Ad-Time-For-Vacation.png

ਗੁਰਮੇਹਰ ਕੌਰ ਨੂੰ ਮਿਲੀ ਟਾਈਮ ਮੈਗਜ਼ੀਨ ‘ਚ ਥਾਂ

ਟਾਈਮ ਮੈਗਜ਼ੀਨ ਨੇ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਗੁਰਮੇਹਰ ਕੌਰ ਨੂੰ ‘ਨੈਕਸਟ ਜਨਰੇਸ਼ਨ ਲੀਡਰਜ਼-2017’ ਦੀ ਸੂਚੀ ‘ਚ ਸਥਾਨ ਦਿੱਤਾ ਹੈ।ਮੈਗਜ਼ੀਨ ਨੇ ਗੁਰਮੇਹਰ ਨੂੰ ”ਫ਼੍ਰੀ ਸਪੀਚ ਵਾਰੀਅਰ” ਕਿਹਾ ਹੈ। ਪੰਜਾਬ ਦੇ ਜਲੰਧਰ ਦੀ ਰਹਿਣ ਵਾਲੀ 20 ਸਾਲਾ ਗੁਰਮੇਹਰ ਇਸੇ ਸਾਲ ਫਰਵਰੀ ਮਹੀਨੇ ਚਰਚਾ ‘ਚ ਆਈ ਸੀ।ਗੁਰਮੇਹਰ ਨੇ ਦਿੱਲੀ ਯੂਨੀਵਸਿਟੀ ਦੇ ਰਾਮਜਸ ਕਾਲਜ ‘ਚ ਵਿਦਿਆਰਥੀ ਜਥੇਬੰਦੀ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਵੱਲੋਂ ਹਿੰਸਾ ਖ਼ਿਲਾਫ਼ ਅਵਾਜ਼ ਬੁਲੰਦ ਕੀਤੀ ਸੀ।ਰਾਮਜਸ ਕਾਲਜ ‘ਚ ਜੇਐਨਯੂ ਦੇ ਵਿਦਿਆਰਥੀ ਉਮਰ ਖ਼ਾਲਿਦ ਦੇ ਭਾਸ਼ਣ ਖ਼ਿਲਾਫ਼ ਏਬੀਵੀਪੀ ਤੇ ਆਈਸਾ ਵਿਦਿਆਰਥੀ ਜਥੇਬੰਦੀਆਂ ਦੇ ਮੈਂਬਰਾਂ ‘ਚ ਝੜਪ ਹੋਈ ਸੀ।ਇਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇੱਕ ਪੋਸਟਰ ਚੱਕੀ ਗੁਰਮੇਹਰ ਕੌਰ ਨੇ ਆਪਣੀ ਇੱਕ ਫੋਟੋ ਅਪਲੋਡ ਕੀਤੀ।ਇਸ ‘ਤੇ ਲਿਖਿਆ ਸੀ, ”ਮੈਂ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਹਾਂ। ਮੈਂ ਏਬੀਵੀਪੀ ਤੋਂ ਨਹੀਂ ਡਰਦੀ। ਮੈਂ ਇੱਕਲੀ ਨਹੀਂ ਹਾਂ।”

ਇਸ ਤੋਂ ਬਾਅਦ ਗੁਰਮੇਹਰ ਨੂੰ ਸੋਸ਼ਲ ਮੀਡੀਆ ‘ਤੇ ਧਮਕੀਆਂ ਮਿਲੀਆਂ। ਉਸਨੂੰ ਕਤਲ ਤੇ ਰੇਪ ਦੀ ਧਮਕੀ ਵੀ ਦਿੱਤੀ ਗਈ।

ਇਸੇ ਦੌਰਾਨ ਉਸਦੀ ਇੱਕ ਪੁਰਾਣੀ ਤਸਵੀਰ ਵੀ ਵਾਇਰਲ ਹੋ ਗਈ। ਤਸਵੀਰ ਵਿੱਚ ਫੜੇ ਹੋਏ ਪੋਸਟਰ ‘ਤੇ ਲਿਖਿਆ ਸੀ, ”ਮੇਰੇ ਪਿਤਾ ਨੂੰ ਪਾਕਿਸਤਾਨ ਨੇ ਨਹੀਂ ਸਗੋਂ ਜੰਗ ਨੇ ਮਾਰਿਆ।”

ਭਾਰਤੀ ਫੌਜ ‘ਚ ਕੈਪਟਨ ਗੁਰਮੇਹਰ ਦੇ ਪਿਤਾ ਦੀ ਕਈ ਸਾਲ ਪਹਿਲਾਂ ਕਸ਼ਮੀਰ ‘ਚ ਅੱਤਵਾਦੀਆਂ ਨਾਲ ਮੁਠਭੇੜ ‘ਚ ਮੌਤ ਹੋ ਗਈ ਸੀ।

ਇਸ ਤਸਵੀਰ ਦੇ ਵਾਇਰਲ ਹੋਣ ਤੋਂ ਬਾਅਦ ਗੁਰਮੇਹਰ ਸਿਆਸਤਦਾਨਾਂ, ਕ੍ਰਿਕਟਰਾਂ ਤੇ ਫ਼ਿਲਮ ਅਦਾਕਾਰਾਂ ਦੇ ਨਿਸ਼ਾਨੇ ‘ਤੇ ਵੀ ਆਈ।

ਗੁਰਮੇਹਰ ਕੌਰ ਦੀ ਅਗਲੇ ਸਾਲ ‘ਸਮਾਲ ਐਕਟ ਆਫ ਫ੍ਰੀਡਮ’ ਕਿਤਾਬ ਵੀ ਰਿਲੀਜ਼ ਹੋਣ ਵਾਲੀ ਹੈ।ਟਾਈਮਸ ਮੈਗਜ਼ੀਨ ਨੇ ਅਕਤੂਬਰ ਦੇ ਅੰਕ ‘ਚ 10 ਨੌਜਵਾਨ ਮੁੰਡੇ ਕੁੜੀਆਂ ਨੂੰ ਥਾਂ ਦਿੱਤੀ ਹੈ ਜਿਨ੍ਹਾਂ ਨੇ ਦੁਨੀਆ ‘ਚ ਵੱਖਰੀ ਪਛਾਣ ਬਣਾਈ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.