ਨਵੀਂ ਦਿੱਲੀ,: ਭਾਜਪਾ ਦੇ ਐਮ.ਪੀ. ਅਤੇ ਫ਼ਿਲਮ ਅਦਾਕਾਰ ਪਰੇਸ਼ ਰਾਵਲ ਨੇ ਇਕ ਵਿਵਾਦਤ ਟਿਪਣੀ ਕਰਦਿਆਂ ਕਿਹਾ ਕਿ ਕਸ਼ਮੀਰ ਵਿਚ ਪਥਰਾਅ ਕਰਨ ਵਾਲਿਆਂ ਦੀ ਬਜਾਏ ਪ੍ਰਸਿੱਧ ਲੇਖਿਕਾ ਅਰੁੰਧਾਤੀ ਰਾਏ ਨੂੰ ਫ਼ੌਜ ਦੀ ਜੀਪ ਅੱਗੇ ਬੰਨ੍ਹਣਾ ਚਾਹੀਦਾ ਹੈ।ਪਰੇਸ਼ ਰਾਵਲ ਨੇ ਕਸ਼ਮੀਰ ਦੀ ਇਕ ਘਟਨਾ ਦੇ ਸੰਦਰਭ ਵਿਚ ਇਹ ਵਿਵਾਦਤ ਟਿਪਣੀ ਕੀਤੀ ਜਿਸ ਵਿਚ ਸੁਰੱਖਿਆ ਬਲਾਂ ਨੇ ਭੀੜ ਤੋਂ ਬਚਣ ਲਈ ਇਕ ਵਿਖਾਵਾਕਾਰੀ ਨੂੰ ਜੀਪ ਅੱਗੇ ਬੰਨ੍ਹ ਕੇ ਮਨੁੱਖੀ ਢਾਲ ਵਜੋਂ ਵਰਤਿਆ ਸੀ। ਭਾਜਪਾ ਅਤੇ ਕਸ਼ਮੀਰ ਵਾਦੀ ਵਿਚ ਫ਼ੌਜੀ ਕਾਰਵਾਈ ਦਾ ਤਿੱਖਾ ਵਿਰੋਧ ਕਰਨ ਵਾਲੀ ਅਰੁੰਧਾਤੀ ਰਾਏ ਨੂੰ ਕਰੜੇ ਹੱਥੀਂ ਲੈਂਦਿਆਂ ਪਰੇਸ਼ ਰਾਵਲ ਵਲੋਂ ਟਵਿਟਰ ਰਾਹੀਂ ਜਾਰੀ ਕੀਤੀ ਗਈ ਟਿਪਣੀ ਦੀ ਸੋਸ਼ਲ ਮੀਡੀਆ ‘ਤੇ ਸਰਗਰਮ ਸ਼ਖਸੀਅਤਾਂ ਨੇ ਨਿੰਦਾ ਕੀਤੀ ਹੈ। ਕੁੱਝ ਲੋਕਾਂ ਨੇ ਪਰੇਸ਼ ਰਾਵਲ ‘ਤੇ ਹਿੰਸਾ ਭੜਕਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ।
ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ
ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ


