ਇਸਲਾਮਾਬਾਦ: ਗੁਆਂਢੀ ਮੁਲਕ ਪਾਕਿਸਤਾਨ ਦੇ ਮੀਡੀਆ ਇਤਿਹਾਸ ‘ਚ ਪਹਿਲੀ ਵਾਰ ਕਿਸੇ ਸਾਬਤ ਸੂਰਤ ਸਿੱਖ ਨੌਜਵਾਨ ਨੂੰ ਨਿਊਜ਼ ਟੀ.ਵੀ. ਚੈਨਲ ‘ਤੇ ਐਂਕਰ ਭਾਵ ਅਨਾਊਂਸਰ ਨਿਯੁਕਤ ਕੀਤਾ ਗਿਆ ਹੈ।ਸੂਬਾ ਖੈਬਰ ਪਖਤੂਨਖਵਾ ‘ਚ ਜ਼ਿਲ੍ਹਾ ਸਾਂਗਲਾ ਦੇ ਕਸਬੇ ਚਕਾਸੇਰ ਨਿਵਾਸੀ ਉੱਤਮ ਰਾਮ ਸਿੰਘ ਦੇ ਪੁੱਤਰ ਹਰਮੀਤ ਸਿੰਘ ਦੀ ਨਿਯੁਕਤੀ ਉਸ ਦੀ ਕਾਬਲੀਅਤ ਦੇ ਆਧਾਰ ‘ਤੇ ਪ੍ਰਸਿੱਧ ਪਾਕਿਸਤਾਨੀ ਨਿਊਜ਼ ਚੈਨਲ ਏ.ਟੀ.ਵੀ. ‘ਤੇ ਬਤੌਰ ਅਨਾਊਂਸਰ ਕੀਤੀ ਗਈ ਹੈ। ਮਾਸ ਕਮਿਊਨੀਕੇਸ਼ਨ ਦੀ ਡਿਗਰੀ ਕਰਨ ਤੋਂ ਬਾਅਦ ਲੰਬਾ ਸਮਾਂ ਮਲੇਸ਼ੀਆ ‘ਚ ਰਹਿਣ ਤੋਂ ਬਾਅਦ ਹੁਣ ਹਰਮੀਤ ਸਿੰਘ ਨੇ ਪੱਕੇ ਤੌਰ ‘ਤੇ ਪਾਕਿਸਤਾਨ ਰਹਿਣ ਦਾ ਮਨ ਬਣਾਇਆ ਹੈ।ਜ਼ਿਕਰਯੋਗ ਹੈ ਕਿ ਹਰਮੀਤ ਸਿੰਘ ਤੋਂ ਇਲਾਵਾ ਸੂਬਾ ਪਿਸ਼ਾਵਰ ਦਾ ਤਰਨਜੀਤ ਸਿੰਘ ਵੀ ਕਈ ਪਾਕਿਸਤਾਨੀ ਚੈਨਲਾਂ ਲਈ ਐਂਕਰਿੰਗ ਕਰਨ ਦੇ ਨਾਲ-ਨਾਲ ਫਿਲਮਾਂ ‘ਚ ਐਕਟਰ ਤੇ ਡਾਇਰੈਕਟਰ ਵਜੋਂ ਪ੍ਰਸਿੱਧੀ ਹਾਸਲ ਕਰ ਰਿਹਾ ਹੈ।
ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ


