ਸਰੀ ਨੇ ਨਿਰਧਾਰਿਤ ਸਮੇਂ ਤੋਂ ਪਹਿਲਾਂ ਰਿਹਾਇਸ਼ੀ ਟੀਚੇ ਪੂਰੇ ਕੀਤੇ

13,800 ਤੋਂ ਵੱਧ ਨਵੇਂ ਘਰਾਂ ਨੂੰ ਦਿੱਤੀ ਮਨਜ਼ੂਰੀ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਆਪਣੇ ਰਿਹਾਇਸ਼ੀ ਟੀਚਿਆਂ ਤੋਂ ਵੱਧ ਪ੍ਰਾਪਤੀ ਹਾਸਲ ਕੀਤੀ ਹੈ। ਪਿਛਲੇ ਢਾਈ ਸਾਲਾਂ ਵਿੱਚ ਸ਼ਹਿਰ ਨੇ ਕੁੱਲ 13,844 ਸ਼ੁੱਧ ਨਵੇਂ ਰਿਹਾਇਸ਼ੀ ਯੂਨਿਟਾਂ ਨੂੰ ਮਨਜ਼ੂਰੀ ਦਿੱਤੀ ਹੈ ਅਤੇ ਆਪਣੇ ਹਾਊਸਿੰਗ ਐਕਸ਼ਨ ਪਲਾਨ ਵਿੱਚ ਦਰਸਾਈਆਂ ਸਾਰੀਆਂ ਪਹਿਲਕਦਮੀਆਂ ਨੂੰ ਪੂਰਾ ਕਰਨ ਵੱਲ ਨਿਰਧਾਰਿਤ ਰਾਹ ‘ਤੇ ਹਨ।

ਮੇਅਰ ਬਰੈਂਡਾ ਲੌਕ ਨੇ ਕਿਹਾ, “ਮੈਨੂੰ ਉਸ ਅਵਿਸ਼ਵਾਸਯੋਗ ਤਰੱਕੀ ‘ਤੇ ਖ਼ੁਸ਼ੀ ਹੈ, ਜੋ ਅਸੀਂ ਪ੍ਰਾਪਤ ਕੀਤੀ ਹੈ ਅਤੇ ਉਨ੍ਹਾਂ ਮਹੱਤਵਪੂਰਨ ਕਦਮਾਂ ‘ਤੇ ਵੀ ਮਾਣ ਹੈ ਜੋ ਅਸੀਂ ਬੇਲੋੜੀ ਪ੍ਰਸ਼ਾਸਕੀ ਰੁਕਾਵਟਾਂ ਘਟਾਉਣ, ਆਪਣੀਆਂ ਪ੍ਰਕਿਰਿਆਵਾਂ ਨੂੰ ਆਧੁਨਿਕ ਬਣਾਉਣ ਅਤੇ ਸਰੀ ਵਿੱਚ ਘਰਾਂ ਦਾ ਨਿਰਮਾਣ ਆਸਾਨ ਬਣਾਉਣ ਲਈ ਚੁੱਕੇ ਹਨ। ਭਾਵੇਂ ਮੌਜੂਦਾ ਮਾਰਕਿਟ  ਹਾਲਾਤ ਅਜੇ ਵੀ ਚੁਣੌਤੀਪੂਰਨ ਹਨ, ਫਿਰ ਵੀ ਸਰੀ ਨੇ ਹਾਊਸਿੰਗ ਖੇਤਰ ਨਾਲ ਮਿਲ ਕੇ ਵਸਨੀਕਾਂ ਲਈ ਹੋਰ ਰਿਹਾਇਸ਼ੀ ਵਿਕਲਪ ਉਪਲਬਧ ਕਰਵਾਉਣ ਵਾਸਤੇ ਲਗਾਤਾਰ ਅੱਗੇ ਵਧਿਆ ਹੈ। ਮੈਂ ਫੈਡਰਲ ਸਰਕਾਰ ਅਤੇ ਕੈਨੇਡਾ ਮੋਰਟਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ (CMHC) ਦਾ ਉਨ੍ਹਾਂ ਦੇ ਲਗਾਤਾਰ ਸਹਿਯੋਗ ਲਈ ਧੰਨਵਾਦ ਕਰਦੀ ਹਾਂ।”

ਸਰੀ ਦੇ ਹਾਊਸਿੰਗ ਐਕਸ਼ਨ ਪਲਾਨ (Surrey’s Housing Action Plan)  ਤਹਿਤ 2026 ਦੇ ਅੰਤ ਤੱਕ ਤਿੰਨ ਸਾਲਾਂ ਵਿੱਚ 13,000 ਨਵੇਂ ਸ਼ੁੱਧ ਰਿਹਾਇਸ਼ੀ ਯੂਨਿਟਾਂ ਦਾ ਟੀਚਾ ਰੱਖਿਆ ਗਿਆ ਸੀ, ਜੋ ਸ਼ਹਿਰ ਦੀ ਰਿਹਾਇਸ਼ੀ ਸਪਲਾਈ ਵਿੱਚ 27.8 ਫ਼ੀਸਦੀ ਵਾਧੇ ਨੂੰ ਦਰਸਾਉਂਦਾ ਹੈ। ਸਿਟੀ ਨੇ ਇਹ ਟੀਚਾ ਛੇ ਮਹੀਨੇ ਪਹਿਲਾਂ ਹੀ ਹਾਸਲ ਕਰ ਲਿਆ। ਇਸ ਯੋਜਨਾ ਨੂੰ ਫੈਡਰਲ ਸਰਕਾਰ ਦੇ ਹਾਊਸਿੰਗ ਐਕਸਲੇਰੇਟਰ ਫ਼ੰਡ (Housing Accelerator Fund) ਰਾਹੀਂ 100.7 ਮਿਲੀਅਨ ਡਾਲਰ ਦੀ ਸਹਾਇਤਾ ਪ੍ਰਾਪਤ ਹੈ।

