ਨਵੀਂ ਦਿੱਲੀ: ਰੇਪ ਤੇ ਜਾਨ ਤੋਂ ਮਰਨ ਦੀਆਂ ਕਥਿਤ ਧਮਕੀਆਂ ਦਾ ਸਾਹਮਣਾ ਕਰ ਰਹੀ ਕਾਰਗਿਲ ਸ਼ਹੀਦ ਦੀ ਬੇਟੀ ਗੁਰਮਿਹਰ ਕੌਰ ਨੇ ਦਿੱਲੀ ਨੂੰ ਅਲਵਿਦਾ ਆਖ ਦਿੱਤਾ ਹੈ। ਇਹ ਜਾਣਕਾਰੀ ਗੁਰਮੇਹਰ ਕੌਰ ਦੇ ਦੋਸਤ ਰਾਮ ਸੁਬਰਾਮਨੀਅਮ ਨੇ ਟਵਿੱਟ ਕਰ ਕੇ ਦਿੱਤੀ। ਦੂਜੇ ਪਾਸੇ ਦਿੱਲੀ ਪੁਲਿਸ ਵੀ ਸਰਗਰਮ ਹੋ ਗਈ ਹੈ ਤੇ ਗੁਰਮਿਹਰ ਕੌਰ ਨੂੰ ਧਮਕੀ ਦੇ ਮਾਮਲੇ ਵਿੱਚ ਐਫਆਈਆਰ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਗੁਰਮੇਹਰ ਕੌਰ ਦੇ ਦੋਸਤ ਰਾਮ ਨੇ ਟਵਿੱਟ ਕੀਤਾ ਹੈ ਜਿਸ ਵਿੱਚ ਉਸ ਨੇ ਲਿਖਿਆ ਹੈ ਕਿ ਕੁਝ ਦੇਰ ਪਹਿਲਾਂ ਗੁਰਮਿਹਰ ਨਾਲ ਗੱਲ ਹੋਈ ਉਹ ਬਹੁਤ ਡਰੀ ਹੋਈ ਸੀ। ਫ਼ਿਲਹਾਲ ਉਹ ਦਿੱਲੀ ਛੱਡ ਕੇ ਜਾ ਰਹੀ ਹੈ। ਰਾਮ ਅਨੁਸਾਰ ਗੁਰਮੇਹਰ ਕੌਰ ਦਾ ਦਿੱਲੀ ਛੱਡ ਕੇ ਜਾਣਾ ਉਸ ਦੇ ਲਈ ਬਹੁਤ ਦੁਖਦਾਈ ਹੈ।ਰਾਮ ਅਨੁਸਾਰ ਸੋਸ਼ਲ ਮੀਡੀਆ ਉੱਤੇ ਗੁਰਮਿਹਰ ਦੇ ਪਿੱਛੇ ਪੈਣ ਵਾਲੇ ਲੋਕਾਂ ਨੂੰ ਆਪਣੇ ਆਪ ਉੱਤੇ ਮਾਣ ਹੋ ਰਿਹਾ ਹੋਣਾ ਜਿਸ ਵਿੱਚ ਨੇਤਾ, ਅਭਿਨੇਤਾ ਤੇ ਖਿਲਾੜੀ ਵੀ ਸ਼ਾਮਲ ਹਨ। ਸਾਰਿਆਂ ਨੂੰ ਵਧਾਈ। ਦੂਜੇ ਪਾਸੇ ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਵਿੱਚ ਆਈਪੀਸੀ ਦੀ ਕਈ ਧਰਾਵਾਂ ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਧਮਕੀ ਦੇਣ ਵਾਲਿਆਂ ਦੀਆਂ ਜਾਂਚ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਮੇਰੀ ਪੋਤੀ ਨੇ ਕੁਝ ਗਲਤ ਨਹੀਂ ਕੀਤਾ; ਵੱਡੀ ਗੱਲ ਮੇਰੀ ਪੋਤੀ ਨੂੰ ਮਾਰ ਹੀ ਦੇਣਗੇ ਕਿਹਾ ਦਾਦੇ ਨੇ


