ਕੈਪਟਨ ਅਮਰਿੰਦਰ ਸਿੰਘ ਨੂੰ ਜਾਨੋ ਮਾਰਨ ਦੀ ਕੋਈ ਧਮਕੀ ਨਹੀ ਦਿੱਤੀ : ਕੈਨੇਡਾ

ਭਾਰਤ ਸਰਕਾਰ ਵੱਲੋਂ ਮਿਲੀਆਂ ਸ਼ਿਕਾਇਤਾਂ ਸਬੰਧੀ ਕੈਨੇਡਾ ਸਰਕਾਰ ਦੀ ਜਾਂਚ ਮੁਕੰਮਲ, ਨਹੀਂ ਮਿਲਿਆ ਕੋਈ ਸਬੂਤ

ਨਵੀਂ ਦਿੱਲੀ : ਕੈਨੇਡੀਅਨ ਸਰਕਾਰ ਨੇ ਲੋੜੀਂਦੇ ਸਬੂਤਾਂ ਦਾ ਹਵਾਲਾ ਦਿੰਦਿਆਂ ਭਾਰਤ ਨੂੰ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਜਾਨ ਨੂੰ ਕੋਈ ਖ਼ਤਰਾ ਨਹੀਂ ਹੈ ਅਤੇ ਇਸ ਸਬੰਧੀ ਜਾਂਚ ਮੁਕੰਮਲ ਕਰ ਲਈ ਗਈ ਹੈ। ਭਾਰਤੀ ਅਧਿਕਾਰੀਆਂ ਨਾਲ ਗੱਲਬਾਤ ਦੌਰਾਨ ਕੈਨੇਡਾ ਦੇ ਵਿਦੇਸ਼ੀ ਮਾਮਲਿਆਂ ਬਾਰੇ ਵਿਭਾਗ ਨੇ ਕਿਹਾ ਹੈ ਕਿ ਇਸ ਮਾਮਲੇ ਸਬੰਧੀ ਰੌਇਲ ਕੈਨੇਡੀਅਨ ਮਾਊਂਟੇਡ ਪੁਲਿਸ (ਆਰਸੀਐਮਪੀ) ਨੇ ਜਾਂਚ ਮੁਕੰਮਲ ਕਰ ਲਈ ਹੈ। ਨਵੀਂ ਦਿੱਲੀ ਵਿੱਚ ਵਿਦੇਸ਼ੀ ਮਾਮਲਿਆਂ ਦੇ ਮੰਤਰਾਲੇ (ਐਮਈਏ) ਦੇ ਸੂਤਰਾਂ ਨੇ ਦੱਸਿਆ ਕਿ ਕੈਨੇਡੀਅਨ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਵਿੱਚ ਕਿਹਾ ਗਿਆ ਹੈ ਕਿ ਆਰਸੀਐਮਪੀ ਜਾਂਚ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਧੇ ਤੌਰ ‘ਤੇ ਮਾਰਨ ਦੀ ਧਮਕੀ ਬਾਰੇ ਕੋਈ ਸਬੂਤ ਨਹੀਂ ਮਿਲਿਆ ਹੈ।

ਕੈਨੇਡੀਅਨ ਅਧਿਕਾਰੀਆਂ ਨੇ ਬਿਆਨ ਵਿੱਚ ਅੱਗੇ ਕਿਹਾ ਕਿ ਕੈਪਟਨ ਨੂੰ ਧਮਕੀ ਦੇਣ ਸਬੰਧੀ ਅਪਰਾਧਕ ਦੋਸ਼ ਦਰਜ ਕਰਾਉਣ ਜਾਂ ਕਿਸੇ ਵਿਰੁੱਧ ਕਾਰਵਾਈ ਲਈ ਲੋੜੀਂਦੇ ਸਬੂਤ ਨਹੀਂ ਮਿਲੇ ਹਨ ਅਤੇ ਮਿਲੀਆਂ ਖੋਜਾਂ ਦੇ ਮੱਦੇਜਨਜ਼ਰ ਜਾਂਚ ਮੁਕੰਮਲ ਕਰ ਲਈ ਗਈ ਹੈ।

ਦੱਸ ਦੇਈਏ ਕਿ ਭਾਰਤੀ ਹਾਈ ਕਮਿਸ਼ਨ ਨੇ ਕੈਨੇਡਾ ਵਿੱਚ ਅਪ੍ਰੈਲ ਮਹੀਨੇ ਵਿੱਚ ਗਲੋਬਲ ਅਫੇਅਰਸ-ਕੈਨੇਡਾ (ਕੈਨੇਡਾ ਦਾ ਵਿਦੇਸ਼ੀ ਮਾਮਲਿਆਂ ਬਾਰੇ ਦਫ਼ਤਰ) ਕੋਲ ਰਸਮੀ ਸ਼ਿਕਾਇਤ ਦਰਜ ਕਰਵਾਈ ਸੀ। ਇਸ ਸ਼ਿਕਾਇਤ ਵਿੱਚ ਕਿਹਾ ਗਿਆ ਸੀ ਕਿ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਵਿੱਚ ਵਿਸਾਖੀ ਦਿਵਸ ਸਮਾਗਮ ਦੌਰਾਨ ਪ੍ਰੋ-ਖਾਲਿਸਤਾਨੀ ਤੱਤਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇਹ ਧਮਕੀ ਕੈਨੇਡਾ ਤੋਂ ਬਾਹਰ ਸਿੱਖ ਗਰਮਦਲੀਆਂ ਵੱਲੋਂ ਦਿੱਤੇ ਜਾ ਰਹੇ ਨਫ਼ਰਤੀ ਭਾਸ਼ਣਾਂ ਦਾ ਹਿੱਸਾ ਸੀ।

ਇਸ ਦੇ ਸਬੂਤ ਵਜੋਂ 22 ਅਪ੍ਰੈਲ ਨੂੰ ਸਰੀ ਵਿੱਚ ਕੱਢੀ ਗਈ ਵਿਸਾਖੀ ਪਰੇਡ ਦੀਆਂ ਵੀਡੀਓਜ਼ ਕੈਨੇਡੀਅਨ ਵਿਦੇਸ਼ ਮੰਤਰਾਲੇ ਨੂੰ ਭੇਜੀਆਂ ਗਈਆਂ ਸਨ।ਭਾਰਤੀ ਅਧਿਕਾਰੀਆਂ ਨੇ ਖਾਲਿਸਤਾਨ ਪੱਖੀਆਂ ਵੱਲੋਂ ਕੀਤੇ ਗਏ ਜਨਤਕ ਪ੍ਰਦਰਸ਼ਨ ‘ਤੇ ਵੀ ਇਤਰਾਜ਼ ਪ੍ਰਗਟ ਕੀਤਾ ਸੀ, ਜਿਸ ਵਿੱਚ ਉਨ੍ਹਾਂ ਨੇ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਹੋਰ ਵੱਖਵਾਦੀਆਂ ਦੀਆਂ ਤਸਵੀਰਾਂ, ਏਕੇ-47 ਅਤੇ ਸਿੱਖ ਗਰਮ ਦਲੀਆਂ ਦੀ ਹਿਟ-ਲਿਸਟ ਵਿੱਚ ਸ਼ਾਮਲ ਸਾਬਕਾ ਫੌਜੀ ਅਤੇ ਪੁਲਿਸ ਅਧਿਕਾਰੀਆਂ ਦੀਆਂ ਤਸਵੀਰਾਂ ਹੱਥਾਂ ਵਿੱਚ ਫੜ੍ਹੀਆਂ ਹੋਈਆਂ ਸਨ।

ਐਮਈਏ ਸੂਤਰਾਂ ਦਾ ਕਹਿਣਾ ਹੈ ਕਿ ਕੈਨੇਡੀਅਨ ਅਧਿਕਾਰੀਆਂ ਨੂੰ ਖਾਲਿਸਤਾਨੀ ਤੱਤਾਂ ਵੱਲੋਂ ਕੀਤੇ ਜਾ ਰਹੇ ਭਾਰਤ ਵਿਰੋਧੀ ਪ੍ਰਚਾਰ ਸਬੰਧੀ ਸਾਵਧਾਨ ਕੀਤਾ ਗਿਆ ਸੀ। ਕੈਨੇਡੀਅਨ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਉਹ ਇਸ ਸਬੰਧੀ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਵੇਗਾ।ਭਾਰਤ ਸਰਕਾਰ ਦਾ ਦੋਸ਼ ਸੀ ਕਿ ਇਸ 22 ਅਪ੍ਰੈਲ ਨੂੰ ਕੱਢੀ ਗਈ ਪਰੇਡ ਵਿੱਚ ਹਿੱਸੇ ਲੈ ਰਹੇ ਭਾਰਤੀ ਭਾਈਚਾਰੇ ਦੇ ਸੈਂਕੜੇ ਲੋਕਾਂ ਅੱਗੇ ਲਾਊਡ ਸਪਿਕਰ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸ਼ਰ੍ਹੇਆਮ ਧਮਕੀਆਂ ਦਿੱਤੀਆਂ।ਚੇਤੇ ਰਹੇ ਇਸ ਸਾਲ ਖਾਲਸਾ ਡੇ ਪਰੇਡ ਤੋਂ ਪਹਿਲਾ ਕੈਨੇਡਾ ਦੇ ਰੱਖਿਆ ਮੰਤਰੀ ਹਰਜਤਿ ਸਿੰਘ ਸੱਜਣ ਭਾਰਤ ਗਏ ਅਤੇ ਪੰਜਾਬ ਦੇ ਮੂਖ ਕੈਪਟਨ ਅਮਰਿੰਦਰ ਸਿੰਘ ਨੇ ਉਨਾ ਨੂੰ ਮਿਲਣ ਤੋਂ ਇੰਨਕਾਰ ਕਰ ਦਿੱਤਾ ਸੀ ਪਰ ਭਾਰਤ ਸਰਕਾਰ ਨੇ ਉਨਾ ਦਾ ਸਰਕਾਰੀ ਸਨਮਾਨ ਕੀਤਾ ਜਦੋਂ ਪਹਿਲਾ ਭਾਰਤ ਸਰਕਾਰ ਵੀ ਆਨਾਕਾਨੀ ਕਰਦੀ ਸੀ ।ਹਉਂਮੈ ਗ੍ਰਸਤ ਕੈਪਟਨ ਅਮਰਿੰਦਰ ਸਿੰਘ ਦਾ ਵੀ ਕੋਈ ਸਿਆਣਪ ਭਰਿਆ ਕਦਮ ਨਹੀਂ ਸੀ ।ਜੇ ਹਰਿਆਣੇ ਦਾ ਮੁਖ ਮੰਤਰੀ ਹਰਜੀਤ ਸਿੰਘ ਨੂੰ ਮਿਲ ਸਕਦਾ ਹੈ ਤਾਂ ਕੈਪਟਨ ਦੇ ਕਿਹੜੀ ‘ਦੰਦਲ’ ਪੈ ਚਲੀ ਸੀ? ਇਹੀ ਕਾਰਣ ਸੀ ਕਿ ਕੈਨੇਡਾ ਦੀਆਂ ਸਿੱਖ ਜਥੇਬੰਦੀਆ ਕੈਪਟਨ ਨਾਲ ਨਰਾਜਗੀ ਪ੍ਰਗਟ ਕਰਦੀਆ ਸਨ। ਦੂਸਰੇ ਪਾਸੇ ਸਾਲ ਬਾਅਦ ਸਟੇਜਾਂ ਆਪਣਾਂ ਜਾਹੋ ਜਲਾਲ ਦਿਖਾਉਂਣ ਇਹ ਜਰੂਰ ਕਰਨ ਬੋਲਣ ਤੋਂ ਪਹਿਲਾ ਆਪਣੇਂ ਲਫਜ਼ਾਂ ਨੂੰ ਤੋਲ ਲਿਆ ਜਾਵੇ।ਜਜਬਾਤੀ ਹੋ ਕੇ ਸਟੇਜ ਤੋਂ ਕੁਕੜ ਖੇਹ ਨਾ ਉਡਾਈ ਜਾਵੇ। ਕੋੰਮ ਦੀਆ ਪ੍ਰਾਪਤੀਆਂ ਅਤੇ ਕੌਮ ਨੂੰ ਆ ਰਹੇ ਖਤਰਿਆਂ ਤੋਂ ਜਾਣੂ ਕਰਵਾਇਆ ਜਾਵੇ।ਸੋਝੀ ਹੀਣ ਆਗੂ ਕਈ ਕਈ ਫਾਇਦਾ ਘੱਟ ਨੁਕਸਾਨ ਵੱਧ ਕਰਵਾਉਂਦੇ ਹਨ। ਇਹੀ ਸਰੀ ਦੀ ਖਾਲਸਾ ਡੇ ਪਰੇਡ ਤੇ ਹੋਇਆ ਗੱਲ ਮਮੁਲ਼ੀ ਸੀ ਪਰ ਬਣਾ ਦਿੱਤੀ ਬਹੁਤ ਵੱਡੀ ।ਇਸ ਤੋਂ ਸਮਝ ਜਾਣਾ ਚਾਹੀਦਾ ਹੈ ਕਿ ਸਿੱਖ ਵਿਰੋਧੀ ਸ਼ਕਤੀਆ ਕੋਮ ਨੂੰ ਕਿੰਨਾ ਨੇੜੇ ਤੋਂ ਦੇਖ ਰਹੀਆ ਹਨ।ਪਰ ਸਿੱਖ ਕੋੰਮ ਦੇ ਆਗੂ ਨਿਰੰਤਰ ਕੌਮ ਲਈ ਕੁਝ ਕਰਨ ਦੀ ਥਾਂ ਸਾਲ ਵਿੱਚ ਇੱਕ ਦਿਨ ਦੂ-ਦੂ ਕਰਨ ਨੂੰ ਪ੍ਰਾਪਤੀ ਸਮਝੀ ਬੈਠੇ ਹਨ।ਉਲਟਾ ਸਿਰ ਵਿੱਚ ਸ਼ੁਆਹ ਪਵਾਉਂਣ ਦਾ ਵੀ ਕਾਰਣ ਬਣਦੇ ਹਨ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਨੇ ਪਾਣੀ ਦੀਆਂ ਪਾਬੰਦੀਆਂ ਵਿੱਚ ਲਚਕਤਾ ਵਧਾਉਣ ਲਈ ਬਾਇਲਾਅ ਵਿਚ ਸੋਧ ਕੀਤੀ

ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਸਰੀ ਦੇ ਪੀਣ ਵਾਲੇ ਪਾਣੀ ਦੀ ਸੰਭਾਲ ਯੋਜਨਾ (Drinking Water Conservation Plan) ਸਬੰਧੀ ਬਾਇਲਾਅ ਵਿੱਚ ਸੋਧਾਂ ਮਨਜ਼ੂਰ ਕੀਤੀਆਂ, ਤਾਂ ਜੋ ਪਾਣੀ ਸੰਭਾਲ

ਕੌਂਸਲ ਵੱਲੋਂ ਬੀ.ਆਰ.ਟੀ. ਪ੍ਰੋਜੈਕਟ ਦੀ ਤਿਆਰੀ ਲਈ ਕਿੰਗਜੌਰਜ ਬੁਲੇਵਾਰਡ ਨੂੰ ਚੌੜਾ ਕਰਨ ਦੇ ਠੇਕੇ ਨੂੰ ਦਿੱਤੀ ਮਨਜ਼ੂਰੀ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਭਵਿੱਖ ਦੇ ਬੱਸ ਰੈਪਿਡ ਟਰਾਂਜ਼ਿਟ (BRT) ਪ੍ਰੋਜੈਕਟ ਨੂੰ ਸਮਰਥਨ ਦੇਣ ਲਈ ਕਿੰਗਜੌਰਜ ਬੁਲੇਵਾਰਡ ‘ਤੇ ਸੜਕ ਚੌੜੀ ਕਰਨ ਦੇ ਕੰਮ ਲਈ 1.26 ਮਿਲੀਅਨ ਡਾਲਰ

ਸਰੀ ਸਿਟੀ ਵੱਲੋਂ ਬੱਚਿਆਂ ਲਈ ਮੁਫ਼ਤ ਤੈਰਨ ਦੀਆਂ ਕਲਾਸਾਂ ਦੀ ਯੋਜਨਾ ‘ਤੇ ਕੰਮ ਸ਼ੁਰੂ

ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਮੇਅਰ ਬਰੈਂਡਾ ਲੌਕ ਦੇ ਇੱਕ ਪ੍ਰਸਤਾਵ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦਿੱਤੀ, ਜਿਸ ਤਹਿਤ ਸਿਟੀ ਸਟਾਫ਼ ਨੂੰ ਇੱਕ ਨਵੀਂ ਪਹਿਲ ‘ਤੇ ਕੰਮ ਕਰਨ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.