Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਭਾਰਤ India

ਅੰਨਦਾਤਾ ਅਤੇ ਅੰਨ ਖਾਣ ਵਾਲੇ :ਦੋਵਾਂ ਨੂੰ ਭੁੱਖੇ ਮਰ ਰਹੇ ਹਨ ਭਾਰਤ ਵਿੱਚ

By uscreative Published 2 min read

ਭਾਰਤ ਦੇਸ਼ ਦਾ ਕਿਸਾਨ ਅੰਨਦਾਤਾ ਹੋਣ ਦੇ ਬਾਵਜੂਦ ਖੇਤੀ ਘਾਟੇਵੰਦ ਸੌਦਾ ਬਣ ਜਾਣ ਕਾਰਨ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋ ਕੇ ਖੁਦਕੁਸ਼ੀਆਂ ਕਰ ਰਿਹਾ ਹੈ। ਦੇਸ਼ ਦਾ ਇਹ ਸਭ ਤੋਂ ਵੱਡਾ ਦੁਖਾਂਤ ਹੈ ਕਿ ਕਿਸਾਨ ਆਪਣੀਆਂ ਖੇਤੀ ਉਪਜਾਂ ਦਾ ਪੂਰਾ ਮੁੱਲ ਨਾ ਮਿਲਣ ਕਾਰਨ ਭੁੱਖਾ ਮਰਨ ਲਈ, ਖੁਦਕੁਸ਼ੀਆਂ ਲਈ ਮਜ਼ਬੂਰ ਹੈ। ਤਸਵੀਰ ਦਾ ਦੂਸਰਾ ਪਾਸਾ ਇਹ ਵੀ ਹੈ ਕਿ ਅਸਮਾਨੀ ਚੜ੍ਹ ਗਈਆਂ ਖਾਣ ਪੀਣ ਦੀਆਂ ਵਸਤਾਂ ਖਰੀਦਣ ਦੀ ਪਹੁੰਚ ਨਾ ਰੱਖਦੇ ਹੋਏ ਦੇਸ਼ ਦੇ ਗਰੀਬ ਵਰਗਾਂ ਨਾਲ ਸਬੰਧਿਤ ਲੋਕ ਵੀ ਆਪਣੇ ਅਤੇ ਪਰਿਵਾਰ ਦੇ ਭੁੱਖ ਦੇ ਦੁੱਖ ਨਾ ਸਹਾਰਦੇ ਹੋਏ ਖੁਦਕੁਸ਼ੀਆਂ ਕਰ ਰਹੇ ਹਨ। ਕੇਂਦਰ ਅਤੇ ਸੂਬਾ ਸਰਕਾਰਾਂ ਕਿਸਾਨਾਂ ਅਤੇ ਆਮ ਲੋਕਾਂ ਦੀਆਂ ਖਾਣ-ਪੀਣ ਦੀਆਂ ਵਸਤਾਂ ਦੇ ਉਤਪਾਦਨ, ਖਰੀਦ ਅਤੇ ਵੇਚਣ ਨੂੰ ਲੈ ਕੇ ਜਿਸ ਤਰ੍ਹਾਂ ਦੀਆਂ ”ਚੋਰਾਂ ਦਾ ਮਾਲ ਡਾਂਗਾਂ ਦੇ ਗਜ” ਸਮਝ ਕੇ ਨੀਤੀਆਂ ਬਣਾ ਰਹੀਆਂ ਹਨ, ਉਸ ਨਾਲ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਕਿਸਾਨਾਂ ਦੀਆਂ ਜੇਬਾਂ ਭਰ ਨਹੀਂ ਰਹੀਆਂ ਹਨ ਅਤੇ ਬਜਾਰ ਵਿੱਚੋਂ ਮੁੱਲ ਖਰੀਦ ਕੇ ਪੇਟ ਭਰਨ ਵਾਲਿਆਂ ਦੀ ਜੇਬ ਵਿੱਚ ਕੁੱਝ ਬਚ ਨਹੀਂ ਰਿਹਾ ਹੈ। ਇਸ ਮਸਲੇ ਨੂੰ ਲੈ ਕੇ ਦੇਸ਼ ਵਿੱਚ ਇਸ ਤਰ੍ਹਾਂ ਦਾ ਮਾਹੌਲ ਹੈ ਕਿ ਦਾਅਵੇ ਬਹੁਤ ਹਨ ਪਰ ਕਰਨ ਲਈ ਕੁੱਝ ਨਹੀਂ ਹੈ। ਸੂਬਾ ਸਰਕਾਰਾਂ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਲੈ ਕੇ ਕੇਂਦਰ ਵੱਲ ਹਵਾ ਵਿੱਚ ਤੀਰ ਮਾਰ ਰਹੀਆਂ ਹਨ ਅਤੇ ਕੇਂਦਰ ਸੂਬਿਆਂ ਨੂੰ ਖੇਤੀ ਖੇਤਰ ਵਿੱਚ ਸੁਧਾਰ ਦੇ ਸਬਕ ਪੜ੍ਹਾਉਂਦਾ ਹੋਇਆ ”ਅੰਨ੍ਹਿਆਂ ਵਿੱਚ ਕਾਣਾ ਰਾਜਾ” ਬਣਿਆ ਬੈਠਾ ਹੈ।ਦੇਸ਼ ਵਿੱਚ ਰੋਟੀ ਪੈਦਾ ਕਰਨ ਵਾਲਾ ਵੀ ਭੁੱਖਾ ਮਰਦਾ ਰਹੇਗਾ ਅਤੇ ਰੋਟੀ ਬਜ਼ਾਰ ਵਿੱਚੋਂ ਖਰੀਦਣ ਵਾਲਾ ਵੀ ਭੁੱਖਾ ਮਰਦਾ ਰਹੇਗਾ। ਦੇਸ਼ ਦੀ ਇਸ ਤਰ੍ਹਾਂ ਦੀ ਸਥਿਤੀ ਬਿਨਾਂ ਸ਼ੱਕ ਸਮੁੱਚੇ ਵਿਸ਼ਵ ਸਾਹਮਣੇ ਬਹੁਤ ਸ਼ਰਮਨਾਕ ਸਾਬਤ ਹੋ ਰਹੀ ਹੈ। ਇਹ ਸਮੱਸਿਆ ਹੱਲ ਨਾ ਕੀਤੀ ਤਾਂ ਆਉਣ ਵਾਲਾ ਕੱਲ੍ਹ ਸਾਨੂੰ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਮੁਆਫ ਨਹੀਂ ਕਰੇਗਾ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp