ਮੱਧ ਪ੍ਰਦੇਸ਼: ਸਿਕਲੀਗਰ ਸਿੱਖਾਂ ਦੀ ਗ੍ਰਿਫਤਾਰੀਆਂ ਦੇ ਵਿਰੋਧ ‘ਚ ਇੰਦੌਰ ਵਿਖੇ ਹੋਈ “ਮਹਾਂ ਪੰਚਾਇਤ”

ਇੰਦੌਰ: ਸਿਕਲੀਗਰ ਸਿੱਖਾਂ ਦੀ ਮਹਾਂਪੰਚਾਇਤ ਸ਼ੁੱਕਰਵਾਰ ਨੂੰ ਇੰਦੌਰ (ਮੱਧ ਪ੍ਰਦੇਸ਼) ਦੇ ਗੁਰੂਦਵਾਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਹੋਈ। ਇਸ ‘ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਅਤੇ ਹੋਰ ਸਿੱਖ ਜਥੇਬੰਦੀਆਂ ਅਤੇ ਆਗੂਆਂ ਨੇ ਹਿੱਸਾ ਲਿਆ।

ਸਿਕਲੀਗਰ ਸਿੱਖਾਂ ਦੀ ਗ੍ਰਿਫਤਾਰੀਆਂ ਦੇ ਵਿਰੋਧ ‘ਚ ਇੰਦੌਰ (ਮੱਧ ਪ੍ਰਦੇਸ਼) ਵਿਖੇ ਸੱਦੀ ਗਈ ਮਹਾਂਪੰਚਾਇਤ ‘ਚ ਸ਼ਾਮਲ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ, ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ, ਦਿੱਲੀ ਕਮੇਟੀ ਦੇ ਮਨਜੀਤ ਸਿੰਘ ਜੀ.ਕੇ., ਪਰਮਜੀਤ ਸਿੰਘ ਰਾਣਾ, ਬਾਦਲ ਦਲ ਵਲੋਂ ਰਾਮ ਸਿੰਘ ਆਦਿ ਸ਼ਾਮਲ ਹੋਏ

ਸਿਕਲੀਗਰ ਸਿੱਖਾਂ ਦੀ ਮਹਾਂਪੰਚਾਇਤ ਨੂੰ ਸੰਬੋਧਨ ਕਰਦੇ ਹੋਏ, ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਕਿਹਾ ਕਿ ਜੇਕਰ ਸਿਕਲੀਗਰ ਸਿੱਖਾਂ ‘ਤੇ ਵਧੀਕੀਆਂ ਬੰਦ ਨਹੀਂ ਹੋਣਗੀਆਂ ਤਾਂ ਸੰਸਦ ਦੇ ਸਾਹਮਣੇ ਇਕ ਸਿੱਖ ਮਹਾਪੰਚਾਇਤ ਸੱਦੀ ਜਾਏਗੀ।

ਜੀ.ਕੇ. ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੇ ਕੋਈ ਜੁਰਮ ਕੀਤਾ ਹੈ ਤਾਂ ਉਸ ‘ਤੇ ਕੇਵਲ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ ਪਰ ਸਿਖਾਂ ਦੀ ਵੱਡੇ ਪੱਧਰ ‘ਤੇ ਅਤਿਆਚਾਰ ਗਲਤ ਹੈ ਅਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇ ਵਧੀਕੀਆਂ ਨਹੀਂ ਬੰਦ ਹੋਈਆਂ ਤਾਂ ਮਾਨਸੂਨ ਸੈਸ਼ਨ ਦੌਰਾਨ ਸੰਸਦ ਦੇ ਸਾਹਮਣੇ ਸਿੱਖਾਂ ਦੀ ਮਹਾਂਪੰਚਾਇਤ ਸੱਦੀ ਜਾਏਗੀ। ਜੀ.ਕੇ. ਨੇ ਦਾਅਵਾ ਕੀਤਾ ਕਿ ਮੱਧ ਪ੍ਰਦੇਸ਼ ਵਿੱਚ ਕਰੀਬ 13 ਲੱਖ ਸਿੱਖ ਸਨ।

ਕੇਂਦਰੀ ਮੰਤਰੀ ਅਤੇ ਹੁਣ ਸਮਾਜਵਾਦੀ ਪਾਰਟੀ ਦੇ ਆਗੂ ਬਲਵੰਤ ਸਿੰਘ ਰਾਮੂਵਾਲੀਆ ਨੇ ਆਪਣੇ ਸੰਬੋਧਨ ‘ਚ ਸਿਕਲੀਗਰ ਸਿੱਖਾਂ ਨੂੰ ਹਰ ਤਰ੍ਹਾਂ ਦੀ ਮਦਦ ਦਾ ਯਕੀਨ ਦਿਵਾਇਆ ਅਤੇ ਕਿਹਾ ਕਿ ਉਹ ਇਸ ਮੁੱਦੇ ਨੂੰ ਮੱਧ ਪ੍ਰਦੇਸ਼ ਸਰਕਾਰ ਅਤੇ ਉੱਚ ਅਧਿਕਾਰੀਆਂ ਕੋਲ ਚੁੱਕਣਗੇ। ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਵੀ ਸੰਮੇਲਨ ਵਿਚ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਸਿਕਲੀਗਰ ਸਿੱਖ ਸਦੀਆਂ ਤੋਂ ਲੋਹੇ ਅਤੇ ਹੋਰ ਧਾਤੂ ਉਤਪਾਦ ਬਣਾਉਣ ਦੇ ਕੰਮਾਂ ‘ਚ ਸ਼ਾਮਲ ਹਨ। ਗਿਆਨੀ ਕੇਵਲ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਬੇਰਹਰਮਪੁਰ ‘ਚ ਸਿੱਖਾਂ ਨੂੰ ਪਿੰਡਾਂ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਦੋਸ਼ ਲਗਾਇਆ ਗਿਆ ਸੀ ਕਿ ਉਹ ਨਕਸਲੀਆਂ ਲਈ ਹਥਿਆਰਾਂ ਦੀ ਸਪਲਾਈ ਕਰ ਰਹੇ ਸਨ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਦੇ 19ਵੇਂ ਫਿਊਜ਼ਨ ਫ਼ੈਸਟੀਵਲ ਵਿੱਚ ਵਿਭਿੰਨ ਸੱਭਿਆਚਾਰਾਂ ਨੇ ਲਾਈ ਰੌਣਕ: 80,000 ਤੋਂ ਵੱਧ ਲੋਕਾਂ ਨੇ ਕੀਤੀ ਸ਼ਮੂਲੀਅਤ

ਕੁਲਵਿੰਦਰ ਬਿੱਲਾ ਅਤੇ 54•40 ਸਮੇਤ ਕਈ ਕਲਾਕਾਰਾਂ ਨੇ ਲੁੱਟਿਆ ਮੇਲਾ ਸਰੀ, ਬੀ.ਸੀ. – ਕੋਸਟ ਕੈਪੀਟਲ (Coast Capital) ਦੁਆਰਾ ਪੇਸ਼ ਕੀਤੇ ਗਏ ਸਰੀ ਦੇ ਫਿਊਜ਼ਨ ਫ਼ੈਸਟੀਵਲ ( Surrey Fusion Festival) ਵਿੱਚ

ਸਰੀ ਸੌਕਰ ਫੈਨ ਜ਼ੋਨਜ਼ ਵਿੱਚ ਫੀਫਾ ਵਿਸ਼ਵ ਕੱਪ 2026™ ਦੌਰਾਨ 175,000 ਤੋਂ ਵੱਧ ਪ੍ਰਸ਼ੰਸਕਾਂ ਨੇ ਕੀਤੀ ਸ਼ਮੂਲੀਅਤ

ਸਰੀ, ਬੀ.ਸੀ. – ਇਨ੍ਹਾਂ ਗਰਮੀਆਂ ਵਿੱਚ ਸਿਟੀ ਆਫ਼ ਸਰੀ ਵੱਲੋਂ ਆਯੋਜਿਤ ਫੀਫਾ ਵਿਸ਼ਵ ਕੱਪ 2026™ ਸੌਕਰ ਫੈਨ ਜ਼ੋਨਾਂ ਵਿੱਚ 175,000ਤੋਂ ਵੱਧ ਪ੍ਰਸ਼ੰਸਕ ਸਰੀ ਭਰ ਵਿੱਚ ਇਕੱਠੇ ਹੋਏ। ਛੇ ਹਫ਼ਤਿਆਂ ਅਤੇ ਚਾਰ

ਸਰੀ ਨੇ ਨਿਰਧਾਰਿਤ ਸਮੇਂ ਤੋਂ ਪਹਿਲਾਂ ਰਿਹਾਇਸ਼ੀ ਟੀਚੇ ਪੂਰੇ ਕੀਤੇ

13,800 ਤੋਂ ਵੱਧ ਨਵੇਂ ਘਰਾਂ ਨੂੰ ਦਿੱਤੀ ਮਨਜ਼ੂਰੀ ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਆਪਣੇ ਰਿਹਾਇਸ਼ੀ ਟੀਚਿਆਂ ਤੋਂ ਵੱਧ ਪ੍ਰਾਪਤੀ ਹਾਸਲ ਕੀਤੀ ਹੈ। ਪਿਛਲੇ ਢਾਈ ਸਾਲਾਂ ਵਿੱਚ ਸ਼ਹਿਰ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.