Skip to content
Thursday, October 29, 2026 6°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਭਾਰਤ India

2027 ਤੱਕ ਭਾਰਤ ਬਣ ਜਾਏਗਾ ਮੁਸਲਮਾਨ ਦੇਸ਼

By Admin Published 1 min read

ਲਖਨਾਊ: ਸਾਲ 2027 ਤੱਕ ਭਾਰਤ ਮੁਸਲਮਾਨ ਦੇਸ਼ ਬਣ ਜਾਏਗਾ। ਇਹ ਡਰ ਹਿੰਦੂ ਯੁਵਾ ਵਾਹਿਨੀ ਨੂੰ ਸਤਾ ਰਿਹਾ ਹੈ। ਹਿੰਦੀ ਸੰਗਠਨ ਦੇ ਇੱਕ ਨੇਤਾ ਨੇ ਕਿਹਾ ਹੈ ਕਿ ਜੇ ਇਸੇ ਤਰ੍ਹਾਂ ਮੁਸਲਮਾਨਾਂ ਦੀ ਆਬਾਦੀ ਵਧਦੀ ਗਈ ਤਾਂ ਉਹ ਦਿਨ ਦੂਰ ਨਹੀਂ ਜਦੋਂ ਭਾਰਤ ਮੁਸਲਮਾਨ ਦੇਸ਼ ਬਣ ਜਾਵੇਗਾ। ਪੱਛਮੀ ਉੱਤਰ ਪ੍ਰਦੇਸ਼ ‘ਚ ਜਥੇਬੰਦੀ ਦੇ ਅਹਿਮ ਲੀਡਰ ਨਾਗੇਂਦਰ ਪ੍ਰਤਾਪ ਤੋਮਰ ਨੇ ਇਹ ਬਿਆਨ ਦਿੱਤਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਦੇਸ਼ ਦੇ ਮੁਸਲਮਾਨਾਂ ਦੀ ਆਬਾਦੀ ਤੇਜ਼ੀ ਨਾਲ ਵਧਦੀ ਰਹੀ ਹੈ ਤਾਂ 2027 ਤੱਕ ਭਾਰਤ ਮੁਸਲਮਾਨ ਦੇਸ਼ ਬਣ ਜਾਵੇਗਾ।

ਨਾਗੇਂਦਰ ਨੇ ਕਹਿਣਾ ਹੈ ਕਿ ਭਾਰਤ ਨੂੰ ਮੁਸਲਮਾਨ ਰਾਸ਼ਟਰ ਬਣਾਉਣਾ ਹੀ ਮੁਸਲਮਾਨਾਂ ਦਾ ਟਾਰਗੇਟ ਸੀ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਉਹ ਚਾਹਤ ‘ਚ ਪੈਦਾ ਨਹੀਂ ਕਰਦੇ ਬਲਕਿ ਦੇਸ਼ ਦਾ ਕਬਜ਼ਾ ਚਾਹੁੰਦੇ ਹਨ। ਇਸੇ ਲਈ ਉਨ੍ਹਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ।

ਦੱਸ ਦਈਏ ਕਿ ਹਿੰਦੂ ਯੁਵਾ ਵਾਹਿਨੀ ਕਦੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦੱਤਿਆਨਾਥ ਨੇ ਹੀ ਬਣਾਈ ਸੀ। ਯੋਗੀ ‘ਤੇ ਭੜਕਾਊ ਦੇਣ ਦੇ ਇਲਜ਼ਾਮ ਲੱਗਦੇ ਰਹੇ ਹਨ ਪਰ ਉਹ ਮੁੱਖ ਮੰਤਰੀ ਬਣਨ ਤੋਂ ਬਾਅਦ ਅਜਿਹੇ ਲੋਕਾਂ ਤੋਂ ਲਗਾਤਾਰ ਪੱਲਾ ਝਾੜਦੇ ਹਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp