Skip to content
Tuesday, October 6, 2026 12°C · Fog · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Canada

ਕਾਮਾਗਾਟਾਮਾਰੂ ਕਾਂਡ ਦੇ ਪੀੜਤਾਂ ਦੀ ਯਾਦ ਵਿਚ ਬਣਾਇਆ ਪਾਰਕ

By Admin Published 1 min read

ਵਿਨੀਪੈਗ, (ਸੁਰਿੰਦਰ ਮਾਵੀ): ਵਿਨੀਪੈਗ ਦੇ ਵਾਟਰ ਫ਼ੋਰਡ ਗਰੀਨ ਵਿਚ ਇਕ ਪਾਰਕ ਦਾ ਨਾਂ ਕਾਮਾਗਾਟਾਮਾਰੂ ਰਖਿਆ ਗਿਆ। ਪੰਜ ਏਕੜ ਦਾ ਇਹ ਪਾਰਕ ਇਸ ਲਈ ਵਿਲੱਖਣ ਹੋਵੇਗਾ ਕਿਉਂਕਿ ਇਸ ਵਿਚ ਕਾਮਾਗਾਟਾਮਾਰੂ ਕਾਂਡ ਦੇ ਪੀੜਤਾਂ ਦੀ ਯਾਦ ਸ਼ਾਮਲ ਹੋਵੇਗੀ। ਇਸ ਪਾਰਕ ਵਿਚ ਖੇਡ ਦਾ ਮੈਦਾਨ, ਪਿਕਨਿਕ ਪੈਲੇਸ ਅਤੇ ਵਾਟਰ ਪਾਰਕ ਲਈ ਥਾਂ ਰਾਖਵੀਂ ਰੱਖੀ ਗਈ ਹੈ। ਮੌਸਮ ਦੀ ਖ਼ਰਾਬੀ ਕਾਰਨ ਉਦਘਾਟਨੀ ਸਮਾਰੋਹ ਪਾਰਕ ਵਾਲੀ ਥਾਂ ‘ਤੇ ਨਾ ਕਰਵਾ ਕੇ ਪੰਜਾਬ ਕਲਚਰਲ ਸੈਂਟਰ ਵਿਖੇ ਕਰਵਾਇਆ ਗਿਆ। ਇਸ ਦੌਰਾਨ ਕੈਨੇਡਾ ਦੀ ਪਾਰਲੀਮੈਂਟ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਕਾਮਾਗਾਟਾਮਾਰੂ ਕਾਂਡ ਲਈ ਮੁਆਫ਼ੀ ਦੀ ਵੀਡੀਉ ਕਲਿੱਪ ਵੀ ਵਿਖਾਈ ਗਈ। ਸਮਾਗਮ ਵਿਚ ਐਮ.ਪੀ. ਕੈਵਿਨ ਲੈਮਰੂ, ਐਮਐਲਏ ਕੈਥਰੀਨ ਲੈਮਰੂ, ਪੰਜਾਬੀ ਲਿਬਰਲ ਐਮ.ਪੀਜ਼ ਸੁੱਖ ਧਾਲੀਵਾਲ,ਬਰਦਿਸ਼ ਚੱਗਰ, ਸੋਨੀਆ ਸਿੱਧੂ, ਰਣਦੀਪ ਸਰਾਏ, ਰੂਬੀ ਸਹੋਤਾ, ਚੰਦਰਾ ਆਰੀਅਨ, ਜਤਿੰਦਰ ਸਿੱਧੂ, ਅੰਜੂ ਢਿੱਲੋਂ ਅਤੇ ਗਗਨ ਸਿਕੰਦ ਆਦਿ ਵਿਸ਼ੇਸ਼ ਤੌਰ ‘ਤੇ ਪੁੱਜੇ। ਬੁਲਾਰਿਆਂ ਨੇ ਕੈਨੇਡਾ ਵਿਚਲੇ ਵੱਖ-ਵੱਖ ਫ਼ਿਰਕਿਆਂ ਦੇ ਵਖਰੇਵੇਂਪਨ ਨੂੰ ਦੇਸ਼ ਦੀ ਸ਼ਕਤੀ ਦਸਿਆ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp