ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : Ram Mandir Pran Pratishtha: 22 ਜਨਵਰੀ ਦੇਸ਼ ਲਈ ਵੱਡਾ ਦਿਨ ਹੈ। ਸੋਮਵਾਰ ਨੂੰ ਅਯੁੱਧਿਆ ‘ਚ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਹੈ। ਇਸ ਇਤਿਹਾਸਕ ਸਮਾਗਮ ‘ਚ ਹਿੱਸਾ ਲੈਣ ਲਈ ਬਾਲੀਵੁੱਡ ਦੀਆਂ ਕਈ ਹਸਤੀਆਂ ਅਯੁੱਧਿਆ ਰਵਾਨਾ ਹੋ ਚੁੱਕੀਆਂ ਹਨ। ਬੀ-ਟਾਊਨ ਕੁਈਨ ਕੰਗਨਾ ਰਣੌਤ ਵੀ ਰਾਮ ਨਗਰੀ ਪਹੁੰਚ ਗਈ ਹੈ।

ਰਾਮ ਭਗਤੀ ‘ਚ ਡੁੱਬੀ ਕੰਗਨਾ ਰਣੌਤ

ਕੰਗਨਾ ਰਣੌਤ ਸ਼ਨਿੱਚਰਵਾਰ ਨੂੰ ਹੀ ਰਾਮ ਦੀ ਧਰਤੀ ‘ਤੇ ਪਹੁੰਚ ਗਈ ਸੀ। ਅੱਜ ਉਹ ਰਾਮਭਦਰਾਚਾਰੀਆ ਨੂੰ ਮਿਲੀ ਤੇ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ। ਫੋਟੋ ‘ਚ ਕੰਗਨਾ ਨੂੰ ਰਾਮਭਦਰਾਚਾਰੀਆ ਨੂੰ ਮੱਥਾ ਟੇਕਦੇ ਦੇਖਿਆ ਜਾ ਸਕਦਾ ਹੈ। ਅਭਿਨੇਤਰੀ ਨੇ ਉਨ੍ਹਾਂ ਨੂੰ ਗਲ਼ੇ ਲਾਇਆ ਤੇ ਉਨ੍ਹਾਂ ਤੋਂ ਆਸ਼ੀਰਵਾਦ ਲਿਆ।

ਹਨੂੰਮਾਨ ਯੱਗ ‘ਚ ਸ਼ਾਮਲ ਹੋਈ ਕੰਗਨਾ ਰਣੌਤ

ਫੋਟੋ ਸ਼ੇਅਰ ਕਰਦੇ ਹੋਏ ‘ਤੇਜਸ’ ਅਦਾਕਾਰਾ ਨੇ ਕੈਪਸ਼ਨ ‘ਚ ਲਿਖਿਆ, “ਆਓ ਮੇਰੇ ਰਾਮ। ਅੱਜ ਸਭ ਤੋਂ ਸਤਿਕਾਰਯੋਗ ਸ਼੍ਰੀ ਰਾਮਭਦਰਾਚਾਰੀਆ ਜੀ ਨਾਲ ਮੁਲਾਕਾਤ ਹੋਈ, ਉਨ੍ਹਾਂ ਦਾ ਆਸ਼ੀਰਵਾਦ ਲਿਆ। ਉਨ੍ਹਾਂ ਵੱਲੋਂ ਆਯੋਜਿਤ ਸ਼ਾਸਤਰਵਤ ਸਮੂਹ ਹਨੂੰਮਾਨ ਜੀ ਯੱਗ ‘ਚ ਹਿੱਸਾ ਲਿਆ। ਅਯੁੱਧਿਆ ‘ਚ ਸ਼੍ਰੀ ਰਾਮ ਦੇ ਸਵਾਗਤ ‘ਚ ਸਭ ਰਾਮ ਮਈ ਹੈ। ਕੱਲ੍ਹ ਅਯੁੱਧਿਆ ਦੇ ਰਾਜਾ ਲੰਮੇ ਬਨਵਾਸ ਤੋਂ ਬਾਅਦ ਆਪਣੇ ਘਰ ਆ ਰਹੇ ਹਨ। ਆਓ ਮੇਰੇ ਰਾਮ, ਆਓ ਮੇਰੇ ਰਾਮ।”

ਕੰਗਨਾ ਰਣੌਤ ਨੇ ਲਾਇਆ ਮੰਦਰ ‘ਚ ਝਾੜੂ

ਸ਼੍ਰੀ ਰਾਮਭਦਰਾਚਾਰੀਆ ਦਾ ਆਸ਼ੀਰਵਾਦ ਲੈਣ ਤੋਂ ਬਾਅਦ ਕੰਗਨਾ ਰਣੌਤ ਨੇ ਹਨੂੰਮਾਨ ਮੰਦਰ ‘ਚ ਸੇਵਾ ਕੀਤੀ। ਉਸਨੇ ਮੰਦਰ ਦੇ ਕੋਨੇ-ਕੋਨੇ ‘ਚ ਝਾੜੂ ਲਾਇਆ। ਅਦਾਕਾਰਾ ਨੇ ਇਸ ਦੀ ਵੀਡੀਓ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਉਸ ਨੇ ਕੈਪਸ਼ਨ ‘ਚ ਲਿਖਿਆ, ”ਹਨੂਮਾਨ ਮੰਦਰ ਦੀ ਸਫਾਈ ਕੀਤੀ ਪਰ ਭੀੜ ਬਹੁਤ ਜ਼ਿਆਦਾ ਹੋ ਗਈ।”

ਇਸ ਦੌਰਾਨ ਕੰਗਨਾ ਰਣੌਤ ਨੇ ਲਾਲ ਤੇ ਗੋਲਡਨ ਰੰਗ ਦੀ ਸਿਲਕ ਸਾੜ੍ਹੀ ਪਹਿਨੀ ਸੀ। ਅਭਿਨੇਤਰੀ ਨੇ ਸੋਨੇ ਦੇ ਗਹਿਣਿਆਂ, ਜੂੜਾ ਤੇ ਵੱਡੀ ਲਾਲ ਬਿੰਦੀ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ। ਟ੍ਰੈਡਿਸ਼ਨਲ ਅਵਤਾਰ ‘ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।

ਕੰਗਨਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਆਉਣ ਵਾਲੀ ਫਿਲਮ ‘ਐਮਰਜੈਂਸੀ’ ‘ਚ ਨਜ਼ਰ ਆਵੇਗੀ। ਐਕਟਿੰਗ ਦੇ ਨਾਲ-ਨਾਲ ਕੰਗਨਾ ਇਸ ਫਿਲਮ ‘ਚ ਡਾਇਰੈਕਸ਼ਨ ਵੀ ਕਰ ਰਹੀ ਹੈ। ਇਹ ਫਿਲਮ 24 ਅਪ੍ਰੈਲ 2024 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਉਸ ਨੇ ਫਿਲਮ ‘ਚ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਇਆ ਹੈ। ਉਹ ਤਮਿਲ ਫਿਲਮ Vettaiyan ‘ਚ ਵੀ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ।