Ad-Time-For-Vacation.png

ਦੱਖਣ ਦੇ ਫਿਲਮ ਕਲਾਕਾਰ ਕਮਲ ਹਸਨ ਨੇ ਚੁੱਕਿਆ ਹਿੰਦੂ ਅੱਤਵਾਦ ਦਾ ਮੁੱਦਾ

ਚੰਡੀਗੜ੍ਹ: ਦੱਖਣ ਦੇ ਫਿਲਮ ਕਲਾਕਾਰ ਕਮਲ ਹਸਨ ਨੇ ਇਕ ਤਾਮਿਲ ਅਖ਼ਬਾਰ ‘ਚ ਛਪੇ ਆਪਣੇ ਇਕ ਲੇਖ ‘ਚ ਹਿੰਦੂ ਅੱਤਵਾਦ ਦਾ ਮੁੱਦਾ ਚੁੱਕਿਆ ਹੈ।ਹਸਨ ਨੇ ਲਿਖਿਆ, “ਹੁਣ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਹਿੰਦੂ ਅੱਤਵਾਦ ਨਹੀਂ ਹੈ। ਪਹਿਲਾਂ ਹਿੰਦੂ ਫਿਰਕਾਪ੍ਰਸਤੀ ਦੀਆਂ ਗੱਲਾਂ ਕਰਦੇ ਸੀ ਹੁਣ ਉਹ ਹਿੰਸਾ ਵੀ ਕਰਦੇ ਹਨ।”ਆਪਣੇ ਲੇਖ ‘ਚ ਕਮਲ ਹਸਨ ਨੇ ਇਹ ਵੀ ਕਿਹਾ ਹੈ ਕਿ ਹੁਣ ‘ਸਤਮੇਵ ਜਯਤੇ’ ਤੋਂ ਲੋਕਾਂ ਦਾ ਭਰੋਸਾ ਪੂਰੀ ਤਰ੍ਹਾਂ ਉੱਠ ਗਿਆ ਹੈ। ਉਨ੍ਹਾਂ ਨੇ ਲਿਖਿਆ, “ਸਚਾਈ ਦੀ ਜਿੱਤ ਹੁੰਦੀ ਸੀ, ਪਰ ਹੁਣ ਤਾਕਤ ਦੀ ਜਿੱਤ ਹੋ ਰਹੀ ਹੈ, ਅਜਿਹਾ ਵਿਚਾਰ ਬਣ ਗਿਆ ਹੈ। ਇਸ ਨਾਲ ਲੋਕ ਅਣਮਨੁੱਖੀ ਹੋ ਗਏ ਹਨ।”ਕਮਲ ਹਸਨ ਦੇ ਇਸ ਲੇਖ ਤੋਂ ਬਾਅਦ ਰਾਸ਼ਟਰੀ ਸਵੈਮ ਸੇਵਕ ਸਿੰਘ ਦੇ ਹਮਾਇਤੀ ਰਾਕੇਸ਼ ਸਿਨਹਾ ਨੇ ਟਵੀਟ ਕਰਕੇ ਕਮਲ ਹਸਨ ਨੂੰ ਹਿੰਦੂ ਸਭਿਆਚਾਰ ਦਾ ਅਪਮਾਨ ਕਰਨ ਬਦਲੇ ਮਾਫੀ ਮੰਗਣ ਲਈ ਕਿਹਾ ਹੈ।ਕਮਲ ਹਸਨ ਤੋਂ ਪਹਿਲਾਂ ਵੀ ਫਿਲਮ ਨਿਰਦੇਸ਼ਕ ਅਨੁਰਾਗ ਕਸ਼ਯਪ ਵੀ ਹਿੰਦੂ ਫਿਰਕਾਪ੍ਰਸਤੀ ਦਾ ਮੁੱਦਾ ਉਠਾ ਚੁਕੇ ਹਨ। ਰਾਜਸਥਾਨ ਦੇ ਜੈਪੁਰ ‘ਚ ‘ਪਦਮਾਵਤੀ’ ਫਿਲਮ ਦੇ ਸੈਟ ‘ਤੇ ਹਮਲੇ ਤੋਂ ਬਾਅਦ ਅਨੁਰਾਗ ਕਸ਼ਯਪ ਨੇ ਕਿਹਾ ਸੀ ਕਿ ਹਿੰਦੂ ਅੱਤਵਾਦ ਹੁਣ ਸਿਰਫ ਮਿਥ ਨਹੀਂ ਹੈ ਸਗੋਂ ਇਹ ਪਰਤੱਖ ਦਿਖ ਰਿਹਾ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ

ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ

ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿਸਟਰਡ) ਦੀ ਪੁਸਤਕ “ਕਲਮੀ ਰਮਜ਼ਾਂ-4” ਲੋਕ ਅਰਪਣ

ਸਰੀ (ਕੈਨੇਡਾ):-ਬੀਤੇ ਐਤਵਾਰ, ਪੰਜਾਬ ਭਵਨ ਸਰੀ (ਕੈਨੇਡਾ) ਵਿਖੇ ਸਾਹਿਤ ਸਭਾ ਸਰੀ ਦੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਵਿੱਚ, ਪੰਜਾਬੀ ਲਿਖਾਰੀ ਸਭਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.