Skip to content
Friday, October 30, 2026 7°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਪੰਜਾਬ Punjab

ਡਿਫਾਲਟਰ ਕਿਸਾਨਾਂ ਨੂੰ ਕਰਜ਼ਾ ਦੇਣ ‘ਤੇ ਲੱਗੀ ਰੋਕ

By Admin Published 2 min read

ਚੰਡੀਗੜ (ਮੇਜਰ ਸਿੰਘ) ਪੰਜਾਬ ਸਰਕਾਰ ਵੱਲੋਂ ਕਰਜ਼ਾ ਮੁਆਫੀ ਦੀ ਆਸ ਲਗਾ ਕੇ ਬੈਠੇ 16 ਡਿਫਾਲਟਰ ਕਿਸਾਨਾਂ ਨੂੰ ਧਾਨ, ਕਪਾਸ ਆਦਿ ਫਸਲਾਂ ਲਈ ਸਰਕਾਰੀ ਬੈਂਕਾਂ ਨੇ ਕਰਜ਼ ਦੇਣੇ ਬੰਦ ਕਰ ਦਿੱਤੇ ਹਨ, ਕਿਉਂਕਿ ਇਨਾਂ ਡਿਫਾਲਟਰ ਕਿਸਾਨਾਂ ਨੇ ਬੈਂਕ ਵਾਲਿਆਂ ਦਾ ਕਰਜ਼ਾ ਵਾਪਸ ਨਹੀਂ ਕੀਤਾ ਹੈ ਜਦਕਿ ਕਰਜ਼ਾ ਵਾਪਸ ਕਰਨ ਦੀ ਮਿਆਦ 30 ਜੂਨ 2017 ਨੂੰ ਖਤਮ ਹੋ ਜਾਣੀ ਹੈ। ਮੰਗਲਵਾਰ ਨੂੰ ਸਟੇਟ ਲੈਵਲ ਬੈਂਕਰਸ ਕਮੇਟੀ ਦੀ ਮੀਟਿੰਗ ‘ਚ ਬੈਂਕਾਂ ਨੇ ਸਰਕਾਰ ਨੂੰ ਕਿਹਾ ਹੈ ਕਿ ਉਹ ਜਲਦੀ ਹੀ ਕਰਜ਼ ਮੁਆਫੀ ਜਾਂ ਕਰਜ਼ ਘੱਟ ਜਾਣ ਦੀ ਸਪੱਸ਼ਟ ਪਾਲਿਸੀ ਲਿਆਵੇ ਤਾਂ ਜੋ ਰਿਕਵਰੀ ਦਾ ਰਸਤਾ ਸਾਫ ਹੋ ਸਕੇ ਅਤੇ ਕਿਸਾਨਾਂ ਨਵੇਂ ਕਰਜ਼ੇ ਦਿੱਤੇ ਜਾਣ। ਪੰਜਾਬ ਸਰਕਾਰ ਵੱਲੋਂ ਮੀਟਿੰਗ ‘ਚ ਸ਼ਾਮਲ ਪ੍ਰਿੰਸੀਪਲ ਸੈਕੇਟਰੀ ਫਾਇਨੈਂਸ ਅਨੀਰੂਦਰਵ ਤਿਵਾੜੀ ਨੇ ਕਿਹਾ ਕਿ ਕਿਸਾਨਾਂ ਦਾ ਕਰਜ਼ਾ ਕਿੰਨਾ ਅਤੇ ਕਿਵੇਂ ਘੱਟ ਕਰਨਾ ਹੈ, ਇਸ ‘ਤੇ ਐਕਸਪਰਟ ਕਮੇਟੀ ਕੰਮ ਕਰ ਰਹੀ ਹੈ।

ਰਬੀ ਦੀਆਂ ਫਸਲਾਂ ਲਈ ਨਵੰਬਰ 2016 ‘ਚ ਦਿੱਤੇ ਗਏ ਕਰਜ਼ੇ ਨੂੰ ਵਾਪਸ ਕਰਨ ਦੀ ਮਿਆਦ 30 ਜੂਨ ਨੂੰ ਖਤਮ ਹੋ ਜਾਣੀ ਹੈ। ਇਕ ਮਈ ਤੋਂ ਸ਼ੁਰੂ ਹੋਈ ਰਿਕਵਰੀ ‘ਚ ਹੁਣ ਤੱਕ 50 ਫੀਸਦੀ ਤੋਂ ਵੱਧ ਕਿਸਾਨ ਅਜਿਹੇ ਹਨ, ਜਿਨਾਂ ਨੇ ਬੈਂਕਾਂ ਦਾ ਕਰਜ਼ ਵਾਪਸ ਕਰਨ ਤੋਂ ਸਾਫ ਮਨਾ ਕਰ ਦਿੱਤਾ ਹੈ। ਕੁੱਲ 31.29 ਲੱਖ ਕਿਸਾਨ ਖਾਤਿਆਂ ਵੱਲੋਂ 85361 ਕਰੋੜ ਬਕਾਏ ‘ਚੋਂ 34,670 ਦੀ ਡਿਮਾਂਡ ਬੈਂਕਾਂ ਨੇ ਕੱਢੀ, ਜਿਸ ‘ਚੋਂ 24,739 ਕਰੋੜ ਦੀ ਰਿਕਵਰੀ 31 ਮਾਰਚ 2017 ਤੱਕ ਹੋਈ ਹੈ। ਬੈਂਕਰਸ ਦਾ ਕਹਿਣਾ ਹੈ ਕਿ ਮਾਰਚ 2017 ਤੱਕ ਬੈਂਕਾਂ ਦੀ 23 ਫੀਸਦੀ ਘਟੀ ਰਿਕਵਰੀ 30 ਜੂਨ ਤੱਕ 50 ਫੀਸਦੀ ਤੋਂ ਵੱਧ ਘੱਟਣ ਦੇ ਆਸਾਰ ਹਨ।

ਕਿਸਾਨਾਂ ਵੱਲ ਬਕਾਇਆ 85361 ਕਰੋੜ ਦੇ ਕਰਜ਼ੇ ‘ਚੋਂ ਬੈਂਕਾਂ ਨੇ 31 ਮਾਰਚ 2017 ਤੱਕ ਸਿਰਫ 4940 ਕਰੋੜ ਐੱਨ. ਪੀ. ਏ. (ਨਾਨ ਪਰਫਾਰਮਿੰਗ ਐਸੇਟਸ) ਡਿਕਲੇਅਰ ਕੀਤੇ ਹਨ। ਬੈਂਕਾਂ ਦਾ ਮੰਨਣਾ ਹੈ ਕਿ ਸਰਕਾਰ ਕਰਜ਼ ਮੁਆਫੀ ਪਾਲਿਸੀ ਜਲਦੀ ਨਹੀਂ ਲਿਆਈ ਤਾਂ 31 ਮਾਰਚ ਦਾ 5.79 ਫੀਸਦੀ ਐੱਨ. ਪੀ. ਏ. 30 ਜੂਨ ਤੱਕ ਵੱਧ ਕੇ 50 ਫੀਸਦੀ ਤੋਂ ਵੱਧ ਹੋ ਸਕਦਾ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp