Ad-Time-For-Vacation.png

2020 ਦਾ ਰਿਫਰੈਂਡਮ ਬਨਾਮ ਅਜਾਦੀ?

ਕਹਿੰਦੇ ਹਕੀਮ ਇੱਕ ਪਿੰਡ ਕਿਸੇ ਦਾ ਇਲਾਜ ਕਰਨ ਗਿਆ ਉਸ ਦੇ ਨਾਲ ਉਸ ਦਾ ਚੇਲਾ ਯਾਣੀ ਛੋਟਾ ਹਕੀਮ ਵੀ ਸੀ। ਮਰੀਜ ਨੂੰ ਖੰਘ ਨਹੀ ਸੀ ਹੱਟਦੀ। ਹਕੀਮ ਜਾਂਦਾ ਹੀ ਕਹਿੰਦਾ ਭਾਈ ਦਵਾਈ ਤਾਂ ਮੈਂ ਦੇ ਦਿੰਨਾ ਪਰ ਪਹਿਲਾਂ ਮੂੰਗਫਲੀ ਖਾਣੀ ਬੰਦ ਕਰ!

ਮੁੜੇ ਆਉਂਦਿਆਂ ਛੋਟਾ ਹਕੀਮ ਪੱੁਛਦਾ ਉਸਤਾਦ ਜੀ ਤੁਹਾਨੂੰ ਇਹ ਕਿਵੇਂ ਪਤਾ ਲੱਗਾ ਕਿ ਇਹ ਬੰਦਾ ਮੂੰਗਫਲੀ ਖਾਂਦਾ ਸੀ। ਉਸਤਾਦ ਕਹਿੰਦਾ ਇਸ ਵਿਚ ਪਤਾ ਲਾਉਂਣ ਵਾਲੀ ਕਿਹੜੀ ਗੱਲ ਸੀ ਤੈਨੂੰ ਦੁਆਲੇ ਉਸ ਦੇ ਛਿੱਲੜਾਂ ਖਿਲਰੀਆਂ ਨਹੀ ਦਿੱਸੀਆਂ?

ਇੱਕ ਦਿਨ ਛੋਟਾ ਹਕੀਮ ਕਿਸੇ ਮਾਈ ਦਾ ਇਲਾਜ ਕਰਨ ਗਿਆ ਮਾਈ ਨੂੰ ਜਾਂਦਾ ਕਹਿੰਦਾ ਇਹ ਠੀਕ ਕਿਵੇਂ ਹੋ ਜੂ ਇਸ ਦਾ ਤਾਂ ਊਠ ਖਾਧਾ ਹੋਇਆ? ਘਰ ਵਾਲੇ ਕਹਿੰਦੇ ਇਸ ਦੇ ਤਾਂ ਖਿੱਚੜੀ ਨਹੀ ਲੰਘਦੀ ਇਹ ਊਠ ਕਿਥੇ ਖਾ ਗਈ? ਮੂੰਗਫਲੀ ਦੀਆਂ ਛਿੱਲੜਾਂ ਵਾਂਗ ਦਰਅਸਲ ਉਸ ਦੇ ਦੁਆਲੇ ਊਠ ਦੀਆਂ ਲਿੱਦਾਂ ਖਿਲਰੀਆਂ ਦੇਖ ਨੀਮ ਹਕੀਮ ਨੇ ਅੰਦਾਜਾ ਲਾਇਆ ਕਿ ਮਾਈ ਦਾ ਊਠ ਖਾਧਾ ਹੋਊ?

2020 ਦੇ ਰਿਫਰੈਂਡੰਮ ਵਾਲੇ ਨੀਮ ਹਕੀਮ ਕੌਮ ਨੂੰ ਧਕੇ ਨਾਲ ਹੀ ਊਠ ਖਵਾਈ ਜਾਂਦੇ ਜਦ ਕਿ ਕੌਮ ਦੀ ਹਾਲਤ ਖਿਚੜੀ ਹਜਮ ਕਰਨ ਵਾਲੀ ਵੀ ਨਹੀ। ਦੁਨੀਆ ਦਾ ਪੂਰਾ ਇਤਿਹਾਸ ਸਾਹਵੇਂ ਪਿਆ ਹੈ ਕਿ ਕਦੇ ਕੰਪਿਊਟਰਾਂ ਤੇ ਮੁਲਖ ਨਹੀ ਉਸਰੇ। ਫਲਸਤੀਨ ਕਦ ਦਾ ਲੜ ਰਿਹਾ, ਲਿਟੇ ਕਦ ਦਾ ਜੋਰ ਲਾ ਹਟੇ, ਕਸ਼ਮੀਰ ਹਾਲੇ ਤਕ ਲੜੀ ਜਾਂਦਾ, ਸਾਊਥ ਵੰਨੀ ਨੈਕਸਲਾਈਟ ਲਹਿਰ ਕਦ ਦੀ ਜੂਝਣ ਡਹੀ ਹੈ, ਦੁਨੀਆਂ ਤੇ ਹੋਰ ਪਤਾ ਨਹੀ ਕਿੰਨੇ ਇਨਕਲਾਬ ਹੋਏ ਨੇ ਪਰ ਕਿਸੇ ਸੁਣਿਆਂ ਕਿ ਨੈ੍ਨਟ ਤੇ ਵੋਟਾਂ ਪਾ ਕੇ ਮੁਲਖ ਖੜੇ ਹੋ ਗਏ?

ਕਿਸੇ ਲਹਿਰ ਨੂੰ ਕੁਰਾਹੇ ਪਾਉਂਣ ਦਾ ਕਾਰਗਰ ਤਰੀਕਾ ਹੈ ਕਿ ਉਸ ਨੂੰ ਊਠ ਦੇ ਬੁੱਲ ਵਾਂਗ ਲਮਕਾ ਦਿਓ ਨਾ ਬੁੱਲ ਡਿਗੇ ਨਾ ਲੋਕਾਂ ਦੀ ਆਸ ਮੁਕੇ। ‘ਬਾਬਾ’ ਠਾਕੁਰ ਸਿੰਘ ਨੇ ਇਉਂ ਦਾ ਹੀ ਊਠ ਦਾ ਬੱੁਲ 84 ਦੇ ਘੱਲੂਘਾਰੇ ਤੋਂ ਬਾਅਦ ਲਟਕਾਇਆ ਸੀ ਕਿ ਬਾਬਾ ਜਰਨੈਲ ਸਿੰਘ ਆ ਰਹੇ ਨੇ ਤੇ ਉਸ ਲਹਿਰ ਦਾ ਉਸ ਬਾਬੇ ਨੇ ਲੱਕ ਤੋੜ ਕੇ ਰੱਖ ਦਿੱਤਾ।

ਉਡੀਕ ਦਾ ਮੱਤਲਬ ਖੜੋਤ। ਖੜੋਤੇ ਪਾਣੀ ਕਦੇ ਵਹਿਣ ਨਹੀ ਬਣਦੇ ਬਲਕਿ ਤਰਕ ਜਰੂਰ ਜਾਂਦੇ ਹਨ! ਜਿਸ ਇਨਸਾਫ ਦਾ ਗਲਾ ਘੋਟਣਾ ਹੋਵੇ ਉਸ ਨੂੰ ਲਮਕਾ ਦਿਓ। ‘ਡਿਲੇਅ ਮੱਤਲਬ ਡਿਨਾਈ’? ਮਿਸਟਰ ਪੰਨੂ ਹੋਰੀਂ ਕਦ ਦੇ 2020 ਵਾਲੇ ਸੁਪਨੇ ਵੇਚੀ ਤੁਰੇ ਆ ਰਹੇ ਹਨ ਪਰ ਸੁਪਨਿਆਂ ਉਪਰ ਨਿਰਭਰ ਹੋਣ ਵਾਲੇ ਪੰਨੂ ਪਾਰਟੀ ਦੇ ਸਸਤੇ ਜਿਹੇ ਸੁਪਨੇ ਹੀ ਖਰੀਦੀ ਜਾ ਰਹੇ ਹਨ।

ਖਰੀਦ ਵੀ ਵੇਖੋ ਕਿਹੜੇ ਜਿਹੜੇ ਦੂਜੇ ਕਿਸੇ ਵਿਰੋਧੀ ਗੱਲ ਕਰਨ ਵਾਲੇ ਨੂੰ ਫੱਟ ਕਹਿ ਜਾਂਦੇ ਕਿ ਮੂੰਹ ਦੇਖਿਆ ਅਪਣਾ ਖੁਸਰੇ ਦੀ ਅੱਡੀ ਵਰਗਾ? ਪਰ ਇਥੇ? ਅਤੇ ਮਿਸਟਰ ਪੰਨੂੰ ਐਂਡ ਪਾਰਟੀ ਤੁਹਾਡੀ ਅਗਲੀ ਪੀਹੜੀ ਨੂੰ ਇੱਕ ਵੱਡਾ ਸੁਨੇਹਾ ਨਹੀ ਦੇ ਰਹੀ ਹੈ ਕਿ ਤੁਸੀਂ ਗੱਲ ਕਰੋ ‘ਸਾਫ’ ਮੂੰਹ ਵੀ ਚਲ ਸਕਦਾ?

ਇਹ ਗੱਲਾਂ ਹਾਸੋ-ਹੀਣੀਆਂ ਜਾਪਦੀਆਂ ਜਦ ਅਪਣੀ ਕਮਜੋਰੀ ਨੂੰ ‘ਜਸਟੀਫਾਈ’ ਕਰਨ ਲਈ ਬਾਦਲਾਂ-ਕੈਪਟਨਾ ਦੇ ਮੂੰਹਾਂ ਦੀ ਗੱਲ ਕੀਤੀ ਜਾਂਦੀ। ਪਰ ਕੀ ਸਾਡੇ ਕੋਲੇ ਬਾਬਾ ਜਰਨੈਲ ਸਿੰਘ-ਭਾਈ ਅਮਰੀਕ ਸਿੰਘ-ਸੁਬੇਗ ਸਿੰਘ ਵਰਗਿਆਂ ਦੀਆਂ ਮਿਸਾਲਾਂ ਦੀ ਕੋਈ ਕਮੀ ਹੈ ਕਿ ਅਪਣਾ ਮੂੰਹ ਲਕੋਣ ਲਈ ਇਥੇ ਬਾਦਲ ਫਿੱਟ ਕਰ ਦਿੱਤੇ ਜਾਂਦੇ ਹਨ?

ਕੋਈ ਜਿਵੇਂ ਦਾ ਮਰਜੀ ਮੂੰਹ ਲਈ ਫਿਰੇ ਕਿਸੇ ਨੂੰ ਕੀ ਮੁਸ਼ਕਲ ਪਰ ਅਜਾਦੀ ਦੀ ਗੱਲ ਵੇਲੇ ਜਦ ਵਾਰ ਵਾਰ ਖਾਲਸਾ ਜੀ, ਖਾਲਸਾ ਜੀ ਦੇ ਬੋਲ ਬਾਲੇ, ਖਾਲਸਾ ਜੀ ਦੀ ਚੜ੍ਹਦੀ ਕਲ੍ਹਾ, ਖਾਲਸੇ ਦਿੱਲੀ ਫਤਿਹ ਕੀਤੀ, ਖਾਲਸੇ ਜਮਰੌਦ ਮਾਰਿਆ, ਖਾਲਸਾ ਜੀ ਇਉਂ, ਖਾਲਸਾ ਜੀ ਜਿਉਂ ਕੀਤਾ ਜਾਂਦਾ ਹੈ ਤਾਂ ਹੁਣ ਦੀ ਪੀਹੜੀ ਵਿਚ ਵੱਡਾ ਸ਼ੰਕਾ ਕਿਉਂ ਨਹੀ ਖੜਾ ਹੋ ਸਕਦਾ ਕਿ ਕਿਤੇ ਉਹ ਖਾਲਸਾ ਜੀ ਵੀ ਕਿਤੇ ਇਉਂ ਦੇ ਹੀ ਤਾਂ ਨਹੀ ਸਨ?

ਅਸੀਂ ਪਿਛੇ ਜਿਹੇ ਇਕ ਰਿਪੋਟ ਵਿਚ ਲਿਖਿਆ ਸੀ ਕਿ ਮਿਸਟਰ ਗੁਰਪਤਵੰਤ ਪੰਨੂ ਐਂਡ ਪਾਰਟੀ ਲੋਕਾਂ ਨੂੰ ਸੁਪਨੇ ਵੇਚ ਰਹੀ ਹੈ ਤੇ ਸਿਆਣੇ ਬਿਆਣੇ ਲੋਕ ਸੁਪਨੇ ਖਰੀਦ ਰਹੇ ਹਨ, ਉਹ ਲੋਕ ਵੀ ਜਿਹੜੇ ਸਾਧਾਂ ਦੇ ਚੇਲਿਆਂ ਦੇ ਸਚਖੰਡ ਦੇ ਸੁਪਨੇ ਖਰੀਦਣ ਦੇ ਮਖੌਲ ਉਡਾਉਂਦੇ ਨੇ! ਸਾਡੇ ਵਿਚ ਹੀ ਨਹੀ ਕੁੱਲ ਸੰਸਾਰ ਵਿਚ ਸੁਪਨਿਆਂ ਦਾ ਕਾਰੋਬਾਰ ਬੜਾ ਬਾਖੂਭ ਚਲਦਾ ਹੈ ਤੇ ਲੋਕ ਬੜੇ ਸ਼ੌਂਕ ਨਾਲ ਖਰੀਦਦੇ ਹਨ ਪਰ ਸਾਡੇ ਵੇਚੇ ਜਾਣ ਵਾਲੇ ਸੁਪਨੇ ਅਜਾਦੀ ਨਾਲ ਸਬੰਧਤ ਹੋਣ ਕਾਰਨ ਗੰਭੀਰਤਾ ਦੀ ਮੰਗ ਕਰਦੇ ਹਨ ਜਿਹੜੀ ਕਿ ਇਥੇ ਨੇੜੇ ਤੇੜੇ ਵੀ ਕਿਤੇ ਦਿੱਸ ਨਹੀ ਰਹੀ। ਗੱਲ ਤੁਸੀਂ ਕਰਨ ਜਾ ਰਹੇ ਮੁਲਖ ਖੜਾ ਕਰਨ ਦੀ ਪਰ ਪੋਸਟਰ ਹੁਣ ਚੰਬੇੜਨ ਲੱਗੇ ਹੋਏ ਹੋਂ ਪੰਜਾਬ ਦੀਆਂ ਕੰਧਾ ਤੇ। ਉਂਝ ਵੀ ਇਹ ਕੰਮ ਬਾਦਲਾਂ ਦੇ ਜਾਣ ਤੋਂ ਫੌਰਨ ਬਾਅਦ ਸ਼ੁਰੂ ਕਰਨਾ ਤੁਹਾਨੂੰ ਸ਼ੱਕੀ ਨਹੀ ਕਰਦਾ?

