ਐਂਟਰਟੇਨਮੈਂਟ ਡੈਸਕ, ਨਈ ਦੁਨੀਆ : Sugandha Mishra Baby: ਦਿ ਕਪਿਲ ਸ਼ਰਮਾ ਸ਼ੋਅ ਫੇਮ ਤੇ ਕਾਮੇਡੀਅਨ ਸੁਗੰਧਾ ਮਿਸ਼ਰਾ ਮਾਂ ਬਣ ਗਈ ਹੈ। ਹਾਲ ਹੀ ‘ਚ ਕਾਮੇਡੀਅਨ ਨੇ ਬੇਟੀ ਨੂੰ ਜਨਮ ਦਿੱਤਾ। ਉਨ੍ਹਾਂ ਦੇ ਪਤੀ ਤੇ ਕਾਮੇਡੀਅਨ ਸੰਕੇਤ ਭੋਸਲੇ ਨੇ ਇਹ ਖੁਸ਼ਖਬਰੀ ਆਪਣੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਸੁਗੰਧਾ ਨੇ ਅਕਤੂਬਰ ਮਹੀਨੇ ਆਪਣੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਸੀ। ਵਿਆਹ ਦੇ ਢਾਈ ਸਾਲ ਬਾਅਦ ਦੋਵੇਂ ਪਹਿਲੀ ਵਾਰ ਮਾਤਾ-ਪਿਤਾ ਬਣੇ ਹਨ। ਇਸ ਜੋੜੇ ਨੇ ਸੋਸ਼ਲ ਮੀਡੀਆ ‘ਤੇ ਇਕ ਕਿਊਟ ਵੀਡੀਓ ਸ਼ੇਅਰ ਕਰ ਕੇ ਆਪਣੀ ਬੱਚੀ ਦੀ ਪਹਿਲੀ ਝਲਕ ਦਿਖਾਈ ਹੈ।

ਸੰਕੇਤ ਭੋਸਲੇ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਹਸਪਤਾਲ ਦੀ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ‘ਚ ਉਹ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਉਹ ਪਿਤਾ ਬਣ ਗਏ ਹਨ। ਇੰਨਾ ਹੀ ਨਹੀਂ ਉਨ੍ਹਾਂ ਨੇ ਹਸਪਤਾਲ ਤੋਂ ਸੁਗੰਧਾ ਦੀ ਝਲਕ ਵੀ ਦਿਖਾਈ ਹੈ। ਵੀਡੀਓ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਜੋੜਾ ਆਪਣੀ ਬੇਟੀ ਦੇ ਜਨਮ ਤੋਂ ਕਾਫੀ ਖੁਸ਼ ਹੈ। ਇੰਨਾ ਹੀ ਨਹੀਂ ਸੰਕੇਤ ਨੇ ਆਪਣੀ ਬੇਟੀ ਦੀ ਪਹਿਲੀ ਫੋਟੋ ਵੀ ਸ਼ੇਅਰ ਕੀਤੀ ਹੈ। ਤਸਵੀਰਾਂ ‘ਚ ਸੁਗੰਧਾ ਤੇ ਸੰਕੇਤ ਆਪਣੀ ਬੇਟੀ ਨਾਲ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਹਾਲਾਂਕਿ ਉਨ੍ਹਾਂ ਨੇ ਆਪਣੀ ਬੇਟੀ ਦਾ ਚਿਹਰਾ ਨਹੀਂ ਦੱਸਿਆ ਹੈ। ਉਨ੍ਹਾਂ ਨੇ ਇਮੋਜੀ ਨਾਲ ਉਸ ਦਾ ਚਿਹਰਾ ਢੱਕ ਲਿਆ।

ਸੈਲੇਬਸ ਨੇ ਜੋੜੀ ਨੂੰ ਦਿੱਤੀ ਵਧਾਈ

ਇਸ ਵੀਡੀਓ ਨੂੰ ਸ਼ੇਅਰ ਕਰਨ ਦੇ ਨਾਲ ਸੰਕੇਤ ਨੇ ਕੈਪਸ਼ਨ ‘ਚ ਲਿਖਿਆ, “ਬ੍ਰਹਿਮੰਡ ਨੇ ਸਾਨੂੰ ਸਭ ਤੋਂ ਖੂਬਸੂਰਤ ਚਮਤਕਾਰ, ਸਾਡੇ ਪਿਆਰ ਦਾ ਪ੍ਰਤੀਕ ਅਸ਼ੀਰਵਾਦ ਦਿੱਤਾ ਹੈ। ਸਾਨੂੰ ਇਕ ਪਿਆਰੀ ਬੱਚੀ ਦੀ ਬਖਸ਼ਿਸ਼ ਹੋਈ ਹੈ। ਤੁਸੀਂ ਸਾਰੇ ਆਪਣੇ ਪਿਆਰ ਤੇ ਅਸੀਸਾਂ ਦੀ ਵਰਖਾ ਕਰਦੇ ਰਹੋ।” ਸੰਕੇਤ ਦੀ ਇਸ ਪੋਸਟ ‘ਤੇ ਪ੍ਰਸ਼ੰਸਕਾਂ ਤੋਂ ਲੈ ਕੇ ਸੈਲੇਬਸ ਤਕ ਹਰ ਕੋਈ ਵਧਾਈ ਦੇ ਰਿਹਾ ਹੈ। ਸੁਗੰਧਾ ਮਿਸ਼ਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਦਿ ਕਪਿਲ ਸ਼ਰਮਾ ਸ਼ੋਅ ‘ਚ ਨਜ਼ਰ ਆ ਚੁੱਕੀ ਹੈ। ਉਸ ਦੀ ਕਾਮੇਡੀ ਤੇ ਗਾਇਕੀ ਲਾਜਵਾਬ ਹੈ।