ਸੁਖਦੇਵ ਗਰਗ, ਜਗਰਾਓਂ : ਜਗਰਾਓਂ ਦੇ ਇਕ ਸ਼ੈਲਰ ਮਾਲਕ ਰਾਕੇਸ਼ ਕੁਮਾਰ ਸਿੰਗਲਾ ਦਾ ਪਿਛਲੇ ਦਿਨੀਂ ਅਚਾਨਕ ਸਿਹਤ ਵਿਗੜਨ ਕਾਰਨ ਦੇਹਾਂਤ ਹੋ ਗਿਆ ਸੀ। ਸ਼ੈਲਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਅੰਕੁਰ ਗੁਪਤਾ ਤੇ ਸੀਨੀਅਰ ਆਗੂ ਲੱਕੀ ਗਰਗ ਨੇ ਦੱਸਿਆ ਰਾਕੇਸ਼ ਸਿੰਗਲਾ ਦੇ ਆਤਮਿਕ ਸ਼ਾਂਤੀ ਲਈ ਰੱਖੇ ਸ਼੍ਰੀ ਗਰੁੜ ਪੁਰਾਣ ਦਾ ਪਾਠ ਦਾ ਭੋਗ ਤੇ ਰਸਮ ਪੱਗੜੀ ਭਲਕੇ ਮੰਗਲਵਾਰ 29 ਦਸੰਬਰ ਨੂੰ ਸਨਮਤੀ ਮਾਤਰ ਸੇਵਾ ਸੰਘ ਹਾਲ ਰਾਏਕੋਟ ਰੋਡ ਜਗਰਾਓਂ ਵਿਖੇ ਹੋਵੇਗੀ।