ਕੰਧਾਂ ਤੇ ਪੋਸਟਰ ਚੰਬੇੜ ਕੇ ਤੁਸੀਂ ਪ੍ਰਚਾਰ ਕਰ ਰਹੇ ਜਾਂ ਅਪਣਾ ਮਖੌਲ ਉਡਵਾ ਰਹੇਂ? ਇਸ ਨੂੰ ਉ੍ਨਡਦੀਆਂ ਫੜਨੀਆਂ ਨਹੀ ਕਹਿੰਦੇ? ਤੇ ਉ੍ਨਡਦੀਆਂ ਫੜਨ ਵਾਲੀਆਂ ਕੌਮਾਂ ਵਿਚਾਲੇ ਡੁੱਬਦੀਆਂ ਹਨ। ਜਿਹੜੇ ਲੋਕ ਪੰਨੂ, ਜੇ ਐਸ ਗਰੇਵਾਲ ਜਾਂ ਤਜਿੰਦਰ ਕੌਰ ਵਰਗਿਆਂ ਤੋਂ ਕੰਪਿਊਟਰ ਰਾਹੀਂ ਅਜਾਦੀ ਦੀ ਆਸ ਲਾਈ ਬੈਠੇ ਹਨ ਉਨ੍ਹਾਂ ਦੇ ਬੌਧਿਕ ਵਿਕਾਸ ਬਾਰੇ ਸੋਚਣਾ ਬਣਦਾ ਹੇ। ਪਰ ਕੀ ਅਸੀਂ ਸਹੁੰ ਖਾਧੀ ਹੋਈ ਕਿ ਹਰੇਕ ਵਾਰੀ ਧੋਖਾ ਖਾ ਕੇ ਪੈਸਾ ਤੇ ਸਮਾ ਬਰਬਾਦ ਕਰਕੇ ਮੁੜ ਗਾਹਲਾਂ ਕੱਢ ਕੇ ਘਰੀਂ ਬੈਠ ਜਾਣਾ ਹੁੰਦਾ ਹੈ। ਇੰਝ ਦੇ ਸੁਪਨੇ ਸਾਨੂੰ ਕਿੰਨਿਆਂ ਵੇਚੇ, ਕਿੰਨੀ ਵਾਰ ਵੇਚੇ ਤੇ ਅਸੀਂ ਖਰੀਦੇ! ਪਰ ਜਦ ਖੋਹਲ ਕੇ ਵੇਖੇ ਤਾਂ ਲਫਾਫੇ ਖਾਲੀ?

ਹੁਣ ਤਾਂ ਇਨ੍ਹਾਂ ਭਾਈਆਂ ਦੇ ਅਪਣੇ ਬੰਦੇ ਯਾਣੀ ਗੁਰਪ੍ਰੀਤ ਵਰਗੇ ਵੀ ਕਹਿਣ ਲੱਗ ਪਏ ਕਿ ਇਹ ਫ਼ਰਾਡ ਹੈ। ਉਸ ਇਹ ਵੀ ਕਿਹਾ ਕਿ ਮਿਸਟਰ ਪੰਨੂ ਦੱਸੇ ਕਿ 2020 ਸਬੰਧੀ ਉਸ ਨੇ ਪੰਜਾਬ ਵਿਚ ਗਰਾਉਂਡ ਲੈਵਲ ਤੇ ਕੀਤਾ ਕੀ ਹੈ। ਤੇ ਦੂਜਾ ਕਿ ਦਿੱਲੀ ਕਤਲੇਆਮ ਦੇ ਹੁਣ ਤੱਕ ਉਸ ਨੇ ਕਿੰਨੇ ਕੇਸ ਲੜੇ ਹਨ। ਇਹ ਸਵਾਲ ਗੁਰਪ੍ਰੀਤ ਦੇ ਸਨ। ਦੂਜੇ ਪਾਸੇ ਸਿਮਰਨਜੀਤ ਸਿੰਘ ਮਾਨ ਵੀ ਇਸ ਰਿਫਰੈਂਡੰਮ ਨੂੰ ਗਲਤ ਸਾਬਤ ਕਰ ਚੁੱਕਾ। ਮਿਸਟਰ ਪੰਨੂ ਤਾਂ ਹਾਲੇ ਉਨ੍ਹਾਂ ਧਿਰਾਂ ਨੂੰ ਸਹਿਮਤ ਨਹੀ ਕਰ ਸਕਿਆ ਜਿਹੜੇ ਕਈ ਚਿਰਾਂ ਤੋਂ ਖਾਲਿਸਤਾਨ ਦਾ ਝੰਡਾ ਚੁੱਕੀ ਫਿਰਦੇ ਹਨ ਬਾਕੀ ਲੋਕਾਂ ਨੂੰ ਨਾਲ ਲੈ ਕੇ ਤੁਰਨਾ ਅਤੇ ਸਹਿਮਤ ਕਰਨ ਬਾਰੇ ਸੋਚਣ ਨੂੰ ਫ਼ਰਾਡ ਨਹੀ ਕਹੋਂਗੇ ਤਾਂ ਕੀ ਹੈ?

ਏਸ 2020 ਵਾਲੇ ਰਿਫਰੈਂਡਮ ਦੇ ਹੋਲੀ-ਸੋਲੀ ਤਿੰਨ ਕੁ ਜਣੇ ਹਨ ਜਿਹੜੇ ਕਿਸੇ ਸੰਸਥਾ ਨੂੰ ਨਾਲ ਲੈ ਕੇ ਤੁਰਨ ਦੀ ਲਿਆਕਤ ਨਹੀ ਰੱਖਦੇ। ਕਦੇ ਤੁਸੀਂ ਸੁਣਿਆ ਕਿ ਇਨੀ ਕਿਸੇ ਵੱਡੇ ਲੀਡਰਾਂ, ਸੰਸਥਾਵਾਂ, ਡਾਕਟਰਾਂ, ਵਕੀਲਾਂ, ਸਕਾਲਰਾਂ, ਰਿਟਾਇਰ ਫੌਜੀ ਅਫਸਰਾਂ, ਰਿਟਾਇਰ ਜੱਜਾਂ ਆਦਿ ਨਾਲ ਵੱਡੇ ਪੱਧਰ ਤੇ ਮੀਟਿੰਗਾਂ ਕੀਤੀਆਂ ਹੋਣ, ਉਨ੍ਹਾਂ ਨੂੰ ਅਪਣੇ ਨਾਲ ਸਹਿਮਤ ਕਰ ਸਕੇ ਹੋਣ, ਉਨ੍ਹਾਂ ਦੇ ਵਿਚਾਰ ਲਏ ਹੋਣ, ਉਨ੍ਹਾਂ ਵਿਚਾਰਾਂ ਨੂੰ ਰਿੜਕਿਆ ਹੋਵੇ, ਉਨ੍ਹਾਂ ਉਪਰ ਬਹਿਸਾਂ ਕਰਾਈਆਂ ਹੋਣ, ਉਨ੍ਹਾਂ ਬਹਿਸਾਂ ਵਿਚੋਂ ਕਰੀਮ ਕੱਢੀ ਹੋਵੇ, ਉਸ ਕਰੀਮ ਨੂੰ ਲਿਟਰੇਚਰ ਰਾਹੀਂ ਹੇਠਲੇ ਪੱਧਰ ਤੱਕ ਪਹੁੰਚਾਇਆ ਹੋਵੇ, ਲੋਕਾਂ ਨੂੰ ਸਹਿਮਤ ਕੀਤਾ ਹੋਵੇ, ਤੇ ਫਿਰ ਜਾ ਕੇ 2020 ਦਾ ਐਲਾਨ ਕੀਤਾ ਹੋਵੇ! ਕੰਧਾਂ ਤੇ ਪੋਸਟਰ ਲਾ ਕੇ ਅਜਾਦੀ ਮੰਗਣ ਤੋਂ ਤੁਹਾਨੂੰ ਸਾਡੀ ਅਕਲ ਦਾ ਪਤਾ ਨਹੀ ਲੱਗਦਾ?

ਮਾਰਚ 2015 ਵਿਚ ਜਦ ਮੈਂ ਪੰਨੂੰ ਵਲੋਂ ਕੇਸ ਲੜਨ ਦੇ ਕੀਤੇ ਜਾਂਦੇ ਫਰਾਡਾਂ ਦੀ ਖ਼ਬਰ, ਖ਼ਬਰਦਾਰ ਵਿਚ ਲਾਈ ਸੀ ਤਾਂ ਕਈ ਭਾਈ ਏਜੰਸੀਆਂ ਦਾ ਕੰਮ ਕਹਿ ਕੇ ਪੱਲਾ ਝਾੜ ਗਏ ਸਨ ਪਰ ਹੁਣ ਕੀ ਮੰਨ ਲਿਆ ਜਾਵੇ ਕਿ ਉਹੀ ਏਜੰਸੀਆਂ ਮੇਰੇ ਵਲੋਂ ਲੱਥ ਕਿ ਕੈਲੇਫੋਰਨੀਆਂ ਜਾ ਵੜੀਆਂ ਹਨ? ਕਿਉਂਕਿ ਸਵਾਲ ਤਾਂ ਉਹੀ ਹਨ ਜਿਹੜੇ ਮੈਂ ਵੀ ਉਠਾਏ ਸਨ?

ਦੂਜਾ ਵੱਡਾ ਸਵਾਲ ਕਿ ਜਿਹੜੇ ਬੰਦੇ ਪੰਜਾਬ ਵਿਚ ਕੋਈ ‘ਸਟਰੌਂਗ ਬਾਡੀ’ ਖੜੀ ਕਰਕੇ ਉਨ੍ਹਾਂ ਤੋਂ ਹੇਠਲੇ ਪੱਧਰ ਤੱਕ ਕੰਮ ਲੈਣ ਦੀ ਲਿਆਕਤ ਨਹੀ ਪੈਦਾ ਕਰ ਸਕੇ ਅਤੇ ਉਨ੍ਹਾਂ ਨੂੰ ਪੀਰ ਮੁਹੰਮਦ ਵਰਗੇ ਸ਼ੱਕੀ ਲੋਕਾਂ ਤੇ ਇਹ ਕਹਿਕੇ ਨਿਰਭਰ ਹੋਣਾ ਪੈ ਰਿਹਾ ਹੈ ਕਿ ਸਾਨੂੰ ਪੰਜਾਬ ਵਿਚ ਕੋਈ ਹੋਰ ਬੰਦਾ ਨਹੀ ਲੱਭਦਾ ਕੰਮ ਕਰਨ ਲਈ ਤਾਂ ਉਨ੍ਹਾ ਵਲੋਂ ਲੈ ਕੇ ਦਿੱਤੀ ਜਾ ਰਹੀ ਅਜਾਦੀ ਦਾ ਲਾਲੀ ਪੱਪ ਕਿਹੋ ਜਿਹਾ ਹੋਵੇਗਾ? ਜਿਸ ਸੰਸਥਾਂ ਨੂੰ ਪੰਜਾਬ ਬੈਠੇ ਪੀਰ ਮੁਹੰਮਦ ਵਰਗੇ ਬਾਦਲਾਂ ਦੇ ਜ਼ਰਖਰੀਦ ਚਲਾ ਰਹੇ ਹੋਣ ਉਸ ਸੰਸਥਾ ਵਲੋਂ ਤੁਹਾਨੂੰ 2020 ਵਿਚ ਖਾਲਿਸਤਾਨ ਲੈ ਕੇ ਦੇਣਾ ਤੁਹਾਨੂੰ ਕਦੇ ਵੀ ਫ਼ਰਾਡ ਨਹੀ ਜਾਪਿਆ?

ਜੇ ਨਹੀ ਜਾਪਿਆ ਤਾਂ 2020 ਵਿਚ ਮਿਸਟਰ ਪੰਨੂੰ ਐਂਡ ਪਾਰਟੀ ਵਲੋਂ ਲੈ ਕੇ ਦਿੱਤੀ ਜਾ ਰਹੀ ਅਜਾਦੀ ਦੀਆਂ ਭਾਈ ਸਾਡੇ ਤਰਫੋਂ ਅਗਾਊਂ ਮੁਬਾਰਕਾਂ ਕਬੂਲ ਕਰੋ!!!-ਗੁਰਦੇਵ ਸਿੰਘ ਸੱਧੇਵਾਲੀਆ

Share:

Facebook
Twitter
Pinterest
LinkedIn
matrimonail-ads
On Key

Related Posts

Elevate-Visual-Studios
gurnaaz-new flyer feb 23
Ektuhi Gurbani App
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.