-ਅੱਜ ਤੋਂ ਸ਼ੁਰੂ ਹੋਣਗੇ ਪ੍ਰਰੀ-ਕੁਆਰਟਰ-ਕਮ-ਨਾਕਆਊਟ ਮੈਚ

-ਪੰਜਾਬ ਦੇ ਮੁੰਡਿਆਂ ਨੇ ਉੱਤਰ ਪ੍ਰਦੇਸ਼ ਨੂੰ 2-0 ਤੇ ਕੁੜੀਆਂ ਨੇ ਤਾਮਿਲਨਾਡੂ ਨੂੰ 4-0 ਨਾਲ ਹਰਾਇਆ

ਜਤਿੰਦਰ ਪੰਮੀ, ਜਲੰਧਰ

67ਵੀਆਂ ਨੈਸ਼ਨਲ ਸਕੂਲ ਖੇਡਾਂ (ਅੰਡਰ-19) ਦੇ ਤੀਸਰੇ ਦਿਨ ਅੱਜ ਵੱਖ-ਵੱਖ ਮੈਦਾਨਾਂ ‘ਚ ਕੁੱਲ 16 ਮੈਚ ਹੋਏ। ਡੀਈਓ ਸੈਕੰਡਰੀ ਡਾ. ਕੁਲਤਰਨਜੀਤ ਸਿੰਘ ਤੇ ਡਿਪਟੀ ਡੀਈਓ ਸੈਕੰਡਰੀ ਰਾਜੀਵ ਜੋਸ਼ੀ ਵੱਲੋਂ ਮੈਦਾਨਾਂ ‘ਚ ਜਾ ਕੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਗਈ ਤੇ ਖਿਡਾਰੀਆਂ ਨੂੰ ਬਿਹਤਰ ਭਵਿੱਖ ਲਈ ਸ਼ੁੱਭ-ਕਾਮਨਾਵਾਂ ਦਿੱਤੀਆਂ ਗਈਆਂ। ਅੱਜ ਦੇ ਲੀਗ ਮੈਚਾਂ ਦੇ ਲੜਕੀਆਂ ਦੇ ਮੁਕਾਬਲਿਆਂ ‘ਚ ਪੰਜਾਬ ਨੇ ਤਾਮਿਲਨਾਡੂ ਨੂੰ 4-0, ਝਾਰਖੰਡ ਨੇ ਸੀਬੀਐੱਸਈਡਬਲਿਊਐੱਸਓ ਨੂੰ 18-0, ਮਹਾਰਾਸ਼ਟਰ ਨੇ ਦਿੱਲੀ ਨੂੰ 2-1, ਛੱਤੀਸਗੜ੍ਹ ਨੇ ਵਿੱਦਿਆ ਭਾਰਤੀ ਨੂੰ 10-0 ਤੇ ਹਰਿਆਣਾ ਨੇ ਗੁਜਰਾਤ ਨੂੰ 4-0 ਨਾਲ ਹਰਾਇਆ। ਕੇਰਲ ਤੇ ਜੰਮੂ-ਕਸ਼ਮੀਰ ਦਾ ਮੁਕਾਬਲਾ 0-0 ਤੇ ਮੱਧ-ਪ੍ਰਦੇਸ਼ ਤੇ ਹਿਮਾਚਲ ਦਾ ਮੁਕਾਬਲਾ 2-2 ਨਾਲ ਬਰਾਬਰੀ ‘ਤੇ ਰਿਹਾ। ਲੜਕਿਆਂ ਦੇ ਲੀਗ ਮੁਕਾਬਲਿਆਂ ‘ਚ ਪੰਜਾਬ ਨੇ ਉੱਤਰ ਪ੍ਰਦੇਸ਼ ਨੂੰ 2-0, ਵਿੱਦਿਆ ਭਾਰਤੀ ਨੇ ਸੀਬੀਐੱਸਈਡਬਲਊਓ ਨੂੰ 3-1, ਮੱਧ-ਪ੍ਰਦੇਸ਼ ਨੇ ਚੰਡੀਗੜ੍ਹ ਨੂੰ 8-0, ਓਡੀਸ਼ਾ ਨੇ ਜੰਮੂ-ਕਸ਼ਮੀਰ ਨੂੰ 5-0, ਪੱਛਮੀ ਬੰਗਾਲ ਨੇ ਤਿ੍ਪੁਰਾ ਨੂੰ 8-0 ਤੇ ਕੇਰਲ ਨੇ ਮਹਾਰਾਸ਼ਟਰ ਨੂੰ 1-0 ਨਾਲ ਹਰਾਇਆ। ਦਿੱਲੀ ਤੇ ਹਿਮਾਚਲ ਪ੍ਰਦੇਸ਼ ਦਾ ਮੁਕਾਬਲਾ 2-2, ਆਂਧਰਾ-ਪ੍ਰਦੇਸ਼ ਤੇ ਬਿਹਾਰ ਦਾ ਮੁਕਾਬਲਾ 1-1 ਤੇ ਕਰਨਾਟਕਾ ਤੇ ਉੱਤਰਾਖੰਡ ਦਾ ਮੁਕਾਬਲਾ 1-1 ਨਾਲ ਬਰਾਬਰੀ ‘ਤੇ ਰਿਹਾ। ਇਸ ਮੌਕੇ ਸੁਰਜੀਤ ਹਾਕੀ ਸਟੇਡੀਅਮ ਦੇ ਕਨਵੀਨਰ ਪਿੰ੍ਸੀਪਲ ਰਜਿੰਦਰ ਪਾਲ ਸਿੰਘ ਭਾਟੀਆ, ਕੋ-ਕਨਵੀਨਰ ਹਰਿੰਦਰ ਸਿੰਘ ਸੰਘਾ, ਪੀਏਪੀ ਗਰਾਊਂਡ ਦੇ ਕਨਵੀਨਰ ਪਿੰ੍ਸੀਪਲ ਹਰਮੇਸ਼ ਲਾਲ ਘੇੜਾ, ਕੋ-ਕਨਵੀਨਰ ਕੁਲਜਿੰਦਰ ਸਿੰਘ ਮੱਲੀ, ਬੀਐੱਸਐੱਫ ਹਾਕੀ ਗਰਾਊਂਡ ਦੇ ਕਨਵੀਨਰ ਪਿੰ੍ਸੀਪਲ ਚੰਦਰ ਸ਼ੇਖਰ, ਕੋ-ਕਨਵੀਨਰ ਮਨਪ੍ਰਰੀਤ ਸਿੰਘ ਤੇ ਲਾਇਲਪੁਰ ਖ਼ਾਲਸਾ ਕਾਲਜ ਦੇ ਕਨਵੀਨਰ ਪਿੰ੍ਸੀਪਲ ਤਜਿੰਦਰ ਸਿੰਘ ਤੇ ਕੋ-ਕਨਵੀਨਰ ਲਸਕਰੀ ਰਾਮ ਮੌਜੂਦ ਸਨ।

ਅੱਜ ਤੋਂ ਸ਼ੁਰੂ ਹੋਣਗੇ ਪ੍ਰਰੀ-ਕੁਆਰਟਰ ਫਾਈਨਲ-ਕਮ-ਨਾਕ ਆਊਟ ਮੁਕਾਬਲੇ

ਕੋ-ਕਨਵੀਨਰ ਹਰਿੰਦਰ ਸਿੰਘ ਸੰਘਾ ਨੇ ਦੱਸਿਆ ਕਿ ਸਾਰੀਆਂ ਟੀਮਾਂ ਦੇ ਲੀਗ ਮੁਕਾਬਲੇ ਖ਼ਤਮ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ‘ਚ ਆਈਆਂ ਮੁੰਡਿਆਂ ਦੀਆਂ 26 ਤੇ ਕੁੜੀਆਂ ਦੀਆਂ 24 ਟੀਮਾਂ ਦੇ ਵੱਖ-ਵੱਖ ਪੂਲ ਬਣਾਏ ਗਏ ਸਨ। ਹਰ ਪੂਲ ‘ਚ ਸ਼ਾਮਲ ਟੀਮਾਂ ਵਿਚਾਲੇ ਹੋਏ ਲੀਗ ਮੈਚਾਂ ਦੌਰਾਨ ਪੂਲ ‘ਚੋਂ ਪਹਿਲੇ ਤੇ ਦੂਜੇ ਸਥਾਨ ‘ਤੇ ਰਹਿਣ ਵਾਲੀਆਂ 16 ਟੀਮਾਂ ਚੁਣੀਆਂ ਗਈਆਂ ਹਨ। ਇਨ੍ਹਾਂ ਟੀਮਾਂ ਵਿਚਾਲੇ ਨੌਂ ਜਨਵਰੀ ਨੂੰ ਪ੍ਰਰੀ-ਕੁਆਰਟਰ ਫਾਈਨਲ-ਕਮ-ਨਾਕ ਆਊਟ ਮੁਕਾਬਲੇ ਕਰਵਾਏ ਜਾਣਗੇ।