਆਗੂਆਂ ਨੂੰ ਪਾਕਿਸਤਾਨ ਨੇ ਸ਼ਰਣ ਦਿੱਤੀ ਹੈ। ਮੋਗਾ ‘ਚ ਡੀ. ਜੀ. ਪੀ. ਇੰਟੇਲੀਜੇਂਸ, ਦਿਨਕਰ ਗੁਪਤਾ ਦੇ ਨਾਲ ਪਹੁੰਚੇ ਡੀ. ਜੀ . ਪੀ. ਸੁਰੇਸ਼ ਅਰੋੜਾ ਨੇ ਕਿਹਾ ਕਿ ਰਮਨਦੀਪ ਨੇ ਕਈ ਹੋਰ ਸਨਸਨੀਖੇਜ ਖੁਲਾਸੇ ਕੀਤੇ ਹਨ।ਜਾਂਚ ਦੌਰਾਨ ਕਈ ਹੋਰ ਤੱਥ ਸਾਹਮਣੇ ਆਏ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਡੀ. ਜੀ. ਪੀ. ਨੇ ਦਾਅਵਾ ਕੀਤਾ ਹੈ ਕਿ ਪੁੱਛਗਿੱਛ ਦੌਰਾਨ ਇਕ ਹੋਰ ਦੋਸ਼ੀ ਜਲੰਧਰ ਦੇ ਜਗਤਾਰ ਸਿੰਘ ਜੌਹਲ ਉਰਫ ਜੱਗੀ ਨੂੰ ਗ੍ਰਿਫਤਾਰ ਕੀਤਾ ਸੀ। ਉਸ ਨੇ ਦੱਸਿਆ ਕਿ ਨਾਭਾ ਜੇਲ ‘ਚ ਬੰਦ ਗੈਂਗਸਟਰ ਗੁਗਨੀ ਦੀ ਇਸ ਸਾਜਿਸ਼ ‘ਚ ਵੱਡੀ ਭੂਮਿਕਾ ਹੈ।

ਪੁਲਸ ਨੇ ਗਗਨੇਜਾ ਕਤਲਕਾਂਡ ‘ਚ ਹਥਿਆਰ ਮੁਹੱਈਆ ਕਰਾਉਣ ਦੇ ਮਾਮਲੇ ‘ਚ ਗ੍ਰਿਫਤਾਰ ਜਗਤਾਰ ਸਿੰਘ ਜੱਗੀ ਨਾਲ ਜੁੜੇ ਪੰਜ ਲੋਕਾਂ ਨੂੰ ਹਿਰਾਸਤ ‘ਚ ਲਿਆ ਹੈ। ਜੱਗੀ ਦੀ ਫੋਨ ਕਾਲ ਡਿਟੇਲ ਦੇ ਆਧਾਰ ‘ਤੇ ਕਈ ਵਾਰ ਇਸਤੇਮਾਲ ਹੋਣ ਵਾਲੇ ਨੰਬਰਾਂ ਨੂੰ ਪੁਲਸ ਨੇ ਟ੍ਰੇਸ ਕੀਤਾ ਹੈ। ਇਸ ਦੇ ਬਾਅਦ ਮਹਿਤਪੁਰ ਪੁਲਸ ਸਟੇਸ਼ਨ ਦੇ ਤਹਿਤ ਆਉਂਦੇ ਪਿੰਡ ਜਗਤਪੁਰ ਸੋਹਲਾਂ ਤੋਂ ਉਸ ਦੇ ਚਾਚਾ ਸਹੁਰਾ ਸੁਖਦੇਵ ਸਿੰਘ ਦੇ ਬਾਅਦ ਬਿਲਗਾਂ ਤੋਂ ਤਿੰਨ ਨੌਜਵਾਨ ਤੇ ਜੰਡਿਆਲਾ ਤੋਂ ਇਕ ਨੌਜਵਾਨ ਨੂੰ ਪੁਲਸ ਨੇ ਹਿਰਾਸਤ ‘ਚ ਲਿਆ ਹੈ। ਸਾਰੇ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਨ੍ਹਾਂ ਦੇ ਦਸਤਾਵੇਜਾਂ ਦੀ ਵੀ ਜਾਂਚ ਜਾਰੀ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ)ਦੀ ਮਾਸਿਕ ਮੀਟਿੰਗ ਦੌਰਾਨ ਡਾ: ਦਵਿੰਦਰ ਪਾਲ ਕੌਰ ਦੀ ਪੁਸਤਕ ‘ਸ਼ਾਇਰੀ ਇੱਕ ਇਬਾਦਤ’ ਰਲੀਜ਼

ਸਰੀ (ਜਸਵੀਰ ਸਿੰਘ ਭਲੂਰੀਆ) ਹਰ ਮਹੀਨੇ ਦੀ ਤਰਾਂ ਕੇਂਦਰੀ ਪੰਜਾਬੀ ਲੇਖਕ ਸਭਾ(ਉੱਤਰੀ ਅਮਰੀਕਾ) ਦੀ ਮਾਸਿਕ ਮੀਟਿੰਗ ਸੀਨੀਅਰ ਸਿਟੀਜਨ ਸੈਂਟਰ ਸਰੀ/ਡੈਲਟਾ ਦੇ,ਲੇਖਕਾਂ/ਸਰੋਤਿਆਂ ਨਾਲ ਖਚਾਖਚ ਭਰੇ ਉੱਪਰਲੇ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ

ਡਾ. ਗੁਰਨਾਮ ਸਿੰਘ ‘ਸ਼੍ਰੋਮਣੀ ਕੀਰਤਨੀਆ ਐਵਾਰਡ’ ਨਾਲ ਸਨਮਾਨਿਤ

ਡਾ. ਗੁਰਦੇਵ ਸਿੰਘ ਜਨਰਲ ਸਕੱਤਰ, ਗੁਰਮਤਿ ਸੰਗੀਤ ਫਾਊਂਡੇਸ਼ਨ ਪਟਿਆਲਾ। ਗੁਰਮਤਿ ਸੰਗੀਤ ਦੀ ਰਾਗ-ਆਧਾਰਿਤ ਪਰੰਪਰਾ ਨੂੰ ਸੰਭਾਲਣ, ਇਸ ਦੀ ਖੋਜ ਅਤੇ ਸਿੱਖਿਆ ਨੂੰ ਅਕਾਦਮਿਕ ਪੱਧਰ ’ਤੇ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.