ਪੁਲਿਸ ਵਲੋਂ ਸਿੱਖਾਂ ਨੂੰ ਮਾਰ ਖਪਾਉਣ ਦੀ ਖ਼ਤਰਨਾਕ ਕਹਾਣੀ

ਆਖ਼ਰ ਅਦਾਲਤ ਨੇ 26 ਸਾਲ ਬਾਅਦ ਐਲਾਨਿਆ ਪ੍ਰੋ. ਭੁੱਲਰ ਦੇ ਪਿਤਾ ਨੂੰ ਮ੍ਰਿਤਕ

ਬਠਿੰਡਾ (ਏਜੰਸੀਆਂ) ਸਿੱਖਾਂ ਦੇ ਪੰਜਾਬ ਪੁਲਿਸ ਵਲੋਂ ਕੀਤੇ ਗਏ ਝੂਠੇ ਪੁਲਿਸ ਮੁਕਾਬਿਲਆਂ ਦਾ ਸੱਚ ਅੱਜ ਇਕ ਵਾਰ ਫ਼ਿਰ ਸਾਹਮਣੇ ਆ ਗਿਆ ਜਦੋਂ ਅਦਾਲਤ ਨੇ ਇਹ ਪ੍ਰਵਾਨ ਕਰ ਲਿਆ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਪਿਤਾ ਬਲਵੰਤ ਸਿੰਘ ਜਿਨਾਂ ਨੂੰ 26 ਸਾਲ ਪਹਿਲਾਂ ਪੰਜਾਬ ਪੁਲਿਸ ਨੇ ਚੁੱਕਿਆ ਸੀ, ਉਹ ਮ੍ਰਿਤਕਾਂ ਵਿਚ ਸ਼ਾਮਿਲ ਹਨ। 26 ਸਾਲ ਪਹਿਲਾਂ ਦੇ ਕੇਸ ‘ਚ ਅਦਾਲਤ ਨੇ ਸ. ਬਲਵੰਤ ਸਿੰਘ ਭੁੱਲਰ ਨੂੰ ਮ੍ਰਿਤਕ ਤਾਂ ਐਲਾਨ ਦਿੱਤਾ ਪ੍ਰੰਤੂ ਉਨਾਂ ਦੀ ਮੌਤ ਦੇ ਕਾਰਨਾਂ ਅਤੇ ਦੋਸ਼ੀਆਂ ਬਾਰੇ ਚੁੱਪ ਵੱਟ ਛੱਡੀ। ਟਾਡਾ ਕੇਸ ਦੇ ਦੋਸ਼ੀ ਦਵਿੰਦਰ ਪਾਲ ਸਿੰਘ ਭੁੱਲਰ, ਜਿਸ ਦੀ ਫਾਂਸੀ ਦੀ ਸਜ਼ਾ ਨੂੰ ਉਮਰਕੈਦ ‘ਚ ਤਬਦੀਲ ਕਰ ਦਿੱਤਾ ਗਿਆ ਹੈ, ਉਸ ਦੇ ਪਿਤਾ ਬਲਵੰਤ ਸਿੰਘ ਭੁੱਲਰ ਨੂੰ 26 ਸਾਲ ਬਾਅਦ ਬਠਿੰਡਾ ਦੀ ਅਦਾਲਤ ‘ਚ ਮ੍ਰਿਤਕ ਐਲਾਨ ਕਰ ਦਿੱਤਾ। ਜ਼ਿਕਰਯੋਗ ਹੈ ਕਿ ਚੰਡੀਗੜ ‘ਚ ਪੰਜਾਬ ਸਰਕਾਰ ਦੇ ਲੇਖਾ ਪ੍ਰੀਖਿਆ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਬਲਵੰਤ ਸਿੰਘ ਨੂੰ ਚੰਡੀਗੜ ਅਤੇ ਬਠਿੰਡਾ ਪੁਲਸ ਨੇ ਉਨਾਂ ਦੇ ਪਿੰਡ ਦਿਆਲਪੁਰਾ ਭਾਈਕਾ ਤੋਂ 12 ਦਸੰਬਰ 1991 ‘ਚ ਗ੍ਰਿਫਤਾਰ ਕੀਤਾ ਸੀ।ਕੋਸ਼ਿਸ਼ਾਂ ਤੋਂ ਬਾਅਦ ਉਨਾਂ ਦੇ ਨਾ ਮਿਲਣ ‘ਤੇ ਉਨਾਂ ਦੇ ਪਰਿਵਾਰ ਨੇ ਕੋਰਟ ‘ਚ ਅਪੀਲ ਦਾਇਰ ਕੀਤੀ ਸੀ। ਬਲਵੰਤ ਸਿੰਘ ਦਾ ਪਰਿਵਾਰ ਮੂਲ ਰੂਪ ਨਾਲ ਤਰਨਤਾਰਨ ਦੇ ਪੱਟੀ ਦਾ ਰਹਿਣ ਵਾਲਾ ਸੀ। ਉਨਾਂ ਦੇ ਅਗਵਾ ਤੋਂ ਪਹਿਲਾਂ ਉਹ ਦਿਆਲਪੁਰਾ ਭਾਈਕਾ ਆ ਗਏ ਸਨ। ਬਲਵੰਤ ਸਿੰਘ ਦੀ ਪਤਨੀ ਉਪਕਾਰ ਕੌਰ ਦੇ ਵਕੀਲ ਹਰਪਾਲ ਸਿੰਘ ਖਾਰਾ ਨੇ ਕਿਹਾ ਕਿ ਉਨਾਂ ਵੱਲੋਂ 14 ਜਨਵਰੀ 2013 ਨੂੰ ਦਾਇਰ ਪਟੀਸ਼ਨ ਤੋਂ ਬਾਅਦ ਕੋਰਟ ਨੇ ਬਲਵੰਤ ਸਿੰਘ ਨੂੰ ਕਾਨੂੰਨੀ ਤੌਰ ‘ਤੇ ਮ੍ਰਿਤਕ ਐਲਾਨ ਕਰ ਦਿੱਤਾ। ਪਟੀਸ਼ਨ ਕਰਤਾ ਉਪਕਾਰ ਕੌਰ ਨੇ ਕਿਹਾ ਕਿ ਉਸ ਦੇ ਪਤੀ ਨੂੰ ਅਗਵਾ ਕਰਕੇ ਪੁਲਸ ਨੇ ਉਨਾਂ ਨੂੰ ਮਾਰ ਦਿੱਤਾ ਸੀ। ਹਾਲਾਂਕਿ ਪੁਲਸ ਇਸ ਤੋਂ ਇਨਕਾਰ ਕਰ ਰਹੀ ਹੈ। ਫੈਸਲੇ ਤੋਂ ਪਹਿਲਾਂ ਬਲਵੰਤ ਸਿੰਘ ਦੇ ਬੇਟੇ ਦਵਿੰਦਰ ਪਾਲ ਸਿੰਘ ਅਤੇ ਤਜਿੰਦਰ ਪਾਲ ਸਿੰਘ ਨੇ ਕੋਰਟ ‘ਚ ਪੇਸ਼ ਹੋ ਕੇ ਕਿਹਾ ਸੀ ਕਿ ਉਨਾਂ ਦੇ ਪਿਤਾ ਨੂੰ ਕਾਨੂੰਨੀ ਤੌਰ ‘ਤੇ ਮ੍ਰਿਤਕ ਐਲਾਨ ਕਰਨ ਨਾਲ ਉਨਾਂ ਨੂੰ ਕੋਈ ਇਤਰਾਜ਼ ਨਹੀਂ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਲੈਂਗਲੀ ਬੈਂਕਿਉਟ ਹਾਲ ਐਡਰਗਰੋਵ ਵਿਖੇ ਵਿੱਚ ਅਕਾਲੀਆਂ ਨੇ ਕੀਤਾ ਭਾਰੀ ਇਕੱਠ

ਸਰੀ, -ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਪ੍ਰਵਾਸੀ ਪੰਜਾਬੀਆਂ ਨੂੰ ਪਾਰਟੀ ਦੀਆਂ ਨੀਤੀਆਂ ਨਾਲ ਜੋੜ੍ਹਨ, ਪ੍ਰਵਾਸੀਆਂ ਦੀਆਂ ਸਮੱਸਿਆਵਾਂ ਅਤੇ ਸੁਝਾਅ ਜਾਨਣ ਲਈ ਭੇਜੇ ਪਾਰਟੀ ਦੇ ਸੀਨੀਅਰ

ਸਰੀ ਵਿੱਚ ਖੁੱਲਿਆ ਪਹਿਲਾ ਮੇਟਿਸ ਚਾਈਲਡ ਕੇਅਰ ਸੈਂਟਰ 48 ਥਾਵਾਂ ਪ੍ਰਦਾਨ ਕਰੇਗਾ

ਸਰੀ, ਬੀ.ਸੀ. – ਬ੍ਰਿਜਵਿਊ ਕਮਿਊਨਿਟੀ ਸੈਂਟਰ ਵਿਖੇ ਰਿਵਰ ਐਂਡ ਵਿਲੋਜ਼ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ ਦੇ ਉਦਘਾਟਨ ਨਾਲ ਸਰੀ ਦੇ ਪਰਿਵਾਰਾਂ ਨੂੰ ਜਲਦੀ ਹੀ 48 ਨਵੀਆਂ ਬਾਲ-ਦੇਖਭਾਲ ਥਾਵਾਂ

ਦਸ਼ਮੇਸ਼-ਪਿਤਾ ਬਖ਼ਸ਼ਿਸ਼ : ਪਵਿੱਤਰ ਗੰਗਾ ਸਾਗਰ ਸੁੱਚੀ ਸੇਵਾ-ਸੰਭਾਲ’  ਸਰੀ ਵਿੱਚ ਕਿਤਾਬ ਲੋਕ ਅਰਪਣ ਸਮਾਗਮ

ਸਰੀ (ਰਸ਼ਪਾਲ ਸਿੰਘ ਗਿੱਲ) ਸਿੱਖ ਜਗਤ ਵਿੱਚ ਸਤਿਕਾਰਯੋਗ ਸ਼ਖਸੀਅਤ ਰਾਏ ਕਲ੍ਹਾ ਸਾਹਿਬ ਦੀ ਨੌਵੀਂ ਪੀੜ੍ਹੀ ਅਤੇ ਪਾਕਿਸਤਾਨ ਦੇ ਸਾਬਕਾ ਪਾਰਲੀਮੈਂਟਰੀ ਸਕੱਤਰ ਰਾਏ ਅਜ਼ੀਜ਼ੁੱਲਾ ਖ਼ਾਨ ਸਾਹਿਬ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.