Ad-Time-For-Vacation.png

ਸ਼੍ਰੋਮਣੀ ਕਮੇਟੀ ਦੀਆਂ ਹਦਾਇਤਾਂ ਦਰਬਾਰ ਸਾਹਿਬ ਵਿਚ ਸਿਰੋਪਾਉ ਸਰਕਾਰੀ ਪਾਰਟੀਆਂ ਦੀ ਪ੍ਰਵਾਨਗੀ ਪ੍ਰਾਪਤ ਵਿਅਕਤੀ ਨੂੰ ਹੀ ਦਿਤਾ ਜਾ ਸਕਦੈ: ਗੁਰਪ੍ਰੀਤ ਸਿੰਘ

ਅੰਮ੍ਰਿਤਸਰ, 8 ਜੂਨ (ਚਰਨਜੀਤ ਸਿੰਘ): ਸਰਬੱਤ ਖ਼ਾਲਸਾ ਦੁਆਰਾ ਥਾਪੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਜਥੇਦਾਰ ਭਾਈ ਅਮਰੀਕ ਸਿੰਘ ਨੂੰ ਪਤਾਸਾ ਪ੍ਰਸ਼ਾਦਿ ਦੇਣ ਵਾਲੇ ਸੇਵਾਦਾਰ ਗੁਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਬੰਧਕਾਂ ਵਲੋਂ ਇਹ ਸਖ਼ਤ ਹਦਾਇਤਾਂ ਹਨ ਕਿ ਦਰਬਾਰ ਸਾਹਿਬ ਦੇ ਅੰਦਰ ਸਿਰੋਪਾਉ ਬਾਦਲ ਦਲ ਤੇ ਭਾਜਪਾ ਨਾਲ ਸਬੰਧਤ ਕਿਸੇ ਸ਼ਖਸ ਨੂੰ ਹੀ ਦਿਤਾ ਜਾ ਸਕਦਾ ਹੈ ਅਤੇ ਕਿਸੇ ਵੀ ਹੋਰ ਸਿਆਸੀ ਪਾਰਟੀ ਜਾਂ ਧਾਰਮਕ ਸੰਸਥਾ ਦੇ ਆਗੂ ਨੂੰ ਸਿਰੋਪਾਉ ਤਾਂ ਇਕ ਪਾਸੇ ਪਤਾਸਾ ਪ੍ਰਸਾਦਿ ਵੀ ਨਹੀ ਦਿਤਾ ਜਾ ਸਕਦਾ।ਸ਼੍ਰੋਮਣੀ ਕਮੇਟੀ ਅਧਿਕਾਰੀਆਂ ਵਲੋਂ ਭਾਈ ਗੁਰਪੀ੍ਰਤ ਸਿੰਘ ਦਾ ਤਬਾਦਲਾ ਕਰ ਦਿਤੇ ਜਾਣ ਉਪ੍ਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਇਹ ਇੰਕਸ਼ਾਫ਼ ਕੀਤਾ ਹੈ। ਉਨ੍ਹਾਂ ਦਸਿਆ ਕਿ ਉਸ ਦੀ ਡਿਊਟੀ 7 ਜੂਨ ਸ਼ਾਮ 4:00 ਵਜੇ ਸ਼ੁਰੂ ਹੋਈ ਸੀ। ਪੰਜ ਵਜੇ ਤੋਂ ਪਹਿਲਾਂ ਹੀ ਦਰਬਾਰ ਸਾਹਿਬ ਦਾ ਇਕ ਮੈਨੇਜਰ ਦਰਬਾਰ ਸਾਹਿਬ ਆਇਆ ਤੇ ਹਦਾਇਤ ਕੀਤੀ ਕਿ ਭਾਈ ਦਾਦੂਵਾਲ ਅਤੇ ਭਾਈ ਅਮਰੀਕ ਸਿੰਘ ਅਜਨਾਲਾ ਮੱਥਾ ਟੇਕਣ ਆ ਰਹੇ ਹਨ, ਕਿਸੇ ਨੇ ਉਨ੍ਹਾਂ ਨੂੰ ਕੋਈ ਸਿਰੋਪਾਉ ਨਹੀਂ ਦੇਣਾ ਤੇ ਇਹ ਮੈਨੇਜਰ ਅੰਦਰ ਰੱਖੇ ਹੋਏ ਸਾਰੇ ਸਿਰੋਪਾਉ ਵੀ ਚੁੱਕ ਕੇ ਤੁਰਦੇ ਬਣੇ।