ਸਿਟੀ ਨੇ ਯੋਜਨਾ ਅਧੀਨ ਨੌਂ ਵਿੱਚੋਂ ਛੇ ਪਹਿਲਾਂ ਪੂਰੀਆਂ ਕਰ ਲਈਆਂ ਹਨ ਅਤੇ ਬਾਕੀ ਤਿੰਨ ਨੂੰ ਵੀ ਇਸ ਸਾਲ ਦੇ ਅੰਤ ਤੱਕ ਪੂਰਾ ਕਰਨ ਦੀ ਉਮੀਦ ਹੈ। ਇਨ੍ਹਾਂ ਸੁਧਾਰਾਂ ਨੇ ਵਿਕਾਸ ਪ੍ਰਕਿਰਿਆ ਨੂੰ ਹੋਰ ਤੇਜ਼ ਅਤੇ ਸੁਚਾਰੂ ਬਣਾਉਣ ਵਿੱਚ ਮਦਦ ਕੀਤੀ ਹੈ, ਜਿਸ ਵਿੱਚ ਸ਼ਾਮਲ ਹਨ:

•                     ਵਿਕਾਸ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਨਵੇਂ ਅਧਿਕਾਰਤ ਕਮਿਊਨਿਟੀ ਯੋਜਨਾ (Official Community Plan) ਨਾਲ ਅਨੁਕੂਲਤਾ ਰੱਖਦਿਆਂ ਨੇਬਰਹੁੱਡ ਇਲਾਕਿਆਂ ਦੀਆਂ ਸੰਕਲਪ ਯੋਜਨਾਵਾਂ ਦਾ ਆਧੁਨਿਕੀਕਰਨ ਕਰਨਾ ਅਤੇ ਇਕਸਾਰਤਾ ਲਿਆਉਣਾ ।

•                     ਅਮੈਨਿਟੀ ਕਾਸਟ ਚਾਰਜਿਜ਼ (Amenity Cost Charges) ਅਤੇ ਬੋਨਸ ਡੈਨਸਿਟੀ  (bonus density ) ਲਈ ਨਵੇਂ ਪ੍ਰੋਗਰਾਮ, ਤਾਂ ਜੋ ਕਮਿਊਨਿਟੀ ਸਹੂਲਤਾਂ ਦੇ ਵਿਕਾਸ ਲਈ ਇੱਕ ਹੋਰ ਸਪੱਸ਼ਟ ਅਤੇ ਭਰੋਸੇਯੋਗ ਢਾਂਚਾ ਤਿਆਰ ਕੀਤਾ ਜਾ ਸਕੇ।

•                     ਸਾਰੀਆਂ ਬਿਲਡਿੰਗ ਪਰਮਿਟ ਅਰਜ਼ੀਆਂ ਦੀ ਸਮੀਖਿਆ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਡਿਜੀਟਲ ਬਣਾਉਣਾ।

ਸਰੀ ਸੈਂਟਰ ਤੋਂ ਸੰਸਦ ਮੈਂਬਰ ਮਾਣਯੋਗ ਰਣਦੀਪ ਸਰਾਏ ਨੇ, ਹਾਊਸਿੰਗ ਅਤੇ ਇਨਫਰਾਸਟਰਕਚਰ ਮੰਤਰੀ ਅਤੇ ਪੈਸੀਫਿਕ ਆਰਥਿਕ ਵਿਕਾਸ ਲਈ ਜ਼ਿੰਮੇਵਾਰ ਮੰਤਰੀ ਮਾਣਯੋਗ ਗਰੇਗਰ ਰੌਬਰਟਸਨ ਦੀ ਤਰਫੋਂ ਕਿਹਾ, “ਸਰੀ ਕੈਨੇਡਾ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਸ਼ਹਿਰਾਂ ਵਿੱਚੋਂ ਇੱਕ ਹੈ ਅਤੇ ਲੋਕਾਂ ਨੂੰ ਆਪਣੇ ਕੰਮ, ਸਿੱਖਿਆ ਅਤੇ ਪਰਿਵਾਰਾਂ ਦੇ ਨੇੜੇ ਕਿਫ਼ਾਇਤੀ ਘਰਾਂ ਦੀ ਲੋੜ ਹੈ। ਹਾਊਸਿੰਗ ਐਕਸਲੇਰੇਟਰ ਫ਼ੰਡ ਰਾਹੀਂ ਸਾਡੀ ਸਰਕਾਰ ਨੂੰ ਸਿਟੀ ਆਫ਼ ਸਰੀ ਦਾ ਸਮਰਥਨ ਕਰਨ ‘ਤੇ ਮਾਣ ਹੈ, ਜਿਸ ਨੇ ਨਿਰਧਾਰਿਤ ਸਮੇਂ ਤੋਂ ਪਹਿਲਾਂ ਹੀ ਆਪਣਾ ਰਿਹਾਇਸ਼ੀ ਟੀਚਾ ਪਾਰ ਕਰ ਲਿਆ ਹੈ। ਇਹ 13,800 ਤੋਂ ਵੱਧ ਨਵੇਂ ਘਰ ਕਮਿਊਨਿਟੀ ਨੂੰ ਹੋਰ ਮਜ਼ਬੂਤ ਬਣਾਉਣਗੇ ਅਤੇ ਆਉਣ ਵਾਲੇ ਸਾਲਾਂ ਤੱਕ ਵਸਨੀਕਾਂ ਦੀ ਜ਼ਿੰਦਗੀ ਵਿੱਚ ਮਹੱਤਵਪੂਰਨ ਬਦਲਾਅ ਲਿਆਉਣਗੇ।”

