ਸੂਤਰਾਂ ਨੇ ਦੱਸਿਆ ਕਿ ਇਨਾ ਤੇ ‘ਪਰਜ਼ਰੀ’ ਦਾ ਕੇਸ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।ਉਨਾ ਦਾ ਕਹਿਣਾ ਹੈ ਕਿ ਧਾਰਮਿਕ ਕਮੇਟੀ ਅਤੇ ਸਰਬਜੀਤ ਸਿੰਘ ਨੇ ਅਦਾਲਤ ਵਿੱਚ ਝੂਠੇ ਐਫੀਡੇਵਿਟ ਦਿੱਤੇ। ਚੇਤੇ ਰਹੇ ‘ਪਰਜ਼ਰੀ ਦੇ ਕੇਸ ਦੀ ਸਜ਼ਾ ਪੰਜ ਸਾਲ ਜਾਂ 50 ਹਜ਼ਾਰ ਜੁਰਮਾਨਾ ਹੈ।ਦੋਨੋ ਸਜਾਵਾਂ ਵੀ ਇਕੱਠੀਆਂ ਵੀ ਹੋ ਸਕਦੀਆਂ ਹਨ।ਉਨਾ ਕਿਹਾ ਕਿ ‘ਮਿਸ ਯੂਜ ਆਫ ਫੰਡਜ਼’ ਦਾ ਕੇਸ ਵੀ ਸੰਗਤਾਂ ਕਰਨਾ ਚਹੁੰਦੀਆਂ ਹਨ।ਪਿਛਲੇ 9 ਮਹੀਨਿਆ ਵਿੱਚ ਸੁਸਾਇਟੀ ਦੇ 1 ਲੱਖ 60 ਹਜਾਰ ਖਰਚੇ ਦਾ ਵੇਰਵਾ ਨਹੀਂ ਦੱਸਿਆ ਜਾ ਰਿਹਾ।ਉਨਾ ਦਾ ਦੋਸ਼ ਹੈ ਕਿ ਜਰਨਲ ਅਜਲਾਸ ਵਿੱਚ ਖਰਚੇ ਪਾਸ ਕਰਵਾਉਂਣੇ ਚਾਹੀਦੇ ਸਨ।ਪ੍ਰਧਾਨ ਸਿਰਫ ਆਪਣੀਂ ਮਰਜ਼ੀ ਨਾਲ 500 ਡਾਲਰ ਹੀ ਖਰਚ ਸਕਦਾ ਹੈ।ਜਦੋਂ ਕਿ ਰਾਗੀ ਜਥਿਆਂ ਨੂੰ ਹਜਾਰਾਂ ਡਾਲਰਾ ਵਿੱਚ ਭੇਟਾ ਦਿੱਤੀ ਗਈ ਹੈ।ਕੀ ਇਸ ਬਾਰੇ ਕੋਈ ਮਤਾ ਪਾਸ ਕੀਤਾ ਹੈ?ਇਸ ਤੋਂ ਇਲਾਵਾ ਰਿਸ਼ਤੇਦਾਰਾਂ ਨੂੰ ਰਾਗੀ ਜਥਿਆਂ ਵਿੱਚ ਸੱਦਣਾਂ ਅਤੇ ਇੱਕ ਰਾਗੀ ਜਥੇ ਦੇ ਮੈਂਬਰ ਅੱਜਕਲ ਡਰਾਈਵਾਲ ਕਰ ਰਹੇ ਹਨ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਜੋ ਪ੍ਰਚਾਰਕ ਆਉਂਦੇ ਹਨ ਉਹ ਸਿਰਫ ਗੁਰਦਵਾਰੇ ਨਾਲ ਸਬੰਧਤ ਧਾਰਮਿਕ ਸੇਵਾਵਾਂ ਹੀ ਨਿਭਾ ਸਕਦੇ ਹਨ।ਇਸ ਅਧਾਰ ਤੇ ਹੀ ਵੀਜ਼ਾ ਮਿਲਦਾ ਹੈ।ਰੱਬ ਨਾ ਕਰੇ ਕਿਸੇ ਦੇ ਕੰਮ ਤੇ ਸੱਟ ਲੱਗ ਜਾਵੇ ਕੌਣ ਜੁਮੇਵਾਰ ਹੈ? ਕੀ ਅਸੀਂ ਸਹੀ ਪ੍ਰਚਾਰਕਾਂ ਦਾ ਰਸਤਾ ਤਾਂ ਨਹੀਂਂ ਬੰਦ ਕਰ ਰਹੇ ?ਸਾਡੀਆਂ ਅਜਿਹੀਆਂ ਹਰਕਤਾਂ ਕਾਰਣ ਕੈਨੇਡਾ ਸਰਕਾਰ ਨੇ ਸਾਡੇ ਪਰਚਾਰਕ ਕੈਨੇਡਾ ਆਉਂਣੇ ਬੰਦ ਕਰ ਦਿੱਤੇ ਤਾਂ ਕਿਸਨੂੰ ਦੋਸ਼ ਦੇਵਾਂਗੇ।ਅੱਜ ਸਾਡੇ ਲਈ ਸੋਚਣ ਦਾ ਸਮਾਂ ਹੈ।
ਸਰੀ ਨੇ ਪਾਣੀ ਦੀਆਂ ਪਾਬੰਦੀਆਂ ਵਿੱਚ ਲਚਕਤਾ ਵਧਾਉਣ ਲਈ ਬਾਇਲਾਅ ਵਿਚ ਸੋਧ ਕੀਤੀ
ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਸਰੀ ਦੇ ਪੀਣ ਵਾਲੇ ਪਾਣੀ ਦੀ ਸੰਭਾਲ ਯੋਜਨਾ (Drinking Water Conservation Plan) ਸਬੰਧੀ ਬਾਇਲਾਅ ਵਿੱਚ ਸੋਧਾਂ ਮਨਜ਼ੂਰ ਕੀਤੀਆਂ, ਤਾਂ ਜੋ ਪਾਣੀ ਸੰਭਾਲ


