Skip to content
Tuesday, October 6, 2026 16°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
International

ਸਿਆਟਲ ਖੇਡ ਕੈਂਪ 24 ਜੂਨ ਤੋਂ ਲਗਾਉਣ ਦਾ ਫ਼ੈਸਲਾ

By Admin Published 1 min read

ਸਿਆਟਲ, (ਗੁਰਚਰਨ ਸਿੰਘ ਢਿੱਲੋਂ)-ਗਰਮੀਆਂ ਦੀਆਂ ਛੁੱਟੀਆਂ ਦੌਰਾਨ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਬੱਚਿਆਂ ਨੂੰ ਪੰਜਾਬੀ ਵਿਰਸੇ ਤੇ ਸੱਭਿਆਚਾਰ ਨਾਲ ਜੋੜਨ ਅਤੇ ਖੇਡਾਂ ਵੱਲ ਪ੍ਰੇਰਿਤ ਤੇ ਉਤਸ਼ਾਹਿਤ ਕਰਨ, ਤੰਦਰੁਸਤ ਮੰਨੋਰਜਨ ਦੇਣ ਲਈ ਸਿਆਟਲ ਵਿਚ ਬੱਚਿਆਂ ਵਾਸਤੇ ਪਿਛਲੇ ਸੱਤ ਸਾਲਾਂ ਤੋਂ ਖੇਡਾਂ ਦਾ ਕੈਂਪ ਲਗਾਇਆ ਜਾ ਰਿਹਾ ਹੈ, ਜੋ ਇਸ ਸਾਲ 24 ਜੂਨ ਤੋਂ ਸ਼ੁਰੂ ਹੋ ਕੇ ਅਗਸਤ ਦੇ ਅਖਰੀ ਤੱਕ ਚਲੇਗਾ। ਸਿਆਟਲ ਖੇਡ ਕੈਂਪ ਦੌਰਾਨ ਹਰੇਕ ਸਨਿਚਰਵਾਰ ਤੇ ਐਤਵਾਰ ਸ਼ਾਮ 5 ਤੋਂ 7 ਵਜੇ ਤੱਕ ਸਰੀਰਕ ਫਿਟਨਿਸ ਲਈ ਕਸਰਤ ਤੇ ਵੱਖ-ਵੱਖ ਖੇਡਾਂ ‘ਚ ਕੋਚਿੰਗ ਮੁਹੱਈਆ ਕੀਤੀ ਜਾਂਦੀ ਹੈ, ਜਿਸ ਵਾਸਤੇ ਪੰਜਾਬੀ ਭਾਈਚਾਰੇ ਵੱਲੋਂ ਪੂਰਾ ਸਹਿਯੋਗ ਮਿਲ ਰਿਹਾ ਹੈ। ਬੱਚਿਆਂ ਨੂੰ ਕੈਂਪ ਦੌਰਾਨ ਮੁਫ਼ਤ ਟ੍ਰੇਨਿੰਗ, ਰੀਫ੍ਰੈਸ਼ਮੈਂਟ ਤੇ ਸਪੋਰਟਸ ਕਿੱਟ ਮੁਹੱਈਆ ਕੀਤੀ ਜਾਂਦੀ ਹੈ, ਜਿਸ ਦਾ ਸਿਆਟਲ ਦੇ ਦਾਨੀਆਂ ਵੱਲੋਂ ਇੰਤਜ਼ਾਮ ਕੀਤਾ ਜਾਂਦਾ ਹੈ। ਇਸ ਸਾਲ ਕੈਂਪ ਦੇ ਵਿਲਸ਼ਨ ਪਲੇਅ ਫੀਲਡ ਵਿਚ ਸ਼ਾਕਰ, ਵਾਲੀਵਾਲ, ਬਾਸਕਿਟ ਬਾਲ, ਅਥਲੈਟਿਕਸ, ਟੈਨਿਸ ਅਤੇ ਕੁਸ਼ਤੀ ਆਦਿ ਖੇਡਾਂ ਵਿਚ ਸਪੈਸ਼ਲ ਕੋਚਿੰਗ ਮੁਹੱਈਆ ਕਰਕੇ ਸਿਆਟਲ ਦੀਆਂ ਟੀਮਾਂ ਤਿਆਰ ਕਰਨ ਦਾ ਉਪਰਾਲਾ ਕੀਤਾ ਜਾਵੇਗਾ। ਗਰਮੀਆਂ ਦੀਆਂ ਛੁੱਟੀਆਂ ਦੌਰਾਨ ਬੱਚਿਆਂ ਨੂੰ ਖੇਡ ਕੈਂਪ ਵਿਚ ਸ਼ਾਮਿਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਜਾਵੇਗਾ। ਕੈਂਪ ਦੌਰਾਨ ਕੋਈ ਫੀਸ ਨਹੀਂ ਹੋਵੇਗੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp