ਭਾਰਤੀ ਫੌਜ ਦੇ ਜਵਾਨ ਮੁੱਢਲੇ ਹਥਿਆਰਾਂ ਲਈ ਵੀ ਤਰਸੇ

ਨਵੀਂ ਦਿੱਲੀ-ਭਾਰਤੀ ਫੌਜ ਹੁਣ ਤੱਕ ਨਵੇਂ ਆਧੁਨਿਕ ਹੱਥਿਆਰਾਂ ਅਤੇ ਹੋਰ ਸਾਜੋ ਸਮਾਨ ਦੀਆਂ ਮੁੱਢਲੀਆਂ ਸਹੂਲਤਾਂ ਤੋਂ ਵਾਂਝੀ ਹੈ। ਫੌਜੀਆਂ ਕੋਲ ਰਾਈਫਲ, ਸਨਾਈਪੁਰ ਗੰਨ ਤੋਂ ਲੈ ਕੇ ਹਲਕੇ ਭਾਰ ਵਾਲੀਆਂ ਮਸ਼ੀਨਾਂ ਅਤੇ ਜੰਗ ਵਿੱਚ ਵਰਤੀਆਂ ਜਾਣ ਵਾਲੀਆਂ ਕਾਰਬਾਈਨਾਂ ਵਰਗੀਆਂ ਚੀਜ਼ਾਂ ਵੀ ਸਟੈਂਡਰਡ ਪੱਧਰ ਦੀਆਂ ਨਹੀਂ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਪਿੱਛੇ ਹੁਣ ਤੱਕ ਦੀਆਂ ਰਹੀਆਂ ਕੇਂਦਰ ਸਰਕਾਰਾਂ ਦੀ ਲਾਪ੍ਰਵਾਹੀ ਜ਼ਿੰਮੇਵਾਰ ਹੈ। ਦਹਾਕਿਆਂ ਤੱਕ ਵਿਦੇਸ਼ਾਂ ਤੋਂ ਹੱਥਿਆਰ ਅਤੇ ਹੋਰ ਰੱਖਿਆ ਸਮੱਗਰੀ ਮੰਗਵਾਉਂਦੇ ਰਹਿਣ ਕਾਰਨ ਭਾਰਤ ਵਿੱਚ ਰੱਖਿਆ ਸਮਾਨ ਤਿਆਰ ਕਰਨ ਵੱਲ ਕੋਈ ਗੰਭੀਰਤਾ ਨਹੀਂ ਵਿਖਾਈ ਗਈ। ਇਸੇ ਕਰਕੇ ਸਥਿਤੀ ਗੰਭੀਰ ਬਣੀ ਹੋਈ ਹੈ। ਆਰਮੀ ਕਮਾਂਡਰਾਂ ਦੀ ਪਿਛਲੇ ਹਫਤੇ ਹੋਈ ਕਾਨਫਰੰਸ ਦੌਰਾਨ ਇਹ ਮੁੱਦਾ ਉਭਾਰਿਆ ਗਿਆ ਸੀ ਕਿ ਛੋਟੇ ਹੱਥਿਆਰਾਂ ਨੂੰ ਜੰਗ ਵਾਲੇ ਖੇਤਰਾਂ ਤੱਕ ਲਿਜਾਉਣ ਲਈ ਕਾਫੀ ਸਮਾਂ ਲੱਗਦਾ ਹੈ। ਇਸ ਦੌਰਾਨ ਫੌਜ ਮੁੱਖੀ ਵਿਪਨ ਰਾਵਤ ਨੇ ਆਪਣੇ ਸੀਨੀਅਰ ਕਮਾਂਡਰਾਂ ਨੂੰ ਕਿਹਾ ਕਿ ਸਰਕਾਰੀ ਖਰੀਦ ਦੀ ਪ੍ਰਕਿਰਿਆ ਵਿੱਚ ਸੰਤੁਲਨ ਅਤੇ ਸਹੀ ਸਥਾਨ ਦੋਵਾਂ ਦਾ ਹੀ ਧਿਆਨ ਰੱਖਣਾ ਹੁੰਦਾ ਹੈ। ਕਿਹਾ ਗਿਆ ਕਿ ਵੱਡੇ ਅਪਰੇਸ਼ਨਾਂ ਲਈ ਤੋਪਖਾਨੇ, ਬੰਦੂਕਾਂ, ਏਅਰ ਡਿਫੈਂਸ ਮਿਜ਼ਾਈਲ ਅਤੇ ਹੈਲੀਕਾਪਟਰ ਆਦਿ ਯੋਜਨਾਵਾਂ ਤਾਂ ਟਰੈਕ ਉੱਪਰ ਹਨ ਪਰ ਛੋਟੇ ਹੱਥਿਆਰਾਂ ਦੀ ਘਾਟ ਚਿੰਤਾ ਦਾ ਵਿਸ਼ਾ ਹੈ। ਕਿਹਾ ਗਿਆ ਹੈ ਕਿ 12 ਲੱਖ ਦੀ ਸਮਰੱਥਾ ਵਾਲੀ ਭਾਰਤੀ ਫੌਜ ਨੂੰ 8, 18, 500 ਨਵੀਂਆਂ ਅਤਿ ਆਧੁਨਿਕ ਰਾਈਫਲਾਂ ਦੀ ਲੋੜ ਹੈ। ਇਸ ਦੇ ਨਾਲ ਹੀ 4, 18, 300 ਨੇੜਿਓਂ ਮਾਰ ਕਰਨ ਵਾਲੀਆਂ ਬੈਟਲ ਕਾਰਬਾਈਨਾਂ, 43, 700 ਲਾਈਟ ਮਸ਼ੀਨਗੰਨਾਂ, 5679 ਸਨਾਈਪਰ ਰਾਈਫਲਾਂ ਦੀ ਲੋੜ ਹੈ। ਇਨ੍ਹਾਂ ਅੰਕੜਿਆਂ ਵਿੱਚ ਏਅਰਫੋਰਸਾਂ ਅਤੇ ਨੇਵੀ ਵੀ ਸ਼ਾਮਲ ਹੈ।ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਹੀ ਭਾਰਤੀ ਹਵਾਈ ਫੌਜ ਦਾ ਸਲਾਨਾ ਦਿਵਸ ਮਨਾਉਂਦਿਆਂ ਹਵਾਈ ਫੌਜ ਦੇ ਮੁੱਖੀ ਨੇ ਕਈ ਦਿਨ ਲਗਾਤਾਰ ਵੱਡੇ ਬਿਆਨ ਦਿੱਤੇ ਸਨ ਕਿ ਭਾਰਤੀ ਫੌਜ ਆਪਣੇ ਕਿਸੇ ਵੀ ਗਵਾਂਢੀ ਦੇਸ਼ ਨਾਲ ਹਰ ਤਰ੍ਹਾਂ ਦੀ ਲੜਾਈ ਲੜਨ ਦੇ ਪੂਰੀ ਤਰ੍ਹਾਂ ਸਮਰੱਥ ਹੈ। ਰੋਜਾਨਾ ਅੱਜ ਦੀ ਆਵਾਜ਼ ਨੇ ਹਵਾਈ ਫੌਜ ਦੇ ਮੁਖੀ ਵੱਲੋਂ ਇਸ ਤਰ੍ਹਾਂ ਦੇ ਦਿੱਤੇ ਬਿਆਨਾਂ ਉੱਪਰ ਟਿੱਪਣੀ ਕਰਦਿਆਂ ਕਿਹਾ ਸੀ ਕਿ ਭਾਰਤੀ ਫੌਜ ਦੇ ਅਧਿਕਾਰੀ ਬਹੁਤੀਆਂ ਉੱਚੀਆਂ ਉਡਾਰੀਆਂ ਨਾ ਮਾਰਨ। ਇਸ ਮੌਕੇ ਇਹ ਵੀ ਲਿਖਿਆ ਗਿਆ ਸੀ ਕਿ ਕੁੱਝ ਦਿਨ ਵੱਡੇ ਦਾਅਵੇ ਕਰਨ ਤੋਂ ਬਾਅਦ ਭਾਰਤੀ ਫੌਜਾਂ ਕੋਲ ਆਧੁਨਿਕ ਹੱਥਿਆਰ ਨਾ ਹੋਣ ਦੇ ਮਾਮਲੇ ਵੀ ਉਠਾਏ ਜਾਣਗੇ। ਅੱਜ ਕੌਮੀ ਅਤੇ ਕੌਮਾਂਤਰੀ ਮੀਡੀਆ ਵਿੱਚ ਭਾਰਤੀ ਫੌਜ ਦੇ ਜਵਾਨਾਂ ਵੱਲੋਂ ਮੁੱਢਲੇ ਹੱਥਿਆਰਾਂ ਲਈ ਤਰਸਣ ਦੀ ਫੈਲਾਈ ਗਈ ਇਹ ਖਬਰ ਭਾਰਤੀ ਰੱਖਿਆ ਢਾਂਚੇ ਦੀ ਕਮਜ਼ੋਰੀ ਜ਼ਾਹਰ ਕਰਨ ਦੇ ਨਾਲ-ਨਾਲ ਭਾਰਤੀ ਜਵਾਨਾਂ ਦੇ ਮਨੋਬਲ ਨੂੰ ਡੇਗਣ ਦਾ ਵੀ ਕੰਮ ਕਰ ਰਹੀ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ)ਦੀ ਮਾਸਿਕ ਮੀਟਿੰਗ ਦੌਰਾਨ ਡਾ: ਦਵਿੰਦਰ ਪਾਲ ਕੌਰ ਦੀ ਪੁਸਤਕ ‘ਸ਼ਾਇਰੀ ਇੱਕ ਇਬਾਦਤ’ ਰਲੀਜ਼

ਸਰੀ (ਜਸਵੀਰ ਸਿੰਘ ਭਲੂਰੀਆ) ਹਰ ਮਹੀਨੇ ਦੀ ਤਰਾਂ ਕੇਂਦਰੀ ਪੰਜਾਬੀ ਲੇਖਕ ਸਭਾ(ਉੱਤਰੀ ਅਮਰੀਕਾ) ਦੀ ਮਾਸਿਕ ਮੀਟਿੰਗ ਸੀਨੀਅਰ ਸਿਟੀਜਨ ਸੈਂਟਰ ਸਰੀ/ਡੈਲਟਾ ਦੇ,ਲੇਖਕਾਂ/ਸਰੋਤਿਆਂ ਨਾਲ ਖਚਾਖਚ ਭਰੇ ਉੱਪਰਲੇ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ

ਡਾ. ਗੁਰਨਾਮ ਸਿੰਘ ‘ਸ਼੍ਰੋਮਣੀ ਕੀਰਤਨੀਆ ਐਵਾਰਡ’ ਨਾਲ ਸਨਮਾਨਿਤ

ਡਾ. ਗੁਰਦੇਵ ਸਿੰਘ ਜਨਰਲ ਸਕੱਤਰ, ਗੁਰਮਤਿ ਸੰਗੀਤ ਫਾਊਂਡੇਸ਼ਨ ਪਟਿਆਲਾ। ਗੁਰਮਤਿ ਸੰਗੀਤ ਦੀ ਰਾਗ-ਆਧਾਰਿਤ ਪਰੰਪਰਾ ਨੂੰ ਸੰਭਾਲਣ, ਇਸ ਦੀ ਖੋਜ ਅਤੇ ਸਿੱਖਿਆ ਨੂੰ ਅਕਾਦਮਿਕ ਪੱਧਰ ’ਤੇ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.