ਲੰਡਨ, (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਹੋਮ ਅਫੇਅਰ ਸਲੈਕਟ ਕਮੇਟੀ ਦੀ ਮੀਟਿੰਗ ‘ਚ ਬਰਤਾਨੀਆਂ ਦੀ ਗ੍ਰਹਿ ਮੰਤਰੀ ਐਾਬਰ ਰੂਡ ਨੇ ਨਫ਼ਰਤੀ ਅਪਰਾਧਾਂ ਦੀ ਜਾਰੀ ਸੂਚੀ ‘ਚ ਸਿੱਖਾਂ ਦੇ ਅੰਕੜੇ ਜਾਰੀ ਨਾ ਕਰਨ ਦੇ ਮਾਮਲੇ ਤੋਂ ਅਗਿਆਨਤਾ ਪ੍ਰਗਟ ਕਰਦਿਆਂ ਪੱਲਾ ਝਾੜਦਿਆਂ ਕਿਹਾ ਕਿ ਉਸ ਨੂੰ ਇਸ ਬਾਰੇ ਪਤਾ ਨਹੀਂ ਹੈ ਅਤੇ ਉਹ ਇਸ ਦੇ ਕਾਰਨਾ ਦਾ ਪਤਾ ਲਗਏਗੀ ḩ ਆਲ ਪਾਰਲੀਮੈਂਟਰੀ ਗਰੁੱਪ ਫਾਰ ਸਿੱਖਸ ਦੀ ਚੇਅਰਪਰਸਨ ਅਤੇ ਹੋਮ ਅਫੇਅਰ ਸਲੈਕਟ ਕਮੇਟੀ ਦੀ ਮੈਂਬਰ ਐਮ. ਪੀ. ਪ੍ਰੀਤ ਕੌਰ ਗਿੱਲ ਵਲੋਂ ਗ੍ਰਹਿ ਮੰਤਰੀ ਨਾਲ ਹੋਏ ਸਵਾਲ ਜਵਾਬ ‘ਚ ਪ੍ਰਧਾਨ ਮੰਤਰੀ ਥਰੀਸਾ ਮੇਅ ਵਲੋਂ ਕੀਤੇ ਗਏ ਵਾਅਦੇ ਨੂੰ ਯਾਦ ਕਰਵਾਉਂਦਿਆਂ ਇਹ ਮਾਮਲਾ ਉਠਾਇਆ ਗਿਆ ḩ ਸਿੱਖ ਫੈਡਰੇਸ਼ਨ ਯੂ. ਕੇ. ਵਲੋਂ ਭਾਈ ਅਮਰੀਕ ਸਿੰਘ ਗਿੱਲ ਨੇ ਕਿਹਾ ਕਿ ਸਿੱਖਾਂ ਵਲੋਂ ਅਸੀਂ ਕਈ ਵਾਰ ਪ੍ਰਧਾਨ ਮੰਤਰੀ ਥਰੀਸਾ ਮੇਅ, ਗ੍ਰਹਿ ਮੰਤਰੀ ਐਾਬਰ ਰੂਡ ਅਤੇ ਭਾਈਚਾਰਕ ਮਾਮਲਿਆਂ ਬਾਰੇ ਮੰਤਰੀ ਸਾਜਿਦ ਜਾਵੇਦ ਨੂੰ ਸਿੱਖਾਂ ਨਾਲ ਵਾਪਰ ਰਹੇ ਨਫ਼ਰਤੀ ਅਪਰਾਧਾਂ ਬਾਰੇ ਲਿਖ ਚੁੱਕੇ ਹਾਂ ḩ ਉਨ੍ਹਾਂ ਕਿਹਾ ਕਿ 9/11 ਤੋਂ ਬਾਅਦ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਸਿੱਖਾਂ ਿਖ਼ਲਾਫ਼ ਘਟਨਾਵਾਂ ‘ਚ ਵਾਧਾ ਹੋਇਆ ਹੈ ḩ ਭਾਈ ਗਿੱਲ ਨੇ ਕਿਹਾ ਕਿ ਜੁਲਾਈ 2016 ‘ਚ ਨਫ਼ਰਤੀ ਅਪਰਾਧ ਕ੍ਰਾਈਮ ਐਕਸ਼ਨ ਯੋਜਨਾ ਤਹਿਤ ਸਿੱਖਾਂ ਨੂੰ ਸ਼ਾਮਿਲ ਕੀਤੇ ਜਾਣ ਦੀ ਆਸ ਸੀ, ਜਦ ਕਿ 750000 ਬਰਤਾਨਵੀ ਸਿੱਖਾਂ ਨੂੰ ਇੱਕ ਵਾਰ ਫਿਰ ਸਰਕਾਰ ਵਲੋਂ ਨਜ਼ਰ ਅੰਦਾਜ਼ ਕੀਤਾ ਗਿਆ ਹੈ ḩ ਜ਼ਿਕਰਯੋਗ ਹੈ ਕਿ ਵਿਦੇਸ਼ਾਂ ‘ਚ ਸਿੱਖਾਂ ਨੂੰ ਮੁਸਲਮਾਨ ਸਮਝ ਕੇ ਕਈ ਵਾਰ ਨਿਸ਼ਾਨਾ ਬਣਾਇਆ ਜਾਂਦਾ ਹੈ, ਅਜਿਹੇ ਮਾਮਲਿਆਂ ‘ਚ ਅਕਸਰ ਦਸਤਾਰਧਾਰੀ ਸਿੱਖ ਪੀੜਤ ਹੁੰਦੇ ਹਨ ḩ
ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ


