ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਸਾਲ 2023 ਬੱਸ ਪੂਰਾ ਹੋਣ ਵਾਲਾ ਹੀ ਹੈ। ਕੁਝ ਹੀ ਦਿਨਾਂ ਵਿੱਚ ਲੋਕ ਪੁਰਾਣੇ ਸਾਲ ਨੂੰ ਵਿਦਾ ਕਰ ਕੇ ਨਵੇਂ ਸਾਲ ਦੀ ਸਵਾਗਤ ਕਰਨਗੇ। ਸਾਲ ਖਤਮ ਹੋਣ ਦੇ ਨਾਲ ਹੀ ਲੋਕ ਪੂਰੇ ਸਾਲ ਹੋਏ ਘਟਨਾਕ੍ਰਮਾਂ ਨੂੰ ਮੁੜ ਯਾਦ ਕਰ ਰਹੇ ਹਨ।

ਇਸ ਸਾਲ ਕਈ ਸਾਰੀਆਂ ਗੱਲਾਂ ਚਰਚਾ ‘ਚ ਰਹੀਆਂ। ਹਰ ਸੈਕਟਰ ਵਿੱਚ ਕੁਝ ਨਾ ਕੁਝ ਅਜਿਹੇ ਵੇਖਣ ਨੂੰ ਮਿਲਿਆ, ਜਿਸ ਨੇ ਜੰਮ ਕੇ ਸੁਰਖ਼ੀਆਂ ਪ੍ਰਾਪਤ ਕੀਤੀਆਂ। ਸਿਹਤ ਸੇਕਟਰ ‘ਚ ਵੀ ਇਸ ਸਾਲ ਕਾਫ਼ੀ ਕੁਝ ਵੇਖਣ ਨੂੰ ਮਿਲਿਆ।

ਇਸ ਸਾਲ ਦੇਸ਼-ਦੁਨੀਆ ‘ਚ ਕਈ ਅਜਿਹੀਆਂ ਬਿਮਾਰੀਆਂ ਸਾਹਮਣੇ ਆਈਆਂ, ਜਿਸ ਨੇ ਕੋਰੋਨਾ ਮਹਾਮਾਰੀ ਤੋਂ ਬਾਅਦ ਲੋਕਾਂ ਨੂੰ ਮੁੜ ਚਿੰਤਾ ‘ਚ ਪਾ ਦਿੱਤਾ। ਅਜਿਹੇ ਵਿੱਚ ਸਾਲ ਖਤਮ ਹੋਣ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ, ਉਨ੍ਹਾਂ ਪੰਜ ਬਿਮਾਰੀਆਂ ‘ਤੇ ਜਿਨ੍ਹਾਂ ਨੇ ਇਸ ਸਾਲ ਭਾਰਤ ਵਿੱਚ ਰੱਜ ਕੇ ਸੁਰਖੀਆਂ ਬਟੋਰੀਆਂ।

ਡੇਂਗੂ

ਡੇਂਗੂ ਮੱਛਰਾਂ ਨਾਲ ਹੋਣ ਵਾਲੀ ਇਕਗੰਭੀਰ ਬਿਮਾਰੀ ਹੈ ਜੋ ਅਕਸਰ ਕੁਝ ਸੀਜ਼ਨ ਵਿੱਚ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੀ ਹੈ। ਹਾਲਾਂਕਿ , ਇਸ ਸਾਲ ਦੇਸ਼ ਭਰ ਵਿੱਚ ਇਸ ਦੇ ਹਰ ਸਾਲ ਦੀ ਤੁਲਨਾ ਵਿੱਚ ਜ਼ਿਆਦਾ ਮਾਮਲੇ ਸਾਹਮਣੇ ਆਏ, ਜਿਸ ਨੇ ਸਾਰਿਆਂ ਨੂੰ ਚਿੰਤਾ ‘ਚ ਪਾ ਦਿੱਤਾ ਸਿੀ। ਇੰਨਾ ਹੀ, ਭਾਰਤ ਦੇ ਕੁਝ ਗੁਆਂਢੀ ਦੇਸ਼਼ਾਂ ‘ਚ ਵੀ ਡੇਂਗੂ ਨੇ ਕੋਹਰਾਮ ਮਚਾਇਆ ਸੀ।

ਕੰਜਕਟਿਵਾਈਟਿਸ

ਇਸ ਸਾਲ ਕੰਜਕਟਿਵਾਈਟਿਸ ਦੇ ਮਾਮਲਿਆਂ ਨੇ ਵੀ ਲੋਕਾਂ ਨੂੰ ਕਾਫ਼ੀ ਪਰੇਸ਼ਾਨ ਕੀਤਾ। ਇਹ ਅੱਖਾਂ ਵਿੱਚ ਹੋਣ ਵਾਲੀ ਇਨਫੈਕਸ਼ਲ ਹੈ, ਜੋ ਅਕਸਰ ਮੌਨਸੂਨ ਦੌਰਾਨ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਹੈ। ਹਾਲਾਂਕਿ, ਇਸ ਸਾਲ ਇਸ ਦੇ ਮਾਮਲਿਆਂ ਵਿੱਚ ਬੀਤੇ ਸਾਲ ਦੀ ਤੁਲਨਾ ਵਿੱਚ ਜ਼ਿਆਦਾ ਤੇਜੀ਼ ਵੇਖਣ ਨੂੰ ਮਿਲੀ, ਜਿਸ ਕਰਾਰਨ ਇਸ ਦੇ ਜ਼ਿਆਦਾ ਮਾਮਲੇ ਸਾਹਮਣੇ ਆਏ ਅਤੇ ਇਹ ਲੋਕਾਂ ‘ਚ ਚਿੰਤਾ ਦਾ ਕਾਰਨ ਬਣਿਆ ਰਿਹਾ।

ਨਿਪਾਹ ਵਾਇਰਸ

ਇਸ ਸਾਲ ਨਿਪਾਹ ਵਾਇਰਸ ਨੇ ਇਕ ਵਾਰ ਫਿਰ ਲੋਕਾਂ ਦੀ ਚਿੰਤਾ ਵਧਾਈ। ਕੇਰਲ ਵਿੱਚ ਇਸ ਵਾਇਰਸ ਦੀ ਪੁਸ਼ਟੀ ਹੋਣ ਤੋਂ ਬਾਅਦ ਇਸ ਨੂੰ ਲੈ ਕੇ ਭਾਜੜ ਮੱਚ ਗਈ ਸੀ। ਨਿਪਾਹ ਇਕ ਜਾਨਲੇਵਾ ਵਾਇਰਸ ਹੈ, ਜੋ ਜਾਨਵਰਾਂ ਤੋਂ ਇਨਸਾਲਾਂ ਵਿੱਚ ਫੈਸਲਾ ਹੈ। ਇਹ ਖ਼ਾਸ ਤੌਰ ‘ਤੇ ਉੱਡਣ ਵਾਲੀ ਲੂੰਬਈ ਭਾਵ ਫਲਾਇੰਗ ਫਾਕਸ ਤੋਂ ਫੈਲਦਾ ਹੈ। ਇਸ ਵਾਇਰਸ ਦੇ ਸਾਹਮਣੇ ਆਉਣ ਤੋਂ ਬਾਅਦ ਹੀ ਇਸ ਨੂੰ ਲੈ ਕੇ ਚੌਕਸੀ ਵਧਾ ਦਿੱਤੀ ਗਈ ਸੀ।

ਰੈਬੀਜ

ਇਸ ਸਾਲ ਰੈਬੀਜ ਨੇ ਵੀ ਖੂਬ ਸੁਰਖ਼ੀਆਂ ਬਟੋਰੀਆਂ। ਅਰਅਸਲ, ਗਾਜ਼ੀਆਬਾਦ ਵਿੱਚ ਕੁੱਤੇ ਦੇ ਕੱਟਣ ਤੋਂ ਬਾਅਦ ਰੈਬੀਜ ਨਾਲ ਹੋਈ ਇੱਕ ਬੱਚੇ ਦੀ ਮੌਤ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ। ਕੁੱਤੇ ਵੱਢਣ ‘ਤੇ ਇਸ ਬੱਚੇ ਨੂੰ ਰੈਬੀਜ ਨਾਂ ਦੀ ਬਿਮਾਰੀ ਹੋ ਗਈ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਇਕ ਵਾਇਰਲ ਇਨਫੈਕਸ਼ਨ ਹੈ, ਜੋ ਲਾਗ ਵਾਲੇ ਜਾਨਵਰ ਦੇ ਵੱਢਣ ਨਾਲ ਫੈਸਲਾ ਹੈ। ਨਾਲ ਹੀ ਜੇਕਰ ਸਮਾਂ ਰਹਿੰਦੇ ਇਸ ਦਾ ਇਲਾਜ ਨਾ ਕੀਤਾ ਜਾਵੇ, ਤਾਂ ਇਹ ਜਾਨਲੇਵਾ ਸਾਬਤ ਹੋ ਸਕਦੀ ਹੈ।

ਨਿਮੋਨੀਆ

ਬੀਤੇ ਕੁਝ ਸਮੇਂ ਵਿੱਚ ਚੀਨ ਸਣੇ ਦੁਨੀਆ ਦੇ ਕਈ ਹਿੱਸਿਆਂ ਵਿੱਚ ਲਗਾਤਾਰ ਰਹੱਸਮਈ ਨਿਮੋਨੀਆ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇੰਨਾ ਹੀ ਨਹੀਂ, ਬੀਤੇ ਦਿਨੀਂ ਖੁ਼ਦ ਭਾਰਤ ਵਿੱਚ ਵਾਕਿੰਗ ਨਿਮੋਨੀਆ ਦੇ ਮਾਮਲੇ ਸਾਹਮਣੇ ਆਏ। ਹਾਲਾਂਕਿ, ਭਾਰਤ ਵਿੱਚ ਮਿਲੇ ਇਨ੍ਹਾਂ ਮਾਮਲਿਆਂ ਦਾ ਚੀਨ ‘ਚ ਫੈਲ ਰਹੇ ਨਿਮੋਨੀਆ ਨਾਲ ਕੋਈ ਸਬੰਧ ਨਹੀ. ਹੈ ਪਰ ਇਹ ਬਿਮਾਰੀ ਵੀ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਚਰਚਾ ‘ਚ ਬਣੀ ਹੋਈ ਹੈ।

DISCLAIMER: ਲੇਖ ਵਿੱਚ ਦਿੱਤੀ ਸਲਾਹ ਅਤੇ ਸੁਝਾਅ ਸਿਰਫ਼ ਆਮ ਸੂਚਨਾ ਦੇ ਉਦੇਸ਼ ਲਈ ਹਨ ਅਤੇ ਇਨ੍ਹਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਦੇ ਰੂਪ ਵਿੱਚ ਨਹੀਂ ਲਿਆ ਜਾਣਾ ਚਾਹੀਦਾ। ਕੋਈ ਵੀ ਸਵਾਲ ਜਾਂ ਪਰੇਸ਼ਾਨੀ ਹੋਵੇ ਤਾਂ ਹਮੇਸ਼ਾ ਆਪਣੇ ਡਾਕਟਰ ਤੋਂ ਸਲਾਹ ਲਵੋ।