ਭਾਈ ਗੁਰਪੀ੍ਰਤ ਸਿੰਘ ਨੇ ਕਿਹਾ ਕਿ ਉਨ੍ਹਾਂ ਤਾਂ ਇਕ ਅੰਮ੍ਰਿਤਧਾਰੀ ਗੁਰਸਿੱਖ ਨੂੰ ਪਤਾਸਾ ਪ੍ਰਸ਼ਾਦਿ ਦਿਤਾ ਹੈ ਤੇ ਅਜਿਹਾ ਕਰਨਾ ਕੋਈ ਗੁਨਾਹ ਵੀ ਨਹੀਂ ਹੈ। ਉਨ੍ਹਾਂ ਦਸਿਆ ਕਿ ਸਾਢੇ ਪੰਜ-ਛੇ ਵਜੇ ਦੇ ਕਰੀਬ ਉਸ ਨੂੰ ਤਬਦੀਲੀ ਦਾ ਹੁਕਮ ਦੇ ਦਿਤਾ ਗਿਆ ਜਦਕਿ ਦਫ਼ਤਰ ਸਾਢੇ ਚਾਰ ਵਜੇ ਬੰਦ ਹੋ ਚੁੱਕਾ ਸੀ। ਭਾਈ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਭਾਈ ਬਲਬੀਰ ਸਿੰਘ ਅਰਦਾਸੀਆ ਨੇ ਮੁੱਖ ਮੰਤਰੀ ਨੂੰ ਸਿਰੋਪਾਉ ਨਹੀਂ ਦਿਤਾ, ਪਤਾਸਾ ਪ੍ਰਸ਼ਾਦਿ ਦਿਤਾ ਤਾਂ ਉਨ੍ਹਾਂ ਦੀ ਬਦਲੀ ਕਰ ਦਿਤੀ ਗਈ ਪਰ ਮੈਂ ਅੰਮ੍ਰਿਤਧਾਰੀ ਗੁਰਸਿੱਖ ਨੂੰ ਪਤਾਸਾ ਪ੍ਰਸ਼ਾਦਿ ਦਿਤਾ ਤਾਂ ਬਦਲੀ ਕਰ ਦਿਤੀ ਗਈ। ਇਸ ਤੋਂ ਸਪੱਸ਼ਟ ਹੈ ਕਿ ਕਮੇਟੀ ਅਧਿਕਾਰੀ ਜਾਂ ਤਾਂ ਅਕਾਲੀ ਦਲ ਦੇ ਸਖ਼ਤ ਦਬਾਅ ਹੇਠ ਹਨ ਜਾਂ ਕਮੇਟੀ ਅਧਿਕਾਰੀ ਬਾਦਲ ਪਰਵਾਰ ਦੀ ਖ਼ੁਸ਼ੀ ਹਾਸਲ ਕਰਨ ਲਈ ਇਹ ਸੱਭ ਕੁੱਝ ਕਰ ਰਹੇ ਹਨ। ਉਨ੍ਹਾਂ ਦੁਹਰਾਇਆ, ‘ਮੈਂ ਕੋਈ ਗ਼ਲਤੀ ਨਹੀਂ ਕੀਤੀ, ਮੈਂ ਅਪਣਾ ਫ਼ਰਜ਼ ਨਿਭਾਇਆ ਹੈ।’

ਉਧਰ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਦਿੱਲੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਭਾਈ ਗੁਰਪ੍ਰੀਤ ਸਿੰਘ ਦੇ ਕੀਤੇ ਤਬਾਦਲੇ ਤੇ ਟਿਪਣੀ ਕਰਦਿਆਂ ਕਿਹਾ ਹੈ ਕਿ ਇਕ ਪਾਸੇ ਤਾਂ ਸ਼੍ਰੋਮਣੀ ਕਮੇਟੀ ਦਾਅਵੇ ਕਰਦੀ ਨਹੀਂ ਥਕਦੀ ਕਿ ਇਹ ਅਸਥਾਨ ਵਿਸ਼ਵ ਭਰ ਦੇ ਸਿੱਖਾਂ ਦਾ ਹੈ ਪਰ ਦੂਜੇ ਪਾਸੇ ਬਾਦਲਾਂ ਦੇ ਮਾਧਿਅਮ ਸ਼੍ਰੋਮਣੀ ਕਮੇਟੀ ਖ਼ੁਦ ਆਰ.ਐਸ.ਐਸ. ਦੀ ਅਧੀਨਗੀ ਕਬੂਲ ਚੁੱਕੀ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ

ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ

ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿਸਟਰਡ) ਦੀ ਪੁਸਤਕ “ਕਲਮੀ ਰਮਜ਼ਾਂ-4” ਲੋਕ ਅਰਪਣ

ਸਰੀ (ਕੈਨੇਡਾ):-ਬੀਤੇ ਐਤਵਾਰ, ਪੰਜਾਬ ਭਵਨ ਸਰੀ (ਕੈਨੇਡਾ) ਵਿਖੇ ਸਾਹਿਤ ਸਭਾ ਸਰੀ ਦੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਵਿੱਚ, ਪੰਜਾਬੀ ਲਿਖਾਰੀ ਸਭਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.