ਸਿਟੀ ਨੇ ਸੂਬਾਈ ਰਿਹਾਇਸ਼ੀ ਟੀਚੇ ਨੂੰ ਵੀ ਪਾਰ ਕਰ ਲਿਆ ਹੈ। 1 ਜੁਲਾਈ, 2025 ਤੋਂ 30 ਜੂਨ, 2026 ਦੀ ਰਿਪੋਰਟਿੰਗ ਮਿਆਦ ਦੌਰਾਨ 5,307 ਨਵੇਂ ਸ਼ੁੱਧ ਰਿਹਾਇਸ਼ੀ ਯੂਨਿਟਾਂ ਨੂੰ ਅੰਤਿਮ ਕਬਜ਼ਾ ਮਨਜ਼ੂਰੀ (ਫਾਈਨਲ ਓਕਿਊਪੈਂਸੀ) ਦਿੱਤੀ ਗਈ, ਜੋ 4,639 ਯੂਨਿਟਾਂ ਦੇ ਨਿਰਧਾਰਿਤ ਟੀਚੇ ਨਾਲੋਂ 14.4 ਫ਼ੀਸਦੀ ਵੱਧ ਹੈ।

ਵਿਕਾਸ ਅਤੇ ਪਰਮਿਟ ਪ੍ਰਕਿਰਿਆ ਵਿੱਚ ਹੋ ਰਹੇ ਸੁਧਾਰਾਂ ਬਾਰੇ ਨਵੀਂ ਜਾਣਕਾਰੀ ਲਈ surrey.ca/development ‘ਤੇ ਜਾਓ।

Share:

Facebook
Twitter
Pinterest
LinkedIn
matrimonail-ads
On Key

Related Posts

ਸਿਟੀ ਆਫ਼ ਸਰੀ ਵੱਲੋਂ ਜਾਇਦਾਦ ਖ਼ਰੀਦ ਨਾਲ ਸੰਬੰਧਿਤ ਗ਼ਲਤ ਦਾਅਵਿਆਂ ਬਾਰੇ ਸਪੱਸ਼ਟੀਕਰਨ

ਸਰੀ, ਬੀ.ਸੀ. – ਹਾਲ ਹੀ ਵਿੱਚ ਕੁਝ ਸਥਾਨਕ ਮੀਡੀਆ ਵਿੱਚ ਸਿਟੀ ਆਫ਼ ਸਰੀ ਦੀ ਜਾਇਦਾਦ ਖ਼ਰੀਦਣ ਦੀ ਪ੍ਰਕਿਰਿਆ ਬਾਰੇ ਕੁੱਝ ਗ਼ਲਤ ਜਾਣਕਾਰੀ ਪ੍ਰਕਾਸ਼ਿਤ ਕੀਤੀ ਗਈ ਹੈ, ਜਿਸ ਬਾਰੇ

ਬਿਸ਼ਨੋਈ ਗੈਂਗ ਦੀਆਂ ਗ੍ਰਿਫ਼ਤਾਰੀਆਂ ਬਾਰੇ ਬਰੈਂਡਾ ਲੌਕ ਦਾ ਬਿਆਨ

ਸਰੀ ਵਿੱਚ ਜਬਰੀ ਵਸੂਲੀ ਦੇ ਸੰਕਟ ਨਾਲ ਨਜਿੱਠਣਾ ਸਿਟੀ ਆਫ਼ ਸਰੀ ਦੀ ਇੱਕ ਮੁੱਖ ਤਰਜੀਹ ਰਹੀ ਹੈ। ਅਸੀਂ ਇੱਕ ਤਾਲਮੇਲ ਵਾਲੀ ਰਾਸ਼ਟਰੀ ਪ੍ਰਤੀਕਿਰਿਆ, ਸਾਰੇ ਪੱਧਰਾਂ ਦੀਆਂ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.