ਸੁਰਿੰਦਰ ਅਰੋੜਾ, ਮੁੱਲਾਂਪੁਰ ਦਾਖਾ : ਸਾਹਿਤਕਾਰ ਮਰਹੂਮ ਗੁਰਦਿਆਲ ਸਿੰਘ ਪਰਵਾਨਾ ਪੁੜੈਣ ਦੀ ਯਾਦ ‘ਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ, ਜਿਸ ‘ਚ ਪੱਤਰਕਾਰ ਭਾਈਚਾਰੇ ਨੇ ਉਨ੍ਹਾਂ ਦੀ ਲੇਖਣੀ ਤੇ ਪੱਤਰਕਾਰਤਾ ਦੇ ਦੌਰ ‘ਚ ਕੀਤੀ ਨਿਰਪੱਖ ਪੱਤਰਕਾਰੀ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਉਹ ਇੱਕ ਆਦਰਸ਼ ਪੱਤਰਕਾਰ ਸਨ, ਜਿਨ੍ਹਾਂ ਤੋਂ ਪੱਤਰਕਾਰੀ ਦੇ ਖੇਤਰ ‘ਚ ਵਿਚਰਦਿਆਂ ਬਹੁਤ ਕੁੱਝ ਸਿੱਖਣ ਨੂੰ ਮਿਲਿਆ।

ਇਸ ਮੌਕੇ ਨਿਰਮਲ ਸਿੰਘ ਧਾਲੀਵਾਲ, ਸਤਿਨਾਮ ਬੜੈਚ, ਵਿਨੋਦ ਕਾਲੀਆ, ਰਾਜ ਜੋਸ਼ੀ, ਮਲਕੀਤ ਸਿੰਘ, ਦਵਿੰਦਰ ਸਿੰਘ ਲੰਮੇ, ਚਰਨਜੀਤ ਸਿੰਘ ਖਾਲਸਾ, ਰਾਹੁਲ ਗਰੋਵਰ, ਸੰਨੀ ਸੇਠੀ, ਕ੍ਰਿਪਾਲ ਹੰਬੜ੍ਹਾ, ਦਵਿੰਦਰ ਕੁਮਾਰ, ਬਸੰਤ ਸਿੰਘ ਬੜੈਚ, ਮਾਸਟਰ ਅਜਮੇਲ ਸਿੰਘ ਮੋਹੀ, ਤਰਸੇਮ ਗੋਇਲ ਬਿੱਟੂ ਆਦਿ ਹਾਜ਼ਰ ਸਨ।