Ad-Time-For-Vacation.png

ਸਾਰੀਆਂ ਗੁਰਦਵਾਰਾ ਕਮੇਟੀਆਂ ਆਪਣੇਂ ਫਰਜ਼ ਨਿਭਾਉਂਣ

ਐਡੀਟਰ ਸਾਹਿਬਾਨ ਜੀਓ,

ਸਭ ਨੂੰ ਪਤਾ ਹੀ ਹੈ ਕਿ ਬਰਿਟਿਸ਼ ਕੋਲੰਬੀਆ ਸੁਬਾਈ ਚੋਣਾਂ 9 ਮਈ, 2017 ਨੂੰ ਹੋ ਰਹੀਆਂ ਹਨ ਤੇ ਚੋਣ ਉਮੀਦਵਾਰ ਭਾਰੀ ਗਿਣਤੀ ਵਿਚ ਵੈਨਕੁਵਰ ਦੇ ਆਲੇ ਦੁਆਲੇ ਸ਼ਹਿਰਾਂ ਦੇ ਗੁਰਦੁਆਰਿਆਂ ਵਿਚ ਚੋਣ ਪ੍ਰਚਾਰ ਲਈ ਅਉਂਦੇ ਹਨ।ਕਮਿਉਨਿਟੀ ਵਿਚੋਂ ਬਹੁਤ ਸਾਰੇ ਮਸਲੇ ਗੁਰਦੁਆਰਾ ਸਾਹਿਬ ਬਰੁ੍ਨਕਸਾਈਡ ਦੀ ਪ੍ਰਬੰਧਕ ਕਮੇਟੀ ਦੇ ਧਿਆਨ ਗੋਚਰੇ ਹੋਏ ਹਨ।ਸੰਗਤ ਅਤੇ ਕਮਿਉਨਿਟੀ ਵਲੋਂ ਇਹ ਮਸਲੇ ਉਮੀਦਵਾਰਾਂ ਨਾਲ ਸਾਂਝੇ ਕਰਨ ਨੂੰ ਪ੍ਰਬੰਧਕ ਅਪਣਾ ਫਰਜ਼ ਸਮਝਦੇ ਹਨ ਅਤੇ ਆਸ ਕਰਦੇ ਹਾਂ ਕਿ ਸਾਰੀਆਂ ਹੀ ਗੁਰਦੁਆਰਾ ਸੁਸਾਇਟੀਆਂ ਵੀ ਕਮਿਉਨਿਟੀ ਸੰਬੰਧੀ ਅਪਣਾ ਫਰਜ਼ ਨਿਭਾਉਣਗੀਆਂ। ਜਿਹੜੇ ਵੀ ਚੋਣ ਉਮੀਦਵਾਰ ਵੋਟਾਂ ਦੇ ਪ੍ਰਚਾਰ ਲਈ ਗੁਰਦੁਆਰਾ ਸਾਹਿਬ ਬਰੁੱਸਾਈਡ ਵਿਚ ਆਉਂਦੇ ਹਨ ਕੁਝ ਕੁ ਹੇਠ ਲਿਖੇ ਮਸਲੇ ਪ੍ਰਬੰਧਕਾਂ ਵਲੋਂ ਉਹਨਾਂ ਦੇ ਧਿਆਨ ਗੋਚਰੇ ਕੀਤੇ ਜਾਂਦੇ ਹਨ।

1. ਬੀ ਸੀ ਹਿਊਮਨ ਰਾਈਟਸ ਪਤਵੰਤਿਆਂ ਨੇ ਪਿਛਲੇ ਸਾਲ ਬਰੁ੍ਨਕਸਾਈਡ ਦੀ ਪ੍ਰਬੰਧਕ ਕਮੇਟੀ ਨਾਲ ਤਾਲਮੇਲ ਕਰ ਕੇ ਮੰਗ ਕੀਤੀ ਸੀ ਕਿ ਸਰਕਾਰ ਵਲੋਂ ਬੀ ਸੀ ਹੀਊਮਨ ਰਾਈਟਸ ਕਮਿਸ਼ਨ ਸੁਬਾਈ ਪ੍ਨਧਰ ਤੇ ਸਥਾਪਤ ਕਰਵਾਉਣ ਵਿਚ ਉਹਨਾਂ ਦੀ ਮ੍ਨਦਦ ਕੀਤੀ ਜਾਵੇ।ਕਮਿਉਨਿਟੀ ਵਿਚੋਂ ਉਠ ਰਹੀ ਮੰਗ ਨੂੰ ਉਮੀਦਵਾਰਾਂ ਨਾਲ ਸਾਂਝਾ ਕੀਤਾ ਜਾਂਦਾ ਹੀ ਤਾਂ ਕਿ ਦਹਾਕਿਆ ਪਹਿਲਾਂ ਬੰਦ ਕੀਤਾ ਗਿਆ ਇਹ ਸੁਬਾਈ ਕਮਿਸ਼ਨ ਫਿਰ ਤੋਂ ਸੁਰਜੀਤ ਕੀਤਾ ਜਾਵੇ।

2. ਬੀ ਸੀ ਦੇ ਪੈਰਾਮੈਡਿਕਸ ਨੇ ਗੁਰਦੁਆਰਾ ਸਾਹਿਬ ਬਰੁ੍ਨਕਸਾਈਡ ਵਿਚ ਪਿਛਲੇ ਦਿਨੀ ਪਟੀਸ਼ਨ ਤੌਰ ਤੇ ਇਸ ਤੇ ਦਸਖਤ ਕਰਵਾਏ ਸਨ। ਉਹਨਾਂ ਦੀ ਮੰਗ ਨੂੰ ਚੋਣ ਉਮੀਦਵਾਰਾਂ ਨਾਲ ਸਾਂਝਾ ਕੀਤਾ ਜਾਂਦਾ ਹੈ ਕਿ ਪੈਰਾਮੈਡਿਕਸ ਨੂੰ ਪੁਲੀਸ ਤੇ ਫਾਇਰ ਫਾਈਟਰ ਦੀ ਤਰ੍ਹਾਂ ਈਸੈਨਸ਼ੀਅਲ ਸਰਵਿਸਜ਼ ਵਿਚ ਸਾਮਲ ਕੀਤਾ ਜਾਵੇ।

3. ਅਕਾਲ ਚਲਾਣੇ ਪਿਛੋਂ ਸਸਕਾਰ ਸਮੇਂ ਫੈਡਰਲ ਅਤੇ ਬੀ ਸੀ ਸੂਬਾ ਸਰਕਾਰ ਵਲੋਂ ਟੋਟਲ 12% ਘਸ਼ਠ ਅਤੇ ਫਸ਼ਠ ਚਾਰਜ ਕੀਤਾ ਜਾਂਦਾ ਹੈ। ਫੈਡਰਲ ਸਰਕਾਰ ਸਾਰੇ ਸਸਕਾਰ ਤੇ 5% ਘਸ਼ਠ ਚਾਰਜ ਕਰਦੀ ਹੈ ਅਤੇ ਸੂਬਾ ਸਰਕਾਰ 7% ਫਸ਼ਠ ਐਮਬਾਮਿੰਗ, ਕੈਸਕਟ, ਫੁਲ ਅਤੇ ਅਸਤ ਪਾਉਣ ਵਾਲੇ ਬਰਤਨਾਂ ਤੇ ਲਾਉਂਦੀ ਹੈ। ਬੀ ਸੀ ਸਰਕਾਰ ਵਲੋ ਸਸਕਾਰ ਦੀ ਸਰਵਿਸ ਵਿਚ ਸਿਰਫ ਦਰਸ਼ਨ ਕਰਾਉਣ, ਨਹਾਉਣ ਅਤੇ ਮਰਨ ਦਾ ਸਰਟੀਫੀਕੇਟ ਹੀ ਫਸ਼ਠ ਫਰੀ ਹਨ। ਗੁਰਦੁਆਰਾ ਸਾਹਿਬ ਬਰੁ੍ਨਕਸਾਈਡ ਵਲੋਂ ਚੋਣ ਉਮੀਦਵਾਰਾਂ ਨਾਲ ਇਹ ਮੰਗ ਉਠਾਈ ਜਾਂਦੀ ਹੈ ਕਿ ਸੰਸਾਰੋਂ ਕੂਚ ਕਰ ਗਏ ਪ੍ਰਾਣੀ ਦੇ ਸਸਕਾਰ ਸਮੇਂ ਸਰਕਾਰਾਂ ਵਲੋਂ ਕਿਸੇ ਵੀ ਕਿਸਮ ਦਾ ਕੋਈ ਟੈਕਸ ਨਹੀਂ ਉਗਰਾਉਣਾ ਚਾਹੀਦਾ।

4. ਗੁਰਦੁਆਰਾ ਸੁਸਾਇਟੀਆਂ ਵਲੋਂ ਚਲਾੲੈ ਜਾ ਰਹੇ ਰਿਵਰਸਾਈਡ ਫੀਊਨਰਲ ਹੋਮ ਨੂੰ ਪ੍ਰਾਣੀਆਂ ਦੇ ਅਸਤ ਪ੍ਰਵਾਹ ਕਰਨ ਦੀ ਉਸਾਰੀ ਲਈ ਢੁਕਵੀਂ ਜਗ੍ਹਾ ਪ੍ਰਦਾਨ ਕੀਤੀ ਜਾਵੇ।

5. ਇਸ ਸਮੇਂ ਬਿਰਧ ਬੀੜਾਂ, ਗੁਟਕੇ ਅਤੇ ਰੁਮਲਿਆਂ ਦੇ ਸਸਕਾਰ ਕਰਨ ਲਈ ਸ੍ਨਿਖ ਕਮਿਉਨਿਟੀ ਨੁੰ ਬਹੁਤ ਹੀ ਸਖਤ ਜ਼ਰੂਰਤ ਹੈ। ਇਸ ਲਈ ਦਰਪੇਸ਼ ਵਾਤਾਵਰਨ ਲੋੜਾਂ ਨੂੰ ਪੁਰਿਆਂ ਕਰ ਕੇ ਫਾਈਵ ਰਿਵਰ ਕਮਿਉਨਿਟੀ ਸਰਵਿਸਜ਼ ਸੁਸਾਇਟੀ ਵਲੋਂ ਨਿਵੇਕਲਾ ਸਸਕਾਰ ਘਰ ਉਸਾਰਨ ਵਿਚ ਢੁਕਵੀਂ ਰਾਹਨੁਮਾਈ ਕੀਤੀ ਜਾਵੇ।

6. ਪਗੜੀ ਸਮੇਤ ਕੰਮਕਾਰ ਕਰਨ ਦੀ ਪ੍ਰਵਾਣਗੀ ਦੀ ਬੜੇ ਲੰਮੇ ਸਮੇਂ ਤੋਂ ਚ੍ਨਲੀ ਆ ਰਹੀ ਮੰਗ ਤੇ ਸੰਜੀਦਗੀ ਨਾਲ ਗੌਰ ਕੀਤਾ ਜਾਵੇ।

ਗੁਰਦੁਆਰਾ ਸਾਹਿਬ ਬੁ੍ਨਕਸਾਈਡ ਅਦਾਰਾ ਉਪਰੋਕਤ ਲਿਖੇ ਮਸਲੇ ਚੋਣ ਉਮੀਦਵਾਰਾਂ ਨਾਲ ਸਾਂਝੇ ਕਰਨ ਵਿਚ ਬਹੁਤ ਹੀ ਮਾਣ ਮਹਿਸੂਸ ਕਰਦਾ ਹੈ ਤੇ ਸਾਰੀਆਂ ਗੁਰਦੁਆਰਾ ਸੁਸਾਇਟੀਆਂ ਨੂੰ ਉਪਰੋਕਤ ਇਕ ਜਾਂ ਸਾਰੇ ਮਸਲੇ ਉਮੀਦਵਾਰਾਂ ਨਾਲ ਸਾਂਝੇ ਕਰਨ ਲਈ ਉਤਸ਼ਾਹਤ ਕਰਦਾ ਹੈ।

ਧੰਨਵਾਦ ਸਹਿਤ

ਸੁਰਿੰਦਰ ਸਿੰਘ ਜੱਬਲ

ਪ੍ਰਧਾਨ, ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ

ਸਾਬਕਾ ਪ੍ਰਧਾਨ: ਫਾਈਵ ਰਿਵਰਜ ਕਮਿਉਨਿਟੀ ਸਰਵਿਸਜ਼ ਸੁਸਾਇਟੀ

Share:

Facebook
Twitter
Pinterest
LinkedIn
matrimonail-ads
On Key

Related Posts

ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ

ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ

ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿਸਟਰਡ) ਦੀ ਪੁਸਤਕ “ਕਲਮੀ ਰਮਜ਼ਾਂ-4” ਲੋਕ ਅਰਪਣ

ਸਰੀ (ਕੈਨੇਡਾ):-ਬੀਤੇ ਐਤਵਾਰ, ਪੰਜਾਬ ਭਵਨ ਸਰੀ (ਕੈਨੇਡਾ) ਵਿਖੇ ਸਾਹਿਤ ਸਭਾ ਸਰੀ ਦੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਵਿੱਚ, ਪੰਜਾਬੀ ਲਿਖਾਰੀ ਸਭਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.