Skip to content
Wednesday, October 28, 2026 6°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Sports

ਭਾਰਤ ਨੇ ਮਲੇਸ਼ੀਆ ਨੂੰ 5-1 ਨਾਲ ਹਰਾ ਜਿੱਤੀ ਏਸ਼ੀਆਈ ਸਕੂਲ ਹਾਕੀ ਚੈਂਪੀਅਨਸ਼ਿਪ

By Admin Published 1 min read

ਭੋਪਾਲ— ਅਲੀਸ਼ਾਨ ਮੁਹੰਮਦ ਅਤੇ ਪ੍ਰਤਾਪ ਲਾਕਡਾ ਨੇ 2-2 ਗੋਲਾਂ ਦੀ ਬਦੌਲਤ ਭਾਰਤ ਨੇ 5ਵੀਂ ਏਸ਼ੀਆਈ ਸਕੂਲ ਚੈਂਪੀਅਨਸ਼ਿਪ ਦੇ ਫਾਈਨਲ ‘ਚ ਮੰਗਲਵਾਰ ਮਲੇਸ਼ੀਆ ਨੂੰ 5-1 ਨਾਲ ਹਰਾ ਕੇ ਖਿਤਾਬ ਜਿੱਤ ਲਿਆ। ਅਲੀਸ਼ਾਨ ਨੇ ਟੂਰਨਾਮੈਂਟ ‘ਚ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆ ਹੋਇਆ 12ਵੇਂ ਮਿੰਟ ‘ਚ ਭਾਰਤ ਨੂੰ ਬੜ੍ਹਤ ਦਵਾਈ। ਲਾਕਡਾ ਨੇ ਇਸ ਤੋਂ ਬਾਅਦ 20ਵੇਂ ਮਿੰਟ ‘ਚ ਪੈਨਲਟੀ ਕਾਰਨਰ ਅਤੇ 23ਵੇਂ ਮਿੰਟ ‘ਚ ਪੈਨਲਟੀ ਸਟਰੋਕ ਨੂੰ ਗੋਲ ‘ਚ ਬਦਲ ਕੇ ਭਾਰਤ ਨੂੰ 3-0 ਨਾਲ ਅੱਗੇ ਕੀਤਾ। ਮਲੇਸ਼ੀਆ ਨੇ 32ਵੇਂ ਮਿੰਟ ‘ਚ ਅਕੀਮੁੰਲਾਹ ਅਨੁਆਰ ਏਸੁਕ.ਐੱਮ ਦੇ ਮੈਦਾਨੀ ਗੋਲ ਦੀ ਬਦੌਲਤ ਸਕੋਰ 1-3 ਕੀਤਾ ਪਰ ਅਲੀਸ਼ਾਨ ਨੇ 34ਵੇਂ ਮਿੰਟ ‘ਚ ਇਕ ਹੋਰ ਗੋਲ ਕਰਕੇ ਮੱਧ ਅੰਤਰਾਲ ਤੱਕ ਭਾਰਤ ਨੂੰ 4-1 ਨਾਲ ਅੱਗੇ ਕਰ ਦਿੱਤਾ। ਮਨਿੰਦਰ ਸਿੰਘ ਨੇ 38ਵੇਂ ਮਿੰਟ ‘ਚ ਇਕ ਹੋਰ ਗੋਲ ਕਰਕੇ ਭਾਰਤ ਨੂੰ 5-1 ਨਾਲ ਅੱਗੇ ਕੀਤਾ। ਮਲੇਸ਼ੀਆ ਨੂੰ ਦੂਜੇ ਸਥਾਨ ‘ਤੇ ਸੰਤੁਸ਼ਟੀ ਕਰਨੀ ਪਈ। ਸਿੰਗਾਪੁਰ ਨੇ ਚੀਨ ਨੂੰ 3-1 ਹਰਾ ਕੇ ਤੀਜਾ ਸਥਾਨ ਹਾਸਲ ਕੀਤਾ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Sports →
Share on WhatsApp