Skip to content
Thursday, November 26, 2026 11°C · Partly cloudy · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਪੰਜਾਬ Punjab

ਮਹਿਬੂਬਾ ਮੁਫ਼ਤੀ ਦੀ ਹਾਜ਼ਰੀ ਵਿਚ ਲੱਗੇ ਆਜ਼ਾਦੀ ਦੇ ਨਾਹਰੇ

By Admin Published 1 min read

ਸ੍ਰੀਨਗਰ,: ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੂੰ ਇਥੇ ਮਹਿਲਾਵਾਂ ਦੇ ਇਕ ਸਵੈ-ਸਹਾਇਤਾ ਸਮੂਹ (ਐਸਐਚਜੀ) ਵਲੋਂ ਕਰਵਾਏ ਸਮਾਗਮ ਵਿਚੋਂ ਉਸ ਸਮੇਂ ਉਠ ਕੇ ਜਾਣ ਲਈ ਮਜਬੂਰ ਹੋਣਾ ਪਿਆ ਜਦ ਭੀੜ ਨੇ ਉਨ੍ਹਾਂ ਵਿਰੁਧ ਨਾਹਰੇਬਾਜ਼ੀ ਕੀਤੀ ਅਤੇ ਹਵਾ ਵਿਚ ਕੁਰਸੀਆਂ ਲਹਿਰਾਈਆਂ। ਸੁਰੱਖਿਆ ਕਰਮਚਾਰੀ ਮੁੱਖ ਮੰਤਰੀ ਨੂੰ ਤੁਰਤ ਉਥੋਂ ਲੈ ਗਏ। ਮਹਿਬੂਬਾ ਨੇ ਪੂਰੇ ਮਾਮਲੇ ਨੂੰ ਹਲਕੇ ਤੌਰ ‘ਤੇ ਲੈਂਦਿਆਂ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਔਰਤਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਇਸ ਸਬੰਧੀ ਕੋਸ਼ਿਸ਼ ਜਾਰੀ ਰੱਖੀ ਜਾਵੇਗੀ। ਹੰਗਾਮਾ ਉਦੋਂ ਸ਼ੁਰੂ ਹੋਇਆ ਜਦ ਐਸਕੇਆਈਸੀਸੀ ਸੰਮੇਲਨ ਕੇਂਦਰ ਦੇ ਬਾਹਰ ਮੌਜੂਦ ਕੁੱਝ ਔਰਤਾਂ ਨੇ ”ਆਜ਼ਾਦੀ” ਦੇ ਨਾਹਰੇ ਲਗਾਏ। ਨਾਹਰੇ ਲਾਉਣ ਵਾਲੀਆਂ ਜ਼ਿਆਦਾਤਰ ਮਹਿਲਾਵਾਂ ਦਖਣੀ ਕਸ਼ਮੀਰ ਤੋਂ ਸਨ ਜਿਥੇ ਬੀਤੇ ਸਾਲ ਜੁਲਾਈ ਤੋਂ ਬਾਅਦ ਹਿੰਸਾ ਦੀਆਂ ਘਟਨਾਵਾਂ ਵਿਚ ਵਾਧਾ ਵਿਖਾਈ ਦਿਤਾ ਹੈ।

ਇਕ ਅਧਿਕਾਰੀ ਨੇ ਕਿਹਾ ਕਿ ਮੁੱਖ ਮਹਿਮਾਨ ਦੇ ਆਉਣ ਤੋਂ ਪਹਿਲਾਂ ਮਹਿਲਾਵਾਂ ਨੂੰ ਉਥੋਂ ਹਟਾ ਦਿਤਾ ਗਿਆ ਪਰ ਪ੍ਰੇਸ਼ਾਨੀਆਂ ਇਥੇ ਹੀ ਖ਼ਤਮ ਨਹੀਂ ਹੋਈਆਂ। ਜਦ ਮਹਿਬੂਬਾ ਉਥੇ ਪਹੁੰਚੀ ਤਾਂ ਮਹਿਲਾਵਾਂ ਵਿਚ ਗੁੱਸਾ ਸਾਫ਼ ਦੇਖਿਆ ਗਿਆ। ਵੱਖ ਵੱਖ ਸਵੈਮ ਸਹਾਇਤਾ ਸਮੂਹਾਂ ਨਾਲ ਜੁੜੀਆਂ ਹਜ਼ਾਰਾਂ ਔਰਤਾਂ ਉਥੇ ਇਕੱਠੀਆਂ ਹੋਈਆਂ ਸਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp