Ad-Time-For-Vacation.png

ਉਤਰ ਕੋਰੀਆ ਦੀ ਅਮਰੀਕਾ ਨੂੰ ਧਮਕੀ, ਹਮਲਾ ਕੀਤਾ ਤਾਂ ਕਰ ਦੇਵਾਂਗੇ ਪਰਮਾਣੂ ਹਮਲਾ

ਸਿਓਲ, : ਅਮਰੀਕਾ ਦੁਆਰਾ ਨਾਰਥ ਕੋਰੀਆ ਵਲੋਂ ਅਪਣੇ ਜੰਗੀ ਬੇੜੇ ਨੂੰ ਰਵਾਨਾ ਕੀਤੇ ਜਾਣ ਤੋ ਬਾਅਦ ਕੋਰੀਆ ਭੜਕ ਗਿਆ ਹੈ। ਉਸ ਨੇ ਇਸ ਨੂੰ ਲੈ ਕੇ ਧਮਕੀ ਦਿੱਤੀ ਹੈ ਕਿ ਜੇਕਰ ਅਮਰੀਕਾ ਨੇ ਹਮਲਾ ਕੀਤਾ ਤਾਂ ਉਹ ਅਮਰੀਕਾ ‘ਤੇ ਪਰਮਾਣੂ ਹਮਲਾ ਕਰ ਦੇਵੇਗਾ। ਜਾਣਕਾਰੀ ਅਨੁਸਾਰ ਨਾਰਥ ਕੋਰੀਆ ਦੇ ਸਰਕਾਰੀ ਅਖ਼ਬਾਰ ਨੇ ਕਿਹਾ ਕਿ ਪਿਓਂਗਯਾਂਗ ਅਮਰੀਕਾ ਦੇ ਕਿਸੇ ਵੀ ਹਮਲੇ ਦਾ ਜਵਾਬ ਦੇਣ ਦੇ ਲਈ ਤਿਆਰ ਹੈ। ਜਦ ਕਿ ਸਰਕਾਰੀ ਏਜੰਸੀ ਨੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਦੇ ਹਵਾਲੇ ਤੋਂ ਕਿਹਾ ਕਿ ਇਹ ਜ਼ਾਹਰ ਹੁੰਦਾ ਹੈ ਕਿ ਡੀਪੀਆਰਕੇ ‘ਤੇ ਹਮਲੇ ਦੇ ਲਈ ਅਮਰੀਕੀ ਕਦਮ ਗੰਭੀਰ ਪੜਾਅ ਵਿਚ ਪਹੁੰਚ ਚੁੱਕਾ ਹੈ। ਡੀਪੀਆਰਕੇ ਹਰ ਤਰ੍ਹਾਂ ਦੇ ਯੁੱਧ ਦੇ ਲਈ ਤਿਆਰ ਹੈ। ਉਤਰ ਕੋਰੀਆ ਸਰਕਾਰ ਅਪਣੇ ਲਈ ਡੈਮੋਕਰੇਟਿਕ ਪੀਪਲਜ਼ ਰਿਪਬਲਿਕ ਆਫ਼ ਕੋਰੀਆ ਨਾਂਅ ਦਾ ਇਸਤੇਮਾਲ ਕਰਦੀ ਹੈ। ਇਕ ਸੀਨੀਅਰ ਅਮਰੀਕੀ ਅਧਿਕਾਰੀ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਦੇ ਸੀਰੀਆ ‘ਤੇ ਮਿਜ਼ਾਈਲ ਹਮਲੇ ਨੂੰ ਉਤਰ ਕੋਰੀਆ ਦੇ ਲਈ ਚਿਤਾਵਨੀ ਸਮਝਿਆ ਗਿਆ। ਉਨ੍ਹਾਂ ਨੇ ਅਪਣੇ ਸਲਾਹਕਾਰਾਂ ਨੂੰ ਕਿਹਾ ਹੈ ਕਿ ਉਹ ਪਿਓਂਗਯਾਂਗ ‘ਤੇ ਲਗਾਮ ਲਾਉਣ ਦੇ ਵਿਕਲਪਾਂ ਨੂੰ ਲੱਭਣ। ਟਰੰਪ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਜੇਕਰ ਚੀਨ ਉਤਰ ਕੋਰੀਆ ਦੇ ਪਰਮਾਣੂ ਪ੍ਰੋਗਰਾਮਾਂ ‘ਤੇ ਲਗਾਮ ਲਾਉਣ ਦੇ ਲਈ ਕੁਝ ਨਹੀਂ ਕਰਦਾ ਹੈ ਤਾਂ ਉਨ੍ਹਾਂ ਦਾ ਦੇਸ਼ ਇਕੱਲੇ ਕਾਰਵਾਈ ਕਰੇਗਾ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਉਤਰ ਕੋਰੀਆ ਨੇ ਜਵਾਬੀ ਕਾਰਵਾਈ ਦੀ ਧਮਕੀ ਦਿੱਤੀ ਸੀ। ਮਾਹਰਾਂ ਨੇ ਦੱਸਿਆ ਕਿ ਉਤਰ ਕੋਰੀਆ ਛੇਵੇਂ ਪਰਮਾਣੂ ਪ੍ਰੀਖਣ ਦੀ ਤਿਆਰੀ ਵਿਚ ਹੈ। ਉਸ ਨੇ ਪਿਛਲੇ ਸਾਲ ਵੀ ਪਰਮਾਣੂ ਪ੍ਰੀਖਣ ਕੀਤਾ ਸੀ।

Share:

Facebook
Twitter
Pinterest
LinkedIn
matrimonail-ads
On Key

Related Posts

ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ

ਸਿਟੀ ਆਫ ਸਰੀ ਵਲੋਂ ਗੈਰ-ਕਾਨੂੰਨੀ ਉਸਾਰੀ ਵਿਰੁੱਧ ਲਗਾਤਾਰ ਕਾਰਵਾਈ ਜ਼ਾਰੀ

ਸਰੀ, ਬੀ.ਸੀ. – ਕੌਂਸਲ ਨੇ ਸਟਾਫ ਨੂੰ 9397 – 132 ਸਟਰੀਟ ਦੀ ਪ੍ਰੋਪਰਟੀ ਦੇ ਸਿਰਲੇਖ ‘ਤੇ ਨੋਟਿਸ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਹੈ, ਜਿੱਥੇ ਘਰ ਮਾਲਕਾਂ ਨੇ ਬਿਨਾਂ ਪਰਮਿਟ ਅਤੇ ਸਿਟੀ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.