ਨਵੀਂ ਦਿੱਲੀ ਲ (ਏਜੰਸੀਆਂ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ‘ਤੇ ਅੱਤਵਾਦੀ ਹਮਲੇ ਦੇ ਇਨਪੁਟ ਤੋਂ ਯੂ.ਪੀ. ਪੁਲਸ ਦੇ ਹੱਥ ਪੈਰ ਫੁੱਲ ਗਏ ਹਨ। ਖੁਫੀਆ ਰਿਪੋਰਟ ਮੁਤਾਬਕ ਲੰਡਨ ‘ਚ ਬੈਠੇ ਕੁਝ ਕਸ਼ਮੀਰੀ ਅੱਤਵਾਦੀਆਂ ਨੇ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਕਤਲ ਕਰਨ ਦੀ ਸਾਜ਼ਿਸ਼ ਘੜੀ ਹੈ। ਅੱਤਵਾਦੀ ਸਾਜ਼ਿਸ਼ ਤਹਿਤ ਤਕਰੀਬਨ ਇਕ ਦਰਜਨ ਆਤਮਘਾਤੀ ਲੜਾਕੇ ਯੂ.ਪੀ. ‘ਚ ਦਾਖਲ ਹੋ ਚੁੱਕੇ ਹਨ ਅਤੇ ਸਲੀਪਰ ਸੈੱਲ ਦੀ ਮਦਦ ਨਾਲ ਫਿਲਹਾਲ ਅੰਡਰਗ੍ਰਾਊਂਡ ਹਨ।ਸੈਂਟਰਲ ਇੰਟੈਲੀਜੈਂਸ ਅਤੇ ਖੁਫੀਆ ਵਿਭਾਗ ਨੂੰ ਮਿਲੀ ਪੁਖਤਾ ਜਾਣਕਾਰੀ ਤੋਂ ਬਾਅਦ ਲਖਨਊ ਪੁਲਸ ਥਾਣਿਆਂ ‘ਚ ਅਫਰਾ-ਤਫਰੀ ਮਚੀ ਹੋਈ ਹੈ। ਕਾਹਲੀ-ਕਾਹਲੀ ‘ਚ ਸਾਰੇ ਜਿਲਿਆਂ ਦੇ ਜ਼ਿਲਾਅਧਿਕਾਰੀ ਅਤੇ ਐਸ.ਐਸ.ਪੀ. ਨੂੰ ਹੁਕਮ ਜਾਰੀ ਕਰਦੇ ਹੋਏ ਪੂਰੀ ਸਾਵਧਾਨੀ ਵਰਤਣ ਦਾ ਨਿਰਦੇਸ਼ ਦਿੱਤਾ ਗਿਆ ਹੈ।
ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ
ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ


